Friday, August 08, 2025  

ਰਾਜਨੀਤੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਲਿਟਰੇਚਰ ਦੀ ਮਾਨਦ ਉਪਾਧੀ ਨਾਲ ਕੀਤਾ ਗਿਆ ਸਨਮਾਨਿਤ

February 18, 2025

ਚੰਡੀਗੜ੍ਹ, 18 ਫਰਵਰੀ -

ਹਰਿਆਣਾ ਦੇ ਰਾਜਪਾਲ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਮੰਗਲਵਾਰ ਨੂੰ ਯੂਨੀਵਰਸਿਟੀ ਦੇ 34ਵੇਂ ਕੰਨਵੋਕੇਸ਼ਨ ਸਮਾਰੋਹ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਸਮਾਜਿਕ ਤੇ ਰਾਜਨੀਤਿਕ ਖੇਤਰ ਵਿਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਡਾਕਟਰ ਆਫ ਲਿਟਰੇਚਰ ਦੀ ਮਾਨਦ ਉਪਾਧੀ ਨਾਲ ਸਨਮਾਨਿਤ ਕੀਤਾ। ਨਾਲ ਹੀ, ਵਿਗਿਆਨ ਦੇ ਖੇਤਰ ਵਿਚ ਵਰਨਣਯੋਗ ਕੰਮ ਕਰਨ ਵਾਲੇ ਅਤੇ ਸਪੇਸ ਵਿਚ ਭਾਰਤ ਦਾ ਮਾਣ ਵਧਾਉਣ ਵਾਲੇ ਇਸਰੋ ਦੇ ਸਾਬਕਾ ਚੇਅਰਮੈਨ ਡਾ. ਐਸ. ਸੋਮਨਾਥ ਨੂੰ ਵੀ ਯੂਨੀਵਰਸਿਟੀ ਵੱਲੋਂ ਮਾਨਦ ਉਪਾਧੀ ਅਤੇ ਗੋਇਲ ਪੀਸ ਪ੍ਰਾਇਜ ਨਾਲ ਸਨਮਾਨਿਤ ਕੀਤਾ ਗਿਆ।

ਕੰਨਵੋਕੇਸ਼ਨ ਸਮਾਰੋਹ ਵਿਚ ਲਗਭਗ 2000 ਵਿਦਿਆਰਥੀਆਂ ਨੂੰ ਡਿਗਰੀ ਅਤੇ 130 ਰਜਿਸਟਰਡ ਪੀਐਚਡੀ ਧਾਰਕਾਂ ਨੂੰ ਪੀਐਚਡੀ ਦੀ ਉਪਾਧੀ ਅਤੇ 91 ਰਜਿਸਟਰਡ ਵਿਦਿਆਰਥੀਆਂ ਨੂੰ ਗੋਲਡ ਮੈਡਲ ਤੇ ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਜਨ ਹੈ ਕਿ ਜਦੋਂ ਅਸੀਂ ਭਾਰਤ ਦੀ ਆਜਾਦੀ ਦੇ 100 ਸਾਲ ਮਨਾਵਾਂਗੇ, ਉਦੋਂ ਸਾਡਾ ਭਾਰਤ ਦੇਸ਼ ਇੱਕ ਵਿਕਸਿਤ ਰਾਸ਼ਟਰ ਬਣੇ। ਉਨ੍ਹਾਂ ਕ੍ਰਾਂਤੀਕਾਰੀ ਵੀਰਾਂ ਦੇ ਸਪਨਿਆਂ ਦਾ ਭਾਰਤ ਬਣੇ, ਜਿਨ੍ਹਾਂ ਨੇ ਭਾਰਤ ਨੂੰ ਆਜਾਦ ਕਰਵਾਉਣ ਲਈ ਆਪਣਾ ਸੱਭ ਕੁੱਝ ਬਲਿਦਾਨ ਕਰ ਦਿੱਤਾ। ਇਸ ਵਿਜਨ ਨੁੰ ਸਾਕਾਰ ਕਰਦੇ ਹੋਏ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਵਿਚ ਸੱਭ ਤੋਂ ਮਹਤੱਵਪੂਰਨ ਯੋਗਦਾਨ ਨੌਜੁਆਨਾਂ ਦਾ ਹੋਵੇਗਾ। ਇਸ ਲਈ ਨੌਜੁਆਨਾਂ ਨੂੰ ਮਾਨਸਿਕ, ਸ਼ਰੀਰਿਕ ਅਤੇ ਨੈਤਿਕ ਰੂਪ ਨਾਲ ਮਜਬੂਤ ਬਨਣਾ ਹੈ ਅਤੇ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ।

ਮੁੱਖ ਮੰਤਰੀ ਨੇ ਪੀਐਚਡੀ ਦੀ ਉਪਾਧੀ ਨਾਲ ਸਨਮਾਨਿਤ ਅਤੇ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਸਿਰਫ ਡਿਗਰੀ ਨਹੀਂ, ਸਗੋ ਤੁਹਾਡੀ ਮਿਹਨਤ ਦਾ ਸਨਮਾਨ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਮਾਂਪਿਆਂ ਤੇ ਫੇਕਲਟੀ ਮੈਂਬਰਾਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਨੇ ਇਸਰੋ ਦੇ ਸਾਬਕਾ ਚੇਅਰਮੈਨ ਡਾ. ਐਸ. ਸੋਮਨਾਥ ਨੂੰ ਯੂਨੀਵਰਸਿਟੀ ਵੱਲੋਂ ਮਾਨਦ ਉਪਾਧੀ ਅਤੇ ਗੋਇਲ ਪੀਸ ਪ੍ਰਾਇਜ ਨਾਲ ਸਨਮਾਨਿਤ ਕਰਨ 'ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਹਰਿਆਣਾ ਨੇ ਸਿਖਿਆ, ਖੇਡ, ਸਭਿਆਚਾਰਕ, ਖੋਜ ਅਤੇ ਉਦਯੋਗਿਕ ਖੇਤਰ ਵਿਚ ਬਣਾਈ ਵੱਖ ਪਹਿਚਾਣ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੈ 1956 ਵਿਚ ਇਸ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ। ਉਦੋਂ ਤੋਂ ਲੈ ਕੇ ਯੂਨੀਵਰਸਿਟੀ ਨੇ ਵਿਕਾਸ ਦੀ ਇੱਕ ਲੰਬੀ ਯਾਤਰਾ ਤੈਅ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਸਿਖਿਆ, ਖੇਡ, ਸਭਿਆਚਾਰਕ, ਖੋਜ ਅਤੇ ਉਦਯੋਗਿਕ ਖੇਤਰ ਵਿਚ ਪ੍ਰਗਤੀ ਕਰ ਦੇਸ਼ ਵਿਚ ਇੱਕ ਮੋਹਰੀ ਸੂਬੇ ਵਜੋ ਆਪਣੀ ਇੱਕ ਵੱਖ ਪਹਿਚਾਣ ਬਣਾਈ। ਇਸ ਪਹਿਚਾਣ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਮਹਤੱਵਪੂਰਣ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹੀ ਵਿਦਿਅਕ ਸੰਸਥਾਨਾਂ ਦੀ ਸਮਰੱਥਾ ਦੇ ਬਲਬੂਤੇ ਹਰਿਆਣਾ ਨੇ ਕੌਮੀ ਸਿਖਿਆ ਨੀਤੀ ਨੂੰ ਪੂਰੀ ਤਰ੍ਹਾ ਨਾਲ ਲਾਗੂ ਕੀਤਾ ਹੈ।

ਸਰਕਾਰ ਦਾ ਟੀਚਾ ਹੈ ਹਰ ਬੱਚੇ ਨੂੰ ਮਿਲੇ ਗੁਣਵੱਤਾਪੂਰਣ ਸਿਖਿਆ

ਮੁੱਖ ਮੰਤਰੀ ਨੇ ਕਿਹਾ ਕਿ ਇੱਕ ਦਿਹਾਕੇ ਪਹਿਲਾ ਤੱਕ ਹਰਿਆਣਾ ਵਿਚ ਬੇਟੀਆਂ ਨੂੰ ਉੱਚ ਸਿਖਿਆ ਪ੍ਰਾਪਤ ਕਰਨ ਲਈ ਦੂਰ-ਦਰਾਜ ਦੇ ਕਾਲਜਾਂ ਵਿਚ ਜਾਣਾ ਪੈਂਦਾ ਸੀ। ਇਸ ਕਾਰਨ ਜਿਆਦਾਤਰ ਬੇਟੀਆਂ ਸਿਖਿਆ ਤੋਂ ਵਾਂਝੀਆਂ ਰਹਿ ਜਾਂਦੀਆਂ ਸਨ। ਉਨ੍ਹਾਂ ਦੀ ਇਸ ਪੀੜਾ ਨੂੰ ਸਮਝਦੇ ਹੋਏ ਸਰਕਾਰ ਨੇ ਰੋਡਮੈਪ ਤਿਆਰ ਕੀਤਾ ਅਤੇ ਹਰ 20 ਕਿਲੋਮੀਟਰ 'ਤੇ ਇੱਕ ਕਾਲਜ ਸਥਾਪਿਤ ਕਰਨ ਦਾ ਸੰਕਲਪ ਕੀਤਾ। ਪਿਛਲੇ 10 ਸਾਲਾਂ ਵਿਚ 79 ਕਾਲਜ ਖੋਲੇ ਗਏ, ਜਿਨ੍ਹਾਂ ਵਿੱਚੋਂ 30 ਸਿਰਫ ਕੁੜੀਆਂ ਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਹਰ ਬੱਚੇ ਨੂੰ ਆਪਣੇ ਘਰ ਦੇ ਨੇੜੇ ਹੀ ਗੁਣਵੱਤਾਪੂਰਣ ਸਿਖਿਆ ਮਿਲੇ।

ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਸਿਖਿਆ ਦੇ ਨਾਲ-ਨਾਲ ਨੌਜੁਆਨਾਂ ਦੇ ਸਕਿਲ ਵਿਕਾਸ 'ਤੇ ਵੀ ਜੋਰ ਦੇ ਰਹੀ ਹੈ। ਸਮੇਂ ਦੀ ਮੰਗ ਅਨੁਸਾਰ ਸਕੂਲ ਤੋਂ ਯੂਨੀਵਰਸਿਟੀ ਤੱਕ ਦੀ ਸਿਖਿਆ ਨੂੰ ਕਾਲਜ ਦੇ ਨਾਲ ਜੋੜਿਆ ਹੈ। ਇਸ ਤੋਂ ਇਲਾਵਾ, ਸਕੂਲਾਂ ਵਿਚ ਐਨਐਸਐਸਕਿਯੂਐਫ, ਕਾਲਜਾਂ ਵਿਚ ਪਹਿਲ ਯੋਜਨਾ, ਯੂਨੀਵਰਸਿਟੀਆਂ ਵਿਚ ਇੰਕਿਯੂਬੇਸ਼ਨ ਸੈਂਟਰ ਅਤੇ ਤਕਨੀਕੀ ਸੰਸਥਾਨਾਂ ਵਿਚ ਉਦਯੋਗਾਂ ਦੀ ਜਰੂਰਤਾਂ ਅਨੁਸਾਰ ਸਿਖਲਾਈ ਪ੍ਰਦਾਨ ਕਰਨ ਲਈ ਉਦਯੋਗਾਂ ਲਈ ਐਮਓਯੂ ਕਰਨ ਦਾ ਕਾਰਗਰ ਕਦਮ ਚੁੱਕੇ ਜਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੇ ਬਜਟ ਲਈ ਸਰਕਾਰ ਨੇ ਨੌਜੁਆਨਾਂ ਤੋਂ ਵੀ ਸੁਝਾਅ ਮੰਗੇ ਹਨ, ਤਾਂ ਜੋ ਇੱਕ ਸਮਾਵੇਸ਼ੀ ਅਤੇ ਹਰ ਵਰਗ ਦੇ ਵਿਕਾਸ ਦਾ ਬਜਟ ਬਣਾਇਆ ਜਾ ਸਕੇ। ਊਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਨੌਜੁਆਨਾ ਸਟਾਰਟਅੱਪ ਰਾਹੀਂ ਅੱਜ ਨਵੀਂ ਉਚਾਈਆਂ ਛੋਹ ਰਹੇ ਹਨ, ਇਹ ਮਾਣ ਦੀ ਗੱਲ ਹੈ।

ਸੂਬੇ ਵਿਚ ਦਿੱਲੀ ਜਾਣਗੀਆਂ 2 ਲੱਖ ਹੋਰ ਨੌਕਰੀਆਂ

ਮੁੱਖ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਹਰਿਆਣਾ ਵਿਚ ਅਜਿਹਾ ਮਾਹੌਲ ਸੀ ਕਿ ਨੌਜੁਆਨਾਂ ਨੂੰ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਵਿਧਾਇਕ, ਮੰਤਰੀ ਜਾਂ ਮੁੱਖ ਮੰਤਰੀ ਤੱਕ ਦੇ ਚੱਕਰ ਕੱਟਣੇ ਪੈਂਦੇ ਸਨ। ਨੌਜੁਆਨਾਂ ਵਿਚ ਅਵਿਸ਼ਵਾਸ ਸੀ ਕਿ ਸਿਖਿਆ ਪ੍ਰਾਪਤ ਕਰਨ ਨਾਲ ਨੌਕਰੀ ਨਹੀਂ ਮਿਲਦੀ। ਇਸ ਅਵਿਸ਼ਵਾਸ ਨੂੰ ਪਿਛਲੇ 10 ਸਾਲਾਂ ਵਿਚ ਮੌਜੂਦਾ ਸਰਕਾਰ ਨੇ ਤੋੜਨ ਦਾ ਕੰਮ ਕੀਤਾ ਹੈ। ਸਾਡੀ ਸਰਕਾਰ ਨੇ ਪਾਰਦਰਸ਼ਿਤਾ ਦੇ ਨਾਲ ਬਿਨ੍ਹਾ ਪਰਚੀ-ਬਿਨ੍ਹਾ ਖਰਚੀ ਨੌਜੁਆਨਾਂ ਨੂੰ ਸਿਰਫ ਯੋਗਤਾ ਦੇ ਜੋਰ 'ਤੇ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਪਿਛਲੇ 10 ਸਾਲਾਂ ਵਿਚ 1 ਲੱਖ 75 ਹਜਾਰ ਨੌਜੁਆਨਾਂ ਨੂੰ ਨੋਕਰੀਆਂ ਦਿੱਤੀ ਗਈਆਂ। ਉੱਥੇ, ਆਉਣ ਵਾਲੇ ਸਮੇਂ ਵਿਚ ਸਰਕਾਰ 2 ਲੱਖ ਹੋਰ ਨੌਕਰੀਆਂ ਦੇਣ ਦਾ ਕੰਮ ਕਰੇਗੀ।

ਇਸ ਤੋਂ ਪਹਿਲਾਂ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਕਾਲਕਾ ਤੋਂ ਵਿਧਾਇਕ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ, ਇਸਰੋ ਦੇ ਸਾਬਕਾ ਚੇਅਰਮੈਨ ਡਾ. ਐਸ. ਸੋਮਨਾਥ, ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਹਦੇਵਾ ਨੇ ਸਮਾਰਿਕਾ ਦਾ ਉਦਘਾਟਨ ਵੀ ਕੀਤਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਤ੍ਰਿਪੁਰਾ ਦੇ ਮੰਤਰੀ ਨੇ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਬੀਐਸਐਫ ਜਵਾਨਾਂ ਨੂੰ ਤਿਰੰਗਾ ਸੌਂਪਿਆ

ਤ੍ਰਿਪੁਰਾ ਦੇ ਮੰਤਰੀ ਨੇ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਬੀਐਸਐਫ ਜਵਾਨਾਂ ਨੂੰ ਤਿਰੰਗਾ ਸੌਂਪਿਆ

ਗੁਜਰਾਤ ਦੀਆਂ ਆਂਗਣਵਾੜੀ ਭੈਣਾਂ ਦੁਆਰਾ ਬਣਾਈਆਂ ਗਈਆਂ 3.5 ਲੱਖ ਤੋਂ ਵੱਧ ਰੱਖੜੀਆਂ ਸੈਨਿਕਾਂ ਨੂੰ ਭੇਜੀਆਂ ਗਈਆਂ

ਗੁਜਰਾਤ ਦੀਆਂ ਆਂਗਣਵਾੜੀ ਭੈਣਾਂ ਦੁਆਰਾ ਬਣਾਈਆਂ ਗਈਆਂ 3.5 ਲੱਖ ਤੋਂ ਵੱਧ ਰੱਖੜੀਆਂ ਸੈਨਿਕਾਂ ਨੂੰ ਭੇਜੀਆਂ ਗਈਆਂ

Women ਰਾਸ਼ਟਰ ਨੂੰ ਸਸ਼ਕਤ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ: ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ

Women ਰਾਸ਼ਟਰ ਨੂੰ ਸਸ਼ਕਤ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ: ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ

ਲੋਕ ਸਭਾ ਨੇ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਮਨੀਪੁਰ ਬਜਟ ਪਾਸ ਕਰ ਦਿੱਤਾ

ਲੋਕ ਸਭਾ ਨੇ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਮਨੀਪੁਰ ਬਜਟ ਪਾਸ ਕਰ ਦਿੱਤਾ

2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਰਨਾਟਕ ਦੇ ਮਹਾਦੇਵਪੁਰਾ ਵਿੱਚ 1 ਲੱਖ ਤੋਂ ਵੱਧ ਵੋਟਾਂ ਚੋਰੀ ਹੋਈਆਂ; ਹਰ ਜਗ੍ਹਾ ਹੋ ਰਿਹਾ ਹੈ: LoP Gandhi

2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਰਨਾਟਕ ਦੇ ਮਹਾਦੇਵਪੁਰਾ ਵਿੱਚ 1 ਲੱਖ ਤੋਂ ਵੱਧ ਵੋਟਾਂ ਚੋਰੀ ਹੋਈਆਂ; ਹਰ ਜਗ੍ਹਾ ਹੋ ਰਿਹਾ ਹੈ: LoP Gandhi

ਸੁਪਰੀਮ ਕੋਰਟ ਕਾਲਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਇੱਕ ਨਿਆਂਇਕ ਅਧਿਕਾਰੀ ਨੂੰ ਤਰੱਕੀ ਦੇਣ ਦੀ ਸਿਫ਼ਾਰਸ਼ ਕੀਤੀ ਹੈ

ਸੁਪਰੀਮ ਕੋਰਟ ਕਾਲਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਇੱਕ ਨਿਆਂਇਕ ਅਧਿਕਾਰੀ ਨੂੰ ਤਰੱਕੀ ਦੇਣ ਦੀ ਸਿਫ਼ਾਰਸ਼ ਕੀਤੀ ਹੈ

ਉਜੈਨ ਸਿੰਘਹਸਥ ਮੇਲੇ ਦੀਆਂ ਤਿਆਰੀਆਂ ਤੇਜ਼, ਮੱਧ ਪ੍ਰਦੇਸ਼ ਮੰਤਰੀ ਨੇ ਕਿਹਾ

ਉਜੈਨ ਸਿੰਘਹਸਥ ਮੇਲੇ ਦੀਆਂ ਤਿਆਰੀਆਂ ਤੇਜ਼, ਮੱਧ ਪ੍ਰਦੇਸ਼ ਮੰਤਰੀ ਨੇ ਕਿਹਾ

ਖੜਗੇ ਨੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਨੂੰ SIR 'ਤੇ ਚਰਚਾ ਲਈ ਪੱਤਰ ਲਿਖਿਆ

ਖੜਗੇ ਨੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਨੂੰ SIR 'ਤੇ ਚਰਚਾ ਲਈ ਪੱਤਰ ਲਿਖਿਆ

ਉਤਰਾਖੰਡ ਬੱਦਲ ਫਟਣ: ਮੁੱਖ ਮੰਤਰੀ ਧਾਮੀ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ

ਉਤਰਾਖੰਡ ਬੱਦਲ ਫਟਣ: ਮੁੱਖ ਮੰਤਰੀ ਧਾਮੀ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ

ਲੋਕ ਸਭਾ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਮਰਚੈਂਟ ਸ਼ਿਪਿੰਗ ਸੋਧ ਬਿੱਲ ਪਾਸ ਕਰ ਦਿੱਤਾ

ਲੋਕ ਸਭਾ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਮਰਚੈਂਟ ਸ਼ਿਪਿੰਗ ਸੋਧ ਬਿੱਲ ਪਾਸ ਕਰ ਦਿੱਤਾ