Thursday, November 07, 2024  

ਪੰਜਾਬ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ 'ਚ ਇੰਟਰ ਕਾਲਜ ਫੁਟਬਾਲ ਟੂਰਨਾਮੈਂਟ ਸ਼ੁਰੂ

October 08, 2024

ਸ੍ਰੀ ਫ਼ਤਹਿਗੜ੍ਹ ਸਾਹਿਬ/8 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਅੱਜ ਆਈ.ਕੇ.ਜੀ.ਪੀ.ਟੀ.ਯੂ. ਇੰਟਰ ਕਾਲਜ ਫੁਟਬਾਲ ਟੂਰਨਾਮੈਂਟ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਆਈ.ਕੇ.ਜੀ. ਪੰਜਾਬ ਤਕਨੀਕੀ ਯੂਨੀਵਰਸਿਟੀ ਨਾਲ ਸੰਬੰਧਿਤ 14 ਕਾਲਜਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ, ਜੋ ਕਿ 8 ਤੋਂ 10 ਅਕਤੂਬਰ 2024 ਤੱਕ ਚੱਲੇਗਾ।ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਸਭ ਟੀਮਾਂ ਦਾ ਸਵਾਗਤ ਕਰਦੇ ਹੋਏ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਆਯੋਜਕ ਕਮੇਟੀ ਦੀ ਮਿਹਨਤ ਅਤੇ ਪ੍ਰਬੰਧਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਡਾ. ਮਨੀਸ਼ ਗੋਗਨਾ, ਡਾਇਰੈਕਟਰ ਸਪੋਰਟਸ,ਗੁਰਮੀਤ ਸਿੰਘ ਟੌਹੜਾ ਅਤੇ ਰਾਜਨਦੀਪ ਕੌਰ ਨੇ ਵੀ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ।ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡ ਦੇ ਰੂਹਾਨੀ ਅਤੇ ਸਰੀਰਕ ਵਿਕਾਸ ਦੀ ਮਹੱਤਤਾ ਤੇ ਜ਼ੋਰ ਦਿੱਤਾ।ਇਸ ਸਮਾਗਮ 'ਚ ਕਾਲਜ ਦੇ ਡੀਨ, ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਵੀ ਸ਼ਾਮਲ ਸਨ, ਜਿਨ੍ਹਾਂ ਨੇ ਟੂਰਨਾਮੈਂਟ ਦੇ ਸ਼ਾਨਦਾਰ ਆਯੋਜਨ 'ਤੇ ਮੋਹਰ ਲਾਈ। ਇਸ ਤਿੰਨ ਦਿਨਾ ਟੂਰਨਾਮੈਂਟ ਦੌਰਾਨ ਟੀਮਾਂ ਵੱਲੋਂ ਖੇਡਾਂ ਦੇ ਜ਼ਰੀਏ ਆਪਣੇ ਬਿਹਤਰੀਨ ਪ੍ਰਦਰਸ਼ਨ ਦੀ ਉਡੀਕ ਕੀਤੀ ਜਾ ਰਹੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੈਸੇ ਦੇ ਲਾਲਚ ਵਿਚ ਲੁਟੇਰਿਆਂ ਮਜਦੂਰ ਨੂੰ ਮੌਤ ਦੇ ਘਾਟ ਉਤਾਰਿਆ

ਪੈਸੇ ਦੇ ਲਾਲਚ ਵਿਚ ਲੁਟੇਰਿਆਂ ਮਜਦੂਰ ਨੂੰ ਮੌਤ ਦੇ ਘਾਟ ਉਤਾਰਿਆ

ਭਵਾਨੀਗੜ੍ਹ ਬਲਿਆਲ ਰੋਡ ਤੇ ਲੱਗੀ ਕਬਾੜ ਦੀ ਦੁਕਾਨ ਨੂੰ ਅੱਗ ਲੱਖਾਂ ਦਾ ਹੋਇਆ ਨੁਕਸਾਨ

ਭਵਾਨੀਗੜ੍ਹ ਬਲਿਆਲ ਰੋਡ ਤੇ ਲੱਗੀ ਕਬਾੜ ਦੀ ਦੁਕਾਨ ਨੂੰ ਅੱਗ ਲੱਖਾਂ ਦਾ ਹੋਇਆ ਨੁਕਸਾਨ

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਸਮੇਂ ਰੱਖੀ ਫੀਸ ਪਾਕਿ ਸਰਕਾਰ ਵਾਪਸ ਲਵੇ : ਪ੍ਰੋ. ਬਡੂੰਗਰ 

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਸਮੇਂ ਰੱਖੀ ਫੀਸ ਪਾਕਿ ਸਰਕਾਰ ਵਾਪਸ ਲਵੇ : ਪ੍ਰੋ. ਬਡੂੰਗਰ 

ਜ਼ਿਮਨੀ ਚੋਣ ਲਈ ਮੁੱਖ ਮੰਤਰੀ ਮਾਨ ਨੇ ਪ੍ਰਚਾਰ ਕੀਤਾ ਤੇਜ਼, ਚੱਬੇਵਾਲ ਵਿੱਚ ਕੀਤੀਆਂ ਦੋ ਜਨ ਸਭਾਵਾਂਂ

ਜ਼ਿਮਨੀ ਚੋਣ ਲਈ ਮੁੱਖ ਮੰਤਰੀ ਮਾਨ ਨੇ ਪ੍ਰਚਾਰ ਕੀਤਾ ਤੇਜ਼, ਚੱਬੇਵਾਲ ਵਿੱਚ ਕੀਤੀਆਂ ਦੋ ਜਨ ਸਭਾਵਾਂਂ

ਸੜਕ ਹਾਦਸੇ *ਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੋਰਾਨ ਮੌਤ

ਸੜਕ ਹਾਦਸੇ *ਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੋਰਾਨ ਮੌਤ

ਪੀ.ਐਸ.ਪੀ.ਸੀ.ਐਲ. ਅਤੇ ਜੀ.ਐਨ.ਡੀ.ਈ.ਸੀ. ਲੁਧਿਆਣਾ ਨੇ ਪੀ.ਐਸ.ਪੀ.ਸੀ.ਐਲ. ਕਰਮਚਾਰੀਆਂ ਲਈ ਸਮਰੱਥਾ-ਨਿਰਮਾਣ ਪ੍ਰੋਗਰਾਮ ਦੇਣ ਲਈ ਐਮ.ਓ.ਯੂ. 'ਤੇ ਹਸਤਾਖਰ ਕੀਤੇ

ਪੀ.ਐਸ.ਪੀ.ਸੀ.ਐਲ. ਅਤੇ ਜੀ.ਐਨ.ਡੀ.ਈ.ਸੀ. ਲੁਧਿਆਣਾ ਨੇ ਪੀ.ਐਸ.ਪੀ.ਸੀ.ਐਲ. ਕਰਮਚਾਰੀਆਂ ਲਈ ਸਮਰੱਥਾ-ਨਿਰਮਾਣ ਪ੍ਰੋਗਰਾਮ ਦੇਣ ਲਈ ਐਮ.ਓ.ਯੂ. 'ਤੇ ਹਸਤਾਖਰ ਕੀਤੇ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਅਪਰਾਜਿਤਾ ਵੂਮੈਨ ਐਂਡ ਚਾਈਲਡ ਬਿੱਲ 'ਤੇ ਚਰਚਾ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਅਪਰਾਜਿਤਾ ਵੂਮੈਨ ਐਂਡ ਚਾਈਲਡ ਬਿੱਲ 'ਤੇ ਚਰਚਾ 

ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ ਮਾਨਸਿਕ ਰੋਗਾਂ ਦਾ ਮੁਫਤ ਇਲਾਜ : ਡਾ. ਦਵਿੰਦਰਜੀਤ ਕੌਰ

ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ ਮਾਨਸਿਕ ਰੋਗਾਂ ਦਾ ਮੁਫਤ ਇਲਾਜ : ਡਾ. ਦਵਿੰਦਰਜੀਤ ਕੌਰ

ਪੰਜਾਬ 'ਚ ਸਰਹੱਦ ਪਾਰ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰ

ਪੰਜਾਬ 'ਚ ਸਰਹੱਦ ਪਾਰ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੇ ਮਨਾਇਆ ਆਯੁਰਵੈਦ ਦਿਵਸ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੇ ਮਨਾਇਆ ਆਯੁਰਵੈਦ ਦਿਵਸ