Friday, August 08, 2025  

ਰਾਜਨੀਤੀ

ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ.ਪਾਟਿਲ ਨੇ ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਾਮ ਸਿੰਘ ਰਾਣਾ ਦੇ ਨਾਲ ਅੱਜ ਇੱਥੇ ਪ੍ਰੈਸ ਕਾਨਫਰੈਂਸ ਨੂੰ ਸੰਬੋਧਤ ਕੀਤਾ

February 12, 2025

ਚੰਡੀਗੜ੍ਹ, 12 ਫਰਵਰੀ -

ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ.ਪਾਟਿਲ ਨੇ ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਾਮ ਸਿੰਘ ਰਾਣਾ ਦੇ ਨਾਲ ਅੱਜ ਇੱਥੇ ਪ੍ਰੈਸ ਕਾਨਫਰੈਂਸ ਨੂੰ ਸੰਬੋਧਤ ਕੀਤਾ, ਜਿਸ ਵਿਚ ਉਨ੍ਹਾਂ ਨੇ ਕੇਂਦਰੀ ਖਜਾਨਾ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਪੇਸ਼ ਕੇਂਦਰੀ ਬਜਟ ਵਿਚ ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਲਏ ਗਏ ਫੈਸਲਿਆਂ 'ਤੇ ਰੋਸ਼ਨੀ ਪਾਈ।

 ਪੱਤਰਕਾਰਾਂ ਦੇ ਸੁਆਲਾਂ ਦਾ ਜਵਾਬ ਦਿੰਦੇ ਹੋਏ ਸ੍ਰੀ ਪਾਟਿਲ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿਚਕਾਰ ਐਸਵਾਈਐਲ ਦਾ ਮੁੱਦਾ ਅਜੇ ਸੁਪਰੀਮ ਕੋਰਟ ਵਿਚ ਹੈ ਅਤੇ ਇਸ ਮੁੱਦੇ ਨੂੰ ਸੁਲਝਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਸਟੇਕਹੋਲਡਰਾਂ ਵਿਚਕਾਰ ਲਗਾਤਾਰ ਗਲਬਾਤ ਰਾਹੀਂ ਸੁਲਝਾਇਆ ਜਾਣਾ ਚਾਹੀਦਾ ਹੈ। ਕਦੇ-ਕਦੇ ਸੂਬਿਆਂ ਵਿਚ ਇਸ ਤਰ੍ਹਾਂ ਦੇ ਝਗੜੇ ਹੁੰਦੇ ਹਨ ਅਤੇ ਉਨ੍ਹਾਂ ਨੇ ਭਰੋੋਸਾ ਦਿੱਤਾ ਕਿ ਇਸ ਮੁੱਦੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ।

 ਯਮੁਨਾ ਨਦੀ ਰਾਹੀਂ ਦਿੱਲੀ ਨੂੰ ਜਹਿਰਲਾ ਪਾਣੀ ਮਿਲਣ ਦੇ ਦੋਸ਼ਾਂ ਦੇ ਮੁੱਦੇ 'ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਪਿਛਲੇ 16 ਸਾਲਾਂ ਤੋਂ ਦਿੱਲੀ ਦਾ ਪਾਣੀ ਪੀ ਰਿਹਾ ਹਾਂ ਅਤੇ ਜਿੰਦਾ ਹਾਂ। ਦਿੱਲੀ ਵਿਚ ਨਿਕਲਣ ਵਾਲੇ ਕੂੜੇ, ਸੀਵਰੇਜ ਦੇ ਗੰਦੇ ਪਾਣੀ ਅਤੇ ਸਨਅਤੀ ਗੰਦੀਆਂ ਕਾਰਣ ਯਮੁਨਾ ਨਦੀ ਦਾ ਪਾਣੀ ਖਰਾਬ ਹੋ ਰਿਹਾ ਹੈ ਅਤੇ ਇਸ ਵਿਚ ਹਰਿਆਣਾ ਦੀ ਕੋਈ ਭੂਮਿਕਾ ਨਹੀਂ ਹੈ। ਦਿੱਲੀ ਵਿਚ ਨਵੀਂ ਸਰਕਾਰ ਬਣਨ ਤੋਂ ਬਾਅਦ ਆਉਣ ਵਾਲੇ ਸਮੇਂ ਵਿਚ ਯਮੁਨਾ ਨੂੰ ਸਾਫ ਕੀਤਾ ਜਾਵੇਗਾ ਅਤੇ ਇਸ ਸਬੰਧ ਵਿਚ ਤੇਜੀ ਨਾਲ ਕੰਮ ਕੀਤਾ ਜਾਵੇਗਾ ਅਤੇ ਅਸੀਂ ਨਾਲ ਮਿਲ ਕੇ ਯਮੁਨਾ ਨਦੀ ਨੂੰ ਸਾਫ ਕਰਨ ਦਾ ਕੰਮ ਕਰੇਗਾ।

 ਕੇਂਦਰੀ ਮੰਤਰੀ ਨੇ ਕਿਹਾ ਕਿ ਵਿਰੋਧੀ ਨੇ ਹਮੇਸ਼ਾ ਬਜਟ ਦੀ ਆਲੋਚਨਾ ਕੀਤੀ ਹੈ, ਲੇਕਿਨ ਸਾਡੀ ਸਰਕਾਰ ਵਿਚ ਨੌਜੁਆਨਾਂ ਨੂੰ ਰੁਜ਼ਗਾਰ ਦੇ ਮੌਕੇ ਮਹੁੱਇਾਅਠ ਕਰਵਾਏ ਜਾ ਰਹੇ ਹਨ। ਡਬਲਯੂਐਚਓ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਜਲ ਜੀਵਨ ਮਿਸ਼ਨ ਕਾਰਣ ਮਹਿਲਾਵਾਂ ਦੇ 5.5 ਕਰੋੜ ਘੰਟੇ ਬਚੇ ਹਨ ਅਤੇ ਨਲ ਨਾਲ ਸਾਫ ਪਾਣੀ ਮਿਲਣ ਨਾਲ 3 ਲੱਖ ਬੱਚਿਆਂ ਦੀ ਜਾਨ ਬਚ ਗਈ ਹੈ। ਇਸ ਯੋਜਨਾ ਦੇ ਤਹਿਤ 25 ਲੱਖ ਮਹਿਲਾਵਾਂ ਨੂੰ ਆਪਣੇ ਪਿੰਡ ਵਿਚ ਆਉਣ ਵਾਲੇ ਪਾਣੀ ਦੀ ਸ਼ੁਧਤਾ ਦੀ ਜਾਂਚ ਕਰਨ ਲਈ ਕਿਟ ਤੇ ਸਿਖਲਾਈ ਦਿੱਤੀ ਗਈ ਹੈ। ਹੋਰ ਖੇਤਰਾਂ ਵਿਚ ਵੀ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ।

  ਕੇਂਦਰੀ ਮੰਤਰੀ ਨੇ ਇਕ ਹੋਰ ਸੁਆਲ ਦੇ ਜਵਾਬ ਵਿਚ ਕਿਹਾ ਕਿ ਪਾਣੀ ਦੀ ਬਰਬਾਦੀ ਰੋਕਣ ਲਈ ਲੋਕਾਂ ਵਿਚ ਜਾਗਰੂਕਤਾ ਲਿਆਉਣ ਲਈ ਹਰਸੰਭਵ ਯਤਨ ਕੀਤੇ ਜਾ ਰਹੇ ਹਨ। ਜਲ ਇੱਕਠਾ ਕਰਨ ਲਈ ਪਿੰਡਾਂ ਅਤੇ ਬਲਾਕਾਂ ਵਿਚ ਢਾਂਚੇ ਸਥਾਪਿਤ ਕੀਤੇ ਜਾਣਗੇ। ਪਾਣੀ ਦੀ ਬਰਬਾਦੀ ਨੂੰ ਰੋਕਣਾ ਹੋਵੇਗਾ। ਦਿੱਲੀ ਨੂੰ ਪਾਣੀ ਛੱਡੇ ਜਾਣ ਦੇ ਮੁੱਦੇ 'ਤੇ ਮੰਤਰੀ ਨੇ ਕਿਹਾ ਕਿ ਮੌਜ਼ੂਦਾ ਵਿਚ ਦਿੱਲੀ ਨੂੰ 700 ਐਮਸੀਐਮ ਦੀ ਮੰਗ ਦੇ ਮੁਕਾਬਲੇ 925 ਐਮਸੀਐਮ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਹਰਿਆਣਾ ਵੱਲੋਂ ਦਿੱਲੀ ਨੂੰ ਯੋਗ ਪਾਣੀ ਦਿੱਤਾ ਜਾਂਦਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਤ੍ਰਿਪੁਰਾ ਦੇ ਮੰਤਰੀ ਨੇ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਬੀਐਸਐਫ ਜਵਾਨਾਂ ਨੂੰ ਤਿਰੰਗਾ ਸੌਂਪਿਆ

ਤ੍ਰਿਪੁਰਾ ਦੇ ਮੰਤਰੀ ਨੇ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਬੀਐਸਐਫ ਜਵਾਨਾਂ ਨੂੰ ਤਿਰੰਗਾ ਸੌਂਪਿਆ

ਗੁਜਰਾਤ ਦੀਆਂ ਆਂਗਣਵਾੜੀ ਭੈਣਾਂ ਦੁਆਰਾ ਬਣਾਈਆਂ ਗਈਆਂ 3.5 ਲੱਖ ਤੋਂ ਵੱਧ ਰੱਖੜੀਆਂ ਸੈਨਿਕਾਂ ਨੂੰ ਭੇਜੀਆਂ ਗਈਆਂ

ਗੁਜਰਾਤ ਦੀਆਂ ਆਂਗਣਵਾੜੀ ਭੈਣਾਂ ਦੁਆਰਾ ਬਣਾਈਆਂ ਗਈਆਂ 3.5 ਲੱਖ ਤੋਂ ਵੱਧ ਰੱਖੜੀਆਂ ਸੈਨਿਕਾਂ ਨੂੰ ਭੇਜੀਆਂ ਗਈਆਂ

Women ਰਾਸ਼ਟਰ ਨੂੰ ਸਸ਼ਕਤ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ: ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ

Women ਰਾਸ਼ਟਰ ਨੂੰ ਸਸ਼ਕਤ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ: ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ

ਲੋਕ ਸਭਾ ਨੇ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਮਨੀਪੁਰ ਬਜਟ ਪਾਸ ਕਰ ਦਿੱਤਾ

ਲੋਕ ਸਭਾ ਨੇ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਮਨੀਪੁਰ ਬਜਟ ਪਾਸ ਕਰ ਦਿੱਤਾ

2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਰਨਾਟਕ ਦੇ ਮਹਾਦੇਵਪੁਰਾ ਵਿੱਚ 1 ਲੱਖ ਤੋਂ ਵੱਧ ਵੋਟਾਂ ਚੋਰੀ ਹੋਈਆਂ; ਹਰ ਜਗ੍ਹਾ ਹੋ ਰਿਹਾ ਹੈ: LoP Gandhi

2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਰਨਾਟਕ ਦੇ ਮਹਾਦੇਵਪੁਰਾ ਵਿੱਚ 1 ਲੱਖ ਤੋਂ ਵੱਧ ਵੋਟਾਂ ਚੋਰੀ ਹੋਈਆਂ; ਹਰ ਜਗ੍ਹਾ ਹੋ ਰਿਹਾ ਹੈ: LoP Gandhi

ਸੁਪਰੀਮ ਕੋਰਟ ਕਾਲਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਇੱਕ ਨਿਆਂਇਕ ਅਧਿਕਾਰੀ ਨੂੰ ਤਰੱਕੀ ਦੇਣ ਦੀ ਸਿਫ਼ਾਰਸ਼ ਕੀਤੀ ਹੈ

ਸੁਪਰੀਮ ਕੋਰਟ ਕਾਲਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਇੱਕ ਨਿਆਂਇਕ ਅਧਿਕਾਰੀ ਨੂੰ ਤਰੱਕੀ ਦੇਣ ਦੀ ਸਿਫ਼ਾਰਸ਼ ਕੀਤੀ ਹੈ

ਉਜੈਨ ਸਿੰਘਹਸਥ ਮੇਲੇ ਦੀਆਂ ਤਿਆਰੀਆਂ ਤੇਜ਼, ਮੱਧ ਪ੍ਰਦੇਸ਼ ਮੰਤਰੀ ਨੇ ਕਿਹਾ

ਉਜੈਨ ਸਿੰਘਹਸਥ ਮੇਲੇ ਦੀਆਂ ਤਿਆਰੀਆਂ ਤੇਜ਼, ਮੱਧ ਪ੍ਰਦੇਸ਼ ਮੰਤਰੀ ਨੇ ਕਿਹਾ

ਖੜਗੇ ਨੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਨੂੰ SIR 'ਤੇ ਚਰਚਾ ਲਈ ਪੱਤਰ ਲਿਖਿਆ

ਖੜਗੇ ਨੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਨੂੰ SIR 'ਤੇ ਚਰਚਾ ਲਈ ਪੱਤਰ ਲਿਖਿਆ

ਉਤਰਾਖੰਡ ਬੱਦਲ ਫਟਣ: ਮੁੱਖ ਮੰਤਰੀ ਧਾਮੀ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ

ਉਤਰਾਖੰਡ ਬੱਦਲ ਫਟਣ: ਮੁੱਖ ਮੰਤਰੀ ਧਾਮੀ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ

ਲੋਕ ਸਭਾ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਮਰਚੈਂਟ ਸ਼ਿਪਿੰਗ ਸੋਧ ਬਿੱਲ ਪਾਸ ਕਰ ਦਿੱਤਾ

ਲੋਕ ਸਭਾ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਮਰਚੈਂਟ ਸ਼ਿਪਿੰਗ ਸੋਧ ਬਿੱਲ ਪਾਸ ਕਰ ਦਿੱਤਾ