Sunday, October 13, 2024  

ਪੰਜਾਬ

ਟ੍ਰੈਫਿਕ ਪੁਲਿਸ ਮੁੱਲਾਂਪੁਰ ਵੱਲੋਂ ਚਾਲਕਾਂ ਨੂੰ ਨਵੇਂ ਕਾਨੂੰਨਾਂ ਸਬੰਧੀ ਜਾਗਰੂਕ ਕੀਤਾ ਗਿਆ

September 28, 2024

ਮਾਜਰੀ / ਮੁੱਲਾਂਪੁਰ ਗਰੀਬਦਾਸ 28 ਸਤੰਬਰ (ਅਵਤਾਰ ਨਗਲੀਆਂ)

ਅੱਜ ਟ੍ਰੈਫਿਕ ਪੁਲਿਸ ਮੁੱਲਾਂਪੁਰ ਗਰੀਬਦਾਸ ਇੰਚਾਰਜ ਜਗੀਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਟੋਹ ਦੁਆਈ ਕਰਨ ਵਾਲੀਆਂ ਗੱਡੀਆਂ ਦੇ ਡਰਾਈਵਰਾਂ ਤੇ ਮਾਲਕਾਂ ਨੂੰ ਨਵੇਂ ਕਾਨੂੰਨਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ।ਇਸ ਮੌਕੇ ਟ੍ਰੈਫਿਕ ਇੰਚਾਰਜ ਜਗੀਰ ਸਿੰਘ ਨੇ ਦੱਸਿਆ ਕਿ ਐਸ ਐਸ ਪੀ ਮੋਹਾਲੀ ਦੀਪਕ ਪਾਰਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡੀ ਐਸ ਪੀ ਟ੍ਰੈਫਿਕ ਕਰਨੈਲ ਸਿੰਘ ਤੇ ਡੀ ਐਸ ਪੀ ਮੁੱਲਾਪੁਰ ਮੋਹਿਤ ਅਗਰਵਾਲ ਦੀਆਂ ਹਦਾਇਤਾਂ ਮੁਤਾਬਿਕ ਪੜੌਲ ਜੂਨੀਅਨ ਦੇ ਮੈਬਰਾਂ ਚਾਲਕਾਂ ਨੂੰ ਨਵੇਂ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਗੱਡੀ ਵਿੱਚ ਓਵਰਲੋਡ ਮਾਲ ਨਾ ਲੱਦਿਆ ਜਾਵੇ , ਗੱਡੀ ਓਵਰਲੋਡ ਨਾ ਚਲਾਈ ਜਾਵੇ ਤੇ ਕਾਗਜ ਮੁਕੰਮਲ ਰੱਖੇ ਜਾਣ ਤੇ ਘਰ ਬੱਚਿਆ ਨੂੰ ਵੀ ਨਵੇਂ ਕਾਨੂੰਨਾਂ ਬਾਬਤ ਦੱਸਿਆ ਜਾਵੇ ਤਾਂ ਜੋ ਜਾਨੀ ਤੇ ਮਾਲ ਨੁਕਸਾਨ ਤੋਂ ਬਚਾਅ ਹੋ ਸਕੇ । ਇਸ ਤੋਂ ਇਲਾਵਾ ਰੋਡ ਤੇ ਚੱਲਣ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਸੁਰੱਖਿਅਤ ਰਹਿਣ ਅਤੇ ਕੋਈ ਵੀ ਨਸ਼ਾ ਕਰ ਕੇ ਵਾਹਨ ਨਾ ਚਲਾਉਣ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ।ਇਸ ਤੋਂ ਇਲਾਵਾ ਬੱਚਿਆਂ ਨੂੰ ਕਿਹਾ ਗਿਆ ਹੈ ਕਿ ਬਿਨਾਂ ਹੈਲਮਟ ਤੇ ਬਿਨਾਂ ਲਾਇਸੈਂਸ ਤੋਂ ਕੋਈ ਵੀ ਵਾਹਨ ਸੜਕ ਤੇ ਨਾ ਚਲਾਉਣ ਤੇ ਮਾਪਿਆਂ ਨੂੰ ਭਾਰੀ ਜੁਰਮਾਨਾ ਭੁਗਤਣਾ ਪੈ ਸਕਦਾ ਹੈ।ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੜਕ ਤੇ ਚਲਦੇ ਸਮੇਂ ਸਾਰੇ ਜ਼ਰੂਰੀ ਸੜਕੀ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ਼ਹਿਰਾਂ ਵਿੱਚ ਨਾਜ਼ਾਇਜ਼ ਰੇਹੜੀਆਂ-ਫੜ੍ਹੀਆਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ: ਗੀਤਿਕਾ ਸਿੰਘ

ਸ਼ਹਿਰਾਂ ਵਿੱਚ ਨਾਜ਼ਾਇਜ਼ ਰੇਹੜੀਆਂ-ਫੜ੍ਹੀਆਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ: ਗੀਤਿਕਾ ਸਿੰਘ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੇ ਇੰਟਰ ਕਾਲਜ ਫੁਟਬਾਲ ਟੂਰਨਾਮੈਂਟ 'ਚ ਪ੍ਰਾਪਤ ਕੀਤਾ ਪਹਿਲਾ ਰਨਰ-ਅੱਪ ਸਥਾਨ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੇ ਇੰਟਰ ਕਾਲਜ ਫੁਟਬਾਲ ਟੂਰਨਾਮੈਂਟ 'ਚ ਪ੍ਰਾਪਤ ਕੀਤਾ ਪਹਿਲਾ ਰਨਰ-ਅੱਪ ਸਥਾਨ

ਰਾਣਾ ਹਸਪਤਾਲ ਸਰਹਿੰਦ ਵਿਖੇ ਦੋ ਬੱਚੀਆਂ ਦੇ ਜਨਮ ਨਾਲ ਮਨਾਇਆ ਗਿਆ ਦੁਰਗਾ ਅਸ਼ਟਮੀ ਦਾ ਤਿਉਹਾਰ

ਰਾਣਾ ਹਸਪਤਾਲ ਸਰਹਿੰਦ ਵਿਖੇ ਦੋ ਬੱਚੀਆਂ ਦੇ ਜਨਮ ਨਾਲ ਮਨਾਇਆ ਗਿਆ ਦੁਰਗਾ ਅਸ਼ਟਮੀ ਦਾ ਤਿਉਹਾਰ

ਅੰਮ੍ਰਿਤਸਰ ਪੁਲਿਸ ਨੇ 10.4 ਕਿਲੋ ਹੈਰੋਇਨ ਬਰਾਮਦ ਕੀਤੀ ਹੈ

ਅੰਮ੍ਰਿਤਸਰ ਪੁਲਿਸ ਨੇ 10.4 ਕਿਲੋ ਹੈਰੋਇਨ ਬਰਾਮਦ ਕੀਤੀ ਹੈ

ਪੰਜਾਬ ਦੇ ਫਿਰੋਜ਼ਪੁਰ 'ਚ BSF ਨੇ ਡਰੋਨ ਡੇਗਿਆ, ਪਿਸਤੌਲ ਤੇ ਹੈਰੋਇਨ ਦਾ ਪੈਕਟ ਬਰਾਮਦ

ਪੰਜਾਬ ਦੇ ਫਿਰੋਜ਼ਪੁਰ 'ਚ BSF ਨੇ ਡਰੋਨ ਡੇਗਿਆ, ਪਿਸਤੌਲ ਤੇ ਹੈਰੋਇਨ ਦਾ ਪੈਕਟ ਬਰਾਮਦ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੁਲਵਿੰਦਰ ਕੌਰ ਨੇ ਦਸਤਾਰ ਮੁਕਾਬਲੇ ਵਿਚ ਜਿੱਤਿਆ ਨਕਦ ਇਨਾਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੁਲਵਿੰਦਰ ਕੌਰ ਨੇ ਦਸਤਾਰ ਮੁਕਾਬਲੇ ਵਿਚ ਜਿੱਤਿਆ ਨਕਦ ਇਨਾਮ

ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਦੇ ਈਕੋ ਕਲੱਬ ਨੇ ਡੇਂਗੂ ਦੀ ਰੋਕਥਾਮ ਲਈ ਲਗਾਇਆ ਜਾਗਰੂਕਤਾ ਕੈਂਪ

ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਦੇ ਈਕੋ ਕਲੱਬ ਨੇ ਡੇਂਗੂ ਦੀ ਰੋਕਥਾਮ ਲਈ ਲਗਾਇਆ ਜਾਗਰੂਕਤਾ ਕੈਂਪ

ਪੰਜਾਬ ਦੇ ਤਰਨਤਾਰਨ ਵਿੱਚ ਬੀਐਸਐਫ ਨੇ 13 ਕਿਲੋ ਸ਼ੱਕੀ ਹੈਰੋਇਨ ਬਰਾਮਦ ਕੀਤੀ

ਪੰਜਾਬ ਦੇ ਤਰਨਤਾਰਨ ਵਿੱਚ ਬੀਐਸਐਫ ਨੇ 13 ਕਿਲੋ ਸ਼ੱਕੀ ਹੈਰੋਇਨ ਬਰਾਮਦ ਕੀਤੀ

ਮੋਬਾਈਲ ਫੋਨਾਂ ਅਤੇ ਰੀਲਾਂ ਦੀ ਜ਼ਿਆਦਾ ਵਰਤੋਂ ਲੋਕਾਂ ਨੂੰ ਮਾਨਸਿਕ ਤੌਰ 'ਤੇ ਅਪਾਹਜ ਬਣਾ ਰਹੀ ਹੈ: ਡਾ ਅਸ਼ੋਕ ਉੱਪਲ

ਮੋਬਾਈਲ ਫੋਨਾਂ ਅਤੇ ਰੀਲਾਂ ਦੀ ਜ਼ਿਆਦਾ ਵਰਤੋਂ ਲੋਕਾਂ ਨੂੰ ਮਾਨਸਿਕ ਤੌਰ 'ਤੇ ਅਪਾਹਜ ਬਣਾ ਰਹੀ ਹੈ: ਡਾ ਅਸ਼ੋਕ ਉੱਪਲ

ਜਮੇਟੋ ਫ਼ੂਡ ਡਲੀਵਰੀ ਦੀ ਦੁਕਾਨ ਤੋਂ ਹਥਿਆਰਾ ਦੀ ਨੋਕ ਤੇ ਲੁੱਟ

ਜਮੇਟੋ ਫ਼ੂਡ ਡਲੀਵਰੀ ਦੀ ਦੁਕਾਨ ਤੋਂ ਹਥਿਆਰਾ ਦੀ ਨੋਕ ਤੇ ਲੁੱਟ