Saturday, October 12, 2024  

ਪੰਜਾਬ

ਬਜ਼ੁਰਗਾਂ ਤੇ ਦਿਵਿਆਂਗਜ਼ਨਾਂ ਲਈ ਬਣੀਆਂ ਸਕੀਮਾਂ ਦਾ ਹੇਠਲੇ ਪੱਧਰ ਤੱਕ ਲਾਭ ਪਹੁੰਚਾਉਣ ਨੂੰ ਯਕੀਨੀ ਬਣਾਉਣ ਅਧਿਕਾਰੀ- ਡਾ. ਸੋਨਾ ਥਿੰਦ

October 01, 2024

ਸ੍ਰੀ ਫ਼ਤਹਿਗੜ੍ਹ ਸਾਹਿਬ/ 1 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਜ਼ੁਰਗ ਨਾਗਰਿਕਾਂ ਅਤੇ  ਦਿਵਿਆਂਗਜ਼ਨਾਂ ਦੀ ਭਲਾਈ ਲਈ ਰਾਈਟਸ ਆਫ ਪਰਸਨਜ ਵਿੱਦ ਡਿਸਏਬਿਲਟੀ ਐਕਟ -2016 ਅਤੇ ਨੈਸ਼ਨਲ ਟਰੱਸਟ ਐਕਟ-1999 ਅਧੀਨ ਬਣੀ ਜ਼ਿਲ੍ਹਾ ਪੱਧਰੀ ਕਮੇਟੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਬਜ਼ੁਰਗਾਂ ਤੇ ਦਿਵਿਅਜਗ਼ਨਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਡਾ. ਸੋਨਾ ਥਿੰਦ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਅਨਮੋਲ ਸਰਮਾਇਆ ਹਨ ਅਤੇ ਇਨ੍ਹਾਂ ਦੀ ਸੰਭਾਲ ਕਰਨੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਓਲਡ ਏਜ ਹੋਮਜ਼ ਵਿੱਚ ਰਹਿੰਦੇ ਬਜ਼ੁਰਗਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨੀਆ ਯਕੀਨੀ ਬਣਾਈਆਂ ਜਾਣ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਆਪਣੇ ਕੰਮਾਂ ਲਈ ਆਉਣ ਵਾਲੇ ਬਜ਼ੁਰਗਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਹਲ ਕੀਤਾ ਜਾਵੇ ਤੇ ਬਜ਼ੁਰਗਾਂ ਨੂੰ  ਪੂਰਾ ਮਾਣ ਤੇ ਸਨਮਾਨ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦਿਵਿਆਂਗਜ਼ਨਾਂ ਦੀ ਭਲਾਈ ਲਈ ਰਾਈਟਸ ਆਫ ਪਰਸਨਜ ਵਿੱਦ ਡਿਸਏਬਿਲਟੀ ਐਕਟ -2016 ਅਤੇ ਨੈਸ਼ਨਲ ਟਰੱਸਟ ਐਕਟ-1999 ਅਧੀਨ ਬਣੀ ਕਮੇਟੀ ਦੀ ਮੀਟਿੰਗ ਦੌਰਾਨ ਕਿਹਾ ਕਿ ਦਿਵਿਆਂਗਜ਼ਨਾਂ ਨੂੰ ਭਲਾਈ ਸਕੀਮਾਂ ਦਾ ਲਾਭ ਲੈਣ ਵਾਸਤੇ  ਯੂ.ਡੀ.ਆਈ.ਡੀ. ਕਾਰਡ ਹੋਣੇ ਲਾਜ਼ਮੀ ਹਨ, ਇਸ ਲਈ ਜ਼ਿਲ੍ਹੇ ਨਾਲ ਸਬੰਧਤ ਦਿਵਿਆਂਗਜ਼ਨਾਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਵਿੱਚ ਹੋਰ ਵੀ ਤੇਜੀ ਲਿਆਂਦੀ ਜਾਵੇ। ਡਾ. ਸੋਨਾ ਥਿੰਦ ਨੇ ਦੱਸਿਆ ਕਿ ਨੈਸ਼ਨਲ ਫਰੀਦਾਬਾਦ ਫਾਇਨਾਂਸ ਕਾਰਪੋਰੇਸ਼ਨ ਵੱਲੋਂ 40 ਫੀਸਦੀ ਤੋਂ ਵੱਧ ਅਪੰਗਤਾ ਵਾਲੇ ਦਿਵਿਆਂਗਜ਼ਨਾਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ 5 ਲੱਖ ਰੁਪਏ ਤੱਕ ਦਾ ਕਰਜ਼ਾ ਘੱਟ ਵਿਆਜ ਦਰ ਤੇ ਦਿੱਤਾ ਜਾਂਦਾ ਹੈ, ਉਸ ਬਾਰੇ ਦਿਵਿਆਂਗਜ਼ਨਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਦਿਵਿਆਂਗਜ਼ ਵਿਅਕਤੀ ਆਪਣਾ ਰੋਜ਼ਗਾਰ ਸ਼ੁਰੂ ਕਰਕੇ ਆਪਣਾ ਜੀਵਨ ਗੁਜ਼ਾਰਾ ਹੋਰ ਵੀ ਬਿਹਤਰ ਤਰੀਕੇ ਨਾਲ ਕਰ ਸਕਣ। ਮੀਟਿੰਗ ਵਿੱਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਅਟਾਰਨੀ ਕੁਲਵਿੰਦਰ ਸਿੰਘ ਬਾਜਵਾ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ, ਜ਼ਿਲ੍ਹਾ ਟੀਕਾਕਰਨ ਅਫਸਰ ਡਾ: ਰਾਜੇਸ਼, ਨਗਰ ਕੌਂਸਲ ਸਰਹਿੰਦ ਦੇ ਕਾਰਜ ਸਾਧਕ ਅਫਸਰ ਸੰਗੀਤ ਕੁਮਾਰ ਅਤੇ ਸਮਾਜ ਸੇਵੀ ਮਨਮੋਹਨ ਜਰਗਰ ਤੋਂ ਇਲਾਵਾ ਕਮੇਟੀ ਮੈਂਬਰ ਤੇ ਹੋਰ ਅਧਿਕਾਰੀ ਹਾਜਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ਼ਹਿਰਾਂ ਵਿੱਚ ਨਾਜ਼ਾਇਜ਼ ਰੇਹੜੀਆਂ-ਫੜ੍ਹੀਆਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ: ਗੀਤਿਕਾ ਸਿੰਘ

ਸ਼ਹਿਰਾਂ ਵਿੱਚ ਨਾਜ਼ਾਇਜ਼ ਰੇਹੜੀਆਂ-ਫੜ੍ਹੀਆਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ: ਗੀਤਿਕਾ ਸਿੰਘ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੇ ਇੰਟਰ ਕਾਲਜ ਫੁਟਬਾਲ ਟੂਰਨਾਮੈਂਟ 'ਚ ਪ੍ਰਾਪਤ ਕੀਤਾ ਪਹਿਲਾ ਰਨਰ-ਅੱਪ ਸਥਾਨ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੇ ਇੰਟਰ ਕਾਲਜ ਫੁਟਬਾਲ ਟੂਰਨਾਮੈਂਟ 'ਚ ਪ੍ਰਾਪਤ ਕੀਤਾ ਪਹਿਲਾ ਰਨਰ-ਅੱਪ ਸਥਾਨ

ਰਾਣਾ ਹਸਪਤਾਲ ਸਰਹਿੰਦ ਵਿਖੇ ਦੋ ਬੱਚੀਆਂ ਦੇ ਜਨਮ ਨਾਲ ਮਨਾਇਆ ਗਿਆ ਦੁਰਗਾ ਅਸ਼ਟਮੀ ਦਾ ਤਿਉਹਾਰ

ਰਾਣਾ ਹਸਪਤਾਲ ਸਰਹਿੰਦ ਵਿਖੇ ਦੋ ਬੱਚੀਆਂ ਦੇ ਜਨਮ ਨਾਲ ਮਨਾਇਆ ਗਿਆ ਦੁਰਗਾ ਅਸ਼ਟਮੀ ਦਾ ਤਿਉਹਾਰ

ਅੰਮ੍ਰਿਤਸਰ ਪੁਲਿਸ ਨੇ 10.4 ਕਿਲੋ ਹੈਰੋਇਨ ਬਰਾਮਦ ਕੀਤੀ ਹੈ

ਅੰਮ੍ਰਿਤਸਰ ਪੁਲਿਸ ਨੇ 10.4 ਕਿਲੋ ਹੈਰੋਇਨ ਬਰਾਮਦ ਕੀਤੀ ਹੈ

ਪੰਜਾਬ ਦੇ ਫਿਰੋਜ਼ਪੁਰ 'ਚ BSF ਨੇ ਡਰੋਨ ਡੇਗਿਆ, ਪਿਸਤੌਲ ਤੇ ਹੈਰੋਇਨ ਦਾ ਪੈਕਟ ਬਰਾਮਦ

ਪੰਜਾਬ ਦੇ ਫਿਰੋਜ਼ਪੁਰ 'ਚ BSF ਨੇ ਡਰੋਨ ਡੇਗਿਆ, ਪਿਸਤੌਲ ਤੇ ਹੈਰੋਇਨ ਦਾ ਪੈਕਟ ਬਰਾਮਦ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੁਲਵਿੰਦਰ ਕੌਰ ਨੇ ਦਸਤਾਰ ਮੁਕਾਬਲੇ ਵਿਚ ਜਿੱਤਿਆ ਨਕਦ ਇਨਾਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੁਲਵਿੰਦਰ ਕੌਰ ਨੇ ਦਸਤਾਰ ਮੁਕਾਬਲੇ ਵਿਚ ਜਿੱਤਿਆ ਨਕਦ ਇਨਾਮ

ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਦੇ ਈਕੋ ਕਲੱਬ ਨੇ ਡੇਂਗੂ ਦੀ ਰੋਕਥਾਮ ਲਈ ਲਗਾਇਆ ਜਾਗਰੂਕਤਾ ਕੈਂਪ

ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਦੇ ਈਕੋ ਕਲੱਬ ਨੇ ਡੇਂਗੂ ਦੀ ਰੋਕਥਾਮ ਲਈ ਲਗਾਇਆ ਜਾਗਰੂਕਤਾ ਕੈਂਪ

ਪੰਜਾਬ ਦੇ ਤਰਨਤਾਰਨ ਵਿੱਚ ਬੀਐਸਐਫ ਨੇ 13 ਕਿਲੋ ਸ਼ੱਕੀ ਹੈਰੋਇਨ ਬਰਾਮਦ ਕੀਤੀ

ਪੰਜਾਬ ਦੇ ਤਰਨਤਾਰਨ ਵਿੱਚ ਬੀਐਸਐਫ ਨੇ 13 ਕਿਲੋ ਸ਼ੱਕੀ ਹੈਰੋਇਨ ਬਰਾਮਦ ਕੀਤੀ

ਮੋਬਾਈਲ ਫੋਨਾਂ ਅਤੇ ਰੀਲਾਂ ਦੀ ਜ਼ਿਆਦਾ ਵਰਤੋਂ ਲੋਕਾਂ ਨੂੰ ਮਾਨਸਿਕ ਤੌਰ 'ਤੇ ਅਪਾਹਜ ਬਣਾ ਰਹੀ ਹੈ: ਡਾ ਅਸ਼ੋਕ ਉੱਪਲ

ਮੋਬਾਈਲ ਫੋਨਾਂ ਅਤੇ ਰੀਲਾਂ ਦੀ ਜ਼ਿਆਦਾ ਵਰਤੋਂ ਲੋਕਾਂ ਨੂੰ ਮਾਨਸਿਕ ਤੌਰ 'ਤੇ ਅਪਾਹਜ ਬਣਾ ਰਹੀ ਹੈ: ਡਾ ਅਸ਼ੋਕ ਉੱਪਲ

ਜਮੇਟੋ ਫ਼ੂਡ ਡਲੀਵਰੀ ਦੀ ਦੁਕਾਨ ਤੋਂ ਹਥਿਆਰਾ ਦੀ ਨੋਕ ਤੇ ਲੁੱਟ

ਜਮੇਟੋ ਫ਼ੂਡ ਡਲੀਵਰੀ ਦੀ ਦੁਕਾਨ ਤੋਂ ਹਥਿਆਰਾ ਦੀ ਨੋਕ ਤੇ ਲੁੱਟ