ਢਾਕਾ, 25 ਮਈ
ਬੰਗਲਾਦੇਸ਼ ਦੇ ਦੱਖਣ-ਪੂਰਬੀ ਕਾਕਸ ਬਾਜ਼ਾਰ ਜ਼ਿਲ੍ਹੇ ਵਿੱਚ ਰੋਹਿੰਗਿਆ ਸ਼ਰਨਾਰਥੀਆਂ ਦੇ ਇੱਕ ਕੈਂਪ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਸੈਂਕੜੇ ਝੁੱਗੀਆਂ ਤਬਾਹ ਹੋ ਗਈਆਂ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ।
ਸਮਾਚਾਰ ਏਜੰਸੀ ਨੇ ਦੱਸਿਆ ਕਿ ਸਥਾਨਕ ਉਖੀਆ ਫਾਇਰ ਸਰਵਿਸ ਅਤੇ ਸਿਵਲ ਡਿਫੈਂਸ ਦੇ ਸਟੇਸ਼ਨ ਅਫਸਰ ਸ਼ਫੀਕੁਲ ਇਸਲਾਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਗ ਸ਼ਰਨਾਰਥੀ ਕੈਂਪ ਨੰਬਰ 13 ਤੋਂ ਸ਼ੁਰੂ ਹੋਈ ਅਤੇ ਤੇਜ਼ੀ ਨਾਲ ਆਸਪਾਸ ਦੇ ਖੇਤਰਾਂ ਵਿੱਚ ਫੈਲ ਗਈ।
ਉਸ ਨੇ ਕਿਹਾ ਕਿ ਅੱਗ ਨਾਲ ਘੱਟੋ-ਘੱਟ 230 ਝੁੱਗੀਆਂ ਅਤੇ 100 ਹੋਰ ਸਹੂਲਤਾਂ ਸੜ ਗਈਆਂ, ਜਦਕਿ 200 ਤੋਂ ਵੱਧ ਅਸਥਾਈ ਸ਼ੈਲਟਰਾਂ ਨੂੰ ਨੁਕਸਾਨ ਪਹੁੰਚਿਆ। ਇਸ ਅੱਗ 'ਚ ਘੱਟੋ-ਘੱਟ 10 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਖੇਤਰ ਦੇ ਕਈ ਸਟੇਸ਼ਨਾਂ ਤੋਂ ਫਾਇਰ ਫਾਈਟਿੰਗ ਯੂਨਿਟਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਮਿਆਂਮਾਰ ਤੋਂ 10 ਲੱਖ ਤੋਂ ਵੱਧ ਵਿਸਥਾਪਿਤ ਰੋਹਿੰਗਿਆ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਲਗਭਗ 300 ਕਿਲੋਮੀਟਰ ਦੱਖਣ-ਪੂਰਬ ਵਿਚ ਕਾਕਸ ਬਾਜ਼ਾਰ ਵਿਚ ਰਹਿ ਰਹੇ ਹਨ।