Friday, September 13, 2024  

ਪੰਜਾਬ

ਗੋਲਡਨ ਗਰੁੱਪ ਨੂੰ ਸਿੱਖਿਆ ਮੰਤਰੀ ਬੈਂਸ ਵੱਲੋ ਦਿੱਤਾ ਗਿਆ “ ਟਰਸਟਡ ਅਤੇ ਰੀਲਾਇਬਲ ਇੰਸਟੀਚੂਟ ਆਫ ਦ ਰਿਜਨ ਅਵਾਰਡ

September 04, 2024

ਗੁਰਦਾਸਪੁਰ 4 ਸਤੰਬਰ ( ਅਸ਼ਵਨੀ ) :-

ਗੋਲਡਨ ਗਰੁੱਪ ਆਫ ਇੰਸਟੀਚੂਟ ਗੁਰਦਾਸਪੁਰ ਜਿਸ ਦੇ ਅਧੀਨ ਗੋਲਡਨ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ , ਗੋਲਡਨ ਇੰਸਟੀਚੂਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ , ਗੋਲਡਨ ਪੋਲੀਟੈਕਨਿਕ ਕਾਲਜ , ਗੋਲਡਨ ਸਕੂਲ ਅਤੇ ਸ਼੍ਰੀ ਨਾਂਗਲੀ ਸਕੂਲ ਹੈ , ਜਿਸ ਦੀ ਗੁਣਵੱਤਾ , ਸਿੱਖਿਅਕ ਗੁਣਵੱਤਾ , ਇੰਫਰਾਸਟਕਚਰ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟਰਸਟਡ ਅਤੇ ਰੀਲਾਇਬਲ ਇੰਸਟੀਚੂਟ ਆਫ ਦ ਰਿਜਨ ਅਵਾਰਡ ਮਿਲਿਆ । ਜਿਸਨੂੰ ਗੋਲਡਨ ਗਰੁੱਪ ਦੇ ਚੈਅਰਮੈਨ ਡਾਕਟਰ ਮੋਹਿਤ ਮਹਾਜਨ ਨੇ ਲੁਧਿਆਣਾ ਵਿੱਚ ਆਯੋਜਿਤ ਲਾਈਫ ਸਟਾਇਲ 2024 ਪੰਜਾਬ ਪ੍ਰੋਗਰਾਮ ਵਿੱਚ ਹਾਸਲ ਕੀਤਾ । ਇਸ ਦੀ ਜਾਣਕਾਰੀ ਦਿੰਦੇ ਹੋਏ ਚੈਅਰਮੈਨ ਡਾਕਟਰ ਮੋਹਿਤ ਮਹਾਜਨ ਅਤੇ ਮੈਨੇਜਿੰਗ ਡਾਇਰੈਕਟਰ ਇੰਜੀਨੀਅਰ ਰਾਘਵ ਮਹਾਜਨ ਨੇ ਦੱਸਿਆ ਕਿ ਗੋਲਡਨ ਗਰੁੱਪ ਪਿੱਛਲੇ 60 ਸਾਲ ਤੋਂ ਵਿਦਿਆਰਥੀਆਂ ਦਾ ਬੋਧਿਕ , ਸਿੱਖਿਅਕ ਅਤੇ ਕਲਾਤਮਿਕ ਵਿਕਾਸ ਕਰਕੇ ਵਿਦਿਆਰਥੀਆਂ ਦਾ ਮਨੋਬਲ ਵੱਧਾ ਰਿਹਾ ਹੈ । ਉਹਨਾਂ ਨੇ ਹੋਰ ਕਿਹਾ ਕਿ ਇਹ ਗੋਲਡਨ ਗਰੁੱਪ ਲਈ ਬੜੇ ਮਾਨ ਦੀ ਗੱਲ ਹੈ ਕਿ ਪੰਜਾਬ ਪੱਧਰ ਤੇ ਗੋਲਡਨ ਗਰੁੱਪ ਨੇ ਆਪਣੀ ਪਛਾਨ ਬਣਤਰ ਹੈ । ਮੈਨੇਜਿੰਗ ਡਾਇਰੈਕਟਰ ਇੰਜੀਨੀਅਰ ਰਾਘਵ ਮਹਾਜਨ ਨੇ ਦੱਸਿਆ ਕਿ ਗੋਲਡਨ ਗਰੁੱਪ ਵਿੱਚ ਵੱਖ-ਵੱਖ ਕੋਰਸ ਜਿਸ ਤਰਾਂ ਕਿ ਬੀ ਟੈਕ ਕੰਪਿਊਟਰ , ਸਾਂਇਸ ਇੰਜੀਨੀਅਰਿੰਗ , ਸਿਵਲ ਇੰਜੀਨੀਅਰਿੰਗ , ਇਲੈਕਟਰੀਕਲ ਇੰਜੀਨੀਅਰਿੰਗ , ਮਕੈਨੀਕਲ ਇੰਜੀਨੀਅਰਿੰਗ , ਇਲੈਕਟਰੋਨਿਕ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ , ਐਮ ਬੀ ਏ , ਬੀ ਬੀ ਏ , ਐਮ ਸੀ ਏ , ਬੀ ਸੀ ਏ , ਬੀ ਐਸ ਸੀ , ਮੈਡੀਕਲ ਲੈਬ ਸਾਂਇਸ , ਐਨੇਥੀਸੀਆ ਐਂਡ ਅਪ੍ਰੇਸ਼ਨ ਥੀਏਟਰ , ਰੇਡਿਉਲੋਜੀ ਐਂਡ ਇਮੈਜਿੰਗ , ਟੈਕਨਾਲੋਜੀ , ਬੀ ਐਸ ਨਾਨ ਮੈਡੀਕਲ , ਹੋਟਲ ਮੈਨਜਮੈਂਟ , ਫੈਸ਼ਨ ਡਿਜਾਇਨਿਗ , ਐਨ ਐਸ ਸੀ ਆਈ ਟੀ , ਮੈਥ ਫਾਜਿਕਸ ਡਿਪਲੋਮਾ ਅਤੇ ਡੀ ਐਮ ਐਲ ਟੀ ਵਿੱਚ ਰਾਜ ਸੈਸ਼ਨ ਅਤੇ ਇੰਟਰਨੈਸ਼ਨਲ ਸੈਸ਼ਨ ਵਿੱਚ ਦਾਖਲਾ ਲੈਣ ਲਈ ਦੋੜ ਲੱਗੀ ਹੈ ਜਿਸ ਵਿੱਚ ਗੋਲਡਨ ਨੈਸ਼ਨਲ ਅਤੇ ਇੰਟਰਨੈਸ਼ਨਲ ਪਧੱਰ ਤੇ ਆਪਣੀ ਪਹਿਚਾਣ ਬਨਾਉਣ ਵਿੱਚ ਸਫਲ ਹੋਇਆ ਹੈ ।
ਇਸ ਮੋਕੇ ਤੇ ਚੈਅਰਮੈਨ ਡਾਕਟਰ ਮੋਹਿਤ ਮਹਾਜਨ ਨੇ ਦੱਸਿਆ ਕਿ ਗੋਲਡਨ ਗਰੁੱਪ ਸਿੱਖਿਆ ਦੇ ਨਾਲ-ਨਾਲ ਸਮਾਜ ਅਤੇ ਰਾਸ਼ਟਰ ਦੀ ਤਰੱਕੀ ਵਿੱਚ ਵੀ ਆਪਣਾ ਯੋਗਦਾਨ ਪਾ ਰਿਹਾ ਹੈ । ਉਹਨਾਂ ਨੇ ਹੋਰ ਕਿਹਾ ਕਿ ਗੋਲਡਨ ਗਰੁੱਪ ਹਿੱਤ ਦੇ ਕੰਮ ਖੂਨਦਾਨ ਕੈਂਪ , ਵਿਸ਼ੇਸ ਲੋੜਾ ਵਾਲੇ ਵਿਅਕਤੀਆਂ ਦੀ ਸਹਾਇਤਾ ਲਈ ਕੈਂਪ , ਗਰੀਬ ਲੋਕਾ ਨੂੰ ਰਾਸ਼ਨ ਦੇਣਾ , ਮਿ੍ਰਤਕ ਸ਼ਰੀਰ ਲੈ ਜਾਣ ਲਈ ਦੋ ਗੱਡੀਆਂ ਗੁਰਦਾਸਪੁਰ ਵਿੱਚ ਭੇਂਟ ਕੀਤੀਆਂ , ਮੁਫ਼ਤ ਮੈਡੀਕਲ ਕੈਂਪ ਅਤੇ ਗਰੀਬ ਵਿਦਿਆਰਥੀਆਂ ਲਈ ਵੱਖ-ਵੱਖ ਸਕਾਲਰਸ਼ਿਪ ਸਕੀਮ ਚਲਾਉਂਦਾ ਆ ਰਿਹਾ ਹੈ । ਜਿਸ ਵਿੱਚ ਸਮਾਜ ਦੇ ਪ੍ਰਤੀ ਜ਼ੁੰਮੇਵਾਰੀ ਪੁਰੀ ਕਰਨ ਦੇ ਨਾਲ ਨਾਲ ਸਾਇੰਸ ਦੇ ਵਿਕਾਸ ਵਿੱਚ ਵੀ ਵਾਧਾ ਹੂੰਦਾ ਹੈ । ਉਹਨਾਂ ਨੇ ਗੋਲਡਨ ਗਰੁੱਪ ਦੇ ਪਿ੍ਰੰਸੀਪਲ ਡਾਕਟਰ ਲਖਵਿੰਦਰ ਅਤੇ ਪਿ੍ਰੰਸੀਪਲ ਡਾਕਟਰ ਨਿਧੀ ਮਹਾਜਨ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਗੋਲਡਨ ਗਰੁੱਪ ਨੂੰ “ ਟਰਸਟਡ ਅਤੇ ਰੀਲਾਇਬਲ ਇੰਸਟੀਚੂਟ ਆਫ ਦ ਰਿਜਨ ( “rusted and Reliable 9nstitute in the Region) “ ਅਵਾਰਡ ਮਿਲਣ ਤੇ ਵਧਾਈ ਦਿੰਦੇ ਹੋਏ ਭਵਿਖ ਵਿੱਚ ਵੀ ਅਜਿਹੇ ਅਵਾਰਡ ਹਾਸਲ ਕਰਨ ਲਈ ਪ੍ਰੇਰਿਤ ਕੀਤਾ ।
...

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਪੁਲਿਸ ਨੇ ਡਰੱਗ ਇੰਸਪੈਕਟਰ ਨੂੰ ਤਸਕਰੀ, ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਨੇ ਡਰੱਗ ਇੰਸਪੈਕਟਰ ਨੂੰ ਤਸਕਰੀ, ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਕੀਤਾ ਗ੍ਰਿਫਤਾਰ

ਕਾਮਰੇਡ ਸੀਤਾਰਾਮ ਯੇਚੁਰੀ ਦੇ ਅਕਾਲ ਚਲਾਣੇ ਉੱਤੇ ਸਿਮਰਨਜੀਤ ਸਿੰਘ ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਕਾਮਰੇਡ ਸੀਤਾਰਾਮ ਯੇਚੁਰੀ ਦੇ ਅਕਾਲ ਚਲਾਣੇ ਉੱਤੇ ਸਿਮਰਨਜੀਤ ਸਿੰਘ ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਵਿਧਾਇਕ ਲਖਬੀਰ  ਸਿੰਘ ਰਾਏ ਨੇ ਹਲਕਾ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਦਾ ਕੀਤਾ ਸਨਮਾਨ

ਵਿਧਾਇਕ ਲਖਬੀਰ  ਸਿੰਘ ਰਾਏ ਨੇ ਹਲਕਾ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਦਾ ਕੀਤਾ ਸਨਮਾਨ

ਹੈਲਪਿੰਗ ਹੈਂਡਜ਼ ਵੈਲਫ਼ੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਦੇਖੀ 'ਬੀਬੀ ਰਜਨੀ' ਫ਼ਿਲਮ

ਹੈਲਪਿੰਗ ਹੈਂਡਜ਼ ਵੈਲਫ਼ੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਦੇਖੀ 'ਬੀਬੀ ਰਜਨੀ' ਫ਼ਿਲਮ

NIA ਨੇ ਕੱਟੜਪੰਥੀ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ

NIA ਨੇ ਕੱਟੜਪੰਥੀ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਮਨਾਇਆ ਰਾਸ਼ਟਰੀ ਪੁਲਾੜ ਦਿਵਸ 2024

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਮਨਾਇਆ ਰਾਸ਼ਟਰੀ ਪੁਲਾੜ ਦਿਵਸ 2024

ਪੰਜਾਬ ਪੁਲਿਸ ਨੇ ਡਰੱਗ ਇੰਸਪੈਕਟਰ ਨੂੰ ਗੈਰ-ਕਾਨੂੰਨੀ ਦਵਾਈਆਂ ਦੀ ਸਹੂਲਤ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ

ਪੰਜਾਬ ਪੁਲਿਸ ਨੇ ਡਰੱਗ ਇੰਸਪੈਕਟਰ ਨੂੰ ਗੈਰ-ਕਾਨੂੰਨੀ ਦਵਾਈਆਂ ਦੀ ਸਹੂਲਤ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ

ਅੰਮ੍ਰਿਤਸਰ 'ਚ NIA ਦੀ ਟੀਮ ਨੇ ਛਾਪਾ ਮਾਰਿਆ, ਇਕ ਵਿਅਕਤੀ ਨੂੰ ਕੀਤਾ ਕਾਬੂ

ਅੰਮ੍ਰਿਤਸਰ 'ਚ NIA ਦੀ ਟੀਮ ਨੇ ਛਾਪਾ ਮਾਰਿਆ, ਇਕ ਵਿਅਕਤੀ ਨੂੰ ਕੀਤਾ ਕਾਬੂ

ਮਾਤਾ ਗੁਜਰੀ ਕਾਲਜ ਵਿਖੇ ਕਰਵਾਇਆ ਗਿਆ ਗੁਰਮਤਿ ਸਮਾਗਮ

ਮਾਤਾ ਗੁਜਰੀ ਕਾਲਜ ਵਿਖੇ ਕਰਵਾਇਆ ਗਿਆ ਗੁਰਮਤਿ ਸਮਾਗਮ

ਪੀ.ਸੀ.ਐੱਸ.ਐਮ. ਡਾਕਟਰਾਂ ਦੀ ਹੜਤਾਲ ਦੌਰਾਨ ਲੋਕਾਂ ਨੂੰ ਨਹੀਂ ਹੋਣ ਦਿੱਤਾ ਗਿਆ ਖੱਜਲ ਖੁਆਰ: ਸਿਵਲ ਸਰਜਨ

ਪੀ.ਸੀ.ਐੱਸ.ਐਮ. ਡਾਕਟਰਾਂ ਦੀ ਹੜਤਾਲ ਦੌਰਾਨ ਲੋਕਾਂ ਨੂੰ ਨਹੀਂ ਹੋਣ ਦਿੱਤਾ ਗਿਆ ਖੱਜਲ ਖੁਆਰ: ਸਿਵਲ ਸਰਜਨ