ਪੈਰਿਸ, 31 ਜੁਲਾਈ
ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ 2024 ਪੈਰਿਸ ਖੇਡਾਂ ਵਿੱਚ ਬੁੱਧਵਾਰ ਨੂੰ ਮਹਿਲਾ ਸਿੰਗਲਜ਼ ਗਰੁੱਪ ਐਮ ਦੇ ਮੈਚ ਵਿੱਚ ਐਸਟੋਨੀਆ ਦੀ ਕ੍ਰਿਸਟਿਨ ਕੁਬਾ ਨੂੰ 21-5, 21-10 ਨਾਲ ਹਰਾਇਆ।
ਸਿੰਧੂ ਨੇ ਸਿਰਫ਼ 34 ਮਿੰਟਾਂ ਵਿੱਚ ਜਿੱਤ ਦਰਜ ਕੀਤੀ ਅਤੇ ਦੋ ਜਿੱਤਾਂ ਨਾਲ ਗਰੁੱਪ ਵਿੱਚ ਸਿਖਰ ’ਤੇ ਰਹਿ ਕੇ ਰਾਊਂਡ ਆਫ 16 ਵਿੱਚ ਪ੍ਰਵੇਸ਼ ਕਰ ਲਿਆ।
ਆਪਣੇ ਸ਼ੁਰੂਆਤੀ ਮੈਚ ਵਿੱਚ ਇਸ ਭਾਰਤੀ ਖਿਡਾਰਨ ਨੇ ਮਾਲਦੀਵ ਦੀ ਫਾਤਿਮਥ ਨਬਾਹਾ ਅਬਦੁਲ ਰਜ਼ਾਕ ਨੂੰ ਹਰਾਇਆ।
ਸਿੰਧੂ, ਜੋ ਆਪਣੀ ਲਗਾਤਾਰ ਤੀਜੀ ਓਲੰਪਿਕ ਖੇਡ ਰਹੀ ਹੈ, ਗਰਮੀਆਂ ਦੀਆਂ ਖੇਡਾਂ ਤੋਂ ਕਦੇ ਖਾਲੀ ਹੱਥ ਨਹੀਂ ਪਰਤੀ, ਟੋਕੀਓ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਪਹਿਲਾਂ ਰੀਓ 2016 ਵਿੱਚ ਆਪਣੀਆਂ ਪਹਿਲੀਆਂ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤ ਚੁੱਕੀ ਸੀ।