Tuesday, October 08, 2024  

ਪੰਜਾਬ

ਵਿਧਾਇਕ ਲਖਬੀਰ  ਸਿੰਘ ਰਾਏ ਨੇ ਹਲਕਾ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਦਾ ਕੀਤਾ ਸਨਮਾਨ

September 13, 2024
ਸ੍ਰੀ ਫ਼ਤਹਿਗੜ੍ਹ ਸਾਹਿਬ/13 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)

ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਦਾ ਤਬਾਦਲਾ ਹੋਣ 'ਤੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਪਰਨੀਤ ਸ਼ੇਰਗਿੱਲ ਇੱਕ ਇਮਾਨਦਾਰ ਤੇ ਮਿਹਨਤੀ ਸ਼ਖ਼ਸੀਅਤ ਦੇ ਮਾਲਕ ਹਨ, ਜਿਨ੍ਹਾਂ ਨੇ ਹਮੇਸ਼ਾਂ ਹੀ ਲੋਕ ਮਸਲਿਆਂ ਦੇ ਹੱਲ ਨੂੰ ਤਰਜੀਹ ਦਿੱਤੀ। ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਹੇਠਲੇ ਪੱਧਰ ਤੱਕ ਲਾਭ ਪਹੁੰਚਾਉਣ ਵਿੱਚ ਵੀ ਉਨ੍ਹਾਂ ਨੇ ਬੇਮਿਸਾਲ ਕੰਮ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਵਿਖੇ ਉਨ੍ਹਾਂ ਨੇ ਕਰੀਬ ਦੋ ਸਾਲ ਪੰਜ ਮਹੀਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ।ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਵਿਖੇ ਪਰਨੀਤ ਸ਼ੇਰਗਿੱਲ ਨੇ ਬਤੌਰ ਡਿਪਟੀ ਕਮਿਸ਼ਨਰ ਵਜੋਂ ਇਕ ਇਮਾਨਦਾਰ ਤੇ ਮਿਹਨਤੀ ਅਧਿਕਾਰੀ ਵਜੋਂ ਸੇਵਾ ਕੀਤੀ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ।  ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪਰਨੀਤ ਸ਼ੇਰਗਿੱਲ ਨੂੰ ਆਪਣੇ ਜੀਵਨ ਵਿੱਚ ਹੋਰ ਵੀ ਕਾਮਯਾਬੀ ਹਾਸਲ ਹੋਵੇ ਅਤੇ ਉਹ ਇਸੇ ਤਰ੍ਹਾਂ ਅੱਗੇ ਵੱਧਦੇ ਰਹਿਣ। ਇਸ ਮੌਕੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਬਤੌਰ ਡਿਪਟੀ ਕਮਿਸ਼ਨਰ, ਫ਼ਤਹਿਗੜ੍ਹ ਸਾਹਿਬ, ਉਨ੍ਹਾਂ ਨੂੰ ਜ਼ਿਲ੍ਹੇ ਦੇ ਨਾਗਰਿਕਾਂ, ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਮੀਡੀਆ ਦਾ ਜੋ ਸਹਿਯੋਗ ਮਿਲਿਆ ਹੈ ਉਸ ਨੂੰ ਹਮੇਸ਼ਾਂ ਯਾਦ ਰੱਖਣਗੇ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਇੱਕ ਪਵਿੱਤਰ ਧਰਤੀ ਹੈ, ਜਿਸ 'ਤੇ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਣਾ ਵੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਧਰਤੀ ਨੂੰ ਪ੍ਰਮਾਤਮਾ ਦੀ ਵਿਸ਼ੇਸ਼ ਦਾਤ ਹਾਸਲ ਹੈ ਅਤੇ ਉਨ੍ਹਾਂ ਕਈ ਮੁਸ਼ਕਲ ਘੜੀਆਂ ਵਿੱਚ ਵੀ ਪ੍ਰਮਾਤਮਾ ਦੀ ਮਿਹਰ ਸਦਕਾ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਇਸ ਕਰੀਬ 02 ਸਾਲ 5 ਮਹੀਨਿਆਂ ਦੇ ਕਾਰਜ ਕਾਲ ਨੂੰ ਹਮੇਸ਼ਾਂ ਯਾਦ ਰੱਖਣਗੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ, ਅਸੀਸ ਕੁਮਾਰ ਅੱਤਰੀ, ਦੀਪਕ ਬਾਤਿਸ਼, ਰਮੇਸ਼ ਕੁਮਾਰ ਸੋਨੂੰ, ਪ੍ਰਿਤਪਾਲ ਜੱਸੀ, ਪ੍ਰਦੀਪ ਕੁਮਾਰ ਮਲਹੋਤਰਾ, ਮਨਦੀਪ ਪੋਲਾ, ਬੰਟੀ  ਸੈਣੀ, ਬਲਵੀਰ ਸੋਢੀ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਿਹਤ ਵਿਭਾਗ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਵਚਨਬੱਧ : ਡਾ. ਦਵਿੰਦਰਜੀਤ ਕੌਰ

ਸਿਹਤ ਵਿਭਾਗ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਵਚਨਬੱਧ : ਡਾ. ਦਵਿੰਦਰਜੀਤ ਕੌਰ

ਸ਼ਾਂਤਮਈ ਜੀਵਨ ਨਾਲ ਆਪਣੀ ਕਿਸਮਤ ਨੂੰ ਜਗਾਓ : ਸ਼੍ਰੀ ਸੁਧਾਂਸ਼ੂ ਜੀ ਮਹਾਰਾਜ

ਸ਼ਾਂਤਮਈ ਜੀਵਨ ਨਾਲ ਆਪਣੀ ਕਿਸਮਤ ਨੂੰ ਜਗਾਓ : ਸ਼੍ਰੀ ਸੁਧਾਂਸ਼ੂ ਜੀ ਮਹਾਰਾਜ

ਦੇਸ਼ ਭਗਤ ਯੂਨੀਵਰਸਿਟੀ ਨੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਪ੍ਰੋਗਰਾਮ

ਦੇਸ਼ ਭਗਤ ਯੂਨੀਵਰਸਿਟੀ ਨੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਪ੍ਰੋਗਰਾਮ

ਲੁਧਿਆਣਾ 'ਚ 'ਆਪ' ਸੰਸਦ ਮੈਂਬਰ ਦੇ ਟਿਕਾਣਿਆਂ 'ਤੇ ਈਡੀ ਨੇ ਛਾਪਾ ਮਾਰਿਆ

ਲੁਧਿਆਣਾ 'ਚ 'ਆਪ' ਸੰਸਦ ਮੈਂਬਰ ਦੇ ਟਿਕਾਣਿਆਂ 'ਤੇ ਈਡੀ ਨੇ ਛਾਪਾ ਮਾਰਿਆ

ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਡਕੈਤੀ ਨੂੰ ਨਾਕਾਮ ਕਰਦੇ ਹੋਏ ਚਾਰ ਗ੍ਰਿਫਤਾਰ ਕੀਤੇ ਹਨ

ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਡਕੈਤੀ ਨੂੰ ਨਾਕਾਮ ਕਰਦੇ ਹੋਏ ਚਾਰ ਗ੍ਰਿਫਤਾਰ ਕੀਤੇ ਹਨ

ਸੜਕ ਕਿਨਾਰੇ ਖੜ੍ਹੀ 55 ਸਾਲਾਂ ਔਰਤ ਦੀ ਸੜਕ ਹਾਦਸੇ ਵਿੱਚ ਮੌਤ

ਸੜਕ ਕਿਨਾਰੇ ਖੜ੍ਹੀ 55 ਸਾਲਾਂ ਔਰਤ ਦੀ ਸੜਕ ਹਾਦਸੇ ਵਿੱਚ ਮੌਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਐਨਐਸਐਸ ਯੂਨਿਟ ਵੱਲੋਂ  ਚਲਾਈ ਗਈ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਐਨਐਸਐਸ ਯੂਨਿਟ ਵੱਲੋਂ  ਚਲਾਈ ਗਈ"ਸਵੱਛਤਾ ਹੀ ਸੇਵਾ" ਮੁਹਿੰਮ

ਵਿਜੀਲੈਂਸ ਬਿਊਰੋ ਵੱਲੋਂ 40,000 ਰਿਸ਼ਵਤ ਲੈਂਦਾ ਫਾਇਰ ਅਫ਼ਸਰ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 40,000 ਰਿਸ਼ਵਤ ਲੈਂਦਾ ਫਾਇਰ ਅਫ਼ਸਰ ਰੰਗੇ ਹੱਥੀਂ ਕਾਬੂ

ਦੁਸਹਿਰਾ ਮਨਾਉਣ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀਆਂ ਫੌਜਾਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ

ਦੁਸਹਿਰਾ ਮਨਾਉਣ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀਆਂ ਫੌਜਾਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ

ਸਿਹਤ ਸੰਸਥਾਵਾਂ ਵਿਚਲੇ ਫਾਇਰ ਸੇਫਟੀ ਉਪਕਰਨ ਚਾਲੂ ਹਾਲਤ ਵਿੱਚ ਰੱਖੇ ਜਾਣ : ਡਾ. ਦਵਿੰਦਰਜੀਤ ਕੌਰ

ਸਿਹਤ ਸੰਸਥਾਵਾਂ ਵਿਚਲੇ ਫਾਇਰ ਸੇਫਟੀ ਉਪਕਰਨ ਚਾਲੂ ਹਾਲਤ ਵਿੱਚ ਰੱਖੇ ਜਾਣ : ਡਾ. ਦਵਿੰਦਰਜੀਤ ਕੌਰ