Tuesday, August 19, 2025  

ਪੰਜਾਬ

 ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਵਿਗਿਆਨਕ ਖੋਜ ਅਤੇ ਨਵੀਨਤਾ ਲਈ ਵੂਮੈਨ ਐਂਟਰਪ੍ਰਨਿਓਰਸ਼ਿਪ ਸੈਂਟਰ 'ਤੇ ਇਕ ਰੋਜ਼ਾ ਵਰਕਸ਼ਾਪ 

January 30, 2025

ਸ੍ਰੀ ਫ਼ਤਹਿਗੜ੍ਹ ਸਾਹਿਬ/30 ਜਨਵਰੀ:
(ਰਵਿੰਦਰ ਸਿੰਘ ਢੀਂਡਸਾ)
 
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਵਿਗਿਆਨਕ ਖੋਜ ਅਤੇ ਨਵੀਨਤਾ ਸੈਂਟਰ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.) ਦੇ ਸਹਿਯੋਗ ਨਾਲ 'ਟੈਕ ਸਟਾਰਟਅੱਪ ਕਨੈਕਟ ਐਂਡ ਗ੍ਰੋ' 'ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਦਾ ਉਦੇਸ਼ ਵਿਦਿਆਰਥਣਾਂ, ਖੋਜਕਾਰਾਂ ਅਤੇ ਮਹਿਲਾ ਉੱਦਮੀਆਂ ਨੂੰ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਇਸ ਦਿਸ਼ਾ ਵਿੱਚ ਫੰਡਿੰਗ ਸਕੀਮਾਂ ਬਾਰੇ ਜਾਣੂ ਕਰਵਾਉਣਾ ਸੀ। ਡਾ. ਤੇਜਬੀਰ ਸਿੰਘ, ਚੇਅਰਮੈਨ, ਸੀ.ਐਸ.ਆਰ.ਆਈ.-ਐਸ.ਜੀ.ਜੀ.ਐਸ.ਡਬਲਯੂ. ਨੇ ਪਤਵੰਤਿਆਂ ਅਤੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ। ਡਾ: ਦਪਿੰਦਰ ਕੌਰ ਬਖਸ਼ੀ, ਜੁਆਇੰਟ ਡਾਇਰੈਕਟਰ, ਰਿਸਰਚ ਇਨੋਵੇਸ਼ਨ ਅਤੇ ਸਟਾਰਟਅੱਪ ਫੈਸੀਲੀਟੇਸ਼ਨ ਡਿਵੀਜ਼ਨ, ਪੀ.ਐਸ.ਸੀ.ਐਸ.ਟੀ. ਚੰਡੀਗੜ੍ਹ, ਵਰਕਸ਼ਾਪ ਦੇ ਮੁੱਖ ਮਹਿਮਾਨ ਸਨ। ਉਹਨਾਂ ਸਟਾਰਟਅੱਪਸ ਹੈਂਡਹੋਲਡਿੰਗ ਅਤੇ ਸਸ਼ਕਤੀਕਰਨ ਪਹਿਲਕਦਮੀਆਂ ਦੇ ਤਹਿਤ ਪਿਛਲੇ ਮਹਿਲਾ ਉੱਦਮਤਾ ਪ੍ਰੋਗਰਾਮ ਦੀ ਮਹੱਤਤਾ ਅਤੇ ਸਫਲਤਾ ਬਾਰੇ ਚਰਚਾ ਕੀਤੀ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਪ੍ਰਿਤ ਪਾਲ ਸਿੰਘ ਨੇ ਵਰਕਸ਼ਾਪ ਦੌਰਾਨ ਪ੍ਰਧਾਨਗੀ ਭਾਸ਼ਨ ਪੇਸ਼ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਹਿਲਾ ਉੱਦਮਸ਼ੀਲਤਾ ਸਮੇਂ ਦੀ ਲੋੜ ਹੈ ।ਉੱਘੇ ਬੁਲਾਰਿਆਂ ਵਿੱਚ ਪਰਮਜੀਤ ਸਿੰਘ, ਡਾਇਰੈਕਟਰ, ਰਿਜਨਲ ਸੈਂਟਰ ਫਾਰ ਐਂਟਰਪ੍ਰਿਨਿਓਰਸ਼ਿਪ ਡਿਵੈਲਪਮੈਂਟ (ਆਰ.ਸੀ.ਈ.ਡੀ.), ਡਾ. ਬਲਬੀਰ ਸਿੰਘ, ਸਾਬਕਾ ਉਪ ਪ੍ਰਧਾਨ, ਨਿਟਕੋਨ, ਡਾ. ਸੁਪ੍ਰੀਤ ਬਿੰਦਰਾ, ਫਾਊਂਡਰ, ਸਮਰਾਟ ਫਿਜ਼ੀਓਕੇਅਰ ਅਤੇ ਰਿਦਮ ਗਾਂਧੀ, ਫਾਊਂਡਰ, ਗ੍ਰੈਨੀਜ਼ ਕੇਅਰ ਸ਼ਾਮਲ ਹਨ। ਬੁਲਾਰਿਆਂ ਨੇ ਭਾਗੀਦਾਰਾਂ ਨੂੰ ਆਪਣੇ ਸਟਾਰਟ-ਅੱਪ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਅਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੂੰ ਨਵੀਆਂ ਚੁਣੌਤੀਆਂ ਅਤੇ ਜੋਖਮਾਂ ਦਾ ਸਾਹਮਣਾ ਕਰਨ ਤੋਂ ਡਰਨਾ ਨਹੀਂ ਚਾਹੀਦਾ। 
ਇਸ ਸਮਾਗਮ ਵਿੱਚ ਯੂਨੀਵਰਸਿਟੀ ਅਤੇ ਨੇੜਲੇ ਸੰਸਥਾਵਾਂ ਜਿਵੇਂ ਕਿ ਆਰ.ਆਈ.ਐਮ.ਟੀ. ਯੂਨੀਵਰਸਿਟੀ, ਮਾਤਾ ਗੁਜਰੀ ਕਾਲਜ, ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਅਤੇ ਏ.ਐਸ. ਕਾਲਜ, ਖੰਨਾ ਦੇ ਦੋ ਸੌ ਤੋਂ ਵੱਧ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। 
ਡੀਨ ਅਕਾਦਮਿਕ ਮਾਮਲੇ, ਡਾ: ਸੁਖਵਿੰਦਰ ਸਿੰਘ ਬਿਲਿੰਗ, ਡੀਨ ਖੋਜ, ਡਾ: ਨਵਦੀਪ ਕੌਰ, ਡਾ: ਦੀਪਕ ਕਪੂਰ ਸੀਨੀਅਰ ਵਿਗਿਆਨੀ, ਪੀ.ਐੱਸ.ਪੀ.ਸੀ.ਟੀ. ਅਤੇ ਡਾ: ਅਮਨਦੀਪ ਕੌਰ, ਵਿਗਿਆਨੀ, ਪੀ.ਐੱਸ.ਪੀ.ਸੀ.ਟੀ. ਨੇ ਇਸ ਮੌਕੇ ਹਾਜ਼ਰੀ ਭਰੀ ਅਤੇ ਵਰਕਸ਼ਾਪ ਦੇ ਸਫਲ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਅਤੇ ਵਰਕਸ਼ਾਪ ਦੇ ਕਨਵੀਨਰ ਡਾ: ਰੁਪਿੰਦਰ ਕੌਰ ਨੇ ਰਸਮੀ ਤੌਰ 'ਤੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਵਰਕਸ਼ਾਪ ਦੌਰਾਨ ਯੂਨੀਵਰਸਿਟੀ ਦੇ ਸਟਾਰਟ-ਅੱਪਸ ਅਤੇ ਇਨਕਿਊਬੇਸ਼ਨ ਸੈਂਟਰ ਵੱਲੋਂ ਵੱਖ-ਵੱਖ ਸਟਾਲ ਪੇਸ਼ ਕੀਤੇ ਗਏ, ਜੋ ਸਾਰੇ ਭਾਗੀਦਾਰਾਂ ਦੀ ਦਿਲਚਸਪੀ ਅਤੇ ਪ੍ਰੇਰਣਾਤਮਕ ਪੱਧਰ ਨੂੰ ਵਧਾਉਂਦੇ ਹਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ "ਐਨਸੀਏਐਚਪੀ 2021 ਐਕਟ ਅਤੇ ਇਸਦੇ ਪ੍ਰਭਾਵ ਦੀ ਸਮਝ" ਵਿਸ਼ੇ 'ਤੇ ਕਰਵਾਇਆ ਸੈਮੀਨਾਰ

18 ਤੋਂ 23 ਅਗਸਤ ਤੱਕ ਚਲਾਇਆ ਜਾ ਰਿਹੈ ਵਿਸ਼ੇਸ਼ ਟੀਕਾਕਰਨ ਅਭਿਆਨ : ਡਾ. ਦਵਿੰਦਰਜੀਤ ਕੌਰ

18 ਤੋਂ 23 ਅਗਸਤ ਤੱਕ ਚਲਾਇਆ ਜਾ ਰਿਹੈ ਵਿਸ਼ੇਸ਼ ਟੀਕਾਕਰਨ ਅਭਿਆਨ : ਡਾ. ਦਵਿੰਦਰਜੀਤ ਕੌਰ

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ