Saturday, July 27, 2024  

ਖੇਤਰੀ

ਕਾਂਗਰਸ ਪਾਰਟੀ ਦੇਸ਼ ਦੇ ਲੋਕਾਂ ਤੇ ਸੰਵਿਧਾਨ ਨੂੰ ਬਚਾਉਣ ਦੀ ਲੜ ਰਹੀ ਲੜਾਈ : ਖੜਗੇ

May 25, 2024

ਕਿਹਾ, ਚੀਨ ਨੇ ਸਾਡੀ ਜ਼ਮੀਨ ’ਤੇ ਕਬਜ਼ਾ ਕਰ ਲਿਆ, ਪਰ ਪੀਐਮ ਮੋਦੀ ਚੁੱਪ

ਏਜੰਸੀਆਂ
ਸ਼ਿਮਲਾ/25 ਮਈ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਚੀਨ ਨੇ ਭਾਰਤੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ ਅਤੇ ਘਰ ਅਤੇ ਸੜਕਾਂ ਬਣਾ ਰਿਹਾ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁੱਪ ਹਨ। ਹਿਮਾਚਲ ਪ੍ਰਦੇਸ਼ ਦੇ ਰੋਹੜੂ ’ਚ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਖੜਗੇ ਨੇ ਪ੍ਰਧਾਨ ਮੰਤਰੀ ’ਤੇ ਚੁਟਕੀ ਲੈਂਦੇ ਹੋਏ ਪੁੱਛਿਆ ਕਿ ਉਨ੍ਹਾਂ ਦੀ 56 ਇੰਚ ਦੀ ਛਾਤੀ ਕਿੱਥੇ ਹੈ? ਕਾਂਗਰਸ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇਸ਼ ਦੇ ਲੋਕਾਂ ਅਤੇ ਸੰਵਿਧਾਨ ਨੂੰ ਬਚਾਉਣ ਲਈ ਲੜ ਰਹੀ ਹੈ ਅਤੇ ਜੇਕਰ ਉਹ ਲੋਕ ਸਭਾ ਚੋਣਾਂ ਵਿਚ ਸੱਤਾ ਮਚ ਆਉਂਦੀ ਹੈ ਤਾਂ 30 ਲੱਖ ਸਰਕਾਰੀ ਅਸਾਮੀਆਂ ਨੂੰ ਭਰਿਆ ਜਾਵੇਗਾ। ਖੜਗੇ ਨੇ ਕਿਹਾ, ‘ਅਸੀਂ ਪਾਕਿਸਤਾਨ ਦੇ ਖਿਲਾਫ ਲੜਾਈ ਲੜੀ ਅਤੇ ਬੰਗਲਾਦੇਸ਼ ਨੂੰ ਆਜ਼ਾਦੀ ਦਿਵਾਈ। ਚੀਨ ਨੇ ਸਾਡੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ ਅਤੇ ਘਰ ਅਤੇ ਸੜਕਾਂ ਬਣਾ ਰਿਹਾ ਹੈ ਪਰ ਪ੍ਰਧਾਨ ਮੰਤਰੀ ਮੋਦੀ ਚੁੱਪ ਹਨ। 56 ਇੰਚ ਦੀ ਛਾਤੀ ਕਿੱਥੇ ਹੈ?’ ਕਾਂਗਰਸ ਪ੍ਰਧਾਨ ਨੇ 2023 ਦੇ ਹੜ੍ਹਾਂ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸਹਾਇਤਾ ਨਾ ਦੇਣ ਲਈ ਕੇਂਦਰ ’ਤੇ ਵੀ ਹਮਲਾ ਕੀਤਾ। ਖੜਗੇ ਨੇ ਦਾਅਵਾ ਕੀਤਾ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹੜ੍ਹਾਂ ਤੋਂ ਬਾਅਦ ਕੇਂਦਰ ਤੋਂ 10,000 ਕਰੋੜ ਰੁਪਏ ਦੀ ਮਦਦ ਮੰਗੀ ਸੀ ਪਰ ਕੋਈ ਮਦਦ ਨਹੀਂ ਮਿਲੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕੁਪਵਾੜਾ ਮੁਕਾਬਲੇ 'ਚ ਇਕ ਅੱਤਵਾਦੀ ਹਲਾਕ, 2 ਜਵਾਨ ਜ਼ਖਮੀ

ਕੁਪਵਾੜਾ ਮੁਕਾਬਲੇ 'ਚ ਇਕ ਅੱਤਵਾਦੀ ਹਲਾਕ, 2 ਜਵਾਨ ਜ਼ਖਮੀ

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਕੰਟਰੋਲ ਰੇਖਾ 'ਤੇ ਗੋਲੀਬਾਰੀ ਦੌਰਾਨ ਫੌਜ ਦੇ 3 ਜਵਾਨ ਜ਼ਖਮੀ ਹੋ ਗਏ

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਕੰਟਰੋਲ ਰੇਖਾ 'ਤੇ ਗੋਲੀਬਾਰੀ ਦੌਰਾਨ ਫੌਜ ਦੇ 3 ਜਵਾਨ ਜ਼ਖਮੀ ਹੋ ਗਏ

ਨਵੀਂ ਮੁੰਬਈ ਦੀ ਇਮਾਰਤ ਡਿੱਗਣ ਕਾਰਨ 2 ਨੂੰ ਬਚਾਇਆ ਗਿਆ, 24 ਲੋਕ ਬਚ ਗਏ

ਨਵੀਂ ਮੁੰਬਈ ਦੀ ਇਮਾਰਤ ਡਿੱਗਣ ਕਾਰਨ 2 ਨੂੰ ਬਚਾਇਆ ਗਿਆ, 24 ਲੋਕ ਬਚ ਗਏ

ਜੰਮੂ-ਕਸ਼ਮੀਰ: ਕੁਪਵਾੜਾ ਮੁਕਾਬਲੇ 'ਚ 3 ਜਵਾਨ ਜ਼ਖ਼ਮੀ

ਜੰਮੂ-ਕਸ਼ਮੀਰ: ਕੁਪਵਾੜਾ ਮੁਕਾਬਲੇ 'ਚ 3 ਜਵਾਨ ਜ਼ਖ਼ਮੀ

NDRF ਨੇ ਗੁਜਰਾਤ ਦੇ ਪਿੰਡ 'ਚ ਹੜ੍ਹ ਦੇ ਪਾਣੀ 'ਚ ਫਸੇ 16 ਹੋਰ ਲੋਕਾਂ ਨੂੰ ਬਚਾਇਆ

NDRF ਨੇ ਗੁਜਰਾਤ ਦੇ ਪਿੰਡ 'ਚ ਹੜ੍ਹ ਦੇ ਪਾਣੀ 'ਚ ਫਸੇ 16 ਹੋਰ ਲੋਕਾਂ ਨੂੰ ਬਚਾਇਆ

ਅਨੁਰਾਗ ਗੁਪਤਾ ਨੂੰ ਝਾਰਖੰਡ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ

ਅਨੁਰਾਗ ਗੁਪਤਾ ਨੂੰ ਝਾਰਖੰਡ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ

ਕੇਰਲ ਦੀ ਔਰਤ 'ਲਾਪਤਾ', 20 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ

ਕੇਰਲ ਦੀ ਔਰਤ 'ਲਾਪਤਾ', 20 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ

ਜਿਵੇਂ ਕਿ ਮੀਂਹ ਜਾਰੀ ਹੈ, ਮਹਾਰਾਸ਼ਟਰ ਅਤੇ ਕਰਨਾਟਕ ਸਰਹੱਦੀ ਹੜ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖਦੇ

ਜਿਵੇਂ ਕਿ ਮੀਂਹ ਜਾਰੀ ਹੈ, ਮਹਾਰਾਸ਼ਟਰ ਅਤੇ ਕਰਨਾਟਕ ਸਰਹੱਦੀ ਹੜ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖਦੇ

ਹੜ੍ਹ ਨਾਲ ਭਰੇ ਪੁਣੇ, ਲਵਾਸਾ ਸ਼ਹਿਰ ਦਾ ਪਹਾੜੀ ਹਿੱਸਾ ਵਿਲਾ 'ਤੇ ਡਿੱਗਿਆ ਬਿਜਲੀ ਦਾ ਕਰੰਟ, ਨੇਪਾਲੀ ਲੜਕੇ ਸਮੇਤ 3 ਦੀ ਮੌਤ

ਹੜ੍ਹ ਨਾਲ ਭਰੇ ਪੁਣੇ, ਲਵਾਸਾ ਸ਼ਹਿਰ ਦਾ ਪਹਾੜੀ ਹਿੱਸਾ ਵਿਲਾ 'ਤੇ ਡਿੱਗਿਆ ਬਿਜਲੀ ਦਾ ਕਰੰਟ, ਨੇਪਾਲੀ ਲੜਕੇ ਸਮੇਤ 3 ਦੀ ਮੌਤ

ਕੇਰਲ ਦਾ ਪਾਦਰੀ ਚਰਚ ਦੇ ਅਹਾਤੇ 'ਚ ਮ੍ਰਿਤਕ ਪਾਇਆ ਗਿਆ

ਕੇਰਲ ਦਾ ਪਾਦਰੀ ਚਰਚ ਦੇ ਅਹਾਤੇ 'ਚ ਮ੍ਰਿਤਕ ਪਾਇਆ ਗਿਆ