Friday, February 14, 2025  

ਸਿਹਤ

ਬੰਦ ਕਮਰੇ ਵਿੱਚ ਅੰਗੀਠੀ ਬਾਲ ਕੇ ਅੱਗ ਸੇਕਣਾ ਖ਼ਤਰਨਾਕ— ਡਾ ਬਾਲਾ

January 17, 2025

ਜਗਦੇਵ ਸਿੰਘ
ਅਮਲੋਹ 17 ਜਨਵਰੀ

ਪਿਛਲੇ ਦਿਨਾਂ ਤੋਂ ਪਹਾੜਾਂ ਵਿੱਚ ਹੀ ਰਹੀ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਸੰਘਣੀ ਧੁੰਦ ਅਤੇ ਸਰਦੀ ਨੇ ਆਪਣਾ ਪ੍ਰਚੰਡ ਰੂਪ ਧਾਰਨ ਕੀਤਾ ਹੋਇਆ ਹੈ।ਇਸ ਕੜਾਕੇ ਦੀ ਸਰਦੀ ਤੋਂ ਬਚਾਅ ਅਤੇ ਇਸ ਮੌਸਮ ਵਿੱਚ ਬਿਮਾਰੀਆਂ ਤੋਂ ਬਚਾਅ ਲਈ ਡਾ ਤੀਰਥ ਬਾਲਾ ਅਮਲੋਹ ਨੇ ਕਿਹਾ ਕਿ ਮੌਸਮ ਵਿਭਾਗ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਤਾਪਮਾਨ ਵਿੱਚ ਗਿਰਾਵਟ ਆਉਣ ਨਾਲ ਕੜਾਕੇ ਦੀ ਠੰਢ ਜਾਰੀ ਹੈ ਅਤੇ ਸਰਦੀਆਂ ਵਿੱਚ ਸਾਡੇ ਬਜੁਰਗ ਅਤੇ ਛੋਟੇ ਬੱਚੇ ਜਿਆਦਾ ਪ੍ਰਭਾਵਿਤ ਹੁੰਦੇ ਹਨ।ਉਨ੍ਹਾਂ ਨੂੰ ਠੰਢ ਲੱਗਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।ਉਨ੍ਹਾ ਕਿਹਾ ਕਿ ਬਜੁਰਗ ਅਤੇ ਦਿਲ ਦੇ ਰੋਗਾਂ ਦੇ ਮਰੀਜ ਸਵੇਰ ਤੇ ਦੇਰ ਸ਼ਾਮ ਦੇ ਸਮੇਂ ਜਿਆਦਾ ਠੰਢ ਅਤੇ ਧੁੰਦ ਹੋਣ ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ।ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਨੂੰ ਇਸ ਮੌਸਮ ਵਿੱਚ ਨਮੂਨੀਆਂ ਹੋਣ ਦਾ ਖਤਰਾ ਜਿਆਦਾ ਰਹਿੰਦਾ ਹੈ ਅਤੇ ਠੰਢ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀਆਂ ਦਸਤ ਵੀ ਲੱਗ ਸਕਦੇ ਹਨ।ਇਸ ਲਈ ਬੱਚਿਆਂ ਦੀ ਸੰਭਾਲ ਵੱਲ ਖਾਸ ਧਿਆਨ ਦਿੰਦੇ ਹੋਏ ਸਰਦੀਆਂ ਤੋਂ ਬਚਾਅ ਲਈ ਛੋਟੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਰੀਰ ਢੱਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ ਤੇ ਟੋਪੀ ਅਤੇ ਪੈਰਾਂ ਵਿੱਚ ਜੁਰਾਬਾਂ ਜਰੂਰ ਪਾਈਆਂ ਜਾਣ।ਸਰਦੀ ਦੇ ਮੌਸਮ ਵਿੱਚ ਘਰਾਂ ਵਿੱਚ ਅੰਗੀਠੀ ਬਾਲ ਕੇ ਅੱਗ ਸੇਕਣ ਵਾਲਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੰਦ ਕਮਰੇ ਵਿੱਚ ਅੰਗੀਠੀ ਬਾਲ ਕੇ ਕਦੇ ਅੱਗ ਨਾ ਸੇਕੀ ਜਾਵੇ।ਕਿਉਕਿ ਬੰਦ ਕਮਰੇ ਵਿੱਚ ਅੰਗੀਠੀ ਬਾਲ ਕੇ ਅੱਗ ਸੇਕਣ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਭਾਰਤ ਵਿੱਚ ਵਧ ਰਹੇ ਅਨੀਮੀਆ ਦੇ ਪਿੱਛੇ ਹਵਾ ਪ੍ਰਦੂਸ਼ਣ, ਵਿਟਾਮਿਨ ਬੀ12 ਦੀ ਘਾਟ ਮੁੱਖ ਦੋਸ਼ੀ: ਮਾਹਰ

ਭਾਰਤ ਵਿੱਚ ਵਧ ਰਹੇ ਅਨੀਮੀਆ ਦੇ ਪਿੱਛੇ ਹਵਾ ਪ੍ਰਦੂਸ਼ਣ, ਵਿਟਾਮਿਨ ਬੀ12 ਦੀ ਘਾਟ ਮੁੱਖ ਦੋਸ਼ੀ: ਮਾਹਰ

ਆਸਟ੍ਰੇਲੀਆਈ ਖੋਜ ਘਾਤਕ ਬਚਪਨ ਦੇ ਕੈਂਸਰਾਂ ਲਈ ਨਵੀਂ ਇਲਾਜ ਦੀ ਉਮੀਦ ਪੇਸ਼ ਕਰਦੀ ਹੈ

ਆਸਟ੍ਰੇਲੀਆਈ ਖੋਜ ਘਾਤਕ ਬਚਪਨ ਦੇ ਕੈਂਸਰਾਂ ਲਈ ਨਵੀਂ ਇਲਾਜ ਦੀ ਉਮੀਦ ਪੇਸ਼ ਕਰਦੀ ਹੈ

ਅਧਿਐਨ ਦਰਸਾਉਂਦਾ ਹੈ ਕਿ ਪੋਟਾਸ਼ੀਅਮ ਨਾਲ ਭਰਪੂਰ ਨਮਕ ਵਾਰ-ਵਾਰ ਸਟ੍ਰੋਕ ਦੇ ਜੋਖਮ ਨੂੰ ਘਟਾ ਸਕਦਾ ਹੈ

ਅਧਿਐਨ ਦਰਸਾਉਂਦਾ ਹੈ ਕਿ ਪੋਟਾਸ਼ੀਅਮ ਨਾਲ ਭਰਪੂਰ ਨਮਕ ਵਾਰ-ਵਾਰ ਸਟ੍ਰੋਕ ਦੇ ਜੋਖਮ ਨੂੰ ਘਟਾ ਸਕਦਾ ਹੈ

WHO ਨੇ ਨਵੇਂ ਪ੍ਰਕੋਪ ਤੋਂ ਬਾਅਦ ਯੂਗਾਂਡਾ ਨੂੰ ਈਬੋਲਾ ਟ੍ਰਾਇਲ ਟੀਕੇ ਦੀਆਂ 2,000 ਤੋਂ ਵੱਧ ਖੁਰਾਕਾਂ donate ਕੀਤੀਆਂ

WHO ਨੇ ਨਵੇਂ ਪ੍ਰਕੋਪ ਤੋਂ ਬਾਅਦ ਯੂਗਾਂਡਾ ਨੂੰ ਈਬੋਲਾ ਟ੍ਰਾਇਲ ਟੀਕੇ ਦੀਆਂ 2,000 ਤੋਂ ਵੱਧ ਖੁਰਾਕਾਂ donate ਕੀਤੀਆਂ

ਯੂਗਾਂਡਾ ਨੇ ਉੱਚ-ਜੋਖਮ ਵਾਲੀ ਆਬਾਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ mpox ਟੀਕਾਕਰਨ ਸ਼ੁਰੂ ਕੀਤਾ

ਯੂਗਾਂਡਾ ਨੇ ਉੱਚ-ਜੋਖਮ ਵਾਲੀ ਆਬਾਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ mpox ਟੀਕਾਕਰਨ ਸ਼ੁਰੂ ਕੀਤਾ

ਸਿਹਤ ਮਾਹਿਰਾਂ ਨੇ ਕੇਂਦਰੀ ਬਜਟ ਦੀ ਸ਼ਲਾਘਾ ਕੀਤੀ, ਕੈਂਸਰ ਦੇ ਮਰੀਜ਼ਾਂ ਨੂੰ ਬਹੁਤ ਫਾਇਦਾ ਹੋਵੇਗਾ

ਸਿਹਤ ਮਾਹਿਰਾਂ ਨੇ ਕੇਂਦਰੀ ਬਜਟ ਦੀ ਸ਼ਲਾਘਾ ਕੀਤੀ, ਕੈਂਸਰ ਦੇ ਮਰੀਜ਼ਾਂ ਨੂੰ ਬਹੁਤ ਫਾਇਦਾ ਹੋਵੇਗਾ

ਮਹਾਰਾਸ਼ਟਰ ਵਿੱਚ ਦੂਜੀ ਸ਼ੱਕੀ GBS ਮੌਤ ਦਰਜ, ਮਾਮਲੇ ਵਧ ਕੇ 127 ਹੋ ਗਏ

ਮਹਾਰਾਸ਼ਟਰ ਵਿੱਚ ਦੂਜੀ ਸ਼ੱਕੀ GBS ਮੌਤ ਦਰਜ, ਮਾਮਲੇ ਵਧ ਕੇ 127 ਹੋ ਗਏ

ਔਰਤਾਂ ਵਿੱਚ ਕੋਵਿਡ ਦੇ ਲੱਛਣਾਂ ਦੀ ਗੰਭੀਰਤਾ ਦਾ ਸੰਕੇਤ ਚਿੱਟੇ ਖੂਨ ਦੇ ਸੈੱਲਾਂ ਦੀ ਗਿਣਤੀ ਦੇ ਸਕਦੀ ਹੈ: ਅਧਿਐਨ

ਔਰਤਾਂ ਵਿੱਚ ਕੋਵਿਡ ਦੇ ਲੱਛਣਾਂ ਦੀ ਗੰਭੀਰਤਾ ਦਾ ਸੰਕੇਤ ਚਿੱਟੇ ਖੂਨ ਦੇ ਸੈੱਲਾਂ ਦੀ ਗਿਣਤੀ ਦੇ ਸਕਦੀ ਹੈ: ਅਧਿਐਨ

2025 ਵਿੱਚ ਸਿਹਤਮੰਦ ਰਹਿਣ ਦੇ ਤੁਹਾਡੇ ਸੰਕਲਪ ਨੂੰ ਬਣਨ ਵਿੱਚ ਲਗਭਗ 2 ਮਹੀਨੇ ਲੱਗ ਸਕਦੇ ਹਨ

2025 ਵਿੱਚ ਸਿਹਤਮੰਦ ਰਹਿਣ ਦੇ ਤੁਹਾਡੇ ਸੰਕਲਪ ਨੂੰ ਬਣਨ ਵਿੱਚ ਲਗਭਗ 2 ਮਹੀਨੇ ਲੱਗ ਸਕਦੇ ਹਨ

ਆਯੁਰਵੇਦ ਅਲਜ਼ਾਈਮਰ ਰੋਗ ਲਈ ਨਵੀਂ ਉਮੀਦ ਹੋ ਸਕਦਾ ਹੈ, ਨਵੇਂ ਅਧਿਐਨ ਦਾ ਦਾਅਵਾ ਹੈ

ਆਯੁਰਵੇਦ ਅਲਜ਼ਾਈਮਰ ਰੋਗ ਲਈ ਨਵੀਂ ਉਮੀਦ ਹੋ ਸਕਦਾ ਹੈ, ਨਵੇਂ ਅਧਿਐਨ ਦਾ ਦਾਅਵਾ ਹੈ