Sunday, June 16, 2024  

ਖੇਤਰੀ

ਟਰੈਕਟਰਾਂ ਦੀ ਲਪੇਟ ’ਚ ਆਉਣ ਨਾਲ ਮੋਟਰਸਾਇਕਲ ਚਾਲਕ ਦੀ ਮੌਤ

May 24, 2024

ਮੁੱਲਾਂਪੁਰ ਦਾਖਾ, 24 ਮਈ (ਸਤਿਨਾਮ ਬੜੈਚ) : ਥਾਣਾ ਦਾਖਾ ਦੀ ਪੁਲਿਸ ਨੇ ਦੋ ਟਰੈਕਟਰਾਂ ਦੀ ਲਪੇਟ ਵਿੱਚ ਆਏ ਮੋਟਰਸਾਇਕਲ ਚਾਲਕ ਦੀ ਹੋਈ ਮੌਤ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਲਾਪ੍ਰਵਾਹੀ ਵਰਤਣ ਵਾਲੇ ਦੋਵਾਂ ਚਾਲਕਾਂ ਖਿਲਾਫ ਕੇਸ ਦਰਜ ਕੀਤਾ ਹੈ।
ਕੇਸ ਦੀ ਪੜਤਾਲ ਕਰ ਰਹੇ ਏ.ਐਸ.ਆਈ. ਗੁਰਸੇਵਕ ਸਿੰਘ ਅਨੁਸਾਰ ਪੁਲਿਸ ਕੋਲ ਦਰਜ਼ ਕਰਵਾਏ ਬਿਆਨਾ ਵਿੱਚ ਸਰਬਜੀਤ ਸਿੰਘ ਪੁੱਤਰ ਸਵ: ਗੁਰਮੁੱਖ ਸਿੰਘ ਵਾਸੀ ਪਿੰਡ ਦਾਖਾ ਨੇ ਦੱਸਿਆ ਕਿ ਉਸਦੀ ਵੱਡਾ ਭਰਾ ਬੂਟਾ ਸਿੰਘ ਆਪਣੇ ਸੀ.ਟੀ.100 ਮੋਟਰ ਸਾਈਕਲ ’ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ ਤਾਂ ਰਾਏਕੋਟ ਵੱਲੋਂ ਦੋ ਨੀਲੇ ਰੰਗ ਦੇ ਸੋਨਾਲਿਕਾ ਟਰੈਕਟਰ ਜਿੰਨਾ ਨੂੰ ਟੋਚਨ ਪਾ ਕੇ ਜੁਆਇੰਟ ਕੀਤਾ ਹੋਇਆ ਸੀ ਬੜੀ ਤੇਜੀ ਨਾਲ ਆ ਰਹੇ ਸਨ ਨੇ ਟਰੈਕਟਰ ਉਸਦੇ ਭਰਾ ਦੇ ਮੋਟਰਸਾਇਕਲ ਵਿੱਚ ਮਾਰਿਆ ਤਾਂ ਸੜਕ ਵਿਚਕਾਰ ਡਿੱਗ ਪਿਆ । ਫਿਰ ਉਸਨੇ ਰਾਹਗੀਰਾਂ ਦੀ ਮੱਦਦ ਨਾਲ ਉਸਨੂੰ ਪੰਡੋਰੀ ਹਸਪਤਾਲ ਮੁੱਲਾਂਪੁਰ ਲੈ ਗਏ, ਸੱਟਾਂ ਜਿਆਦਾ ਸੱਟਾ ਹੋਣ ਕਰਕੇ ਉਸਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਗੋਲਬਲ ਹਾਰਟ ਹਸਪਤਾਲ ਲੁਧਿਆਣਾ ਭੇਜ ਦਿੱਤਾ ਜਿੱਥੇ ਉਸਦੀ ਮੌਤ ਹੋ ਗਈ । ਪੁਲਿਸ ਨੇ ਬਿਆਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਚਾਲਕ ਭੁਪਿੰਦਰਜੀਤ ਪੁੱਤਰ ਪ੍ਰਭਦਿਆਲ ਸਿੰਘ ਵਾਸੀ ਖਿੱਲਚੀਆਂ (ਜਲੰਧਰ) ਅਤੇ ਹਰਭਜਨ ਸਿੰਘ ਪੁੱਤਰ ਅਜੀਤ ਵਾਸੀ ਫਤਿਹਗੜ ਨਿਆੜਾ (ਹੁਸ਼ਿਆਰਪੁਰ) ਖਿਲਾਫ ਕੇਸ ਦਰਜ ਕਰ ਲਿਆ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਆਂਧਰਾ 'ਚ ਟਰੱਕ-ਡੀਸੀਐਮ ਵੈਨ ਦੀ ਟੱਕਰ 'ਚ 6 ਲੋਕਾਂ ਦੀ ਮੌਤ

ਆਂਧਰਾ 'ਚ ਟਰੱਕ-ਡੀਸੀਐਮ ਵੈਨ ਦੀ ਟੱਕਰ 'ਚ 6 ਲੋਕਾਂ ਦੀ ਮੌਤ

ਲਖਨਊ ਵਿੱਚ ਰੀਫਿਲਿੰਗ ਦੌਰਾਨ ਅੱਗ ਬੁਝਾਊ ਯੰਤਰ ਫਟਣ ਕਾਰਨ ਵਿਅਕਤੀ ਦੀ ਮੌਤ ਹੋ ਗਈ

ਲਖਨਊ ਵਿੱਚ ਰੀਫਿਲਿੰਗ ਦੌਰਾਨ ਅੱਗ ਬੁਝਾਊ ਯੰਤਰ ਫਟਣ ਕਾਰਨ ਵਿਅਕਤੀ ਦੀ ਮੌਤ ਹੋ ਗਈ

ਜੰਮੂ-ਕਸ਼ਮੀਰ ਬੱਸ ਹਾਦਸੇ 'ਚ ਦੋ ਮੌਤਾਂ, 18 ਜ਼ਖਮੀ

ਜੰਮੂ-ਕਸ਼ਮੀਰ ਬੱਸ ਹਾਦਸੇ 'ਚ ਦੋ ਮੌਤਾਂ, 18 ਜ਼ਖਮੀ

ਜੰਮੂ-ਕਸ਼ਮੀਰ ਪੁਲਿਸ ਨੇ ਚਾਰ ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ, ਉਨ੍ਹਾਂ 'ਤੇ 20 ਲੱਖ ਰੁਪਏ ਦਾ ਇਨਾਮ ਰੱਖਿਆ

ਜੰਮੂ-ਕਸ਼ਮੀਰ ਪੁਲਿਸ ਨੇ ਚਾਰ ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ, ਉਨ੍ਹਾਂ 'ਤੇ 20 ਲੱਖ ਰੁਪਏ ਦਾ ਇਨਾਮ ਰੱਖਿਆ

ਤਿਹਾੜ ਜੇਲ 'ਚ ਗੋਗੀ ਗੈਂਗ ਦੇ ਮੈਂਬਰ 'ਤੇ ਚਾਕੂ ਨਾਲ ਹਮਲਾ, FIR ਦਰਜ

ਤਿਹਾੜ ਜੇਲ 'ਚ ਗੋਗੀ ਗੈਂਗ ਦੇ ਮੈਂਬਰ 'ਤੇ ਚਾਕੂ ਨਾਲ ਹਮਲਾ, FIR ਦਰਜ

ਦਿੱਲੀ ਦੇ ਅੱਖਾਂ ਦੇ ਹਸਪਤਾਲ ਵਿੱਚ ਲੱਗੀ ਅੱਗ

ਦਿੱਲੀ ਦੇ ਅੱਖਾਂ ਦੇ ਹਸਪਤਾਲ ਵਿੱਚ ਲੱਗੀ ਅੱਗ

ਜੰਮੂ-ਕਸ਼ਮੀਰ ਵਿੱਚ ਅੱਠ ਗਿਣਤੀ ਕੇਂਦਰ, ਦਿੱਲੀ ਵਿੱਚ ਕਸ਼ਮੀਰੀ ਪ੍ਰਵਾਸੀਆਂ ਲਈ ਇੱਕ

ਜੰਮੂ-ਕਸ਼ਮੀਰ ਵਿੱਚ ਅੱਠ ਗਿਣਤੀ ਕੇਂਦਰ, ਦਿੱਲੀ ਵਿੱਚ ਕਸ਼ਮੀਰੀ ਪ੍ਰਵਾਸੀਆਂ ਲਈ ਇੱਕ

ਤੇਲੰਗਾਨਾ ਵਿੱਚ ਮਾਓਵਾਦੀਆਂ ਵੱਲੋਂ ਬੰਬ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ

ਤੇਲੰਗਾਨਾ ਵਿੱਚ ਮਾਓਵਾਦੀਆਂ ਵੱਲੋਂ ਬੰਬ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ

ਹੈਦਰਾਬਾਦ ਵਿੱਚ ਕੰਧ ਡਿੱਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ

ਹੈਦਰਾਬਾਦ ਵਿੱਚ ਕੰਧ ਡਿੱਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ

ਬੈਂਗਲੁਰੂ ਰੇਵ ਪਾਰਟੀ ਮਾਮਲੇ 'ਚ ਪੁਲਿਸ ਨੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ

ਬੈਂਗਲੁਰੂ ਰੇਵ ਪਾਰਟੀ ਮਾਮਲੇ 'ਚ ਪੁਲਿਸ ਨੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ