Saturday, September 21, 2024  

ਪੰਜਾਬ

ਭਾਵੇਂ ਸੁਖਬੀਰ ਸਿੰਘ ਬਾਦਲ ਧੜਾ ਹੋਵੇ ਜਾਂ ਬਾਗੀ ਧੜਾ, ਇਹ ਸਭ ਲੋਕਾਂ ਵਿੱਚ ਆਪਣਾ ਵਿਸਵਾਸ ਗੁਆ ਚੁੱਕੇ ਹਨ : ਟਿਵਾਣਾ

August 03, 2024
ਸ੍ਰੀ ਫ਼ਤਹਿਗੜ੍ਹ ਸਾਹਿਬ/3 ਅਗਸਤ:
(ਰਵਿੰਦਰ ਸਿੰਘ ਢੀਂਡਸਾ)

“ਬੀਡੇ ਡੇਢ-ਦੋ ਦਹਾਕੇ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਕੰਮ ਕਰ ਰਹੇ ਅਕਾਲੀ ਦਲ ਅਤੇ ਹੁਣ ਬਾਗੀ ਬਣੇ ਸੁਧਾਰ ਲਹਿਰ ਵਾਲੇ ਭਾਵੇ ਉਹ ਸੁਖਬੀਰ ਸਿੰਘ ਬਾਦਲ ਹੋਣ ਜਾਂ ਬਾਗੀ ਆਗੂ, ਢੀਂਡਸਾ ਜਾਂ ਚੰਦੂਮਾਜਰਾ ਹੋਣ ਇਹ ਸਿਆਸੀ ਰੁਤਬੇ ਹਾਸਲ ਕਰਨ ਲਈ ਅਤੇ ਆਪਣੀਆਂ ਲਾਲਸਾਵਾਂ ਨੂੰ ਪੂਰਾ ਕਰਨ ਲਈ ਗੈਰ ਧਾਰਮਿਕ, ਗੈਰ ਵਿਧਾਨਿਕ, ਸਿੱਖੀ ਸਿਧਾਤਾਂ, ਰਵਾਇਤਾਂ ਦੇ ਉਲਟ ਜਾ ਕੇ ਤੇ ਕੌਮ ਨੂੰ ਧੋਖੇ ਵਿੱਚ ਰੱਖ ਕੇ ਵੱਡੀਆਂ ਬੱਜਰ ਗੁਸਤਾਖੀਆਂ ਕਰਦੇ ਰਹੇ ਹਨ । ਇਹ ਸਿੱਖ ਕੌਮ ਵਿਚਲੀਆਂ ਉਹ ਕਾਲੀਆਂ ਭੇਡਾਂ ਹਨ ਜਿਨ੍ਹਾਂ ਨੇ 1984 ਵਿਚ ਬਲਿਊ ਸਟਾਰ ਦੇ ਫ਼ੌਜੀ ਹਮਲੇ ਲਈ ਮਰਹੂਮ ਇੰਦਰਾ ਗਾਂਧੀ ਨੂੰ ਹਰੀ ਝੰਡੀ ਦਿੱਤੀ । ਕੇਂਦਰ ਸਰਕਾਰ ਨਾਲ ਰਲਕੇ ਸਿੱਖ ਨੌਜਵਾਨੀ ਦਾ ਘਾਣ ਕਰਵਾਇਆ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਸਿਰਸੇਵਾਲੇ ਸਾਧ ਅਤੇ ਉਸਦੇ ਚੇਲਿਆਂ ਦੀ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਲਈ ਸਰਪ੍ਰਸਤੀ ਕੀਤੀ। ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਤਰੱਕੀਆ ਦੇ ਕੇ ਅਹਿਮ ਅਹੁਦਿਆਂ ਤੇ ਲਗਾਇਆ । ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਮਹਾਨ ਸੰਸਥਾ ਦੀ ਦੁਰਵਰਤੋਂ ਕਰਨ ਅਤੇ ਅਪਮਾਨ ਕਰਨ ਲਈ ਇਨ੍ਹਾਂ ਦੋਵੇਂ ਧੜਿਆਂ ਦੇ ਆਗੂ ਜ਼ਿੰਮੇਵਾਰ ਹਨ ਜੋ ਕਿ ਪੰਜਾਬ ਦੇ ਪਾਣੀਆਂ, ਬਿਜਲੀ ਪੈਦਾ ਕਰਨ ਵਾਲੇ ਡੈਮਾਂ, ਪੰਜਾਬੀ ਬੋਲਦੇ ਇਲਾਕਿਆਂ,ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਭਾਖੜਾ-ਬਿਆਸ ਮੈਨੇਜਮੈਟ ਬੋਰਡ ਵਿਚ ਪੰਜਾਬੀ ਦੀ 60-40% ਦੀ ਹਿੱਸੇਦਾਰੀ ਜਿਹੇ ਅਹਿਮ ਮੁੱਦਿਆਂ ਤੇ ਅੰਦਰੋਂ ਪੰਜਾਬ  ਵਿਰੋਧੀਆਂ ਦੇ ਹੱਕ ਵਿੱਚ ਭੁਗਤਦੇ ਰਹੇ ਹਨ। ਇਨ੍ਹਾਂ ਵੱਲੋ ਆਪਣੇ ਆਪ ਨੂੰ ਸਿੱਖ ਕੌਮ ਦੀ ਨਜ਼ਰ ਵਿੱਚ ਦੁੱਧ ਧੋਤੇ ਸਾਬਤ ਕਰਨ ਲਈ ਹੁਣ ਕਾਵਾਂ ਰੌਲੀ ਕਿਉਂ ਪਾਈ ਜਾ ਰਹੀ ਹੈ ? ਪੰਜਾਬੀਆਂ ਅਤੇ ਸਿੱਖ ਕੌਮ ਦਾ ਧਿਆਨ ਅਸਲ ਮੁੱਦਿਆਂ ਤੋ ਹਟਾਉਣ ਲਈ ਦੋਵੇ ਧੜੇ ਇਹ ਸਿਆਸੀ ਡਰਾਮੇਬਾਜੀ ਕਰਕੇ ਕੀ ਪ੍ਰਾਪਤ ਕਰਨਾ ਚਾਹੁੰਦੇ ਹਨ ?”ਇਹ ਵਿਚਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਅਕਾਲੀ ਦਲ ਅਤੇ ਇਸ ਤੋ ਬਾਗੀ ਹੋਏ ਦੋਵੇ ਧੜਿਆ ਨੂੰ ਪੰਜਾਬੀਆਂ ਅਤੇ ਸਿੱਖ ਕੌਮ ਦੇ ਪੂਰਨ ਰੂਪ ਵਿਚ ਦੋਸ਼ੀ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਨੇ ਰਵਾਇਤੀ ਖਣਨ ਸਰੋਤਾਂ ਤੋਂ ਹਟ ਕੇ ਬਹੁਮੁੱਲੇ ਖਣਿਜਾਂ ਦੀ ਖੋਜ ਸਬੰਧੀ ਯਤਨ ਤੇਜ਼ ਕਰਨ ਦਾ ਟੀਚਾ ਮਿੱਥਿਆ

ਪੰਜਾਬ ਨੇ ਰਵਾਇਤੀ ਖਣਨ ਸਰੋਤਾਂ ਤੋਂ ਹਟ ਕੇ ਬਹੁਮੁੱਲੇ ਖਣਿਜਾਂ ਦੀ ਖੋਜ ਸਬੰਧੀ ਯਤਨ ਤੇਜ਼ ਕਰਨ ਦਾ ਟੀਚਾ ਮਿੱਥਿਆ

ਖਰੜ ਤੋਂ ਦਾਦਾ ਪੋਤੇ ਦਾ ਖੇਡ ਮੁਕਾਬਲਾ ਦੇਖਣ ਆਇਆ ਦਿਲ ਦਾ ਦੌਰਾ ਪੈਣ ਕਾਰਨ ਦਾਦੇ ਦੀ ਹੋਈ ਮੌਤ

ਖਰੜ ਤੋਂ ਦਾਦਾ ਪੋਤੇ ਦਾ ਖੇਡ ਮੁਕਾਬਲਾ ਦੇਖਣ ਆਇਆ ਦਿਲ ਦਾ ਦੌਰਾ ਪੈਣ ਕਾਰਨ ਦਾਦੇ ਦੀ ਹੋਈ ਮੌਤ

ਵਿਜੀਲੈਂਸ ਬਿਊਰੋ ਵੱਲੋਂ 20,000 ਨਕਦ ਅਤੇ 30,000 ਰੁਪਏ ਦਾ ਚੈੱਕ ਰਿਸ਼ਵਤ ਵਜੋਂ ਲੈਂਦੀ ਔਰਤ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 20,000 ਨਕਦ ਅਤੇ 30,000 ਰੁਪਏ ਦਾ ਚੈੱਕ ਰਿਸ਼ਵਤ ਵਜੋਂ ਲੈਂਦੀ ਔਰਤ ਰੰਗੇ ਹੱਥੀਂ ਕਾਬੂ

ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਖੂਨਦਾਨ ਕਰਨ ਦੀ ਅਪੀਲ ਕੀਤੀ

ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਖੂਨਦਾਨ ਕਰਨ ਦੀ ਅਪੀਲ ਕੀਤੀ

ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ

ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ

ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਬਣਦਾ ਹੈ ਫਰਜ਼– ਅਨਮਜੋਤ ਕੌਰ

ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਬਣਦਾ ਹੈ ਫਰਜ਼– ਅਨਮਜੋਤ ਕੌਰ

ਹਲਕੇ ਰੂਪਨਗਰ ਦੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ- ਵਿਧਾਇਕ ਚੱਡਾ

ਹਲਕੇ ਰੂਪਨਗਰ ਦੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ- ਵਿਧਾਇਕ ਚੱਡਾ

20 ਗ੍ਰਾਮ ਚਿੱਟੇ ਸਣੇ ਇੱਕ ਕਾਬੂ

20 ਗ੍ਰਾਮ ਚਿੱਟੇ ਸਣੇ ਇੱਕ ਕਾਬੂ

ਘਨੌਰ ਪੁਲਿਸ ਨੇ ਚੋਰੀ ਦੇ ਬੁਲਟ ਮੋਟਰਸਾਇਕਲ ਸਮੇਤ 2 ਮੁਲਜ਼ਮ ਕੀਤੇ ਕਾਬੂ

ਘਨੌਰ ਪੁਲਿਸ ਨੇ ਚੋਰੀ ਦੇ ਬੁਲਟ ਮੋਟਰਸਾਇਕਲ ਸਮੇਤ 2 ਮੁਲਜ਼ਮ ਕੀਤੇ ਕਾਬੂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ 7ਵੇਂ ਰਾਸ਼ਟਰੀ ਪੋਸ਼ਣ ਮਾਹ ਨੂੰ ਸਮਰਪਿਤ ਸਮਾਗਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ 7ਵੇਂ ਰਾਸ਼ਟਰੀ ਪੋਸ਼ਣ ਮਾਹ ਨੂੰ ਸਮਰਪਿਤ ਸਮਾਗਮ