Sunday, October 13, 2024  

ਪੰਜਾਬ

ਸਰਬ ਸੰਮਤੀ ਨਾਲ ਚੁਣੀ ਗਈ ਪਿੰਡ ਤਿੰਬਰਪੁਰ ਦੀ ਪੰਚਾਇਤ ਦਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਕੀਤਾ ਸਨਮਾਨ

September 28, 2024

ਸ੍ਰੀ ਫ਼ਤਹਿਗੜ੍ਹ ਸਾਹਿਬ/28 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)

ਬਲਾਕ ਖੇੜਾ ਦੇ ਅਧੀਨ ਪੈਂਦੇ ਪਿੰਡ ਤਿੰਬਰਪੁਰ ਵਿਖੇ ਬਲਾਕ ਖੇੜਾ ਦੇ ਪ੍ਰਧਾਨ ਅਜੀਤ ਸਿੰਘ ਤਿੰਬਰਪੁਰ , ਸਾਬਕਾ ਸਰਪੰਚ ਲਾਲ ਸਿੰਘ , ਸਾਬਕਾ ਸਰਪੰਚ ਕੇਸਰ ਸਿੰਘ , ਸਾਬਕਾ ਸਰਪੰਚ ਜਸਵੀਰ ਸਿੰਘ , ਪਿੰਡ ਦੇ ਨੰਬਰਦਾਰ ਸਾਹਿਬਾਨ , ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ,ਪਿੰਡ ਦੀਆਂ ਲੰਗਰ ਕਮੇਟੀਆਂ ਦੇ ਮੈਂਬਰ ਅਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿੱਚ ਪਿੰਡ ਦੀ ਪੰਚਾਇਤ ਨੂੰ ਲੈ ਕੇ ਸਰਬ ਸੰਮਤੀ ਬਣਾਉਣ ਲਈ ਮੀਟਿੰਗ ਹੋਈ।ਜਿਸ ਵਿੱਚ ਸਰਪੰਚੀ ਲਈ ਹਰਵਿੰਦਰ ਕੌਰ ਪਤਨੀ ਗੁਰਵੀਰ ਸਿੰਘ , ਕੁਲਵਿੰਦਰ ਸਿੰਘ ਪੁੱਤਰ ਸੇਵਾ ਸਿੰਘ , ਰਾਜਵਿੰਦਰ ਕੌਰ ਪਤਨੀ ਬਲਜਿੰਦਰ ਸਿੰਘ , ਬਲਵੀਰ ਕੌਰ ਪਤਨੀ ਸਵ. ਨਿਰਮੈਲ ਸਿੰਘ , ਅਜੀਤ ਸਿੰਘ ਪੁੱਤਰ ਮੇਹਰ ਸਿੰਘ , ਗੁਰਦੀਪ ਸਿੰਘ ਪੁੱਤਰ ਸਵ. ਗੁਰਮੁਖ ਸਿੰਘ ਨੂੰ ਮੈਂਬਰ ਚੁਣਿਆ ਗਿਆ ਜਿਸ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਗੱਲਬਾਤ ਦੌਰਾਨ ਵਿਧਾਇਕ ਰਾਏ ਨੇ ਕਿਹਾ ਕਿ ਪਿੰਡ ਤਿੰਬਰਪੁਰ ਦੇ ਨਿਵਾਸੀਆਂ ਵੱਲੋਂ 4 ਵਾਰ ਸਰਬ ਸੰਮਤੀ ਨਾਲ ਪੰਚਾਇਤ ਚੁਣ ਕੇ ਇੱਕ ਇਤਿਹਾਸ ਸਿਰਜਿਆ ਗਿਆ ਹੈ । ਉਹਨਾਂ ਸਮੂਹ ਹਲਕਾ ਫਤਿਹਗੜ੍ਹ ਸਾਹਿਬ ਦੇ ਵਾਸੀਆਂ ਨੂੰ ਅਪੀਲ ਕੀਤੀ  ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਬ ਸੰਮਤੀ ਨਾਲ ਹੀ ਪਿੰਡ ਦੀ ਪੰਚਾਇਤ ਬਣਾਉਣੀ ਚਾਹੀਦੀ ਹੈ ਜਿਸ ਨਾਲ ਪਿੰਡ ਵਿੱਚ ਪਿਆਰ, ਏਕਾ, ਤੇ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤੇ ਗਏ 5 ਲੱਖ ਰੁਪਏ ਦੀ ਗਰਾਂਟ ਵੀ ਪਿੰਡ ਨੂੰ ਮੁਹਈਆ ਕਰਵਾਈ ਜਾਵੇਗੀ। ਇਸ ਮੌਕੇ ਸਰਪੰਚ ਦੇ ਪਤੀ ਗੁਰਵੀਰ ਸਿੰਘ ਨੇ ਕਿਹਾ ਕਿ ਮੈਂ ਧੰਨਵਾਦ ਹਾਂ ਸਮੂਹ ਨਗਰ ਨਿਵਾਸੀਆਂ ਅਤੇ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦਾ ਜਿਨਾਂ ਨੇ ਮੇਰੇ ਅਤੇ ਮੇਰੇ ਪਰਿਵਾਰ ਤੇ ਭਰੋਸਾ ਕਰਕੇ ਪਿੰਡ ਦੀ ਸੇਵਾ ਕਰਨ ਦਾ ਮਾਣ ਬਖਸ਼ਿਆ ਹੈ ਅਸੀਂ ਉਸ ਭਰੋਸੇ ਨੂੰ ਬਰਕਰਾਰ ਰੱਖਦੇ ਹੋਏ ਪਿੰਡ ਦੀ ਖੁਸ਼ਹਾਲੀ ਲਈ ਦਿਨ ਰਾਤ ਮਿਹਨਤ ਕਰਕੇ ਪਿੰਡ ਦੀ ਚੜਦੀ ਕਲਾ ਲਈ ਵਡਮੁੱਲਾ ਯੋਗਦਾਨ ਪਾਉਣ ਦਾ ਯਤਨ ਕਰਾਂਗੇ । ਇਸ ਮੌਕੇ ਦਿਲਵਰ ਸਿੰਘ , ਸੁਖਵਿੰਦਰ ਸਿੰਘ , ਅਜੈਬ ਸਿੰਘ , ਸੀਸਪਾਲ , ਰਾਜ ਕ੍ਰਿਸ਼ਨ , ਜਸਵਿੰਦਰ ਸਿੰਘ , ਹਰਪ੍ਰੀਤ ਸਿੰਘ , ਮਲਕੀਤ ਸਿੰਘ , ਵਰਿੰਦਰ ਸਿੰਘ , ਦਲਜੀਤ ਸਿੰਘ , ਬਲਜਿੰਦਰ ਸਿੰਘ , ਰਜਿੰਦਰ ਪਾਲ , ਗੁਰਮੀਤ ਸਿੰਘ , ਮਨਵੀਰ ਸਿੰਘ , ਅਨੋਖ ਸਿੰਘ , ਕੁਲਵੀਰ ਸਿੰਘ , ਗੁਰਮੁਖ ਸਿੰਘ , ਕੁਲਵਿੰਦਰ ਸਿੰਘ , ਸ਼ੀਤਲ ਸਿੰਘ , ਨਛੱਤਰ ਸਿੰਘ , ਸੁਖਦੇਵ ਸਿੰਘ , ਕਰਨੈਲ ਸਿੰਘ , ਗੁਰਮੇਲ ਸਿੰਘ , ਰਜਿੰਦਰ ਸਿੰਘ ਜਖਵਾਲੀ , ਹਰਮੇਸ਼ ਸਿੰਘ ਪੂਨੀਆ , ਗੁਰਮੇਲ ਸਿੰਘ ਰਾਜਿੰਦਰਗੜ੍ਹ , ਸਿਮਰਨਜੀਤ ਡੰਗੇੜੀਆਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ਼ਹਿਰਾਂ ਵਿੱਚ ਨਾਜ਼ਾਇਜ਼ ਰੇਹੜੀਆਂ-ਫੜ੍ਹੀਆਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ: ਗੀਤਿਕਾ ਸਿੰਘ

ਸ਼ਹਿਰਾਂ ਵਿੱਚ ਨਾਜ਼ਾਇਜ਼ ਰੇਹੜੀਆਂ-ਫੜ੍ਹੀਆਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ: ਗੀਤਿਕਾ ਸਿੰਘ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੇ ਇੰਟਰ ਕਾਲਜ ਫੁਟਬਾਲ ਟੂਰਨਾਮੈਂਟ 'ਚ ਪ੍ਰਾਪਤ ਕੀਤਾ ਪਹਿਲਾ ਰਨਰ-ਅੱਪ ਸਥਾਨ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੇ ਇੰਟਰ ਕਾਲਜ ਫੁਟਬਾਲ ਟੂਰਨਾਮੈਂਟ 'ਚ ਪ੍ਰਾਪਤ ਕੀਤਾ ਪਹਿਲਾ ਰਨਰ-ਅੱਪ ਸਥਾਨ

ਰਾਣਾ ਹਸਪਤਾਲ ਸਰਹਿੰਦ ਵਿਖੇ ਦੋ ਬੱਚੀਆਂ ਦੇ ਜਨਮ ਨਾਲ ਮਨਾਇਆ ਗਿਆ ਦੁਰਗਾ ਅਸ਼ਟਮੀ ਦਾ ਤਿਉਹਾਰ

ਰਾਣਾ ਹਸਪਤਾਲ ਸਰਹਿੰਦ ਵਿਖੇ ਦੋ ਬੱਚੀਆਂ ਦੇ ਜਨਮ ਨਾਲ ਮਨਾਇਆ ਗਿਆ ਦੁਰਗਾ ਅਸ਼ਟਮੀ ਦਾ ਤਿਉਹਾਰ

ਅੰਮ੍ਰਿਤਸਰ ਪੁਲਿਸ ਨੇ 10.4 ਕਿਲੋ ਹੈਰੋਇਨ ਬਰਾਮਦ ਕੀਤੀ ਹੈ

ਅੰਮ੍ਰਿਤਸਰ ਪੁਲਿਸ ਨੇ 10.4 ਕਿਲੋ ਹੈਰੋਇਨ ਬਰਾਮਦ ਕੀਤੀ ਹੈ

ਪੰਜਾਬ ਦੇ ਫਿਰੋਜ਼ਪੁਰ 'ਚ BSF ਨੇ ਡਰੋਨ ਡੇਗਿਆ, ਪਿਸਤੌਲ ਤੇ ਹੈਰੋਇਨ ਦਾ ਪੈਕਟ ਬਰਾਮਦ

ਪੰਜਾਬ ਦੇ ਫਿਰੋਜ਼ਪੁਰ 'ਚ BSF ਨੇ ਡਰੋਨ ਡੇਗਿਆ, ਪਿਸਤੌਲ ਤੇ ਹੈਰੋਇਨ ਦਾ ਪੈਕਟ ਬਰਾਮਦ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੁਲਵਿੰਦਰ ਕੌਰ ਨੇ ਦਸਤਾਰ ਮੁਕਾਬਲੇ ਵਿਚ ਜਿੱਤਿਆ ਨਕਦ ਇਨਾਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੁਲਵਿੰਦਰ ਕੌਰ ਨੇ ਦਸਤਾਰ ਮੁਕਾਬਲੇ ਵਿਚ ਜਿੱਤਿਆ ਨਕਦ ਇਨਾਮ

ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਦੇ ਈਕੋ ਕਲੱਬ ਨੇ ਡੇਂਗੂ ਦੀ ਰੋਕਥਾਮ ਲਈ ਲਗਾਇਆ ਜਾਗਰੂਕਤਾ ਕੈਂਪ

ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਦੇ ਈਕੋ ਕਲੱਬ ਨੇ ਡੇਂਗੂ ਦੀ ਰੋਕਥਾਮ ਲਈ ਲਗਾਇਆ ਜਾਗਰੂਕਤਾ ਕੈਂਪ

ਪੰਜਾਬ ਦੇ ਤਰਨਤਾਰਨ ਵਿੱਚ ਬੀਐਸਐਫ ਨੇ 13 ਕਿਲੋ ਸ਼ੱਕੀ ਹੈਰੋਇਨ ਬਰਾਮਦ ਕੀਤੀ

ਪੰਜਾਬ ਦੇ ਤਰਨਤਾਰਨ ਵਿੱਚ ਬੀਐਸਐਫ ਨੇ 13 ਕਿਲੋ ਸ਼ੱਕੀ ਹੈਰੋਇਨ ਬਰਾਮਦ ਕੀਤੀ

ਮੋਬਾਈਲ ਫੋਨਾਂ ਅਤੇ ਰੀਲਾਂ ਦੀ ਜ਼ਿਆਦਾ ਵਰਤੋਂ ਲੋਕਾਂ ਨੂੰ ਮਾਨਸਿਕ ਤੌਰ 'ਤੇ ਅਪਾਹਜ ਬਣਾ ਰਹੀ ਹੈ: ਡਾ ਅਸ਼ੋਕ ਉੱਪਲ

ਮੋਬਾਈਲ ਫੋਨਾਂ ਅਤੇ ਰੀਲਾਂ ਦੀ ਜ਼ਿਆਦਾ ਵਰਤੋਂ ਲੋਕਾਂ ਨੂੰ ਮਾਨਸਿਕ ਤੌਰ 'ਤੇ ਅਪਾਹਜ ਬਣਾ ਰਹੀ ਹੈ: ਡਾ ਅਸ਼ੋਕ ਉੱਪਲ

ਜਮੇਟੋ ਫ਼ੂਡ ਡਲੀਵਰੀ ਦੀ ਦੁਕਾਨ ਤੋਂ ਹਥਿਆਰਾ ਦੀ ਨੋਕ ਤੇ ਲੁੱਟ

ਜਮੇਟੋ ਫ਼ੂਡ ਡਲੀਵਰੀ ਦੀ ਦੁਕਾਨ ਤੋਂ ਹਥਿਆਰਾ ਦੀ ਨੋਕ ਤੇ ਲੁੱਟ