Saturday, July 27, 2024  

ਕੌਮੀ

ਕੁਦਰਤੀ ਸਿੰਚਾਈ ’ਤੇ ਨਿਰਭਰ ਖੇਤਰਾਂ ’ਚ ਇਸ ਮਾਨਸੂਨ ਦੌਰਾਨ ਆਮ ਨਾਲੋਂ ਵੱਧ ਰਹੇਗੀ ਬਾਰਿਸ਼ : ਮੌਸਮ ਵਿਭਾਗ

May 27, 2024

ਏਜੰਸੀਆਂ
ਨਵੀਂ ਦਿੱਲੀ/27 ਮਈ : ਭਾਰਤ ਦੇ ਮੌਸਮ ਵਿਭਾਗ ਨੇ ਮਾਨਸੂਨ ਨੂੰ ਲੈ ਕੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ।
ਮੌਸਮ ਵਿਭਾਗ ਅਨੁਸਾਰ ਮਾਨਸੂਨ ਸਹੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਲ ਦੇਸ਼ ’ਚ ਕੁਦਰਤੀ ਸਿੰਚਾਈ ’ਤੇ ਨਿਰਭਰ ਖੇਤਰਾਂ ’ਚ ਮਾਨਸੂਨ ਦੌਰਾਨ ਮੀਂਹ ਆਮ ਤੋਂ ਵਧ ਪੈ ਸਕਦੇ ਹਨ। ਮੌਸਮ ਵਿਭਾਗ ਅਨੁਸਾਰ ਦੇਸ਼ ਵਿੱਚ ਚਾਰ ਮਹੀਨਿਆਂ ਦੇ ਮਾਨਸੂਨ ਸੀਜ਼ਨ ਦੌਰਾਨ ਔਸਤ ਦਾ 106 ਫੀਸਦੀ ਬਾਰਿਸ਼, ਆਮ ਨਾਲੋਂ ਵਧ ਹੋਣ ਦੀ ਸੰਭਾਵਨਾ ਹੈ। ਭਾਰਤ ’ਚ ਮਾਨਸੂਨ ’ਚ ਲੰਬੀ ਮਿਆਦ ਦੌਰਾਨ ਜੂਨ ਤੋਂ ਸਤੰਬਰ ਤੱਕ ਮੀਂਹ ਪਵੇਗਾ। ਮੌਸਮ ਵਿਭਾਗ ਨੇ ਅੱਗੇ ਕਿਹਾ ਕਿ ਜੂਨ ਤੋਂ ਅਗਸਤ ’ਚ ਲਾ-ਨੀਨਾ ਦੀ ਸਥਿਤੀ ਵਿਕਸਿਤ ਹੋ ਸਕਦੀ ਹੈ। ਉੱਤਰ ਪੱਛਮੀ ਭਾਰਤ ’ਚ 30 ਮਈ ਤੋਂ ਬਾਅਦ ਗਰਮੀ ਘੱਟ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐਮਡੀ) ਦੇ ਜਨਰਲ ਡਾਇਰੈਕਟਰ ਮ੍ਰਿਤਯੂੰਜਯ ਮਹਾਪਾਤਰਾ ਨੇ ਕਿਹਾ, ‘ਭਾਰਤ ਦੇ ਕੁਦਰਤੀ ਸਿੰਚਾਈ ਵਾਲੇ ਖੇਤਰਾਂ ’ਚ, ਇਸ ਸਾਲ ਆਮ ਨਾਲੋਂ ਵਧ ਮਾਨਸੂਨ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਾਤਰਾ ਨੇ ਕਿਹਾ ਕਿ ਦੇਸ਼ ’ਚ ਜੂਨ ’ਚ ਆਮ ਮੀਂਹ (ਲੰਬੀ ਮਿਆਦ ਦੇ ਔਸਤ 166.9 ਮਿਮੀ ਦਾ 92-108 ਫੀਸਦੀ) ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਮੀਂਹ ਅਧਾਰਤ ਖੇਤੀਬਾੜੀ ਖੇਤਰਾਂ ਨੂੰ ਕਵਰ ਕਰਨ ਵਾਲੇ ਭਾਰਤ ਦੇ ਮੁੱਖ ਮਾਨਸੂਨ ’ਚ ਇਸ ਸੀਜ਼ਨ ਵਿੱਚ ਆਮ ਨਾਲੋਂ ਵਧ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਆਈਐਮਡੀ ਦੇ ਡਾਇਰੈਕਟਰ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਤਰ-ਪੂਰਬੀ ਭਾਰਤ ’ਚ ਆਮ ਨਾਲੋ ਘੱਟ, ਉਤਰ ਪੱਛਮ ਵਿੱਚ ਆਮ ਅਤੇ ਦੇਸ਼ ਦੇ ਮੱਧ ਅਤੇ ਦੱਖਣੀ ਪ੍ਰਾਇਦੀਪ ਖੇਤਰਾਂ ਵਿੱਚ ਆਮ ਤੋਂ ਵਧ ਮੀਂਹ ਪੈਣ ਦੀ ਸੰਭਾਵਨਾ ਹੈ। ਪਿਛਲੇ ਮਹੀਨੇ ਆਈਐਮਡੀ ਨੇ ਕਿਹਾ ਸੀ ਕਿ ਦੇਸ਼ ’ਚ 4 ਮਹੀਨਿਆਂ ਦੇ ਮਾਨਸੂਨ ਸੀਜ਼ਨ (ਜੂਨ ਤੋਂ ਸਤੰਬਰ) ’ਚ ਆਮ ਨਾਲੋਂ ਵਧ ਬਾਰਿਸ਼ ਹੋ ਸਕਦੀ ਹੈ।
ਉਨ੍ਹਾ ਕਿਹਾ ਕਿ ਅਗਲੇ ਪੰਜ ਦਿਨਾਂ ਵਿੱਚ ਕੇਰਲ ’ਚ ਮਾਨਸੂਨ ਦੀ ਸ਼ੁਰੂੁਆਤ ਲਈ ਹਾਲਾਤ ਅਨੁਕੂਲ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਘੱਟ ਆਮਦਨ ਕਰ ਐਫਐਮਸੀਜੀ ਸੈਕਟਰ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ

ਘੱਟ ਆਮਦਨ ਕਰ ਐਫਐਮਸੀਜੀ ਸੈਕਟਰ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ

LIC ਸਟਾਕ 1,178.60 ਰੁਪਏ ਦੇ ਨਵੇਂ ਜੀਵਨ ਕਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ

LIC ਸਟਾਕ 1,178.60 ਰੁਪਏ ਦੇ ਨਵੇਂ ਜੀਵਨ ਕਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ

ਸਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਉੱਚਾ ਕਾਰੋਬਾਰ ਕਰਦਾ

ਸਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਉੱਚਾ ਕਾਰੋਬਾਰ ਕਰਦਾ

ਨਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਹੇਠਾਂ ਕਾਰੋਬਾਰ ਕਰਦਾ

ਨਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਹੇਠਾਂ ਕਾਰੋਬਾਰ ਕਰਦਾ

ਉਤਰਾਅ-ਚੜ੍ਹਾਅ ਦੇ ਵਿਚਕਾਰ ਸੈਂਸੈਕਸ ਦਾ ਕਾਰੋਬਾਰ ਘੱਟ ਰਿਹਾ

ਉਤਰਾਅ-ਚੜ੍ਹਾਅ ਦੇ ਵਿਚਕਾਰ ਸੈਂਸੈਕਸ ਦਾ ਕਾਰੋਬਾਰ ਘੱਟ ਰਿਹਾ

ਉਹਨਾਂ ਸਟਾਕਾਂ ਵਿੱਚ ਨਿਵੇਸ਼ ਕਰਨ ਦਾ ਸਮਾਂ ਜੋ ਵਧੀਆ ਰਿਟਰਨ ਪ੍ਰਦਾਨ ਕਰ ਸਕਦੇ ਹਨ: LTCG ਟੈਕਸ ਦੇ ਮਾਹਰ

ਉਹਨਾਂ ਸਟਾਕਾਂ ਵਿੱਚ ਨਿਵੇਸ਼ ਕਰਨ ਦਾ ਸਮਾਂ ਜੋ ਵਧੀਆ ਰਿਟਰਨ ਪ੍ਰਦਾਨ ਕਰ ਸਕਦੇ ਹਨ: LTCG ਟੈਕਸ ਦੇ ਮਾਹਰ

ਕੇਂਦਰੀ ਬਜਟ: ਭਾਰਤੀ ਸਟਾਰਟਅਪ ਈਕੋਸਿਸਟਮ ਨੇ ਦੂਤ ਟੈਕਸ ਖ਼ਤਮ ਕਰਨ ਦੀ ਸ਼ਲਾਘਾ ਕੀਤੀ

ਕੇਂਦਰੀ ਬਜਟ: ਭਾਰਤੀ ਸਟਾਰਟਅਪ ਈਕੋਸਿਸਟਮ ਨੇ ਦੂਤ ਟੈਕਸ ਖ਼ਤਮ ਕਰਨ ਦੀ ਸ਼ਲਾਘਾ ਕੀਤੀ

ਕੇਂਦਰੀ ਬਜਟ 2024: ਕੀ ਹੋਵੇਗਾ ਸਸਤਾ ਅਤੇ ਕੀ ਮਹਿੰਗਾ?

ਕੇਂਦਰੀ ਬਜਟ 2024: ਕੀ ਹੋਵੇਗਾ ਸਸਤਾ ਅਤੇ ਕੀ ਮਹਿੰਗਾ?

ਕੇਂਦਰੀ ਬਜਟ: ਯੁਵਾ ਸਸ਼ਕਤੀਕਰਨ ਨੂੰ ਹੁਲਾਰਾ, ਕਰਮਚਾਰੀਆਂ ਵਿੱਚ ਔਰਤਾਂ

ਕੇਂਦਰੀ ਬਜਟ: ਯੁਵਾ ਸਸ਼ਕਤੀਕਰਨ ਨੂੰ ਹੁਲਾਰਾ, ਕਰਮਚਾਰੀਆਂ ਵਿੱਚ ਔਰਤਾਂ

ਕੇਂਦਰ 11.11 ਲੱਖ ਕਰੋੜ ਰੁਪਏ ਜਾਂ ਜੀਡੀਪੀ ਦਾ 3.4 ਪ੍ਰਤੀਸ਼ਤ ਕੈਪੈਕਸ ਰੱਖਦਾ

ਕੇਂਦਰ 11.11 ਲੱਖ ਕਰੋੜ ਰੁਪਏ ਜਾਂ ਜੀਡੀਪੀ ਦਾ 3.4 ਪ੍ਰਤੀਸ਼ਤ ਕੈਪੈਕਸ ਰੱਖਦਾ