Saturday, July 27, 2024  

ਖੇਤਰੀ

ਕੇਂਦਰੀ ਜਾਂਚ ਟੀਮ ਨੇ ਕਾਂਗਰਸੀ ਲੀਡਰਾਂ ਦੇ ਘਰਾਂ ’ਤੇ ਦਿੱਤੀ ਦਸਤਕ

May 25, 2024

ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਡਰਾਉਣ ਦੀ ਸਾਜ਼ਿਸ਼ : ਰੰਧਾਵਾ, ਬਾਜਵਾ

ਬੀ.ਐਸ. ਬਾਜਵਾ
ਬਟਾਲਾ/25 ਮਈ : ਸ਼ਨੀਵਾਰ ਨੂੰ ਤੜਕਸਾਰ ਬਟਾਲਾ ਵਿਚ ਜਾਂਚ ਏਜੰਸੀਆਂ ਵੱਲੋਂ ਦਸਤਕ ਦਿੱਤੀ ਗਈ। ਜਾਂਚ ਏਜੰਸੀਆਂ ਦੀ ਟੀਮ ਵੱਲੋਂ ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਅਤੇ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣਿਆਂ ’ਤੇ ਇਕੋਂ ਸਮੇਂ ਛਾਪੇ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਕਰੀਬ ਸਵੇਰੇ 5 ਵਜੇ ਜਾਂਚ ਅਧਿਕਾਰੀਆਂ ਤੇ ਕੇਂਦਰੀ ਸੁਰੱਖਿਆ ਬਲਾਂ ਦੀ ਟੀਮ ਨੇ 7 ਤੋਂ ਵਧ ਥਾਵਾਂ ’ਤੇ ਛਾਪੇ ਮਾਰ ਕੇ ਸਿਆਸੀ ਮਾਹੌਲ ਨੂੰ ਹੋਰ ਭਖਾ ਦਿੱਤਾ ਹੈ। ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਛਾਪੇਮਾਰੀ ਕਰਨ ਵਾਲੀ ਟੀਮ ਕਿਹੜੀ ਏਜੰਸੀ ਦੀ ਹੈ, ਪਰੰਤੂੁ ਇੱਕ ਗੱਲ ਸਾਫ਼ ਹੈ ਕਿ ਜਾਂਚ ਟੀਮਾਂ ਦਿੱਲੀ ਤੋਂ ਆਈਆਂ ਸਨ। ਛਾਪੇਮਾਰੀ ਦੀ ਗੱਲਬਾਤ ਜਿਵੇਂ ਹੀ ਕਾਂਗਰਸ ਦੇ ਲੀਡਰਾਂ ਤੱਕ ਪਹੁੰਚੀ ਤਾਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ ਸਾਥੀਆਂ ਸਮੇਤ ਪਹਿਲਾਂ ਮੇਅਰ ਸੁਖਦੀਪ ਸਿੰਘ ਤੇਜਾ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਨੇ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਉਪਰ ਬਦਲਾਖੋਰੀ ਦੀ ਰਾਜਨੀਤੀ ਦੇ ਦੋਸ਼ ਲਗਾਏ।
ਤ੍ਰਿਪਤ ਬਾਜਵਾ ਨੇ ਕਿਹਾ ਕਿ ਆਪਣੀ ਹਾਰ ਨੂੰ ਦੇਖਦਿਆਂ ਭਾਜਪਾ ਤੇ ‘ਆਪ’ ਇਕਜੁੱਟ ਹੋ ਗਈਆਂ ਹਨ ਅਤੇ ਕਾਂਗਰਸ ਖਿਲਾਫ਼ ਬਦਲਾਖੋਰੀ ਦੀ ਰਾਜਨੀਤੀ ਅਪਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਛਾਪੇਮਾਰੀ ਚੋਣਾਂ ਨੂੰ ਪ੍ਰਭਾਵਤ ਕਰਨ ਦੀ ਨੀਤੀ ਹੈ, ਪਰੰਤੂ ਲੋਕ ਕਾਂਗਰਸ ਦੇ ਹੱਕ ਵਿਚ ਫ਼ਤਵਾ ਦੇਣ ਦਾ ਮਨ ਬਣਾ ਚੁੱਕੇ ਹਨ। ਇਸ ਤੋਂ ਬਾਅਦ ਸਾਰੇ ਕਾਂਗਰਸੀ ਲੀਡਰ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੇ ਗ੍ਰਹਿ ਵਿਖੇ ਪਹੁੰਚੇ, ਪਰੰਤੂ ਜਾਂਚ ਏਜੰਸੀਆਂ ਨੇ ਉਨ੍ਹਾਂ ਨੂੰ ਘਰ ਦੇ ਅੰਦਰ ਨਹੀਂ ਜਾਣ ਦਿੱਤਾ, ਜਿਸ ’ਤੇ ਘਰ ਦੇ ਬਾਹਰ ਹੀ ਕਾਂਗਰਸੀ ਆਗੂ ਪੱਤਰਕਾਰਾਂ ਦੇ ਰੂ-ਬ-ਰੂ ਹੋਏ ਅਤੇ ਇਸ ਨੂੰ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਦੱਸਿਆ। ਖ਼ਬਰ ਲਿਖੇ ਜਾਣ ਤੱਕ ਜਾਂਚ ਏਜੰਸੀਆਂ ਦੀ ਪੁੱਛਗਿੱਛ ਜਾਰੀ ਸੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਕੰਟਰੋਲ ਰੇਖਾ 'ਤੇ ਗੋਲੀਬਾਰੀ ਦੌਰਾਨ ਫੌਜ ਦੇ 3 ਜਵਾਨ ਜ਼ਖਮੀ ਹੋ ਗਏ

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਕੰਟਰੋਲ ਰੇਖਾ 'ਤੇ ਗੋਲੀਬਾਰੀ ਦੌਰਾਨ ਫੌਜ ਦੇ 3 ਜਵਾਨ ਜ਼ਖਮੀ ਹੋ ਗਏ

ਨਵੀਂ ਮੁੰਬਈ ਦੀ ਇਮਾਰਤ ਡਿੱਗਣ ਕਾਰਨ 2 ਨੂੰ ਬਚਾਇਆ ਗਿਆ, 24 ਲੋਕ ਬਚ ਗਏ

ਨਵੀਂ ਮੁੰਬਈ ਦੀ ਇਮਾਰਤ ਡਿੱਗਣ ਕਾਰਨ 2 ਨੂੰ ਬਚਾਇਆ ਗਿਆ, 24 ਲੋਕ ਬਚ ਗਏ

ਜੰਮੂ-ਕਸ਼ਮੀਰ: ਕੁਪਵਾੜਾ ਮੁਕਾਬਲੇ 'ਚ 3 ਜਵਾਨ ਜ਼ਖ਼ਮੀ

ਜੰਮੂ-ਕਸ਼ਮੀਰ: ਕੁਪਵਾੜਾ ਮੁਕਾਬਲੇ 'ਚ 3 ਜਵਾਨ ਜ਼ਖ਼ਮੀ

NDRF ਨੇ ਗੁਜਰਾਤ ਦੇ ਪਿੰਡ 'ਚ ਹੜ੍ਹ ਦੇ ਪਾਣੀ 'ਚ ਫਸੇ 16 ਹੋਰ ਲੋਕਾਂ ਨੂੰ ਬਚਾਇਆ

NDRF ਨੇ ਗੁਜਰਾਤ ਦੇ ਪਿੰਡ 'ਚ ਹੜ੍ਹ ਦੇ ਪਾਣੀ 'ਚ ਫਸੇ 16 ਹੋਰ ਲੋਕਾਂ ਨੂੰ ਬਚਾਇਆ

ਅਨੁਰਾਗ ਗੁਪਤਾ ਨੂੰ ਝਾਰਖੰਡ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ

ਅਨੁਰਾਗ ਗੁਪਤਾ ਨੂੰ ਝਾਰਖੰਡ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ

ਕੇਰਲ ਦੀ ਔਰਤ 'ਲਾਪਤਾ', 20 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ

ਕੇਰਲ ਦੀ ਔਰਤ 'ਲਾਪਤਾ', 20 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ

ਜਿਵੇਂ ਕਿ ਮੀਂਹ ਜਾਰੀ ਹੈ, ਮਹਾਰਾਸ਼ਟਰ ਅਤੇ ਕਰਨਾਟਕ ਸਰਹੱਦੀ ਹੜ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖਦੇ

ਜਿਵੇਂ ਕਿ ਮੀਂਹ ਜਾਰੀ ਹੈ, ਮਹਾਰਾਸ਼ਟਰ ਅਤੇ ਕਰਨਾਟਕ ਸਰਹੱਦੀ ਹੜ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖਦੇ

ਹੜ੍ਹ ਨਾਲ ਭਰੇ ਪੁਣੇ, ਲਵਾਸਾ ਸ਼ਹਿਰ ਦਾ ਪਹਾੜੀ ਹਿੱਸਾ ਵਿਲਾ 'ਤੇ ਡਿੱਗਿਆ ਬਿਜਲੀ ਦਾ ਕਰੰਟ, ਨੇਪਾਲੀ ਲੜਕੇ ਸਮੇਤ 3 ਦੀ ਮੌਤ

ਹੜ੍ਹ ਨਾਲ ਭਰੇ ਪੁਣੇ, ਲਵਾਸਾ ਸ਼ਹਿਰ ਦਾ ਪਹਾੜੀ ਹਿੱਸਾ ਵਿਲਾ 'ਤੇ ਡਿੱਗਿਆ ਬਿਜਲੀ ਦਾ ਕਰੰਟ, ਨੇਪਾਲੀ ਲੜਕੇ ਸਮੇਤ 3 ਦੀ ਮੌਤ

ਕੇਰਲ ਦਾ ਪਾਦਰੀ ਚਰਚ ਦੇ ਅਹਾਤੇ 'ਚ ਮ੍ਰਿਤਕ ਪਾਇਆ ਗਿਆ

ਕੇਰਲ ਦਾ ਪਾਦਰੀ ਚਰਚ ਦੇ ਅਹਾਤੇ 'ਚ ਮ੍ਰਿਤਕ ਪਾਇਆ ਗਿਆ

ਕਠੂਆ ਅੱਤਵਾਦੀ ਹਮਲਾ: ਜੈਸ਼ ਦੇ ਦੋ ਸਾਥੀ ਗ੍ਰਿਫਤਾਰ

ਕਠੂਆ ਅੱਤਵਾਦੀ ਹਮਲਾ: ਜੈਸ਼ ਦੇ ਦੋ ਸਾਥੀ ਗ੍ਰਿਫਤਾਰ