Saturday, July 27, 2024  

ਖੇਤਰੀ

ਗੂਗਲ ਮੈਪ ਦੇ ਦੱਸੇ ਰਸਤੇ ’ਤੇ ਚਲਾ ਰਹੇ ਸਨ ਵਾਹਨ, ਨਦੀ ’ਚ ਜਾ ਡਿੱਗੀ ਕਾਰ

May 25, 2024

ਏਜੰਸੀਆਂ
ਕੋਟਾਯਮ/25 ਮਈ : ਗੂਗਲ ਮੈਪ ਨੈਵੀਗੇਸ਼ਨ ਐਪ ਤੋਂ ਗਲਤ ਦਿਸ਼ਾ ’ਚ ਜਾਣ ਕਾਰਨ ਤੇਲੰਗਾਨਾ ਤੋਂ ਕੇਰਲ ਜਾ ਰਿਹਾ ਇਕ ਵਾਹਨ ਸ਼ਨੀਵਾਰ ਤੜਕੇ ਨਦੀ ’ਚ ਡਿੱਗ ਗਿਆ। ਹਾਲਾਂਕਿ ਉਸ ’ਚ ਸਵਾਰ ਇਕ ਵਿਦਿਆਰਥਣ ਸਮੇਤ ਸਾਰੇ ਮੈਡੀਕਲ ਵਿਦਿਆਰਥੀ ਬਚ ਗਏ। ਪੁਲਿਸ ਸੂਤਰਾਂ ਅਨੁਸਾਰ ਇਹ ਘਟਨਾ ਕਰੀਬ 3 ਵਜੇ ਉਸ ਸਮੇਂ ਵਾਪਰੀ, ਜਦੋਂ ਹੈਦਰਾਬਾਦ ਤੋਂ ਆਏ ਸੈਲਾਨੀ ਗੂਗਲ ਮੈਪ ਨੈਵੀਗੇਸ਼ਨ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮੁਨਾਰ ਸੈਰ-ਸਪਾਟਾ ਕੇਂਦਰ ਤੋਂ ਅਲਾਪੁਝਾ ਵੱਲ ਵਧ ਰਹੇ ਸਨ। ਇਸ ਦੌਰਾਨ ਕੁਰੂਪਨਥਾਰਾ ਪੀਅਰ ਬਰਿੱਜ ਪਾਰ ਕਰਦੇ ਸਮੇਂ ਉਨ੍ਹਾਂ ਦਾ ਵਾਹਨ ਨਦੀ ’ਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਪੁਲ ਤੋਂ ਪਹਿਲੇ 2 ਸੜਕਾਂ ਹਨ, ਇਕ ਨਦੀ ਨਾਲ ਜਾਂਦੀ ਹੈ ਅਤੇ ਦੂਜੀ ਕਮਬਮ-ਚੇਰਥਲਾ ਹੁੰਦੇ ਹੋਏ ਅਲਾਪੁਝਾ ਵੱਲ ਜਾਂਦੀ ਹੈ, ਪਰ ਗੂਗਲ ਮੈਪ ਨੇ ਗਲਤ ਤਰੀਕੇ ਨਾਲ ਨਦੀ ਦੇ ਖੱਬੇ ਪਾਸੇ ਮੁੜਨ ਦਾ ਨਿਰਦੇਸ਼ ਦਿੱਤਾ ਅਤੇ ਵਾਹਨ ਨਦੀ ’ਚ ਡਿੱਗ ਗਿਆ। ਇਕ ਵਿਦਿਆਰਥੀ ਪਿੱਛੇ ਦੀ ਖਿੜਕੀ ਤੋਂ ਦੌੜਨ ’ਚ ਸਫ਼ਲ ਰਿਹਾ ਅਤੇ ਉਸ ਨੇ ਨੇੜੇ-ਤੇੜੇ ਦੇ ਸਥਾਨਕ ਲੋਕਾਂ ਨੂੰ ਚੌਕਸ ਕਰ ਦਿੱਤਾ। ਮੌਕੇ ’ਤੇ ਪਹੁੰਚੀ ਟੀਮ, ਫਾਇਰ ਵਿਭਾਗ ਕਰਮੀ ਅਤੇ ਸਥਾਨਕ ਲੋਕਾਂ ਨੇ ਕਾਰ ’ਚੋਂ ਤਿੰਨ ਸੈਲਾਨੀਆਂ ਨੂੰ ਬਚਾਇਆ। ਬਾਅਦ ’ਚ ਰੱਸੀ ਦੀ ਮਦਦ ਨਾਲ ਕਾਰ ਨੂੰ ਨਾਲੇ ’ਚੋਂ ਬਾਹਰ ਕੱਢਿਆ ਗਿਆ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

NDRF ਨੇ ਗੁਜਰਾਤ ਦੇ ਪਿੰਡ 'ਚ ਹੜ੍ਹ ਦੇ ਪਾਣੀ 'ਚ ਫਸੇ 16 ਹੋਰ ਲੋਕਾਂ ਨੂੰ ਬਚਾਇਆ

NDRF ਨੇ ਗੁਜਰਾਤ ਦੇ ਪਿੰਡ 'ਚ ਹੜ੍ਹ ਦੇ ਪਾਣੀ 'ਚ ਫਸੇ 16 ਹੋਰ ਲੋਕਾਂ ਨੂੰ ਬਚਾਇਆ

ਅਨੁਰਾਗ ਗੁਪਤਾ ਨੂੰ ਝਾਰਖੰਡ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ

ਅਨੁਰਾਗ ਗੁਪਤਾ ਨੂੰ ਝਾਰਖੰਡ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ

ਕੇਰਲ ਦੀ ਔਰਤ 'ਲਾਪਤਾ', 20 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ

ਕੇਰਲ ਦੀ ਔਰਤ 'ਲਾਪਤਾ', 20 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ

ਜਿਵੇਂ ਕਿ ਮੀਂਹ ਜਾਰੀ ਹੈ, ਮਹਾਰਾਸ਼ਟਰ ਅਤੇ ਕਰਨਾਟਕ ਸਰਹੱਦੀ ਹੜ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖਦੇ

ਜਿਵੇਂ ਕਿ ਮੀਂਹ ਜਾਰੀ ਹੈ, ਮਹਾਰਾਸ਼ਟਰ ਅਤੇ ਕਰਨਾਟਕ ਸਰਹੱਦੀ ਹੜ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖਦੇ

ਹੜ੍ਹ ਨਾਲ ਭਰੇ ਪੁਣੇ, ਲਵਾਸਾ ਸ਼ਹਿਰ ਦਾ ਪਹਾੜੀ ਹਿੱਸਾ ਵਿਲਾ 'ਤੇ ਡਿੱਗਿਆ ਬਿਜਲੀ ਦਾ ਕਰੰਟ, ਨੇਪਾਲੀ ਲੜਕੇ ਸਮੇਤ 3 ਦੀ ਮੌਤ

ਹੜ੍ਹ ਨਾਲ ਭਰੇ ਪੁਣੇ, ਲਵਾਸਾ ਸ਼ਹਿਰ ਦਾ ਪਹਾੜੀ ਹਿੱਸਾ ਵਿਲਾ 'ਤੇ ਡਿੱਗਿਆ ਬਿਜਲੀ ਦਾ ਕਰੰਟ, ਨੇਪਾਲੀ ਲੜਕੇ ਸਮੇਤ 3 ਦੀ ਮੌਤ

ਕੇਰਲ ਦਾ ਪਾਦਰੀ ਚਰਚ ਦੇ ਅਹਾਤੇ 'ਚ ਮ੍ਰਿਤਕ ਪਾਇਆ ਗਿਆ

ਕੇਰਲ ਦਾ ਪਾਦਰੀ ਚਰਚ ਦੇ ਅਹਾਤੇ 'ਚ ਮ੍ਰਿਤਕ ਪਾਇਆ ਗਿਆ

ਕਠੂਆ ਅੱਤਵਾਦੀ ਹਮਲਾ: ਜੈਸ਼ ਦੇ ਦੋ ਸਾਥੀ ਗ੍ਰਿਫਤਾਰ

ਕਠੂਆ ਅੱਤਵਾਦੀ ਹਮਲਾ: ਜੈਸ਼ ਦੇ ਦੋ ਸਾਥੀ ਗ੍ਰਿਫਤਾਰ

ਬਿਹਾਰ ਦੇ 20 ਜ਼ਿਲ੍ਹਿਆਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਐਕਸਪ੍ਰੈੱਸਵੇਅ ਪ੍ਰਾਜੈਕਟ

ਬਿਹਾਰ ਦੇ 20 ਜ਼ਿਲ੍ਹਿਆਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਐਕਸਪ੍ਰੈੱਸਵੇਅ ਪ੍ਰਾਜੈਕਟ

ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਜ਼ਖਮੀ ਹੋਏ ਜਵਾਨ ਨੇ ਦਮ ਤੋੜਿਆ

ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਜ਼ਖਮੀ ਹੋਏ ਜਵਾਨ ਨੇ ਦਮ ਤੋੜਿਆ

ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਚੱਲ ਰਹੀ ਗੋਲੀਬਾਰੀ 'ਚ ਇਕ ਅੱਤਵਾਦੀ ਦੀ ਮੌਤ, ਫੌਜੀ ਜ਼ਖਮੀ

ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਚੱਲ ਰਹੀ ਗੋਲੀਬਾਰੀ 'ਚ ਇਕ ਅੱਤਵਾਦੀ ਦੀ ਮੌਤ, ਫੌਜੀ ਜ਼ਖਮੀ