Friday, August 08, 2025  

ਰਾਜਨੀਤੀ

ਹਰਿਆਣਾ ਦੇ ਸਿਹਤ ਅਦਾਰਿਆਂ ਵਿਚ ਸਹੂਲਤਾਂ ਦੀ ਗੁਣਵੱਤਾ ਵਿਚ ਹੋਇਆ ਸੁਧਾਰ - ਕੁਮਾਰੀ ਆਰਤੀ ਸਿੰਘ ਰਾਓ

January 31, 2025

ਚੰਡੀਗੜ੍ਹ, 31 ਜਨਵਰੀ -

ਹਰਿਆਣਾ ਦੇ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਿਹਤ ਅਦਾਰਿਆਂ ਵਿਚ ਪਬਲਿਕ ਸਿਹਤ ਸਹੂਲਤਾਂ ਦੀ ਗੁਣਵੱਤਾ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ, ਇਸ ਦਾ ਸਬੂਤ ਇਹ ਹੈ ਕਿ ਇਸ ਵਾਰ ਕੇਂਦਰ ਸਰਕਾਰ ਵੱਲੋਂ ਹਰਿਆਣਾ ਦੇ 769 ਸਿਹਤ ਸੰਸਥਾਨਾਂ ਨੂੰ ਕਾਇਆਕਲਪ ਪੁਰਸਕਾਰ ਦਿੱਤਾ ਗਿਆ ਹੈ। ਪਿਛਲੇ ਸਾਲ ਇਹ ਪੁਰਸਕਾਰ 390 ਅਦਾਰਿਆਂ ਨੂੰ ਮਿਲਿਆ ਸੀ।

 ਕੁਮਾਰੀ ਆਰਤੀ ਸਿੰਘ ਰਾਓ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਨ ਸਿਹਤ ਸੰਸਥਾਨਾਂ ਦੀ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ ਨੂੰ ''ਕਾਇਆਕਲਪ'' ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਕੁਰੂਕਸ਼ੇਤਰ ਜਿਲ੍ਹਾ ਹਸਪਤਾਲ ਨੂੰ ਮੌਜੂਦਾ ਵਿੱਤੀ ਸਾਲ ਵਿਚ ਸੂਬਾ ਪੱਧਰ 'ਤੇ ਪਹਿਲੀ ਰੈਂਕਿੰਗ ਦੇ ਨਾਲ ਕਾਇਆਕਲਪ ਪੁਰਸਕਾਰ ਮਿਲਿਆ ਹੈ। ਇਸ ਤੋਂ ਇਲਾਵਾ, ਹਰਿਆਣਾ ਦੇ 768 ਹੋਰ ਅਦਾਰਿਆਂ ਨੂੰ ਕਾਇਆਕਲਪ ਪੁਰਸਕਾਰ ਮਿਲਿਆ ਹੈ।

 ਸਿਹਤ ਮੰਤਰੀ ਨੇ ਦਸਿਆ ਕਿ ਕਾਇਆਕਲਪ ਪੁਰਸਕਾਰ ਦੇਣ ਦੀ ਪਹਿਲ ਸਵੱਛਤਾ ਬਣਾਏ ਰੱਖਣ ਅਤੇ ਸੰਕ੍ਰਮਣ ਕੰਟਰੋਲ ਪ੍ਰਥਾਵਾਂ ਨੂੰ ਪ੍ਰੋਤਸਾਹਨ ਦੇਣ ਵਿਚ ਮਿਸਾਲੀ ਪ੍ਰਦਰਸ਼ਨ ਕਰਨ ਵਾਲੇ ਸਿਹਤ ਅਦਾਰਿਆਂ ਨੂੰ ਪ੍ਰੋਤਸਾਹਿਤ ਕਰਨ ਲਈ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ। ਹਰਿਆਣਾ ਇੰਨ੍ਹਾਂ ਪ੍ਰਥਾਵਾਂ ਨੂੰ ਅਪਨਾਉਣ ਵਿਚ ਅਹਿਮ ਭੁਕਿਮਾ ਨਿਭਾ ਰਿਹਾ ਹੈ ਅਤੇ ਹਰੇਕ ਸਾਲ ਇੰਨ੍ਹਾਂ ਅਦਾਰਿਆਂ ਦੀ ਗਿਣਤੀ ਵੱਧ ਰਹੀ ਹੈ ਅਤੇ ਪਬਲਿਕ ਸਿਹਤ ਸਹੂਲਤਾਂ ਵਿਚ ਇੰਨ੍ਹਾਂ ਮਾਨਕਾਂ ਨੂੰ ਪ੍ਰਾਪਤ ਕਰਨ ਵਿਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ।

 ਉਨ੍ਹਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪਹਿਲ 'ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ 15 ਮਈ 2015 ਨੂੰ ਪਬਲਿਕ ਸਿਹਤ ਸਹੂਲਤਾਂ ਦੀ ਗੁਣਵੱਤਾ ਵਧਾਉਣ ਲਈ ਕੌਮੀ ਕਾਇਆਕਲਪ ਪੁਰਸਕਾਰ ਦੇਣ ਦੀ ਪਹਿਲ ਕੀਤੀ ਸੀ। ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਹਸਪਤਾਲਾਂ ਨੂੰ ਕਾਇਆਕਲਪ ਪੁਰਸਕਾਰ ਲਈ ਤਿੰਨ ਪੱਧਰੀਮੁਲਾਂਕਨ ਕਰ ਵੱਖ-ਵੱਖ ਸਹੂਲਤਾਂ ਦੇ ਆਧਾਰ 'ਤੇ ਆਂਕਿਆ ਜਾਂਦਾ ਹੈ।

 ਸਿਹਤ ਮੰਤਰੀ ਨੇ ਪੁਰਸਕਾਰ ਜੇਤੂ ਸਿਹਤ ਅਦਾਰਿਆਂ ਅਤੇ ਇਸ ਦੇ ਸਟਾਫ ਨੂੰ ਵਧਾਈ ਦਿੰਦੇ ਹੋਏ ਦਸਿਆ ਕਿ ਇਸ ਸਾਲ 769 ਸਿਹਤ ਅਦਾਰਿਆਂ ਨੂੰ ਕਾਇਆਕਲਪ ਪੁਰਸਕਾਰ ਦਿੱਤੇ ਗਏ ਹਨ। ਪਬਲਿਕ ਸਿਹਤ ਸਹੂਲਤਾਂ ਦੇ ਮੁਲਾਂਕਨ ਵਿਚ ਕੁਰੂਕਸ਼ੇਤਰ ਦਾ ਜਿਲ੍ਹਾ ਹਸਪਤਾਲ ਹਰਿਆਣਾ ਦਾ ਸੱਭ ਤੋਂ ਵਧੀਆ ਹਸਪਤਾਲ ਬਣ ਗਿਆ ਹੈ। ਕੁਰੂਕਸ਼ੇਤਰ ਜਿਲ੍ਹਾ ਹਸਪਤਾਲ ਨੂੰ ਮੌਜੂਦਾ ਵਿੱਤੀ ਸਾਲ ਵਿਚ ਪਹਿਲੀ ਰੈਂਕਿੰਗ ਦੇ ਨਾਲ ਕਾਇਆਕਲਪ ਪੁਰਸਕਾਰ ਦਿੱਤਾ ਗਿਆ ਹੈ। ਪਹਿਲਾ ਪੁਰਸਕਾਰ ਜੇਤੂ ਇਸ ਹਸਪਤਾਲ ਨੂੰ 50 ਲੱਖ ਰੁਪਏ ਦਾ ਨਗਦ ਪੁਰਸਕਾਰ ਦਿੱਤਾ ਗਿਆ ਹੈ।

 ਇਸੀ ਤਰ੍ਹਾ, ਸੋਨੀਪਤ ਜਿਲ੍ਹਾ ਦੇ ਪਿੰਡ ਬਡਖਾਲਸਾ ਵਿਚ ਸਥਿਤ ਕਮਿਊਨਿਟੀ ਸਿਹਤ ਕੇਂਦਰ ਨੂੰ ਆਪਣੀ ਸ਼ੇ੍ਰਣੀ ਵਿਚ ਪਹਿਲੀ ਰੈਂਕਿੰਗ ਮਿਲੀ ਹੈ, ਅਤੇ ਇਸ ਨੂੰ 15 ਲੱਖ ਰੁਪਏ ਦਾ ਨਗਦ ਪੁਰਸਕਾਰ ਦਿੱਤਾ ਗਿਆ ਹੈ।

  ਉਨ੍ਹਾਂ ਨੇ ਦਸਿਆ ਕਿ ਪੁਰਸਕਾਰ ਪਾਉਣ ਵਾਲੇ 767 ਸਿਹਤ ਅਦਾਰਿਆਂ ਵਿੱਚੋਂ 19 ਜਿਲ੍ਹਾ ਹਸਪਤਾਲ, 38 ਆਮ ਹਸਪਤਾਲ, 76 ਕਮਿਉਨਿਟੀ ਸਿਹਤ ਕੇਂਦਰ, 196 ਪ੍ਰਾਥਮਿਕ ਸਿਹਤ ਕੇਂਦਰ ਅਤੇ 438 ਸਿਹਤ ਆਯੂ ਸ਼ਮਾਨ ਅਰੋਗਯ ਮੰਦਿਰ ਸਬ-ਸਿਹਤ ਕੇਂਦਰ ਸ਼ਾਮਿਲ ਹਨ।

  ਇਸ ਤੋਂ ਇਲਾਵਾ, 2 ਪੁਰਸਕਾਰ ਵਾਤਾਵਰਣ ਦੀ ਸ਼੍ਰੇਣੀ ਵਿਚ ਵੀ ਮਿਲੇ ਹਨ। ਇਸ ਵਿਚ ਸੱਭ ਤੋਂ ਵਧੀਆ ਵਾਤਾਵਰਣ ਅਨੁਕੂਲ ਹਸਪਤਾਲਾਂ ਦੀ ਸ਼ੇ੍ਰਣੀ ਵਿਚ ਗੁਰੂਗ੍ਰਾਮ ਦੇ ਸੈਕਟਰ-10 ਸਥਿਤ ਹਸਪਤਾਲ ਨੁੰ ਪਹਿਲਾ ਸਥਾਨ ਮਿਲਿਆ ਅਤੇ 10 ਲੱਖ ਰੁਪਏ ਦੀ ਨਗਦ ਪੁਰਸਕਾਰ ਦਿੱਤਾ ਗਿਆ। ਇਸੀ ਸ਼ੇ੍ਰਣੀ ਵਿਚ ਕਮਿਊਨਿਟੀ ਸਿਹਤ ਕੇਂਦਰਾਂ ਦੇ ਵਰਗ ਵਿਚ ਅੰਬਾਲਾ ਜਿਲ੍ਹਾ ਦੇ ਮੁਲਾਨਾ ਕਮਿਊਨਿਟੀ ਸਿਹਤ ਕੇਂਦਰ ਨੁੰ ਪਹਿਲਾ ਸਥਾਨ ਮਿਲਿਆ ਅਤੇ 5 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ।

  ਹਰਿਆਣਾ ਦੇ ਸਿਹਤ ਸੇਵਾਵਾਂ ਵਿਭਾਗ ਦੇ ਮਹਾਨਿਦੇਸ਼ਕ ਡਾ. ਮਨੀਸ਼ ਬੰਸਲ ਨੇ ਦਸਿਆ ਕਿ ਪਿਛਲੇ ਸਾਲ ਇਸੀ ਯੋਜਨਾ ਤਹਿਤ 390 ਸਿਹਤ ਅਦਾਰਿਆਂ ਨੂੰ 3,53,95,000 ਰੁਪਏ (ਲਗਭਗ 3 ਕਰੋੜ 54 ਲੱਖ) ਦੇ ਨਗਦ ਪੁਰਸਕਾਰ ਦਿੱਤੇ ਗਏ ਸਨ। ਜਦੋਂ ਕਿ ਇਸ ਸਾਲ ਸਿਹਤ ਅਦਾਰਿਆਂ ਦੀ ਗਿਣਤੀ ਵੱਧ ਕੇ ਲਗਭਗ ਦੁਗਣੀ ਯਾਨੀ 769 ਹੋ ਗਈ ਜਿਨ੍ਹਾਂ ਨੂੰ 5,09,05,000 ਰੁਪਏ (ਲਗਭਗ 5 ਕਰੋੜ 9 ਲੱਖ) ਦੇ ਨਗਦ ਪੁਰਸਕਾਰ ਦਿੱਤੇ ਗਏ ਹਨ। ਇਸ ਪੁਰਸਕਾਰ ਰਕਮ ਦੀ ਵਰਤੋ ਰੋਗੀਆਂ ਦੀ ਦੇਖਭਾਲ ਦੀ ਸੇਵਾਵਾਂ ਵਿਚ ਸੁਧਾਰ, ਅਦਾਰਿਆਂ ਵਿਚ ਸਫਾਈ ਦੀ ਵਿਵਸਥਾ ਵਿਚ ਸੁਧਾਰ ਅਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਵੱਧ ਸਹੂਲਤਾਂ ਦੇਣ ਲਈ ਕੀਤਾ ਜਾਵੇਗਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਤ੍ਰਿਪੁਰਾ ਦੇ ਮੰਤਰੀ ਨੇ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਬੀਐਸਐਫ ਜਵਾਨਾਂ ਨੂੰ ਤਿਰੰਗਾ ਸੌਂਪਿਆ

ਤ੍ਰਿਪੁਰਾ ਦੇ ਮੰਤਰੀ ਨੇ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਬੀਐਸਐਫ ਜਵਾਨਾਂ ਨੂੰ ਤਿਰੰਗਾ ਸੌਂਪਿਆ

ਗੁਜਰਾਤ ਦੀਆਂ ਆਂਗਣਵਾੜੀ ਭੈਣਾਂ ਦੁਆਰਾ ਬਣਾਈਆਂ ਗਈਆਂ 3.5 ਲੱਖ ਤੋਂ ਵੱਧ ਰੱਖੜੀਆਂ ਸੈਨਿਕਾਂ ਨੂੰ ਭੇਜੀਆਂ ਗਈਆਂ

ਗੁਜਰਾਤ ਦੀਆਂ ਆਂਗਣਵਾੜੀ ਭੈਣਾਂ ਦੁਆਰਾ ਬਣਾਈਆਂ ਗਈਆਂ 3.5 ਲੱਖ ਤੋਂ ਵੱਧ ਰੱਖੜੀਆਂ ਸੈਨਿਕਾਂ ਨੂੰ ਭੇਜੀਆਂ ਗਈਆਂ

Women ਰਾਸ਼ਟਰ ਨੂੰ ਸਸ਼ਕਤ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ: ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ

Women ਰਾਸ਼ਟਰ ਨੂੰ ਸਸ਼ਕਤ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ: ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ

ਲੋਕ ਸਭਾ ਨੇ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਮਨੀਪੁਰ ਬਜਟ ਪਾਸ ਕਰ ਦਿੱਤਾ

ਲੋਕ ਸਭਾ ਨੇ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਮਨੀਪੁਰ ਬਜਟ ਪਾਸ ਕਰ ਦਿੱਤਾ

2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਰਨਾਟਕ ਦੇ ਮਹਾਦੇਵਪੁਰਾ ਵਿੱਚ 1 ਲੱਖ ਤੋਂ ਵੱਧ ਵੋਟਾਂ ਚੋਰੀ ਹੋਈਆਂ; ਹਰ ਜਗ੍ਹਾ ਹੋ ਰਿਹਾ ਹੈ: LoP Gandhi

2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਰਨਾਟਕ ਦੇ ਮਹਾਦੇਵਪੁਰਾ ਵਿੱਚ 1 ਲੱਖ ਤੋਂ ਵੱਧ ਵੋਟਾਂ ਚੋਰੀ ਹੋਈਆਂ; ਹਰ ਜਗ੍ਹਾ ਹੋ ਰਿਹਾ ਹੈ: LoP Gandhi

ਸੁਪਰੀਮ ਕੋਰਟ ਕਾਲਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਇੱਕ ਨਿਆਂਇਕ ਅਧਿਕਾਰੀ ਨੂੰ ਤਰੱਕੀ ਦੇਣ ਦੀ ਸਿਫ਼ਾਰਸ਼ ਕੀਤੀ ਹੈ

ਸੁਪਰੀਮ ਕੋਰਟ ਕਾਲਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਇੱਕ ਨਿਆਂਇਕ ਅਧਿਕਾਰੀ ਨੂੰ ਤਰੱਕੀ ਦੇਣ ਦੀ ਸਿਫ਼ਾਰਸ਼ ਕੀਤੀ ਹੈ

ਉਜੈਨ ਸਿੰਘਹਸਥ ਮੇਲੇ ਦੀਆਂ ਤਿਆਰੀਆਂ ਤੇਜ਼, ਮੱਧ ਪ੍ਰਦੇਸ਼ ਮੰਤਰੀ ਨੇ ਕਿਹਾ

ਉਜੈਨ ਸਿੰਘਹਸਥ ਮੇਲੇ ਦੀਆਂ ਤਿਆਰੀਆਂ ਤੇਜ਼, ਮੱਧ ਪ੍ਰਦੇਸ਼ ਮੰਤਰੀ ਨੇ ਕਿਹਾ

ਖੜਗੇ ਨੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਨੂੰ SIR 'ਤੇ ਚਰਚਾ ਲਈ ਪੱਤਰ ਲਿਖਿਆ

ਖੜਗੇ ਨੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਨੂੰ SIR 'ਤੇ ਚਰਚਾ ਲਈ ਪੱਤਰ ਲਿਖਿਆ

ਉਤਰਾਖੰਡ ਬੱਦਲ ਫਟਣ: ਮੁੱਖ ਮੰਤਰੀ ਧਾਮੀ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ

ਉਤਰਾਖੰਡ ਬੱਦਲ ਫਟਣ: ਮੁੱਖ ਮੰਤਰੀ ਧਾਮੀ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ

ਲੋਕ ਸਭਾ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਮਰਚੈਂਟ ਸ਼ਿਪਿੰਗ ਸੋਧ ਬਿੱਲ ਪਾਸ ਕਰ ਦਿੱਤਾ

ਲੋਕ ਸਭਾ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਮਰਚੈਂਟ ਸ਼ਿਪਿੰਗ ਸੋਧ ਬਿੱਲ ਪਾਸ ਕਰ ਦਿੱਤਾ