Monday, June 17, 2024  

ਮਨੋਰੰਜਨ

ਸੁਰੀਲੀ ਤੇ ਪਰਪੱਕ ਆਵਾਜ਼ ਵਾਲਾ ਗਾਇਕ ਸੁਖਵੰਤ ਲਵਲੀ

May 27, 2024

ਬਹੁਤ ਸਾਰੇ ਗਾਇਕਾਂ ਨੇ ਮਿਹਨਤ ਅਤੇ ਸਿਰੜ ਦਾ ਮੁਜੱਸਮਾ ਕਿਸਾਨੀ ਪਰਿਵਾਰਾਂ ਚੋਂ ਉੱਠਕੇ ਦਿ੍ਰੜ੍ਹਤਾ ਅਤੇ ਹੱਠੀ ਮਿਹਨਤ ਨਾਲ ਗਾਇਕੀ ਦੀਆਂ ਬੁਲੰਦੀਆਂ ਛੂਹੀਆਂ ਹਨ ਅਤੇ ਉਨ੍ਹਾਂ ਮੰਜ਼ਿਲ ਦੀ ਦਹਿਲੀਜ਼ ਤੇ ਖਲੋਅ ਕੇ ਵੀ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਪਰਿਵਾਰਕ ਰਿਸ਼ਤਿਆਂ ਤੋਂ ਗਾਇਕੀ ਨੂੰ ਥਿੜਕਣ ਨਹੀਂ ਦਿੱਤਾ। ਅਜਿਹੇ ਹੀ ਗਾਇਕਾਂ ਦੀ ਕਤਾਰ ਚੋਂ ਇਕ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈ-ਸੁਖਵੰਤ ਲਵਲੀ ।
ਯਾਰਾਂ ਦੇ ਯਾਰ, ਇਨਸਾਨੀਅਤ ਦੇ ਪੁਤਲੇ, ਪੰਜਾਬੀ ਮਾਂ ਬੋਲੀ ਦੇ ਸਪੂਤ ਅਤੇ ਪੰਜਾਬੀ ਲੋਕ ਤੱਥ ਅਤੇ ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਤੇ ਆਧਾਰਿਤ ਗੀਤਾਂ ਦੀ ਗਾਇਕੀ ਦੇ ਮੁਦੱਈ ਗਾਇਕ ਸੁਖਵੰਤ ਲਵਲੀ ਨੇ ਸ਼ਾਹੀ ਸ਼ਹਿਰ ਜ਼ਿਲ੍ਹਾ ਪਟਿਆਲਾ ਦੇ ਬਲਾਕ ਭੁੱਨਰਹੇੜੀ ਦੇ ਪਿੰਡ ਖਾਕਟਾਂ ਕਲਾਂ ਵਿਖੇ ਪਿਤਾ ਸ੍ਰ. ਅਰਜੁਨ ਸਿੰਘ ਦੇ ਘਰ ਮਾਤਾ ਸ੍ਰੀਮਤੀ ਜੀਤ ਕੌਰ ਦੇ ਵਿਹੜੇ ਖੁਸ਼ੀਆਂ ਦੀ ਮਹਿਕ ਖਿਲਾਰੀ।ਉਸਦੀ ਸੰਗੀਤ ਦੀਆਂ ਸੁਰਾਂ ਚ ਬੱਝੀ ਆਵਾਜ਼ ਸੁਣ ਕੇ ਲੱਗਦਾ ਹੈ ਕਿ ਉਸਨੇ ਜਨਮ ਵਕਤ ਵੀ ਕਿਲਕਾਰੀ ਸੁਰ ਚ ਹੀ ਮਾਰੀ ਹੋਵੇਗੀ।ਆਪਣੀ ਜ਼ਿੰਦਗੀ ਦੀਆਂ 44 ਕੁ ਬਸੰਤ ਰੁੱਤ ਹੁਸੀਨ ਬਹਾਰਾਂ ਅਤੇ ਪੱਤਝੜਾਂ ਦਾ ਆਨੰਦ ਮਾਣ ਚੁੱਕੇ ਸੁਖਵੰਤ ਲਵਲੀ ਦਾ ਬਚਪਨ ਪੁਆਧੀ ਮਾਂ ਬੋਲੀ ਦੇ ਰੰਗ ਚ ਪਿੰਡ ਗੁਜ਼ਰਿਆ। ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਗਰੈਜੂਏਟ ਇਸ ਗਾਇਕ ਨੇ ਬਚਪਨ ਚ ਸਵ:ਕੁਲਦੀਪ ਮਾਣਕ ਦੀਆਂ ਕਲੀਆਂ ਸੁਣ ਕੇ ਗਾਇਕੀ ਦਾ ਸੁਪਨਾ ਪਾਲ ਲਿਆ। ਪੰਜਾਬੀਆਂ ਦੀ ਸੌਕੀ ਬਚਪਨੀ ਖੇਡ ਕਬੱਡੀ ਦੇ ਪੰਜਾਬ ਪੱਧਰੀ ਖਿਡਾਰੀ ਇਸ ਗਾਇਕ ਨੇ ਕਬੱਡੀ ਦੇ ਨਾਲ ਨਾਲ ਪ੍ਰੋ.ਨਿਰਮਲ ਸਿੰਘ ਮਹਿੰਦਰਾ ਕਾਲਜ ਪਟਿਆਲਾ ਦੀ ਅਗਵਾਈ ਗਾਇਕੀ ਚ ਵੀ ਆਪਣੀ ਆਵਾਜ਼ ਦੀ ਅਜਮਾਇਸ਼ ਜਾਰੀ ਰੱਖੀ।
ਪਰ ਉਸਦੀ ਪਕੜ ਆਵਾਜ਼ ਤੇ ਜਿਆਦਾ ਹੋਣ ਕਾਰਣ ਕਬੱਡੀ ਦੀ ਬਜਾਇ ਗਾਇਕੀ ਨੂੰ ਪਹਿਲ ਦੇ ਆਧਾਰ ਤੇ ਆਧਾਰ ਤੇ ਅਪਣਾ ਲਿਆ।ਪ੍ਰੋ ਨਿਰਮਲ ਸਿੰਘ ਦੀ ਯੋਗ ਅਗਵਾਈ ਲਵਲੀ ਦੀ ਸਖ਼ਤ ਮਿਹਨਤ, ਰਿਆਜ਼, ਦਿ੍ਰੜ ਇਰਾਦੇ ਅਤੇ ਯਾਰਾਂ, ਦੋਸਤਾਂ ਦੇ ਹੌਸਲੇ ਨੇ ਉਸਨੂੰ ਉਤਸ਼ਾਹਿਤ ਕੀਤਾ ਅਤੇ ਉਹ ਗਾਇਕੀ ਦੇ ਪਿੜ ਚ ਸਾਬਤ ਅਤੇ ਮਜ਼ਬੂਤ ਕਦਮੀਂ ਕੁੱਦ ਪਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗਾਇਕੀ ਚ ਗੋਲਡ ਮੈਡਲਿਸਟ ਸੁਖਵੰਤ ਲਵਲੀ ਨੇ 1997 ਚ ਕੈਸੇਟ ਕਲਚਰ ਦੌਰ ਚ ਆਪਣੀ ਪਹਿਲੀ ਕੈਸੇਟ ‘ਤੇਰੀ ਫੁੱਲਾਂ ਜਿਹੀ ਮਸ਼ੂਕ’ ਪੰਜਾਬੀ ਸਰੋਤਿਆਂ ਦੀ ਝੋਲੀ ਪਾਈ। ਉਸਦੀ ਸੁਰੀਲੀ, ਪ੍ਰਪੱਕ ਅਤੇ ਕਸ਼ਿਸ਼ ਭਰਪੂਰ ਆਵਾਜ਼ ਦਾ ਜਾਦੂ ਸਰੋਤਿਆਂ ਦੇ ਸਿਰ ਚੜਕੇ ਬੋਲਿਆ ਅਤੇ ਗਾਇਕੀ ਦੀਆਂ ਮੂਹਰਲੀਆਂ ਸਫ਼ਾ ਚ ਖੜੋ ਗਿਆ।ਸਰੋਤਿਆਂ ਦੇ ਮਿਲੇ ਭਰਪੂਰ ਪਿਆਰ ਤੋਂ ਉਤਸ਼ਾਹਿਤ ਹੋ ਕੇ ‘ਕਰਦੇ ਤੂੰ ਹਾਂ’ ਦੂਸਰੀ ਕੈਸਿਟ ਨਾਲ ਗਾਇਕੀ ਚ ਬੁਲੰਦੀਆਂ ਦੇ ਫਿਰ ਝੰਡੇ ਗੱਡ ਗਿਆ।
ਲੋਕ ਤੱਥ ਅਤੇ ਮਿਰਜ਼ਾ ਸਮੇਤ ਲੋਕ ਗਾਥਾਵਾਂ ਹਾਰੀ ਸਾਰੀ ਗਾਇਕ ਦੇ ਵੱਸ ਦਾ ਰੋਗ ਨਹੀਂ,ਪਰ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਸੁਰੀਲੀ ਅਤੇ ਬੁਲੰਦ ਆਵਾਜ਼ ਦਾ ਮਾਲਕ ਸੁਖਵੰਤ ਲਵਲੀ ਇਹਨਾਂ ਨੂੰ ਨਿੱਠ ਕੇ ਗਾਉਂਦਾ ਹੈ।ਇਸਤੋਂ ਬਾਅਦ ਟਰੈਂਡ ਤੋਂ ਹਟਕੇ "ਸਕੀ ਮਾਂ ਦਾ ਪਿਆਰ" ਪਰਿਵਾਰਕ ਗੀਤ ਨਾਲ ਉਸਨੇ ਨਿਵੇਕਲੀ ਛਵੀ ਬਣਾਈ। ਗੀਤਕਾਰ ਅਤੇ ਗਾਇਕ ਸੁਖਵੰਤ ਲਵਲੀ ਨੇ ਗੀਤ ਸ਼ੇਰਾਂ ਵਰਗੇ ਜਿਗਰੇ','ਚੜ੍ਹਦੇ ਸਿਆਲ਼','ਮਾਪੇ' ਆਦਿ ਨਾਲ ਸੱਭਿਆਚਾਰਕ, ਸਮਾਜਿਕ, ਪਰਿਵਾਰਕ ਕਦਰਾਂ-ਕੀਮਤਾਂ ਦੇ ਹਾਮੀ ਹੋਣ ਦਾ ਸਬੂਤ ਦਿੱਤਾ।ਇਸ ਗਾਇਕ ਨੇ ਆਪਣੇ ਲਿਖੇ ਗੀਤਾਂ ਤੋਂ ਇਲਾਵਾ ਮਦਨ ਜਲੰਧਰੀ,ਅਲਮਸਤ ਦੇਸਰਪੁਰੀ, ਮਨਜੀਤ ਗੋਪਾਲਪੁਰੀ,ਪਵਨ ਚੋਟੀਆਂ ਵਰਗੇ ਸੁਪ੍ਰਸਿੱਧ ਗੀਤਕਾਰਾਂ ਦੀਆਂ ਕਲਮਾਂ ਦੇ ਸ਼ਬਦਾਂ ਨੂੰ ਦਿਲਟੁੰਬਵੀ ਆਵਾਜ਼ ਚ ਗਾਕੇ ਮਾਣ ਦਿੱਤਾ ਹੈ।ਉਸ ਦੇ ਲਿਖੇ ਆਪਣੇ ਲਿਖੇ ਅਤੇ ਗਾਏ ਗੀਤ "ਮਾਪੇ" ਨਾਲ ਇੱਕ ਵਾਰ ਫਿਰ ਆਪਣੀ ਮਾਂ ਬੋਲੀ ਅਤੇ ਪਰਿਵਾਰਕ ਰਿਸ਼ਤਿਆਂ ਦੇ ਨਿੱਘ ਦਾ ਅਹਿਸਾਸ ਕਰਵਾਉਣ ਚ ਕਾਮਯਾਬ ਰਿਹਾ ਹੈ।ਇਸ ਤੋਂ ਬਾਅਦ ਉਸ ਨੇ ਕਿੰਗ ਜੱਟ,ਜੱਟ ਐਂਡ ਟਰੈਂਡਿੰਗ,ਮੇਲ,ਪਟਿਆਲੇ ਵਾਲੇ ਆਦਿ ਸਿੰਗਲ ਟਰੈਕ ਨਾਲ ਆਪਣਾ ਗਾਇਕੀ ਦਾ ਝੰਡਾ ਬਰਦਾਰ ਰੱਖਿਆ ਹੈ।
‘ਮੁੜਾਂਗੇ ਪੰਜਾਬ ਦਿੱਲੀ ਫਤਹਿ ਕਰਕੇ’ ਗੀਤ ਨਾਲ ਕਿਸਾਨੀ ਸੰਘਰਸ਼ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ ਜ਼ੋ ਕਾਫੀ ਚਰਚਿਤ ਰਿਹਾ ਹੈ।
ਹੁਣੇ ਹੁਣੇ ਉਸਦਾ ਪੁੱਤ ਪ੍ਰਦੇਸੀ ਗੀਤ ਗੀਤ ਆਇਆ ਹੈ , ਜੋਂ ਮਜਬੂਰੀ ਵੱਸ ਵਿਦੇਸ਼ ਗਏ ਬੱਚਿਆਂ ਦੇ ਮਾਪਿਆਂ ਦੇ ਦਰਦ ਨੂੰ ਬਿਆਨ ਕਰਦਾ ਹੈ।
ਉਹਨੇ ਇੱਕ ਸੰਖੇਪ ਮੁਲਾਕਾਤ ਦੌਰਾਨ ਦੱਸਿਆ ਕਿ ਗਾਇਕੀ ਦੇ ਖੇਤਰ ਚ ਉਸਦੀ ਮਾਤਾ ਅਤੇ ਭਤੀਜਿਆਂ ਦਾ ਵਿਸ਼ੇਸ਼ ਯੋਗਦਾਨ ਹੈ। ਉਸਦੀ ਗੰਭੀਰ,ਸੁਚੱਜੀ, ਉੱਚੀ ਸੁੱਚੀ ਅਤੇ ਪਾਏਦਾਰ ਸੋਚ ਹੀ ਉਸਨੂੰ ਯਾਰਾਂ ਦਾ ਯਾਰ, ਚੰਗੀ ਸ਼ਖ਼ਸੀਅਤ ਦੀ ਮਾਲਕ ਬਣਾਉਦੀ ਹੈ।ਉਹ ਪਰਿਵਾਰਕ, ਸਮਾਜਿਕ ਰਿਸ਼ਤਿਆਂ,ਪੰਜਾਬੀ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਮਿਆਰ ਨੂੰ ਉੱਚਾ ਚੁੱਕਣ ਵਾਲੇ ਗੀਤ ਅਤੇ ਸਿਆਣਿਆਂ ਦੀਆਂ ਅਟੱਲ ਸੱਚਾਈਆਂ ਲੋਕ ਤੱਥਾਂ ਨੂੰ ਗਾਉਣ ਦਾ ਹਾਮੀ ਹੈ। ਭਵਿੱਖ ਚ ਉਹਦੇ ਗਾਏ ਗੀਤ ਬਾਲੀਵੁੱਡ ਦੀਆਂ ਫਿਲਮਾਂ ਚ ਵੀ ਸੁਣਨ ਨੂੰ ਮਿਲਣਗੇ ਅਤੇ ਕਈ ਫਿਲਮਾਂ ਚ ਅਦਾਕਰੀ ਦੇ ਜਲਵੇ ਵੀ ਦੇਖਣ ਨੂੰ ਮਿਲਣਗੇ।ਉਸਦਾ ਮੰਨਣਾ ਹੈ ਕਿ ਸਰੋਤਿਆਂ ਦਾ ਪਿਆਰ ਹੀ ਸਭ ਤੋਂ ਵੱਡਾ ਮਾਣ ਅਤੇ ਸਨਮਾਨ ਹੈ।ਇਹ ਸੁਰੀਲੀ ਆਵਾਜ਼ ਨੂੰ ਸੱਤ ਸਮੁੰਦਰੋਂ ਪਾਰ ਵੀ ਬੇਰੋਕ ਗੂੰਜੇ।
ਇੰਜੀ. ਸਤਨਾਮ ਸਿੰਘ ਮੱਟੂ
-ਮੋਬਾ: 9779708257

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਦ੍ਰਿਸ਼ਟੀ ਧਾਮੀ, ਨੀਰਜ ਖੇਮਕਾ ਅਕਤੂਬਰ ਵਿੱਚ ਮਾਤਾ-ਪਿਤਾ ਦੇ ਅਨੰਦ ਨੂੰ ਗਲੇ ਲਗਾਉਣਗੇ

ਦ੍ਰਿਸ਼ਟੀ ਧਾਮੀ, ਨੀਰਜ ਖੇਮਕਾ ਅਕਤੂਬਰ ਵਿੱਚ ਮਾਤਾ-ਪਿਤਾ ਦੇ ਅਨੰਦ ਨੂੰ ਗਲੇ ਲਗਾਉਣਗੇ

ਟੇਲਰ ਸਵਿਫਟ ਨੇ ਦਸੰਬਰ 2025 ਵਿੱਚ ਇਰਾਸ ਟੂਰ ਦੇ ਅੰਤ ਦੀ ਪੁਸ਼ਟੀ ਕੀਤੀ, ਬਿਨਾਂ ਕਿਸੇ ਹੋਰ ਐਕਸਟੈਂਸ਼ਨ ਦੇ

ਟੇਲਰ ਸਵਿਫਟ ਨੇ ਦਸੰਬਰ 2025 ਵਿੱਚ ਇਰਾਸ ਟੂਰ ਦੇ ਅੰਤ ਦੀ ਪੁਸ਼ਟੀ ਕੀਤੀ, ਬਿਨਾਂ ਕਿਸੇ ਹੋਰ ਐਕਸਟੈਂਸ਼ਨ ਦੇ

ਅਜੇ ਦੇਵਗਨ ਦੀ ਫਿਲਮ 'ਸਿੰਘਮ ਅਗੇਨ' ਇਸ ਦੀਵਾਲੀ 'ਤੇ 'ਭੂਲ ਭੁਲਾਇਆ 3' ਨਾਲ ਟਕਰਾਏਗੀ

ਅਜੇ ਦੇਵਗਨ ਦੀ ਫਿਲਮ 'ਸਿੰਘਮ ਅਗੇਨ' ਇਸ ਦੀਵਾਲੀ 'ਤੇ 'ਭੂਲ ਭੁਲਾਇਆ 3' ਨਾਲ ਟਕਰਾਏਗੀ

इस दिवाली अजय देवगन अभिनीत फिल्म 'सिंघम अगेन' की टक्कर 'भूल भुलैया 3' से होगी

इस दिवाली अजय देवगन अभिनीत फिल्म 'सिंघम अगेन' की टक्कर 'भूल भुलैया 3' से होगी

ਰਾਜਕੁਮਾਰ ਰਾਓ, ਸ਼ਰਧਾ ਕਪੂਰ ਸਟਾਰਰ ਹਾਰਰ ਕਾਮੇਡੀ ਫਿਲਮ 'ਸਤ੍ਰੀ 2' 15 ਅਗਸਤ ਨੂੰ ਰਿਲੀਜ਼ ਹੋਵੇਗੀ।

ਰਾਜਕੁਮਾਰ ਰਾਓ, ਸ਼ਰਧਾ ਕਪੂਰ ਸਟਾਰਰ ਹਾਰਰ ਕਾਮੇਡੀ ਫਿਲਮ 'ਸਤ੍ਰੀ 2' 15 ਅਗਸਤ ਨੂੰ ਰਿਲੀਜ਼ ਹੋਵੇਗੀ।

ਸੰਨੀ ਦਿਓਲ 'ਬਾਰਡਰ 2' ਨਾਲ ਵਾਪਸੀ ਕਰਨਗੇ, ਜੋ ਭਾਰਤ ਦੇ ਸਭ ਤੋਂ ਪਿਆਰੇ ਯੁੱਧ ਮਹਾਂਕਾਵਿ ਦਾ ਸੀਕਵਲ

ਸੰਨੀ ਦਿਓਲ 'ਬਾਰਡਰ 2' ਨਾਲ ਵਾਪਸੀ ਕਰਨਗੇ, ਜੋ ਭਾਰਤ ਦੇ ਸਭ ਤੋਂ ਪਿਆਰੇ ਯੁੱਧ ਮਹਾਂਕਾਵਿ ਦਾ ਸੀਕਵਲ

ਵਰੁਣ ਧਵਨ ਬੇਬੀ ਧੀ ਅਤੇ ਪਤਨੀ ਨਤਾਸ਼ਾ ਨੂੰ ਹਸਪਤਾਲ ਤੋਂ ਘਰ ਲੈ ਗਏ

ਵਰੁਣ ਧਵਨ ਬੇਬੀ ਧੀ ਅਤੇ ਪਤਨੀ ਨਤਾਸ਼ਾ ਨੂੰ ਹਸਪਤਾਲ ਤੋਂ ਘਰ ਲੈ ਗਏ

ਪ੍ਰਿਅੰਕਾ ਚੋਪੜਾ ਨੇ 'ਦ ਬਲੱਫ' ਸ਼ੂਟ ਦੇ ਪਹਿਲੇ ਦਿਨ 'ਚਲੋ ਗੋ' ਕਿਹਾ

ਪ੍ਰਿਅੰਕਾ ਚੋਪੜਾ ਨੇ 'ਦ ਬਲੱਫ' ਸ਼ੂਟ ਦੇ ਪਹਿਲੇ ਦਿਨ 'ਚਲੋ ਗੋ' ਕਿਹਾ

ਅਨਿਲ ਕਪੂਰ: ਲੋਕ ਕਹਿੰਦੇ ਹਨ ਕਿ ਮੈਂ ਰਿਵਰਸ ਏਜਿੰਗ ਹਾਂ, ਪਰ 'ਬਿੱਗ ਬੌਸ' ਸਦੀਵੀ ਹੈ

ਅਨਿਲ ਕਪੂਰ: ਲੋਕ ਕਹਿੰਦੇ ਹਨ ਕਿ ਮੈਂ ਰਿਵਰਸ ਏਜਿੰਗ ਹਾਂ, ਪਰ 'ਬਿੱਗ ਬੌਸ' ਸਦੀਵੀ ਹੈ

ਬਿੱਗ ਬੀ, ਪ੍ਰਭਾਸ ਸਟਾਰਰ ਸਾਇੰਸ-ਫਾਈ ਫੈਨਟਸੀ 'ਕਲਕੀ 2898 ਏਡੀ' ਦਾ ਟ੍ਰੇਲਰ 10 ਜੂਨ ਨੂੰ ਹੋਵੇਗਾ ਰਿਲੀਜ਼

ਬਿੱਗ ਬੀ, ਪ੍ਰਭਾਸ ਸਟਾਰਰ ਸਾਇੰਸ-ਫਾਈ ਫੈਨਟਸੀ 'ਕਲਕੀ 2898 ਏਡੀ' ਦਾ ਟ੍ਰੇਲਰ 10 ਜੂਨ ਨੂੰ ਹੋਵੇਗਾ ਰਿਲੀਜ਼