Saturday, July 20, 2024  

ਪੰਜਾਬ

ਸਿਵਲ ਸਰਜਨ ਨੇ ਮਮਤਾ ਦਿਵਸ ਦੀ  ਕੀਤੀ ਚੈਕਿੰਗ

July 10, 2024
ਸ੍ਰੀ ਫ਼ਤਹਿਗੜ੍ਹ ਸਾਹਿਬ/ 10 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)

ਜਿਲਾ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਬਲਕਾਰ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਮਮਤਾ ਦਿਵਸ ਦੀ ਸਿਵਲ ਸਰਜਨ  ਡਾ. ਦਵਿੰਦਰਜੀਤ ਕੌਰ ਨੇ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ ਉਹਨਾਂ ਮਮਤਾ ਦਿਵਸ ਦੇ ਰਜਿਸਟਰ ਚੈੱਕ ਕਰਦਿਆਂ ਸਬੰਧਤ ਸਟਾਫ ਨੂੰ ਹਦਾਇਤ ਕੀਤੀ ਕਿ ਉਹਨਾਂ ਵੱਲੋਂ ਗਰਭਵਤੀ ਔਰਤਾਂ ਨੂੰ ਟੈਟਨਸ ਅਤੇ ਛੋਟੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਨਾਮੁਰਾਦ ਬਿਮਾਰੀਆਂ ਤੋਂ ਬਚਾਉਣ ਲਈ ਉਹਨਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਦਾ ਸਾਰਾ ਡਾਟਾ ਰਜਿਸਟਰਾਂ ਤੇ ਕੰਪਲੀਟ ਕਰਨ ਅਤੇ ਇਸ ਡਾਟੇ ਨੂੰ ਪੋਰਟਲ ਤੇ ਅਪਲੋਡ ਕਰਨਾ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਮਮਤਾ ਦਿਵਸ ਵਾਲੇ ਦਿਨ ਤੇ ਟੀਕਾਕਰਨ ਕਰਾਉਣ ਲਈ ਹਰੇਕ ਆਉਣ ਵਾਲੇ ਬੱਚੇ ਅਤੇ ਗਰਭਵਤੀਆਂ ਨੂੰ ਉਹਨਾਂ ਦੇ ਅਗਲੇ ਟੀਕੇ ਬਾਰੇ ਜਰੂਰ ਜਾਣੂ ਕਰਾਇਆ ਜਾਵੇ। ਉਹਨਾਂ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਕਾਰਡ, ਕੋਲਡ ਚੇਨ, ਵੈਕਸੀਨ ਦੀ ਐਕਸਪੈਰੀ ਡੇਟ, ਬਾਇਓ ਮੈਡੀਕਲ ਵੇਸਟ, ਅਤੇ ਵੈਕਸੀਨ ਦੇ ਰੱਖ ਰਖਾਵ ਸਬੰਧੀ ਚੈਕਿੰਗ ਕਰਕੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਤੇ ਉਹਨਾਂ ਸਬੰਧਤ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਗਰਭਵਤੀ ਔਰਤ ਅਤੇ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ ਅਤੇ ਹਰ ਮਮਤਾ ਦਿਵਸ ਤੇ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਡਿਊ ਲਿਸਟ ਰੱਖਣੀ ਯਕੀਨੀ ਬਣਾਈ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਗਰਭਵਤੀ ਔਰਤ ਅਤੇ ਬੱਚਾ ਟੀਕਾ ਕਰਨ ਤੋਂ ਵਾਂਝਾ ਨਾ ਰਹੇ। ਇਸ ਮੌਕੇ ਤੇ ਜ਼ਿਲਾ ਪ੍ਰੋਗਰਾਮ ਮੈਨੇਜਰ ਡਾ. ਕਸੀਤਿਜ ਸੀਮਾ,ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ ਏਐਨਐਮ ਕਮਲਜੀਤ ਕੌਰ ਸਮੂਹ , ਆਸ਼ਾ ਮਨਪ੍ਰੀਤ ਕੌਰ ਅਤੇ ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ।
 
 
 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਮੰਡੀ ਗੋਬਿੰਦਗੜ੍ਹ ਵਿਖੇ ਹੋਈ ਚੋਰੀ ਦੇ ਮਾਮਲੇ 'ਚ ਸੀ.ਆਈ.ਏ. ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ 50 ਤੋਲੇ ਸੋਨਾ ਕੀਤਾ ਬਰਾਮਦ

ਮੰਡੀ ਗੋਬਿੰਦਗੜ੍ਹ ਵਿਖੇ ਹੋਈ ਚੋਰੀ ਦੇ ਮਾਮਲੇ 'ਚ ਸੀ.ਆਈ.ਏ. ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ 50 ਤੋਲੇ ਸੋਨਾ ਕੀਤਾ ਬਰਾਮਦ

ਸੀ.ਆਈ.ਏ. ਸਟਾਫ਼ ਸਰਹਿੰਦ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਛੇ ਮੈਂਬਰਾਂ ਨੂੰ ਪਿਸਤੌਲ ਅਤੇ ਹੋਰ ਹਥਿਆਰਾਂ ਸਣੇ ਕੀਤਾ ਕਾਬੂ

ਸੀ.ਆਈ.ਏ. ਸਟਾਫ਼ ਸਰਹਿੰਦ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਛੇ ਮੈਂਬਰਾਂ ਨੂੰ ਪਿਸਤੌਲ ਅਤੇ ਹੋਰ ਹਥਿਆਰਾਂ ਸਣੇ ਕੀਤਾ ਕਾਬੂ

ਮਾਤਾ ਗੁਜਰੀ ਕਾਲਜ ਵਿਖੇ ਹੋਈ ਅਕਾਦਮਿਕ ਕੌਂਸਲ ਦੀ ਪੰਦਰਵੀਂ ਮੀਟਿੰਗ

ਮਾਤਾ ਗੁਜਰੀ ਕਾਲਜ ਵਿਖੇ ਹੋਈ ਅਕਾਦਮਿਕ ਕੌਂਸਲ ਦੀ ਪੰਦਰਵੀਂ ਮੀਟਿੰਗ

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਰੱਦ ਕਰਨ ਦਾ ਫੈਸਲਾ ਗਲਤ : ਬਲਜੀਤ ਸਲਾਣਾ  

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਰੱਦ ਕਰਨ ਦਾ ਫੈਸਲਾ ਗਲਤ : ਬਲਜੀਤ ਸਲਾਣਾ  

ਡੇਂਗੂ ਵਿਰੋਧੀ ਗਤੀਵਿਧੀਆਂ ਦੀ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕੀਤੀ ਚੈਕਿੰਗ

ਡੇਂਗੂ ਵਿਰੋਧੀ ਗਤੀਵਿਧੀਆਂ ਦੀ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕੀਤੀ ਚੈਕਿੰਗ

ਨਿਤ ਦਿਨ ਵਾਪਰ ਰਹੇ ਰੇਲ ਹਾਦਸਿਆਂ ਨੂੰ ਦੇਖਦਿਆਂ ਕੇਂਦਰੀ ਰੇਲਵੇ ਮੰਤਰੀ

ਨਿਤ ਦਿਨ ਵਾਪਰ ਰਹੇ ਰੇਲ ਹਾਦਸਿਆਂ ਨੂੰ ਦੇਖਦਿਆਂ ਕੇਂਦਰੀ ਰੇਲਵੇ ਮੰਤਰੀ "ਰੇਲਵੇ ਵਿਭਾਗ" ਵਿੱਚ ਯੋਗ ਸੁਧਾਰ ਕਰਨ : ਪ੍ਰੋ.  ਬਡੁੰਗਰ 

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਰੱਖਿਆ ਤਕਨਾਲੋਜੀ ਪ੍ਰੋਗਰਾਮ 'ਚ ਦੋ ਸਾਲਾ ਐਮ.ਟੈਕ ਦੀ ਸ਼ੁਰੂਆਤ, ਸਮਝੌਤੇ 'ਤੇ ਕੀਤੇ ਦਸਤਖਤ 

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਰੱਖਿਆ ਤਕਨਾਲੋਜੀ ਪ੍ਰੋਗਰਾਮ 'ਚ ਦੋ ਸਾਲਾ ਐਮ.ਟੈਕ ਦੀ ਸ਼ੁਰੂਆਤ, ਸਮਝੌਤੇ 'ਤੇ ਕੀਤੇ ਦਸਤਖਤ 

ਪੰਥਕ ਅਕਾਲੀ ਲਹਿਰ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣ ਦੀ ਕੀਤੀ ਮੰਗ

ਪੰਥਕ ਅਕਾਲੀ ਲਹਿਰ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣ ਦੀ ਕੀਤੀ ਮੰਗ

ਜਿਲਾ ਹਸਪਤਾਲ ਵਿੱਚ ਪਰਿਵਾਰ ਭਲਾਈ ਦੇ ਕੀਤੇ ਗਏ 7 ਅਪ੍ਰੇਸ਼ਨ

ਜਿਲਾ ਹਸਪਤਾਲ ਵਿੱਚ ਪਰਿਵਾਰ ਭਲਾਈ ਦੇ ਕੀਤੇ ਗਏ 7 ਅਪ੍ਰੇਸ਼ਨ

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਨਵੀਂ ਖੇਡ ਪਨੀਰੀ ਲਈ ਸੁਨਹਿਰੀ ਮੌਕਾ, ਖੇਡ ਟਰਾਇਲ 4 ਅਗਸਤ ਨੂੰ

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਨਵੀਂ ਖੇਡ ਪਨੀਰੀ ਲਈ ਸੁਨਹਿਰੀ ਮੌਕਾ, ਖੇਡ ਟਰਾਇਲ 4 ਅਗਸਤ ਨੂੰ