Tuesday, March 18, 2025  

ਹਰਿਆਣਾ

ਅੱਗ ਬੁਝਾਊ ਯੰਤਰ ਬਣਾਉਣ ਵਾਲੀ ਕੰਪਨੀ 'ਚ ਧਮਾਕਾ, 8 ਲੋਕਾਂ ਦੀ ਮੌਤ ਦਾ ਖ਼ਦਸ਼ਾ

June 22, 2024

ਗੁਰੂਗ੍ਰਾਮ, 22 ਜੂਨ

ਹਰਿਆਣਾ 'ਚ ਗੁਰੂਗ੍ਰਾਮ ਦੇ ਦੌਲਤਾਬਾਦ ਉਦਯੋਗਿਕ ਖੇਤਰ 'ਚ ਇਕ ਅੱਗ ਬੁਝਾਊ ਯੰਤਰ ਬਣਾਉਣ ਵਾਲੀ ਕੰਪਨੀ 'ਚ ਧਮਾਕਾ ਹੋਣ ਕਾਰਨ ਕਰੀਬ 8 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਧਮਾਕੇ ਕਾਰਨ ਆਲੇ-ਦੁਆਲੇ ਦੇ ਇਲਾਕੇ ਵਿਚ ਵੱਡੀ ਗਿਣਤੀ 'ਚ ਘਰਾਂ ਅਤੇ ਉਦਯੋਗਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਸਹਾਇਕ ਫਾਇਰ ਅਫਸਰ ਸੈਣੀ ਨੇ ਦੱਸਿਆ ਕਿ ਸ਼ਨੀਵਾਰ ਤੜਕੇ 2:45 ਵਜੇ ਸੰਜੇ ਕੁਮਾਰ ਕਾਂਸਟੇਬਲ ਨੇ ਭੀਮ ਨਗਰ ਫਾਇਰ ਵਿਭਾਗ ਨੂੰ ਫੋਨ ਕਰਕੇ ਦੱਸਿਆ ਕਿ ਦੌਲਤਾਬਾਦ ਉਦਯੋਗਿਕ ਖੇਤਰ ਵਿਚ ਧਮਾਕਾ ਹੋਇਆ ਹੈ ਅਤੇ ਇਸ ਕਾਰਨ ਭਿਆਨਕ ਅੱਗ ਲੱਗ ਗਈ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਗੁਰੂਗ੍ਰਾਮ ਦੇ ਭੀਮਨਗਰ ਅਤੇ ਸੈਕਟਰ-29 ਤੋਂ ਫਾਇਰ ਬ੍ਰਿਗੇਡ ਦਫ਼ਤਰ ਦੀਆਂ ਕਰੀਬ ਇਕ ਦਰਜਨ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਦੱਸਿਆ ਗਿਆ ਹੈ ਕਿ 5 ਲੋਕਾਂ ਨੂੰ ਜ਼ਖਮੀ ਹਾਲਤ 'ਚ ਘਟਨਾ ਵਾਲੀ ਥਾਂ ਤੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਦਕਿ 2 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਲਾਪਤਾ ਹੈ, ਜਿਸ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਕਈ ਘਰਾਂ ਅਤੇ ਉਦਯੋਗਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਪੁਲਸ ਵਿਭਾਗ ਨੇ ਦੱਸਿਆ ਕਿ ਫੈਕਟਰੀ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਪ੍ਰਸ਼ਾਸਨ ਨੇ ਇਸ ਘਟਨਾ ਵਿਚ 8 ਲੋਕਾਂ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਿਵਲ ਏਵੀਏਸ਼ਨ ਮੰਤਰੀ ਵਿਪੁਲ ਗੋਇਲ ਨੇ ਮੁੱਖ ਮੰਤਰੀ ਦਾ ਪ੍ਰਗਟਾਇਆ ਧੰਨਵਾਦ

ਸਿਵਲ ਏਵੀਏਸ਼ਨ ਮੰਤਰੀ ਵਿਪੁਲ ਗੋਇਲ ਨੇ ਮੁੱਖ ਮੰਤਰੀ ਦਾ ਪ੍ਰਗਟਾਇਆ ਧੰਨਵਾਦ

ਡਿਪਟੀ ਕਮਿਸ਼ਨਰ ਯਕੀਨੀ ਕਰਨ ਯਮੁਨਾ ਵਿਚ ਨਾ ਪਾਇਆ ਜਾਵੇ ਸੀਵਰੇਜ ਦਾ ਪਾਣੀ - ਨਾਇਬ ਸਿੰਘ ਸੈਣੀ

ਡਿਪਟੀ ਕਮਿਸ਼ਨਰ ਯਕੀਨੀ ਕਰਨ ਯਮੁਨਾ ਵਿਚ ਨਾ ਪਾਇਆ ਜਾਵੇ ਸੀਵਰੇਜ ਦਾ ਪਾਣੀ - ਨਾਇਬ ਸਿੰਘ ਸੈਣੀ

ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੁੰ ਧਿਆਨ ਵਿਚ ਰੱਖ ਕੇ ਕਈ ਭਲਾਈਕਾਰੀ ਯੋਜਨਾਵਾਂ ਚਲਾਈਆਂ

ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੁੰ ਧਿਆਨ ਵਿਚ ਰੱਖ ਕੇ ਕਈ ਭਲਾਈਕਾਰੀ ਯੋਜਨਾਵਾਂ ਚਲਾਈਆਂ

ਗੁਰੂਗ੍ਰਾਮ ਦੇ Kingdom of Dreams ਵਿੱਚ ਅੱਗ ਲੱਗ ਗਈ

ਗੁਰੂਗ੍ਰਾਮ ਦੇ Kingdom of Dreams ਵਿੱਚ ਅੱਗ ਲੱਗ ਗਈ

ਸੂਬਾ ਸਰਕਾਰ ਵੱਲੋਂ ਬਾਗਬਾਨੀ ਫਸਲਾਂ ਦੀ ਸੁਰੱਖਿਆ ਲਈ ਲਗਾਈ ਜਾਣ ਵਾਲੀ ਸੋਲਰ-ਫੇਂਸਿੰਗ 'ਤੇ 50 ਫੀਸਦੀ ਤੱਕ ਗ੍ਰਾਂਟ ਦਿੱਤਾ ਜਾਂਦਾ ਹੈ

ਸੂਬਾ ਸਰਕਾਰ ਵੱਲੋਂ ਬਾਗਬਾਨੀ ਫਸਲਾਂ ਦੀ ਸੁਰੱਖਿਆ ਲਈ ਲਗਾਈ ਜਾਣ ਵਾਲੀ ਸੋਲਰ-ਫੇਂਸਿੰਗ 'ਤੇ 50 ਫੀਸਦੀ ਤੱਕ ਗ੍ਰਾਂਟ ਦਿੱਤਾ ਜਾਂਦਾ ਹੈ

ਹਰਿਆਣਾ ਵਿਚ ਜੇਕਰ ਸ਼ਾਮਲਾਤ ਦੇਹ ਭੂਮੀ ਵਕਫ ਬੋਰਡ ਦੇ ਨਾਂਅ 'ਤੇ ਟ੍ਰਾਂਸਫਰ ਕੀਤੀ ਗਈ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ

ਹਰਿਆਣਾ ਵਿਚ ਜੇਕਰ ਸ਼ਾਮਲਾਤ ਦੇਹ ਭੂਮੀ ਵਕਫ ਬੋਰਡ ਦੇ ਨਾਂਅ 'ਤੇ ਟ੍ਰਾਂਸਫਰ ਕੀਤੀ ਗਈ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ

ਗੈਰ-ਕਾਨੂੰਨੀ ਮੈਟਰਨਿਟੀ ਕਲੀਨਿਕ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ: ਹਰਿਆਣਾ ਦੇ ਮੁੱਖ ਮੰਤਰੀ

ਗੈਰ-ਕਾਨੂੰਨੀ ਮੈਟਰਨਿਟੀ ਕਲੀਨਿਕ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ: ਹਰਿਆਣਾ ਦੇ ਮੁੱਖ ਮੰਤਰੀ

ਗੁਰੂਗ੍ਰਾਮ ਵਿੱਚ ਇੱਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ, ਦੋਸ਼ੀ ਗ੍ਰਿਫ਼ਤਾਰ

ਗੁਰੂਗ੍ਰਾਮ ਵਿੱਚ ਇੱਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ, ਦੋਸ਼ੀ ਗ੍ਰਿਫ਼ਤਾਰ

ਪਾਣੀਪਤ ਵਿੱਚ ਸਾਢੇ 8 ਏਕੜ ਭੂਮੀ 'ਤੇ ਈਐਸਆਈ ਹਸਪਤਾਲ ਸਥਾਪਿਤ ਜਲਦੀ ਹੀ ਹਸਪਤਾਲ ਵਿੱਚ ਇੱਕ ਵੱਧ ਬਲਾਕ ਦਾ ਨਿਰਮਾਣ ਕਰਵਾਇਆ ਜਾਵੇਗਾ।

ਪਾਣੀਪਤ ਵਿੱਚ ਸਾਢੇ 8 ਏਕੜ ਭੂਮੀ 'ਤੇ ਈਐਸਆਈ ਹਸਪਤਾਲ ਸਥਾਪਿਤ ਜਲਦੀ ਹੀ ਹਸਪਤਾਲ ਵਿੱਚ ਇੱਕ ਵੱਧ ਬਲਾਕ ਦਾ ਨਿਰਮਾਣ ਕਰਵਾਇਆ ਜਾਵੇਗਾ।

ਹਰਿਆਣਾ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣੇਗਾ- ਸਿੱਖਿਆ ਮੰਤਰੀ

ਹਰਿਆਣਾ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣੇਗਾ- ਸਿੱਖਿਆ ਮੰਤਰੀ