Tuesday, March 25, 2025  

ਹਰਿਆਣਾ

ਕੈਬੀਨੇਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਮੁੱਖ ਮੰਤਰੀ ਨੂੰ ਸੌਂਪੀ ਕਾਰਜ ਪ੍ਰਗਤੀ ਪੁਸਤਕਾ

February 05, 2025

ਚੰਡੀਗੜ੍ਹ, 5 ਫਰਵਰੀ -

ਹਰਿਆਣਾ ਦੇ ਸਹਿਕਾਰਤਾ, ਜੇਲ੍ਹ, ਚੋਣ, ਵਿਰਾਸਤ ਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਅੱਜ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਉਨ੍ਹਾਂ ਦੇ ਆਵਾਸ ਸੰਤ ਕਰੀਬ ਕੁਟੀਰ ਵਿਚ ਮੁਲਾਕਾਤ ਕਰ ਸਰਕਾਰ ਦੇ 100 ਦਿਨ ਦੇ ਸਮੇਂ ਵਿਚ ਉਨ੍ਹਾਂ ਦੇ ਵਿਭਾਗਾਂ ਦੀ ਗਤੀਵਿਧੀਆਂ ਦੀ ਕਾਰਜ ਪ੍ਰਗਤੀ ਪੁਸਤਕਾ ਸੌਂਪੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਕਲਪ ਅਤੇ ਡਬਲ ਇੰਜਨ ਹਰਿਆਣਾ ਸਰਕਾਰ , ਤਿਗੁਣੀ ਰਫਤਾਰ ਨਾਲ ਸੰਕਲਪ 'ਤੇ ਮਿਲ ਕੇ ਅੱਗੇ ਵੱਧ ਰਹੇ ਹਨ।

 ਕੈਬੀਨੇਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਦਸਿਆ ਕਿ ਇੰਨ੍ਹਾਂ 100 ਦਿਨ ਦੇ ਕਾਰਜਕਾਲ ਦੌਰਾਨ ਰਾਜ ਪੱਧਰੀ ਸਹਿਕਾਰਤਾ ਹਫਤਾ ਦੇ ਰਾਜ ਪੱਧਰੀ ਪ੍ਰਬੰਧ ਰੋਹਤਕ ਤੇ ਗੁਰੂਗ੍ਰਾਮ ਵਿਚ ਕਰਵਾਏ ਗਏ, ਤਾਂ ਜੋ ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੇ ਸਹਿਕਾਰ ਤੋਂ ਖੁਸ਼ਹਾਲ ਦੇ ਸੰਕਲਪ 'ਤੇ ਆਮਜਨਤਾ ਨੂੰ ਜਾਗਰੁਕ ਕੀਤਾ ਜਾ ਸਕੇ। ਇਸ ਲੜੀ ਵਿਚ ਗੋਹਾਨਾ ਤੋਂ ਪੂਰੇ ਸੂਬੇ ਲਈ ਜਿਲ੍ਹਾ ਪੱਧਰੀ ਸਹਿਕਾਰਤਾ ਜਾਗਰੁਕਤਾ ਮੁਹਿੰਮ ਦਾ ਵੀ ਆਗਾਜ਼ ਕੀਤਾ।

 ਉਨ੍ਹਾਂ ਨੇ ਦਸਿਆ ਕਿ ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕਰਦੇ ਹੋਏ ਹਰਿਆਣਾ ਦੇ ਸੈਰ-ਸਪਾਟਾ ਨੂੰ ਦੁਨੀਆ ਦੇ ਨਕਸ਼ੇ 'ਤੇ ਲਿਆਉਣ 'ਤੇ ਚਰਚਾ ਕੀਤੀ। ਇਸ ਤੋਂ ਇਲਾਵਾ, ਸਿੰਧੂ-ਸਰਸਵਤੀ ਸਭਿਅਤਾ ਦੇ ਮਹਤੱਵਪੂਰਣ ਕੇਂਦਰ ਰਾਖੀਗੜੀ ਨੂੰ ਕੌਮਾਂਤਰੀ ਪਹਿਚਾਣ ਵਜੋ ਵਿਕਸਿਤ ਕਰਨ ਦੇ ਮਕਦ ਨਾਲ ਰਾਖੀਗੜੀ ਮਹੋਤਸਵ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਨੇ ਦਸਿਆ ਕਿ ਦੂਜੇ ਮਹਾਭਾਰਤ ਸਰਕਿਟ ਸਮੇਲਨ ਵਿਚ ਸਰਕਿਟ ਦੇ ਘੇਰੇ ਵਿਚ ਆਉਣ ਵਾਲੇ ਖੇਤਰਾਂ ਦੇ ਵਿਕਾਸ ਅਤੇ ਸੰਭਾਲਣ ਨੂੰ ਲੈ ਕੇ ਪ੍ਰਕ੍ਰਿਆ ਨੂੰ ਤੇਜ ਕੀਤਾ ਗਿਆ। ਸੂਬੇ ਦੀ ਜਿਲ੍ਹਾ ਜੇਲ੍ਹ ਵਿਚ ਕੈਦੀਆਂ ਤੇ ਬੰਦੀਆਂ ਦੇ ਮਾਨਸਿਕ ਸਿਹਤ ਨੂੰ ਬਿਹਤਰ ਬਨਾਉਣ ਲਈ ਗੀਤਾ ਪਾਠ ਨੂੰ ਸ਼ੁਰੂ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਸਹੂਲਤਾਂ ਵਿਚ ਵਾਧਾ ਲਈ ਯਤਨ ਕੀਤੇ ਗਏ।

ਉਨ੍ਹਾਂ ਨੇ ਦਸਿਆ ਕਿ ਇਸ ਦੌਰਾਨ ਵੱਖ-ਵੱਖ ਵਿਭਾਗਾਂ, ਬੋਰਡਾਂ, ਨਿਗਮਾਂ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕਰਦੇ ਹੋਏ ਨਵੀਆਂ ਯੋਜਨਾਵਾਂ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਵਿਚ ਸਹਿਕਾਰੀ ਕਮੇਟੀਆਂ ਨੂੰ ਮੁਨਾਫੇ, ਵੀਟਾ ਵੱਲੋਂ ਸ਼ੂਗਰ ਫਰੀ ਉਤਪਾਦ ਬਨਾਉਣ ਤੇ ਵਿਕਸਿਤ ਸਾਇਟਾਂ ਨੂੰ ਆਮਜਨਤਾ ਦੇ ਵਿਚ ਪ੍ਰਸਿੱਦ ਬਨਾਉਣਾ ਵੀ ਸ਼ਾਮਿਲ ਹਨ। ਕੈਬੀਨੇਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਵਿਭਾਗ ਦੀ ਯੋਜਨਾਵਾਂ ਨੂੰ ਲਗਾਤਾਰ ਅੱਗੇ ਵਧਾਇਆ ਜਾਵੇਗਾ, ਤਾਂ ਜੋ ਆਮਜਨਤਾ ਨੂੰ ਯੋਜਨਾਵਾਂ ਦਾ ਲਾਭ ਦਿਵਾਉਣਾ ਯਕੀਨੀ ਕੀਤਾ ਜਾ ਸਕੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਟ੍ਰਿਪਲ ਇੰਜਨ ਦੀ ਸਰਕਾਰ ਤਿਗੁਣੀ ਰਫਤਾਰ ਨਾਲ ਕਰਵਾ ਰਹੀ ਕੰਮ - ਡਾ. ਅਰਵਿੰਦ ਕੁਮਾਰ ਸ਼ਰਮਾ

ਟ੍ਰਿਪਲ ਇੰਜਨ ਦੀ ਸਰਕਾਰ ਤਿਗੁਣੀ ਰਫਤਾਰ ਨਾਲ ਕਰਵਾ ਰਹੀ ਕੰਮ - ਡਾ. ਅਰਵਿੰਦ ਕੁਮਾਰ ਸ਼ਰਮਾ

ਪ੍ਰਾਥਮਿਕਤਾ ਦੇ ਆਧਾਰ 'ਤੇ ਆਮ ਜਨਤਾ ਦੀ ਸਮਸਿਆਵਾਂ ਦਹ ਹੱਲ ਕਰਨ ਅਧਿਕਾਰੀ - ਕ੍ਰਿਸ਼ਣ ਕੁਮਾਰ ਬੇਦੀ

ਪ੍ਰਾਥਮਿਕਤਾ ਦੇ ਆਧਾਰ 'ਤੇ ਆਮ ਜਨਤਾ ਦੀ ਸਮਸਿਆਵਾਂ ਦਹ ਹੱਲ ਕਰਨ ਅਧਿਕਾਰੀ - ਕ੍ਰਿਸ਼ਣ ਕੁਮਾਰ ਬੇਦੀ

ਜਲ੍ਹ ਸਰੰਖਣ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ ਜਲ੍ਹਸ਼ਕਤੀ ਮੁਹਿੰਮ: ਕੈਚ ਦ ਰੇਨ-2025

ਜਲ੍ਹ ਸਰੰਖਣ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ ਜਲ੍ਹਸ਼ਕਤੀ ਮੁਹਿੰਮ: ਕੈਚ ਦ ਰੇਨ-2025

ਹਰਿਆਣਾ ਨੂੰ ਮਿਲੇਗਾ ਉਸ ਦੇ ਹਿੱਸੇ ਦਾ ਪਾਣੀ, ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀ ਦੇ ਨਾਲ ਕੀਤੀ ਜਾਵੇਗੀ ਮੀਟਿੰਗ - ਕੇਂਦਰੀ ਜਲ੍ਹ ਸ਼ਕਤੀ ਮੰਤਰੀ

ਹਰਿਆਣਾ ਨੂੰ ਮਿਲੇਗਾ ਉਸ ਦੇ ਹਿੱਸੇ ਦਾ ਪਾਣੀ, ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀ ਦੇ ਨਾਲ ਕੀਤੀ ਜਾਵੇਗੀ ਮੀਟਿੰਗ - ਕੇਂਦਰੀ ਜਲ੍ਹ ਸ਼ਕਤੀ ਮੰਤਰੀ

ਬਜਟ ਵਿਚ ਪ੍ਰਸਤਾਵਿਤ ਐਲਾਨਾਂ ਨੂੰ ਚੋਣ ਕਰਨ, ਯੋਜਨਾ ਬਣਾ ਕੇ ਤੈਅ ਸਮੇਂ ਵਿੱਚ ਤੇਜ ਗਤੀ ਨਾਲ ਕਰਨਾ ਹਵੇਗਾ ਕੰਮ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਬਜਟ ਵਿਚ ਪ੍ਰਸਤਾਵਿਤ ਐਲਾਨਾਂ ਨੂੰ ਚੋਣ ਕਰਨ, ਯੋਜਨਾ ਬਣਾ ਕੇ ਤੈਅ ਸਮੇਂ ਵਿੱਚ ਤੇਜ ਗਤੀ ਨਾਲ ਕਰਨਾ ਹਵੇਗਾ ਕੰਮ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ 25 ਵਿਧਾਇਕਾਂ ਨੂੰ 1-1 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ - ਮੁੱਖ ਮੰਤਰੀ

ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ 25 ਵਿਧਾਇਕਾਂ ਨੂੰ 1-1 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ - ਮੁੱਖ ਮੰਤਰੀ

31 ਜੁਲਾਈ, 2023 ਤੱਕ ਜਿਨ੍ਹਾ ਕਿਸਾਨਾਂ ਨੇ ਬਿਜਲੀ ਟਿਯੂਬਵੈਲ ਲਈ ਸਿਕਓਰਿਟੀ ਭਰੀ ਹੈ, ਸੂਬਾ ਸਰਕਾਰ ਉਨ੍ਹਾਂ ਨੂੰ ਜਲਦੀ ਹੀ ਕਨੈਕਸ਼ਨ ਦਵੇਗੀ - ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ

31 ਜੁਲਾਈ, 2023 ਤੱਕ ਜਿਨ੍ਹਾ ਕਿਸਾਨਾਂ ਨੇ ਬਿਜਲੀ ਟਿਯੂਬਵੈਲ ਲਈ ਸਿਕਓਰਿਟੀ ਭਰੀ ਹੈ, ਸੂਬਾ ਸਰਕਾਰ ਉਨ੍ਹਾਂ ਨੂੰ ਜਲਦੀ ਹੀ ਕਨੈਕਸ਼ਨ ਦਵੇਗੀ - ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜਨ ਤਹਿਤ ਹਰ ਘਰ 'ਤੇ ਛੱਤ ਦੇਣ ਲਈ ਸੂਬਾ ਸਰਕਾਰ ਪ੍ਰਤੀਬੱਧ - ਮੁੱਖ ਮੰਤਰੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜਨ ਤਹਿਤ ਹਰ ਘਰ 'ਤੇ ਛੱਤ ਦੇਣ ਲਈ ਸੂਬਾ ਸਰਕਾਰ ਪ੍ਰਤੀਬੱਧ - ਮੁੱਖ ਮੰਤਰੀ

ਬਜਟ 'ਤੇ 11,000 ਜਨਤਕ ਸੁਝਾਅ ਸ਼ਾਮਲ ਕੀਤੇ: ਹਰਿਆਣਾ ਦੇ ਮੁੱਖ ਮੰਤਰੀ ਸੈਣੀ

ਬਜਟ 'ਤੇ 11,000 ਜਨਤਕ ਸੁਝਾਅ ਸ਼ਾਮਲ ਕੀਤੇ: ਹਰਿਆਣਾ ਦੇ ਮੁੱਖ ਮੰਤਰੀ ਸੈਣੀ

ਝੋਨੇ ਦੇ ਸਥਾਨ 'ਤੇ ਹੋਰ ਵੈਕਲਪਿਕ ਫਸਲਾਂ ਨੂੰ ਅਪਨਾਉਣ ਲਈ ਕਿਸਾਨਾਂ ਨੂੰ ਹੁਣ ਮਿਲੇਗੀ 8000 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਕਮ - ਮੁੱਖ ਮੰਤਰੀ

ਝੋਨੇ ਦੇ ਸਥਾਨ 'ਤੇ ਹੋਰ ਵੈਕਲਪਿਕ ਫਸਲਾਂ ਨੂੰ ਅਪਨਾਉਣ ਲਈ ਕਿਸਾਨਾਂ ਨੂੰ ਹੁਣ ਮਿਲੇਗੀ 8000 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਕਮ - ਮੁੱਖ ਮੰਤਰੀ