Thursday, November 20, 2025  

ਰਾਜਨੀਤੀ

ਅਰਾਵਲੀ ਖੇਤਰ ਵਿਚ ਹਰਿਤ ਰੁਜਗਾਰ ਦੇ ਮੌਕੇ ਸ੍ਰਿਜਤ ਕਰਨ ਦੀ ਯੋਜਨਾ - ਰਾਓ ਨਰਬੀਰ ਸਿੰਘ

February 05, 2025

ਚੰਡੀਗੜ੍ਹ, 5 ਫਰਵਰੀ -

ਹਰਿਆਣਾ ਦੇ ਵਨ ਅਤੇ ਵਾਤਾਵਰਣ ਤੇ ਜੰਗਲੀਜੀਵ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸੱਭ ਤੋਂ ਪੁਰਾਣੀ ਮਾਊਂਟੇਨ ਰੇਂਜ ਅਰਾਵਲੀ ਹਰਿਆਣਾ ਦੀ ਸ਼ਾਨ ਹੈ, ਹਰਿਆਣਾ ਸਮੇਤ ਦਿੱਲੀ, ਰਾਜਸਤਾਨ ਤੇ ਗੁਜਰਾਤ ਦੇ 1.15 ਹੈਕਟੇਅਰ ਖੇਤਰ ਵਿਚ ਇਹ ਫੈਲੀ ਹੋਈ ਹੈ। ਇਸ ਵਿਚ ਵਾਤਾਵਰਣ ਸੰਤੁਲਨ ਨੁੰ ਵਧਾਉਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਿਸ਼ਨ ਲਾਇਵ ਵਾਤਾਵਰਣ ਲਈ ਜੀਵਨ ਸ਼ੈਲੀ ਤੇ ਇੱਕ ਪੇੜ ਮਾਂ ਦੇ ਨਾਂਅ ਪ੍ਰੋਗਰਾਮ ਦੀ ਸ਼ੁਰੂਆਤ ਕਰ ਲੋਕਾਂ ਨੂੰ ਵਾਤਾਵਰਣ ਨਾਲ ਜੋੜਨ ਦੀ ਪਹਿਲ ਸਵਾਗਤਯੋਗ ਹੈ। ਇਸ ਲੜੀ ਵਿਚ ਹਰਿਆਣਾ ਨੇ ਅਰਾਵਲੀ ਖੇਤਰ ਵਿਚ ਹਰਿਆਲੀ ਨੂੰ ਵਧਾਉਣ ਲਈ ਸਾਊਦੀ ਅਰਬਿਆ ਦੀ ਤਰਜ 'ਤੇ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਦੀ ਰੂਪਰੇਖਾ ਤਿਆਰ ਕੀਤੀ ਹੈ। ਕੇਂਦਰੀ ਵਾਤਾਵਰਣ ਮੰਤਰੀ ਸ੍ਰੀ ਭੁਪੇਂਦਰ ਸਿੰਘ ਯਾਦਵ ਕੱਲ 6 ਫਰਵਰੀ ਨੂੰ ਇਸ ਪਰਿਯੋਜਨਾ ਦਾ ਉਦਘਾਟਨ ਕਰਣਗੇ।

 ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸਾਊਦੀ ਅਰਬ ਇੱਕ ਰੇਗੀਸਤਾਨੀ ਦੇਸ਼ ਹੈ ਪਰ ਉੱਥੇ ਹਰਿਤ ਪੱਟੀਆਂ ਵਿਕਸਿਤ ਕਰ ਹਰਿਆਲੀ ਨੂੰ ਬਹੁਤ ਆਕਰਸ਼ਨ ਢੰਗ ਨਾਲ ਵਧਾਇਆ ਹੈ। ਇਸੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਹਰਿਆਣਾ ਨੂੰ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਤਿਆਰ ਕਰਨ ਦੀ ਜਿਮੇਵਾਰੀ ਸੌਂਪੀ ਹੈ। ਉਹ ਖੁਦ ਗ੍ਰੀਨ ਵਾਲ ਪ੍ਰੋਜੈਕਟ ਦਾ ਅਵਲੋਕਨ ਕਰਨ ਲਈ ਸਾਊਦੀ ਅਰਬਿਆ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਉਹ ਨਾਗਪੁਰ (ਮਹਾਰਾਸ਼ਟਰ) ਦੇ ਗੋਰੇਵਾੜਾ ਜੰਗਲੀਜੀਵ ਸਫਾਰੀ ਅਤੇ ਜਾਮ ਨਗਰ, ਗੁਜਰਾਤ ਦੇ ਵਨਤਾਰਾ ਪਰਿਯੋਜਨਾ ਦਾ ਅਧਿਐਨ ਕਰਨ ਲਈ 7 ਫਰਵਰੀ ਤੋਂ ਚਾਰ ਦਿਨਾਂ ਦਾ ਅਧਿਐਨ ਦੌਰੇ 'ਤੇ ਜਾਣਗੇ।

ਉਨ੍ਹਾਂ ਨੇ ਕਿਹਾ ਕਿ ਅਰਾਵਲੀ ਗ੍ਰੀਨ ਵਾਲ ਪਰਿਯੋਜਨਾ ਤਹਿਤ ਹਰਿਆਣਾ, ਰਾਜਸਤਾਨ, ਗੁਜਰਾਤ ਅਤੇ ਦਿੱਲੀ ਸਮੇਤ ਚਾਰ ਸੂਬਿਆਂ ਵਿਚ 1.15 ਮਿਲਿਆ ਹੈਕਟੇਅਰ ਤੋਂ ਵੱਧ ਭੁਮੀ ਦਾ ਸੁਧਾਰ ਬਹੁ-ਰਾਜ ਸਹਿਯੋਗ ਦਾ ਇੱਕ ਮਿਸਾਲੀ ਮਾਡਲ ਪ੍ਰਦਰਸ਼ਿਤ ਕਰਨਾ ਹੈ। ਜੰਗਲਾਂ ਦੀ ਸਵਦੇਸ਼ੀ ਪ੍ਰਜਾਤੀਆਂ ਦੇ ਨਾਲ ਵਨਰੋਪਣ, ਜੈਵ ਵਿਵਿਧਤਾ ਸਰੰਖਣ, ਮਿੱਟੀ ਸਿਹਤ ਵਿਚ ਸੁਧਾਰ ਅਤੇ ਭੂਜਨ ਮੁੜ ਭਰਨ ਨੂੰ ਵਧਾਉਣ 'ਤੇ ਧਿਆਨ ਕੇਂਦ੍ਰਿਤ ਕਰਨਾ ਵੀ ਹੈ।

ਅਰਾਵਲੀ ਵਿਚ ਜੰਗਲ ਸਫਾਰੀ ਨੂੰ ਵੀ ਦਿੱਤਾ ਜਾਵੇਗਾ ਪ੍ਰੋਤਸਾਹਨ

ਉਨ੍ਹਾਂ ਨੇ ਕਿਹਾ ਕਿ ਅਰਾਵਲੀ ਖੇਤਰ ਵਿਚ ਗ੍ਰੀਨ ਵਾਲ ਪ੍ਰੋਜੈਕਟ ਦੇ ਨਾਲ-ਨਾਲ ਇਸ ਮਾਊਟੇਨ ਰੇਂਜ ਵਿਚ ਇਕੋ ਟੂਰੀਜਮ ਨੂੰ ਪ੍ਰੋਤਸਾਹਨ ਦੇਣ ਲਈ ਜੰਗਲ ਸਫਾਰੀ ਪਰਿਯੋਜਨਾ ਦੇ ਪ੍ਰਸਤਾਵ 'ਤੇ ਵੀ ਅਸੀਂ ਅੱਗੇ ਵੱਧ ਰਹੇ ਹਨ। ਪਿਛਲੇ ਦਿਨਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਜੰਗਲ ਸਫਾਰੀ ਪਰਿਯੋਜਨਾ ਨੂੰ ਸੈਰ-ਸਪਾਟਾ ਵਿਭਾਗ ਦੀ ਥਾਂ ਵਨ ਅਤੇ ਜੰਗਲੀਜੀਵ ਵਿਭਾਗ ਨੂੰ ਇਸ ਨੂੰ ਸਿਰੇ ਚੜਾਉਣ ਦੀ ਜਿਮੇਵਾਰੀ ਸੌਂਪੀ ਹੈ। ਇਸ ਲਈ ਊਹ ਖੁਦ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਪਰਿਯੋਜਨਾ ਦੀ ਅਵਧਾਰਣਾ ਦਾ ਅਧਿਐਨ ਕਰਨ ਲਈ ਮਹਾਰਾਸ਼ਟਰ ਅਤੇ ਗੁਜਰਾਤ ਦੌਰੇ 'ਤੇ ਜਾ ਰਹੇ ਹਨ।

 ਉਨ੍ਹਾਂ ਨੇ ਕਿਹਾ ਕਿ ਇਸ ਪਰਿਯੋਜਨਾ ਨਾਲ ਅਰਾਵਲੀ ਖੇਤਰ ਵਿਚ ਸਥਾਨਕ ਲੋਕਾਂ ਲਈ ਹਰਿਤ ਰੁਜਗਾਰ ਦੇ ਮੌਕੇ ਸ੍ਰਿਜਤ ਹੋਣਗੇ ਅਤੇ ਜੈਵ ਵਿਵਿਧਤਾ ਸਰੰਖਣ ਅਤੇ ਵਾਤਾਵਰਣ ਅਨੁਰੂਲ ਸੰਸਾਧਨ ਪ੍ਰਬੰਧਨ ਨੂੰ ਪ੍ਰੋਤਸਾਹਨ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਨੌਜੁਆਨ ਪੀੜੀ ਨੂੰ ਕੁਦਰਤ ਨੂੰ ਇਸ ਨੇਕ ਕੰਮ ਦੇ ਪ੍ਰਤੀ ਜਾਗਰੁਕ ਕਰਨ ਅਤੇ ਉਨ੍ਹਾਂ ਦੇ ਆਜੀਵਿਕਾ ਦੇ ਸਾਧਨ ਵਧਾਉਣ ਦੇ ਲਈ ਰਾਜ ਵਿਚ ਵਨ ਮਿੱਤਰਾਂ ਦੀ ਨਿਯੁਕਤੀ ਕੀਤੀ ਗਈ ਹੈ, ਜੋ ਸਥਾਨਕ ਲੋਕਾਂ ਨੁੰ ਜੰਗਨਾਂ ਨਾਲ ਜੋੜ ਰਹੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਸ਼ਿਰਕਤ ਕੀਤੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਸ਼ਿਰਕਤ ਕੀਤੀ

ECI ਨੇ SIR ਪੜਾਅ II ਵਿੱਚ 98.54 ਪ੍ਰਤੀਸ਼ਤ ਗਣਨਾ ਫਾਰਮ ਵੰਡ ਦੀ ਰਿਪੋਰਟ ਦਿੱਤੀ, ਡਿਜੀਟਾਈਜ਼ੇਸ਼ਨ 11.76 ਪ੍ਰਤੀਸ਼ਤ

ECI ਨੇ SIR ਪੜਾਅ II ਵਿੱਚ 98.54 ਪ੍ਰਤੀਸ਼ਤ ਗਣਨਾ ਫਾਰਮ ਵੰਡ ਦੀ ਰਿਪੋਰਟ ਦਿੱਤੀ, ਡਿਜੀਟਾਈਜ਼ੇਸ਼ਨ 11.76 ਪ੍ਰਤੀਸ਼ਤ

ਨੌਗਾਮ ਧਮਾਕਾ: ਮੁੱਖ ਮੰਤਰੀ ਉਮਰ ਅਬਦੁੱਲਾ ਪਰਿਵਾਰਾਂ ਨਾਲ ਮੁਲਾਕਾਤ ਕਰਦੇ ਹਨ; ਧਮਾਕੇ ਬਾਰੇ ਸਪੱਸ਼ਟਤਾ ਮੰਗਦੇ ਹਨ

ਨੌਗਾਮ ਧਮਾਕਾ: ਮੁੱਖ ਮੰਤਰੀ ਉਮਰ ਅਬਦੁੱਲਾ ਪਰਿਵਾਰਾਂ ਨਾਲ ਮੁਲਾਕਾਤ ਕਰਦੇ ਹਨ; ਧਮਾਕੇ ਬਾਰੇ ਸਪੱਸ਼ਟਤਾ ਮੰਗਦੇ ਹਨ

ਬੰਗਾਲ ਐਸਆਈਆਰ: ਚਾਰ ਮੈਂਬਰੀ ਈਸੀਆਈ ਟੀਮ ਪ੍ਰਗਤੀ ਦੀ ਸਮੀਖਿਆ ਕਰੇਗੀ, ਇਸ ਮਹੀਨੇ ਦੂਜੀ ਫੇਰੀ

ਬੰਗਾਲ ਐਸਆਈਆਰ: ਚਾਰ ਮੈਂਬਰੀ ਈਸੀਆਈ ਟੀਮ ਪ੍ਰਗਤੀ ਦੀ ਸਮੀਖਿਆ ਕਰੇਗੀ, ਇਸ ਮਹੀਨੇ ਦੂਜੀ ਫੇਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਹਿਕਾਰੀ ਸੰਘਵਾਦ ਨੂੰ ਵਧਾਉਣ ਲਈ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਹਿਕਾਰੀ ਸੰਘਵਾਦ ਨੂੰ ਵਧਾਉਣ ਲਈ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ

ECI ਨੇ SIR ਦੇ ਦੂਜੇ ਪੜਾਅ ਵਿੱਚ 95 ਪ੍ਰਤੀਸ਼ਤ ਗਣਨਾ ਫਾਰਮ ਵੰਡ ਦੀ ਰਿਪੋਰਟ ਦਿੱਤੀ ਹੈ

ECI ਨੇ SIR ਦੇ ਦੂਜੇ ਪੜਾਅ ਵਿੱਚ 95 ਪ੍ਰਤੀਸ਼ਤ ਗਣਨਾ ਫਾਰਮ ਵੰਡ ਦੀ ਰਿਪੋਰਟ ਦਿੱਤੀ ਹੈ

ਭਾਜਪਾ ਨੇ ਸਾਬਕਾ ਕੇਂਦਰੀ ਮੰਤਰੀ ਆਰ.ਕੇ. ਸਿੰਘ ਨੂੰ 'ਪਾਰਟੀ ਵਿਰੋਧੀ ਗਤੀਵਿਧੀਆਂ' ਲਈ ਮੁਅੱਤਲ ਕਰ ਦਿੱਤਾ

ਭਾਜਪਾ ਨੇ ਸਾਬਕਾ ਕੇਂਦਰੀ ਮੰਤਰੀ ਆਰ.ਕੇ. ਸਿੰਘ ਨੂੰ 'ਪਾਰਟੀ ਵਿਰੋਧੀ ਗਤੀਵਿਧੀਆਂ' ਲਈ ਮੁਅੱਤਲ ਕਰ ਦਿੱਤਾ

LG ਸਿਨਹਾ ਨੇ ਨੌਗਾਮ ਧਮਾਕੇ ਦੀ ਜਾਂਚ ਦੇ ਹੁਕਮ ਦਿੱਤੇ; ਮੁੱਖ ਮੰਤਰੀ ਉਮਰ, ਹੋਰਾਂ ਨੇ ਦੁੱਖ ਪ੍ਰਗਟ ਕੀਤਾ

LG ਸਿਨਹਾ ਨੇ ਨੌਗਾਮ ਧਮਾਕੇ ਦੀ ਜਾਂਚ ਦੇ ਹੁਕਮ ਦਿੱਤੇ; ਮੁੱਖ ਮੰਤਰੀ ਉਮਰ, ਹੋਰਾਂ ਨੇ ਦੁੱਖ ਪ੍ਰਗਟ ਕੀਤਾ

'ਹਰ ਕਸ਼ਮੀਰੀ ਅੱਤਵਾਦੀ ਨਹੀਂ ਹੈ': ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ

'ਹਰ ਕਸ਼ਮੀਰੀ ਅੱਤਵਾਦੀ ਨਹੀਂ ਹੈ': ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ

ਨਿਤੀਸ਼ ਕੁਮਾਰ 10ਵੀਂ ਵਾਰ ਮੁੱਖ ਮੰਤਰੀ ਬਣਨਗੇ: 14 ਨਵੰਬਰ ਨੂੰ ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਐਨਡੀਏ ਨੂੰ ਭਰੋਸਾ

ਨਿਤੀਸ਼ ਕੁਮਾਰ 10ਵੀਂ ਵਾਰ ਮੁੱਖ ਮੰਤਰੀ ਬਣਨਗੇ: 14 ਨਵੰਬਰ ਨੂੰ ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਐਨਡੀਏ ਨੂੰ ਭਰੋਸਾ