Friday, September 13, 2024  

ਚੰਡੀਗੜ੍ਹ

ਏਓਸੀ ਮੇਨਟੇਨੈਂਸ ਕਮਾਂਡ ਦਾ 3 ਬੀਆਰਡੀ ਚੰਡੀਗੜ੍ਹ ਦਾ ਪਹਿਲਾ ਦੌਰਾ

August 03, 2024

ਚੰਡੀਗੜ੍ਹ: 03 ਅਗਸਤ, 2024

ਏਅਰ ਮਾਰਸ਼ਲ ਵਿਜੇ ਕੁਮਾਰ ਗਰਗ, ਏਅਰ ਆਫਿਸਰ ਕਮਾਂਡਿੰਗ-ਇਨ-ਚੀਫ ਮੇਨਟੇਨੈਂਸ ਕਮਾਂਡ (ਐਮ ਸੀ) ਅਤੇ ਸ਼੍ਰੀਮਤੀ ਰਿਤੂ ਗਰਗ, ਪ੍ਰਧਾਨ ਏਅਰ ਫੋਰਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ (ਰੀਜਨਲ) [ਅਫਵਾ] ਦਾ 3 ਬੇਸ ਰਿਪੇਅਰ ਡਿਪੂ (3 ਬੀਆਰਡੀ), ਏਅਰ ਫੋਰਸ ਚੰਡੀਗੜ੍ਹ ਦਾ ਤਿੰਨ ਦਿਨਾਂ (01 ਅਗਸਤ ਤੋਂ 03 ਅਗਸਤ, 2024 ਤੱਕ) ਦੌਰਾ ਅੱਜ ਸਮਾਪਤ ਹੋਇਆ।ਨਾਗਪੁਰ ਵਿੱਚ ਭਾਰਤੀ ਹਵਾਈ ਸੈਨਾ ਦੀ ਤਕਨਾਲੋਜੀ-ਅਧਾਰਿਤ ਮੇਨਟੇਨੈਂਸ ਕਮਾਂਡ ਦੀ ਕਮਾਨ ਸੰਭਾਲਣ ਤੋਂ ਬਾਅਦ ਚੰਡੀਗੜ੍ਹ 3 ਬੀਆਰਡੀ ਵਿੱਚ ਉਨ੍ਹਾਂ ਦੀ ਇਹ ਪਹਿਲੀ ਫੇਰੀ ਸੀ। ਇਸ ਮੌਕੇ ਏਅਰ ਕਮਾਂਡਰ ਰਾਜੀਵ ਸ਼੍ਰੀਵਾਸਤਵ, ਏਅਰ ਆਫਿਸਰ ਕਮਾਂਡਿੰਗ, ਬੇਸ ਰਿਪੇਅਰ ਡਿਪੂ ਚੰਡੀਗੜ੍ਹ ਨੇ ਉਹਨਾਂ ਨੂੰ 3 ਬੀ ਆਰ ਡੀ ਵਿੱਚ ਹੋ ਰਹੀਆਂ ਵੱਖ ਵੱਖ ਕਾਰਗੁਜ਼ਾਰੀਆਂ ਦੀ ਜਾਣਕਾਰੀ ਦਿੱਤੀ।

ਏਅਰ ਮਾਰਸ਼ਲ ਵਿਜੇ ਕੁਮਾਰ ਗਰਗ ਨੇ ਵੱਖ-ਵੱਖ ਮੁਰੰਮਤ, ਓਵਰਹਾਲ ਅਤੇ ਸਿਖਲਾਈ ਸਹੂਲਤਾਂ ਦਾ ਦੌਰਾ ਕੀਤਾ ਅਤੇ ਡਿਪੂ ਵਿਖੇ ਜਹਾਜ਼ਾਂ ਅਤੇ ਏਅਰੋ ਇੰਜਣਾਂ ਦੇ ਉਤਪਾਦਨ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਨਵੀਂ ਤਕਨੀਕੀ ਤਰੱਕੀ ਦੇ ਨਾਲ ਤਾਲਮੇਲ ਬਣਾਈ ਰੱਖਣ, ਕੁਸ਼ਲਤਾ ਨਾਲ ਕਰਤੱਵਾਂ ਨੂੰ ਨਿਭਾਉਣ ਅਤੇ ਉੱਚ ਕੁਸ਼ਲਤਾ ਦੇ ਮਾਪਦੰਡ ਸਥਾਪਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਾਰੇ ਹਵਾਈ ਯੋਧਿਆਂ ਨੂੰ ਸਰੀਰਕ ਤੰਦਰੁਸਤੀ, ਮਾਨਸਿਕ ਚੁਸਤੀ ਬਣਾਈ ਰੱਖਣ ਅਤੇ ਸੰਚਾਲਨ ਦੀ ਤਿਆਰੀ ਲਈ ਸੁਰੱਖਿਆ ਪ੍ਰਤੀ ਜਾਗਰੂਕ ਰਹਿਣ ਲਈ ਉਤਸ਼ਾਹਿਤ ਕੀਤਾ।

ਸ਼੍ਰੀਮਤੀ ਰਿਤੂ ਗਰਗ ਨੇ ਅਫਵਾ (ਸਥਾਨਕ) ਵੱਲੋਂ ਕਰਵਾਏ ਗਏ ਉਪਰਾਲਿਆਂ ਦਾ ਨਿਰੀਖਣ ਕੀਤਾ ਅਤੇ ਡਿਪੂ ਦੀਆਂ ਸੰਗਿਣੀਆਂ ਨਾਲ ਗੱਲਬਾਤ ਵੀ ਕੀਤੀ। ਸ਼੍ਰੀਮਤੀ ਨੀਤਿਕਾ ਸ਼੍ਰੀਵਾਸਤਵ, ਪ੍ਰੈਜ਼ੀਡੈਂਟ ਅਫਵਾ (ਸਥਾਨਕ) ਨੇ ਉਨ੍ਹਾਂ ਨੂੰ ਵਾਯੂ ਸੈਨਾ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਜੀਵਨ ਵਿੱਚ ਸੁਧਾਰ ਲਈ ਡਿਪੂ ਦੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਵੀ ਜਾਣੂ ਕਰਵਾਇਆ।

ਇਸ ਦੌਰਾਨ ਏ.ਓ.ਸੀ ਨੇ ਚੰਡੀਗੜ੍ਹ ਦੇ ਸੈਕਟਰ-18 ਵਿੱਚ ਭਾਰਤੀ ਹਵਾਈ ਸੈਨਾ ਦੇ ਵਿਰਾਸਤੀ ਕੇਂਦਰ ਦਾ ਵੀ ਦੌਰਾ ਕੀਤਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਚੰਡੀਗੜ੍ਹ ਬੰਬ ਧਮਾਕਾ ਮਾਮਲਾ: ਪੰਜਾਬ ਤੋਂ ਮੁੱਖ ਮੁਲਜ਼ਮ ਗ੍ਰਿਫ਼ਤਾਰ, ਅਸਲਾ ਬਰਾਮਦ

ਚੰਡੀਗੜ੍ਹ ਬੰਬ ਧਮਾਕਾ ਮਾਮਲਾ: ਪੰਜਾਬ ਤੋਂ ਮੁੱਖ ਮੁਲਜ਼ਮ ਗ੍ਰਿਫ਼ਤਾਰ, ਅਸਲਾ ਬਰਾਮਦ

ਚੰਡੀਗੜ੍ਹ 'ਚ ਸਾਬਕਾ ਪੁਲਿਸ ਅਧਿਕਾਰੀ ਦੇ ਘਰ ਗ੍ਰੇਨੇਡ ਧਮਾਕਾ, 1 ਗ੍ਰਿਫਤਾਰ, 2 ਸ਼ੱਕੀ ਫ਼ਰਾਰ

ਚੰਡੀਗੜ੍ਹ 'ਚ ਸਾਬਕਾ ਪੁਲਿਸ ਅਧਿਕਾਰੀ ਦੇ ਘਰ ਗ੍ਰੇਨੇਡ ਧਮਾਕਾ, 1 ਗ੍ਰਿਫਤਾਰ, 2 ਸ਼ੱਕੀ ਫ਼ਰਾਰ

ਸ਼ੱਕੀ ਗ੍ਰਨੇਡ ਹਮਲੇ ਨੇ ਚੰਡੀਗੜ੍ਹ ਦੇ ਪੌਸ਼ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ

ਸ਼ੱਕੀ ਗ੍ਰਨੇਡ ਹਮਲੇ ਨੇ ਚੰਡੀਗੜ੍ਹ ਦੇ ਪੌਸ਼ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ

ਚੰਡੀਗੜ੍ਹ ਪ੍ਰਸ਼ਾਸਨ ਨੇ ਗੈਰ ਮਾਨਤਾ ਪ੍ਰਾਪਤ ਸਕੂਲਾਂ 'ਤੇ ਸਖ਼ਤ ਕਾਰਵਾਈ ਕੀਤੀ ਹੈ

ਚੰਡੀਗੜ੍ਹ ਪ੍ਰਸ਼ਾਸਨ ਨੇ ਗੈਰ ਮਾਨਤਾ ਪ੍ਰਾਪਤ ਸਕੂਲਾਂ 'ਤੇ ਸਖ਼ਤ ਕਾਰਵਾਈ ਕੀਤੀ ਹੈ

ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਪਲੇਟਫਾਰਮ ਨੰਬਰ-5 ਅਤੇ 6 ਮੁੜ ਬਲਾਕ ਹੋਵੇਗਾ

ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਪਲੇਟਫਾਰਮ ਨੰਬਰ-5 ਅਤੇ 6 ਮੁੜ ਬਲਾਕ ਹੋਵੇਗਾ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੰਗਾਂ ਨੂੰ ਲੈ ਕੇ ਦਿੱਤੇ ਭਰੋਸੇ 'ਤੇ ਕਿਸਾਨਾਂ ਨੇ ਚੰਡੀਗੜ੍ਹ 'ਚ ਧਰਨਾ ਸਮਾਪਤ ਕੀਤਾ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੰਗਾਂ ਨੂੰ ਲੈ ਕੇ ਦਿੱਤੇ ਭਰੋਸੇ 'ਤੇ ਕਿਸਾਨਾਂ ਨੇ ਚੰਡੀਗੜ੍ਹ 'ਚ ਧਰਨਾ ਸਮਾਪਤ ਕੀਤਾ

ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਪੀਜੀਆਈ ਵਿੱਚ ਟਾਸਕ ਫੋਰਸ ਦਾ ਗਠਨ

ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਪੀਜੀਆਈ ਵਿੱਚ ਟਾਸਕ ਫੋਰਸ ਦਾ ਗਠਨ

ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਚੋਣਾਂ ਲਈ ਪ੍ਰਚਾਰ ਖ਼ਤਮ, ਭਲਕੇ ਵੋਟਾਂ ਪੈਣਗੀਆਂ

ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਚੋਣਾਂ ਲਈ ਪ੍ਰਚਾਰ ਖ਼ਤਮ, ਭਲਕੇ ਵੋਟਾਂ ਪੈਣਗੀਆਂ

ਚੰਡੀਗੜ੍ਹ 'ਚ ਨਾਬਾਲਗ ਲੜਕੀ ਨਾਲ ਬਲਾਤਕਾਰ, ਦੋਸ਼ੀ ਗ੍ਰਿਫਤਾਰ

ਚੰਡੀਗੜ੍ਹ 'ਚ ਨਾਬਾਲਗ ਲੜਕੀ ਨਾਲ ਬਲਾਤਕਾਰ, ਦੋਸ਼ੀ ਗ੍ਰਿਫਤਾਰ

ਐਨਆਈਏ ਦੇ ਛਾਪੇ ਖ਼ਿਲਾਫ਼ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ

ਐਨਆਈਏ ਦੇ ਛਾਪੇ ਖ਼ਿਲਾਫ਼ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ