Monday, June 17, 2024  

ਖੇਤਰੀ

ਹੀਟ ਵੇਵ ਤੋਂ ਬਚਣ ਲਈ ਲੋਕਾਂ ਨੂੰ ਕੀਤਾ ਜਾਵੇ ਜਾਗਰੂਕ : ਡਾ. ਸਰਿਤਾ

May 25, 2024

ਸ੍ਰੀ ਫ਼ਤਹਿਗੜ੍ਹ  ਸਾਹਿਬ/25 ਮਈ :
(ਰਵਿੰਦਰ ਸਿੰਘ ਢੀਂਡਸਾ)

ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ ਨੇ ਜਿਲੇ ਦੇ ਸਿਹਤ ਅਧਿਕਾਰੀਆਂ /ਕਰਮਚਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਡਾ ਸਰਿਤਾ ਨੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹੀਟ ਵੇਵ ਸਬੰਧੀ ਸੂਬਾ ਪੱਧਰ ਤੋਂ ਮਿਲੀਆਂ ਨਵੀਆਂ ਗਾਈਡਲਾਈਨਾ ਬਾਰੇ ਜਾਣੂ ਕਰਵਾਇਆ।  ਉਹਨਾਂ ਕਿਹਾ ਕਿ ਆਪੋ ਆਪਣੀ ਸੰਸਥਾ ਤੇ ਲੂੰ ਲੱਗਣ (ਹੀਟ ਵੇਵ ) ਕਾਰਨ ਆਉਣ ਵਾਲੇ ਮਰੀਜ਼ਾਂ ਨੂੰ ਪਹਿਲ ਦੇ ਅਧਾਰ ਤੇ ਦੇਖਿਆ ਜਾਵੇ ਅਤੇ ਅਜਿਹੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਕੋਈ ਦੇਰ ਨਾ ਕੀਤੀ ਜਾਵੇ । ਉਹਨਾ ਕਿ ਜਾਗਰੂਕ ਹੋ ਕੇ ਹੀਟ ਵੇਵ ਤੋਂ ਬਚਿਆ ਜਾ ਸਕਦਾ ਹੈ ਇਸ ਲਈ ਆਮ ਲੋਕਾਂ ਨੂੰ ਪਿੰਡ ਅਤੇ ਸ਼ਹਿਰ ਪੱਧਰ ਤੇ ਕੈਂਪ ਲਗਾਕੇ ਜਾਗਰੂਕ ਵੀ ਕੀਤਾ ਜਾਵੇ। ਉਹਨਾ ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਸੰਸਥਾ ਵਿੱਚ ਓ.ਆਰ.ਐਸ ਕਾਰਨਰ ਬਣਾਏ ਜਾਣ ਅਤੇ ਹੀਟ ਵੇਵ ਵਾਲੇ ਮਰੀਜ਼ਾਂ ਲਈ ਰਾਖਵੇਂ ਬੈਡ, ਓ.ਆਰ.ਐਸ, ਗਲੂਕੋਸ ,ਲੁੜੀੰਦੀਆਂ ਦਵਾਈਆਂ ਆਦਿ ਲੋੜੀਂਦੀ ਮਿਕਦਾਰ ਵਿੱਚ ਰੱਖਣੀਆਂ ਯਕੀਨੀ ਬਣਾਈਆਂ  ਜਾਣ। ਜਿਲਾ ਐਪੀਡਿਮੋਲੋਜਿਸਟ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਸੰਸਥਾ ਵਿੱਚ ਹੀਟ ਵੇਵ ਦੇ ਇਲਾਜ ਅਤੇ ਘਰੇਲੂ ਓ ਆਰ ਐੱਸ ਬਣਾਉਣ ਦੀ ਵਿਧੀ ਸਬੰਧੀ ਚਾਰਟ ਲਗਾਇਆ ਜਾਵੇ ਤਾਂਕਿ ਹਸਪਤਾਲ ਵਿਚ ਆਉਣ ਵਾਲੇ ਮਰੀਜ਼ ਇਸ ਨੂੰ ਪੜ੍ਹਕੇ ਜਾਗਰੂਕ ਹੋ ਸਕਣ । ਓਹਨਾ ਕਿਹਾ ਕਿ ਹੀਟ ਸਟਰੋਕ ਸਬੰਧੀ ਕੇਸਾਂ ਨੂੰ ਲਿਆਉਣ ਅਤੇ ਲਿਜਾਣ ਲਈ ਐਂਬੂਲੈਂਸ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ। ਡਾ. ਗੁਰਪ੍ਰੀਤ ਨੇ ਮੀਟਿੰਗ ਦੌਰਾਨ ਵਿਅਕਤੀ ਨੂੰ ਲੂੰ ਲੱਗਣ ਦੇ ਚਿੰਨ ਤੇ ਲੱਛਣਾਂ ਅਤੇ ਇਸ ਦੇ ਇਲਾਜ਼ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਤੇ ਮੈਡੀਕਲ ਅਫਸਰ ਡਾ ਸ਼ਿਲਪੀ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ , ਪ੍ਰਿਅੰਕਾ,ਬੀਈਈ ਮਹਾਂਬੀਰ ਸਿੰਘ,ਗਗਨਦੀਪ ਸਿੰਘ ਆਦਿ ਤੋਂ ਇਲਾਵਾ ਹੋਰ ਅਧਿਕਾਰੀ/ਕਰਮਚਾਰੀ ਹਾਜ਼ਰ ਸਨ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਆਂਧਰਾ 'ਚ ਟਰੱਕ-ਡੀਸੀਐਮ ਵੈਨ ਦੀ ਟੱਕਰ 'ਚ 6 ਲੋਕਾਂ ਦੀ ਮੌਤ

ਆਂਧਰਾ 'ਚ ਟਰੱਕ-ਡੀਸੀਐਮ ਵੈਨ ਦੀ ਟੱਕਰ 'ਚ 6 ਲੋਕਾਂ ਦੀ ਮੌਤ

ਲਖਨਊ ਵਿੱਚ ਰੀਫਿਲਿੰਗ ਦੌਰਾਨ ਅੱਗ ਬੁਝਾਊ ਯੰਤਰ ਫਟਣ ਕਾਰਨ ਵਿਅਕਤੀ ਦੀ ਮੌਤ ਹੋ ਗਈ

ਲਖਨਊ ਵਿੱਚ ਰੀਫਿਲਿੰਗ ਦੌਰਾਨ ਅੱਗ ਬੁਝਾਊ ਯੰਤਰ ਫਟਣ ਕਾਰਨ ਵਿਅਕਤੀ ਦੀ ਮੌਤ ਹੋ ਗਈ

ਜੰਮੂ-ਕਸ਼ਮੀਰ ਬੱਸ ਹਾਦਸੇ 'ਚ ਦੋ ਮੌਤਾਂ, 18 ਜ਼ਖਮੀ

ਜੰਮੂ-ਕਸ਼ਮੀਰ ਬੱਸ ਹਾਦਸੇ 'ਚ ਦੋ ਮੌਤਾਂ, 18 ਜ਼ਖਮੀ

ਜੰਮੂ-ਕਸ਼ਮੀਰ ਪੁਲਿਸ ਨੇ ਚਾਰ ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ, ਉਨ੍ਹਾਂ 'ਤੇ 20 ਲੱਖ ਰੁਪਏ ਦਾ ਇਨਾਮ ਰੱਖਿਆ

ਜੰਮੂ-ਕਸ਼ਮੀਰ ਪੁਲਿਸ ਨੇ ਚਾਰ ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ, ਉਨ੍ਹਾਂ 'ਤੇ 20 ਲੱਖ ਰੁਪਏ ਦਾ ਇਨਾਮ ਰੱਖਿਆ

ਤਿਹਾੜ ਜੇਲ 'ਚ ਗੋਗੀ ਗੈਂਗ ਦੇ ਮੈਂਬਰ 'ਤੇ ਚਾਕੂ ਨਾਲ ਹਮਲਾ, FIR ਦਰਜ

ਤਿਹਾੜ ਜੇਲ 'ਚ ਗੋਗੀ ਗੈਂਗ ਦੇ ਮੈਂਬਰ 'ਤੇ ਚਾਕੂ ਨਾਲ ਹਮਲਾ, FIR ਦਰਜ

ਦਿੱਲੀ ਦੇ ਅੱਖਾਂ ਦੇ ਹਸਪਤਾਲ ਵਿੱਚ ਲੱਗੀ ਅੱਗ

ਦਿੱਲੀ ਦੇ ਅੱਖਾਂ ਦੇ ਹਸਪਤਾਲ ਵਿੱਚ ਲੱਗੀ ਅੱਗ

ਜੰਮੂ-ਕਸ਼ਮੀਰ ਵਿੱਚ ਅੱਠ ਗਿਣਤੀ ਕੇਂਦਰ, ਦਿੱਲੀ ਵਿੱਚ ਕਸ਼ਮੀਰੀ ਪ੍ਰਵਾਸੀਆਂ ਲਈ ਇੱਕ

ਜੰਮੂ-ਕਸ਼ਮੀਰ ਵਿੱਚ ਅੱਠ ਗਿਣਤੀ ਕੇਂਦਰ, ਦਿੱਲੀ ਵਿੱਚ ਕਸ਼ਮੀਰੀ ਪ੍ਰਵਾਸੀਆਂ ਲਈ ਇੱਕ

ਤੇਲੰਗਾਨਾ ਵਿੱਚ ਮਾਓਵਾਦੀਆਂ ਵੱਲੋਂ ਬੰਬ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ

ਤੇਲੰਗਾਨਾ ਵਿੱਚ ਮਾਓਵਾਦੀਆਂ ਵੱਲੋਂ ਬੰਬ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ

ਹੈਦਰਾਬਾਦ ਵਿੱਚ ਕੰਧ ਡਿੱਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ

ਹੈਦਰਾਬਾਦ ਵਿੱਚ ਕੰਧ ਡਿੱਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ

ਬੈਂਗਲੁਰੂ ਰੇਵ ਪਾਰਟੀ ਮਾਮਲੇ 'ਚ ਪੁਲਿਸ ਨੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ

ਬੈਂਗਲੁਰੂ ਰੇਵ ਪਾਰਟੀ ਮਾਮਲੇ 'ਚ ਪੁਲਿਸ ਨੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ