Saturday, July 27, 2024  

ਕੌਮੀ

ਲੋਕ ਸਭਾ ਚੋਣਾਂ -2024 : 6ਵੇਂ ਗੇੜ ’ਚ 58 ਸੀਟਾਂ ’ਤੇ ਅੱਜ ਪੈਣਗੀਆਂ ਵੋਟਾਂ

May 24, 2024

ਏਜੰਸੀਆਂ
ਨਵੀਂ ਦਿੱਲੀ/24 ਮਈ : ਦੇਸ਼ ’ਚ ਲੋਕ ਸਭਾ ਚੋਣਾਂ ਦੇ 6ਵੇਂ ਗੇੜ ’ਚ ਸ਼ਨੀਵਾਰ, 25 ਮਈ ਨੂੰ 7 ਰਾਜਾਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 58 ਸੀਟਾਂ ’ਤੇ ਵੋਟਾਂ ਪੈਣਗੀਆਂ। ਇਸ ਗੇੜ ਵਿੱਚ ਲੋਕ ਸਭਾ ਦੇ ਨਾਲ-ਨਾਲ ਉੜੀਸਾ ਵਿਧਾਨ ਸਭਾ ਦੇ ਤੀਜੇ ਗੇੜ ਦੀਆਂ ਚੋਣਾਂ ਵਿੱਚ 42 ਸੀਟਾਂ ’ਤੇ ਵੀ ਵੋਟਾਂ ਪੈਣਗੀਆਂ। ਉੜੀਸਾ ਵਿਧਾਨ ਸਭਾ ਦੇ ਤੀਜੇ ਗੇੜ ਲਈ ਵੀ ਵੋਟਾਂ 25 ਮਈ ਨੂੰ ਪੈਣਗੀਆਂ। ਚੋਣ ਕਮਿਸ਼ਨ ਨੇ ਦੱਸਿਆ ਕਿ ਇਸ ਗੇੜ ਦੀਆਂ ਵੋਟਾਂ ਲਈ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਗੇੜ ਦ ਵੋਟਿੰਗ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਲੋਕ ਸਭਾ ਚੋਣਾਂ ਦੇ 6ਵੇਂ ਗੇੜ ਵਿੱਚ ਜਿਨ੍ਹਾਂ 8 ਰਾਜਾਂ ਵਿੱਚ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਵਿੱਚ ਉਤਰ ਪ੍ਰਦੇਸ਼ ਦੀਆਂ 14, ਬਿਹਾਰ ਦੀਆਂ 8, ਹਰਿਆਣਾ ਦੀਆਂ 10, ਦਿੱਲੀ ਦੀਆਂ 7, ਪੱਛਮੀ ਬੰਗਾਲ ਦੀਆਂ 8, ਝਾਰਖੰਡ ਦੀਆਂ 4, ਉੜੀਸਾ ਦੀਆਂ 6 ਅਤੇ ਜੰਮੂ ਕਸ਼ਮੀਰ ਦੀ ਇੱਕ ਸੀਟ ਸ਼ਾਮਲ ਹੈ। ਇਨ੍ਹਾਂ 58 ਸੀਟਾਂ ’ਤੇ 889 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਜੰਮੂ ਕਸ਼ਮੀਰ ਦੀ ਅਨੰਤਨਾਗ-ਰਜੌਰੀ ਲੋਕ ਸਭਾ ਸੀਟ ਲਈ ਤੀਜੇ ਪੜਾਅ ਵਿੱਚ ਚੋਣਾਂ ਹੋਣੀਆਂ ਸਨ, ਪਰ ਹੁਣ ਇੱਥੇ 6ਵੇਂ ਗੇੜ ਵਿੱਚ ਵੋਟਿੰਗ ਹੋ ਰਹੀ ਹੈ। ਇਸ ਗੇੜ ’ਚ ਤਿੰਨ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ, ਕ੍ਰਿਸ਼ਨ ਪਾਲ ਸਿੰਘ ਗੁੱਰਜਰ ਅਤੇ ਰਾਓ ਇੰਦਰਜੀਤ ਸਿੰਘ ਚੋਣ ਮੈਦਾਨ ’ਚ ਹਨ। ਇਸੇ ਤਰ੍ਹਾਂ ਤਿੰਨ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ, ਮਨੋਹਰ ਲਾਲ ਖੱਟਰ ਅਤੇ ਜਗਦੰਬਿਕਾ ਪਾਲ ਵੀ ਇਸ ਗੇੜ ’ਚ ਚੋਣ ਲੜ ਰਹੇ ਹਨ। ਇਨ੍ਹਾਂ ਤੋਂ ਇਲਾਵਾ ਮਨੋਜ ਤਿਵਾੜੀ, ਕਨੱਈਆ ਕੁਮਾਰ, ਮੇਨਕਾ ਗਾਂਧੀ, ਨਵੀਨ ਜਿੰਦਲ, ਬਾਂਸੂਰੀ ਸਵਰਾਜ, ਸੰਬਿਤ ਪਾਤਰਾ, ਰਾਜ ਬੱਬਰ, ਨਿਰਹੂਆ ਵੀ ਆਪਣੇ ਕਿਸਮਤ ਅਜਮਾ ਰਹੇ ਹਨ।
ਇਸ ਤੋਂ ਪਹਿਲਾਂ ਪੰਜਵੇਂ ਗੇੜ ’ਚ 20 ਮਈ ਨੂੰ 8 ਰਾਜਾਂ ਦੀਆਂ 49 ਸੀਟਾਂ ’ਤੇ ਵੋਟਾਂ ਪਈਆਂ ਸਨ। ਇਸ ਗੇੜ ਵਿੱਚ ਉੱਤਰ ਪ੍ਰਦੇਸ਼ ਦੀਆਂ 14, ਮਹਾਰਾਸ਼ਟਰ ਦੀਆਂ 13, ਪੱਛਮੀ ਬੰਗਾਲ ਦੀਆਂ 7, ਉੜੀਸਾ ਦੀਆਂ 5, ਬਿਹਾਰ ਦੀਆਂ 5, ਝਾਰਖੰਡ ਦੀਆਂ 3, ਜੰਮੂ-ਕਸ਼ਮੀਰ ਅਤੇ ਲੱਦਾਖ ਦੀ (ਬਾਕੀ ਸਫ਼ਾ 2 ’ਤੇ)1-1 ਸੀਟ ਸ਼ਾਮਲ ਸੀ। 5ਵੇਂਗੇੜ ਤੋਂ ਬਾਅਦ ਦੇਸ਼ ਦੀਆਂ ਕੁੱਲ 428 ਲੋਕ ਸਭਾ ਸੀਟਾਂ ’ਤੇ ਚੋਣਾਂ ਸੰਪੰਨ ਹੋ ਗਈਆਂ ਸਨ। ਪਹਿਲੇ ਗੇੜ ਵਿੱਚ 102, ਦੂਜੇ ’ਚ 88, ਤੀਜੇ ’ਚ 93, ਚੌਥੇ ’ਚ 96 ਅਤੇ ਪੰਜਵੇਂ ਗੇੜ ਵਿੱਚ 49 ਸੀਟਾਂ ’ਤੇ ਵੋਟਾਂ ਪਈਆਂ ਸਨ। ਆਖਰੀ ਤੇ 7ਵੇਂ ਗੇੜ ਵਿੱਚ 8 ਰਾਜਾਂ ਦੀਆਂ 57 ਸੀਟਾਂ ’ਤੇ 1 ਜੂਨ ਨੂੰ ਵੋਟਾਂ ਪੈਣਗੀਆਂ। ਸਾਰੇ ਗੇੜਾਂ ਦੀਆਂ ਵੋਟਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਘੱਟ ਆਮਦਨ ਕਰ ਐਫਐਮਸੀਜੀ ਸੈਕਟਰ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ

ਘੱਟ ਆਮਦਨ ਕਰ ਐਫਐਮਸੀਜੀ ਸੈਕਟਰ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ

LIC ਸਟਾਕ 1,178.60 ਰੁਪਏ ਦੇ ਨਵੇਂ ਜੀਵਨ ਕਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ

LIC ਸਟਾਕ 1,178.60 ਰੁਪਏ ਦੇ ਨਵੇਂ ਜੀਵਨ ਕਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ

ਸਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਉੱਚਾ ਕਾਰੋਬਾਰ ਕਰਦਾ

ਸਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਉੱਚਾ ਕਾਰੋਬਾਰ ਕਰਦਾ

ਨਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਹੇਠਾਂ ਕਾਰੋਬਾਰ ਕਰਦਾ

ਨਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਹੇਠਾਂ ਕਾਰੋਬਾਰ ਕਰਦਾ

ਉਤਰਾਅ-ਚੜ੍ਹਾਅ ਦੇ ਵਿਚਕਾਰ ਸੈਂਸੈਕਸ ਦਾ ਕਾਰੋਬਾਰ ਘੱਟ ਰਿਹਾ

ਉਤਰਾਅ-ਚੜ੍ਹਾਅ ਦੇ ਵਿਚਕਾਰ ਸੈਂਸੈਕਸ ਦਾ ਕਾਰੋਬਾਰ ਘੱਟ ਰਿਹਾ

ਉਹਨਾਂ ਸਟਾਕਾਂ ਵਿੱਚ ਨਿਵੇਸ਼ ਕਰਨ ਦਾ ਸਮਾਂ ਜੋ ਵਧੀਆ ਰਿਟਰਨ ਪ੍ਰਦਾਨ ਕਰ ਸਕਦੇ ਹਨ: LTCG ਟੈਕਸ ਦੇ ਮਾਹਰ

ਉਹਨਾਂ ਸਟਾਕਾਂ ਵਿੱਚ ਨਿਵੇਸ਼ ਕਰਨ ਦਾ ਸਮਾਂ ਜੋ ਵਧੀਆ ਰਿਟਰਨ ਪ੍ਰਦਾਨ ਕਰ ਸਕਦੇ ਹਨ: LTCG ਟੈਕਸ ਦੇ ਮਾਹਰ

ਕੇਂਦਰੀ ਬਜਟ: ਭਾਰਤੀ ਸਟਾਰਟਅਪ ਈਕੋਸਿਸਟਮ ਨੇ ਦੂਤ ਟੈਕਸ ਖ਼ਤਮ ਕਰਨ ਦੀ ਸ਼ਲਾਘਾ ਕੀਤੀ

ਕੇਂਦਰੀ ਬਜਟ: ਭਾਰਤੀ ਸਟਾਰਟਅਪ ਈਕੋਸਿਸਟਮ ਨੇ ਦੂਤ ਟੈਕਸ ਖ਼ਤਮ ਕਰਨ ਦੀ ਸ਼ਲਾਘਾ ਕੀਤੀ

ਕੇਂਦਰੀ ਬਜਟ 2024: ਕੀ ਹੋਵੇਗਾ ਸਸਤਾ ਅਤੇ ਕੀ ਮਹਿੰਗਾ?

ਕੇਂਦਰੀ ਬਜਟ 2024: ਕੀ ਹੋਵੇਗਾ ਸਸਤਾ ਅਤੇ ਕੀ ਮਹਿੰਗਾ?

ਕੇਂਦਰੀ ਬਜਟ: ਯੁਵਾ ਸਸ਼ਕਤੀਕਰਨ ਨੂੰ ਹੁਲਾਰਾ, ਕਰਮਚਾਰੀਆਂ ਵਿੱਚ ਔਰਤਾਂ

ਕੇਂਦਰੀ ਬਜਟ: ਯੁਵਾ ਸਸ਼ਕਤੀਕਰਨ ਨੂੰ ਹੁਲਾਰਾ, ਕਰਮਚਾਰੀਆਂ ਵਿੱਚ ਔਰਤਾਂ

ਕੇਂਦਰ 11.11 ਲੱਖ ਕਰੋੜ ਰੁਪਏ ਜਾਂ ਜੀਡੀਪੀ ਦਾ 3.4 ਪ੍ਰਤੀਸ਼ਤ ਕੈਪੈਕਸ ਰੱਖਦਾ

ਕੇਂਦਰ 11.11 ਲੱਖ ਕਰੋੜ ਰੁਪਏ ਜਾਂ ਜੀਡੀਪੀ ਦਾ 3.4 ਪ੍ਰਤੀਸ਼ਤ ਕੈਪੈਕਸ ਰੱਖਦਾ