ਪੰਜਾਬ

ਡਾ. ਵਰਿੰਦਰ ਕੁਮਾਰ ਨੇ ਜੈਤੋ ਸਿਵਲ ਹਸਪਤਾਲ ਦਾ ਐਸ.ਐਮ.ਓ. ਵਜੋਂ ਸੰਭਾਲਿਆ ਚਾਰਜ

September 10, 2024

ਜੈਤੋ,10 ਸਤੰਬਰ (ਮਨਜੀਤ ਸਿੰਘ ਢੱਲਾ)

ਸਿਵਲ ਹਸਪਤਾਲ ਜੈਤੋ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਐਮ.ਡੀ. ਮੈਡੀਸਿਨ ਤੇ ਜਨਰਲ ਬਿਮਾਰੀਆਂ ਦੇ ਮਾਹਿਰ ਡਾ. ਵਰਿੰਦਰ ਕੁਮਾਰ ਨੇ ਅਹੁੱਦਾ ਸੰਭਾਲ ਲਿਆ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਜੈਤੋ ਦੇ ਐਸਐਮਓ ਡਾ. ਸ਼ਿਵਕਰਨ ਸਿੰਘ ਕਾਹਲੋ ਦਾ ਤਬਾਦਲਾ ਸਿਵਲ ਹਸਪਤਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਗਿਆ ਹੈ। ਜੈਤੋ ਸਿਵਲ ਹਸਪਤਾਲ ਦੇ ਡਾ. ਰਾਜਵੀਰ ਕੌਰ ਅਤੇ ਡਾਕਟਰ ਡੌਲੀ ਅਗਰਵਾਲ, ਡਾਕਟਰ ਵਿਕਰਮਜੀਤ ਜਿੰਦਲ ਤੇ ਸਮੂਹ ਸਟਾਫ ਵੱਲੋਂ ਡਾ. ਵਰਿੰਦਰ ਕੁਮਾਰ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ ਐਮ ਓ ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਉਹ ਸਿਵਲ ਹਸਪਤਾਲ ਦੇ ਪ੍ਰਸ਼ਾਸ਼ਨਿਕ ਕੰਮਾਂ ਦੇ ਨਾਲ ਨਾਲ ਮਰੀਜ ਦੇਖਣ ਨੂੰ ਵੀ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਭਾਵੇਂ ਸਿਵਲ ਹਸਪਤਾਲ ਜੈਤੋ ਵਿਖੇ ਮੌਜੂਦਾ ਸਮੇਂ ਡਾਕਟਰਾਂ ਤੇ ਸਹਿਯੋਗੀ ਸਟਾਫ ਦੀ ਕਮੀ ਹੈ ਪਰੰਤੂ ਫਿਰ ਵੀ ਉਹ ਮੌਜੂਦਾ ਸਟਾਫ ਨਾਲ ਮਰੀਜਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਡਾਕਟਰ ਵਰਿੰਦਰ ਕੁਮਾਰ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਸਪਤਾਲ ਨੂੰ ਵਧੀਆ ਚਲਾਉਣ ਲਈ ਸਹਿਯੋਗ ਦੇਣ ਤਾਂ ਕਿ ਇੱਥੇ ਡਾਕਟਰਾਂ ਅਤੇ ਸਟਾਫ ਦੀ ਹੋਰ ਨਿਯੁਕਤੀ ਕੀਤੀ ਜਾਵੇ। ਉਹਨਾਂ ਕਿਹਾ ਅਤੇ ਇਲਾਕੇ 'ਚ ਵੱਧ ਰਹੇ ਡੇਂਗੂ ਦੇ ਕੇਸਾਂ ਸਬੰਧੀ ਡਾ. ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸ ਪਾਸ ਗੰਦੇ ਪਾਣੀ ਦੇ ਨਾਲ ਨਾਲ ਸਾਫ ਪਾਣੀ ਵੀ ਜਮਾਂ ਨਾ ਹੋਣ ਦੇਣ ਤੇ ਘਰਾਂ 'ਚ ਫੇਂਗਸ਼ੂਈ ਤੇ ਫਲਾਵਰ ਪੋਟਜ਼ ਆਦਿ ਦਾ ਪਾਣੀ ਵੀ ਹਫ਼ਤੇ 'ਚ ਇਕ ਵਾਰ ਜਰੂਰ ਤਬਦੀਲ ਕਰਨ ਤਾਂ ਜੋ ਡੇਂਗੂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ 'ਚ ਡੇਂਗੂ ਜਾਂ ਮਲੇਰੀਆਂ ਦੇ ਲੱਛਣ ਆਉਂਦੇ ਹਨ ਤਾਂ ਉਹ ਤੁਰੰਤ ਇਸ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਕਰੇ ਤਾਂ ਜੋ ਸਬੰਧਿਤ ਇਲਾਕੇ 'ਚ ਐਂਟੀ ਲਾਰਵਾ ਸਪਰੇਅ ਕਰਵਾਇਆ ਜਾ ਸਕੇ। ਇਸ ਮੌਕੇ ਡੇਰਾ ਜਲਾਲ ਬ੍ਰਾਂਚ ਜੈਤੋ ਦੇ ਮੁੱਖ ਸੇਵਾਦਾਰ ਸੰਤ ਬਾਬਾ ਰਿਸ਼ੀ ਰਾਮ ਜੀ ਨਗਰ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਹਰਸੰਗੀਤ ਸਿੰਘ ਹੈਪੀ, ਜਨਰਲ ਸਕੱਤਰ ਜਸਵਿੰਦਰ ਸਿੰਘ ਜੋਨੀ, ਇੰਦਰਜੀਤ ਸ਼ਰਮਾ, ਲਾਈਨਜ ਕਲੱਬ ਜੈਤੋ ਦੇ ਕੈਂਪ ਚੈਅਰਮੈਨ ਸ੍ਰੀ ਨਰੇਸ਼ ਮਿੱਤਲ, ਲਾਈਨਜ ਕਲੱਬ ਜੈਤੋ ਗੁੱਡਵਿੱਲ ਦੇ ਪ੍ਰਧਾਨ ਡਾਕਟਰ ਸੰਦੀਪ ਜਿੰਦਲ, ਜਨਰਲ ਸਕੱਤਰ ਪ੍ਰੇਮ ਬਾਂਸਲ,ਪੀ ਆਰ ਓ ਸੁਧਾਂਸ਼ੂ ਜਿੰਦਲ, ਸਮਾਜ ਸੇਵੀ ਲਵਲੀਨ ਕੋਚਰ,ਪੱਤਰਕਾਰ ਤਰਸੇਮ ਗੋਇਲ, ਵਿਕਾਸ ਸ਼ਰਮਾ ਆਦਿ ਨੇ ਵੀ ਡਾਕਟਰ ਵਰਿੰਦਰ ਕੁਮਾਰ ਜੀ ਨੂੰ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਆਹੁਦਾ ਸੰਭਾਲਣ ਤੇ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

32 ਕਿਲੋ ਭੁੱਕੀ ਸਣੇ 3 ਔਰਤਾਂ ਕਾਬੂ

32 ਕਿਲੋ ਭੁੱਕੀ ਸਣੇ 3 ਔਰਤਾਂ ਕਾਬੂ

ਨੌਜਵਾਨ ਕੋਲੋਂ ਨਸ਼ੀਲਾ ਪਦਾਰਥ ਮਿਲਿਆ

ਨੌਜਵਾਨ ਕੋਲੋਂ ਨਸ਼ੀਲਾ ਪਦਾਰਥ ਮਿਲਿਆ

ਸਿਹਤ ਵਿਭਾਗ ਨੇ ਕਾਦੀਆਂ ਦੇ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਸੰਬੰਧੀ ਅਤੇ ਟੀਬੀ ਦੀ ਬਿਮਾਰੀ ਸਬੰਧੀ ਕੀਤਾ ਜਾਗਰੂਕ

ਸਿਹਤ ਵਿਭਾਗ ਨੇ ਕਾਦੀਆਂ ਦੇ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਸੰਬੰਧੀ ਅਤੇ ਟੀਬੀ ਦੀ ਬਿਮਾਰੀ ਸਬੰਧੀ ਕੀਤਾ ਜਾਗਰੂਕ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਗਾਈਡੈਂਸ ਐਂਡ ਕਾਊਂਸਲਿੰਗ ਫੋਰਮ ਨੇ ਮਨਾਇਆ  ਵਿਸ਼ਵ ਮਾਨਸਿਕ ਸਿਹਤ ਦਿਵਸ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਗਾਈਡੈਂਸ ਐਂਡ ਕਾਊਂਸਲਿੰਗ ਫੋਰਮ ਨੇ ਮਨਾਇਆ  ਵਿਸ਼ਵ ਮਾਨਸਿਕ ਸਿਹਤ ਦਿਵਸ

ਪਟਾਕਿਆਂ ਲਈ ਆਰਜੀ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ 14 ਅਕਤੂਬਰ ਤੱਕ ਦੇ ਸਕਦੇ ਹਨ ਅਰਜੀਆਂ 

ਪਟਾਕਿਆਂ ਲਈ ਆਰਜੀ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ 14 ਅਕਤੂਬਰ ਤੱਕ ਦੇ ਸਕਦੇ ਹਨ ਅਰਜੀਆਂ 

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 14772 ਮੀਟਰਿਕ ਟਨ ਝੋਨੇ ਦੀ ਹੋਈ ਖਰੀਦ: ਡਾ. ਸੋਨਾ ਥਿੰਦ

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 14772 ਮੀਟਰਿਕ ਟਨ ਝੋਨੇ ਦੀ ਹੋਈ ਖਰੀਦ: ਡਾ. ਸੋਨਾ ਥਿੰਦ

ਅੱਖਾਂ ਸਾਡੇ ਸਰੀਰ ਦਾ ਅਹਿਮ ਅੰਗ:ਡਾ.ਦਵਿੰਦਰਜੀਤ ਕੌਰ

ਅੱਖਾਂ ਸਾਡੇ ਸਰੀਰ ਦਾ ਅਹਿਮ ਅੰਗ:ਡਾ.ਦਵਿੰਦਰਜੀਤ ਕੌਰ

ਡੀਬੀਯੂ ਪਲੇਸਬੋ ਕਲੱਬ ਵੱਲੋਂ ਖੋਜ ਨੈਤਿਕਤਾ ਵਿਸ਼ੇ 'ਤੇ ਲੈਕਚਰ

ਡੀਬੀਯੂ ਪਲੇਸਬੋ ਕਲੱਬ ਵੱਲੋਂ ਖੋਜ ਨੈਤਿਕਤਾ ਵਿਸ਼ੇ 'ਤੇ ਲੈਕਚਰ

ਪਿੰਡ ਢੋਲਾਂ ਦੀ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਵਿਧਾਇਕ ਲਖਵੀਰ ਸਿੰਘ ਰਾਏ ਨੇ ਦਿੱਤੀ ਵਧਾਈ

ਪਿੰਡ ਢੋਲਾਂ ਦੀ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਵਿਧਾਇਕ ਲਖਵੀਰ ਸਿੰਘ ਰਾਏ ਨੇ ਦਿੱਤੀ ਵਧਾਈ

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਪਿੰਡ ਹਵਾਰਾ ਕਲਾਂ ਦੇ ਖੇਤਾਂ ਵਿੱਚ ਜਾ ਕੇ ਪਰਾਲੀ ਪ੍ਰਬੰਧਨ ਮਸ਼ੀਨਰੀ ਦਾ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਪਿੰਡ ਹਵਾਰਾ ਕਲਾਂ ਦੇ ਖੇਤਾਂ ਵਿੱਚ ਜਾ ਕੇ ਪਰਾਲੀ ਪ੍ਰਬੰਧਨ ਮਸ਼ੀਨਰੀ ਦਾ ਲਿਆ ਜਾਇਜ਼ਾ