Saturday, August 02, 2025  

ਹਰਿਆਣਾ

ਹਰਿਆਣਾ ਰਾਜ ਚੋਣ ਕਮਿਸ਼ਨ ਧਨਪਤ ਸਿੰਘ ਨੇ ਹਰਿਆਣਾ ਪੰਚਾਇਤ ਰਾਜ ਐਕਟ 1994 ਦੇ ਪ੍ਰਾਵਧਾਨਾਂ ਦੇ ਅਨੁਰੂਪ ਜਾਰੀ ਕੀਤੀ ਵੱਖ-ਵੱਖ ਸੂਚਨਾਵਾਂ

February 21, 2025

ਚੰਡੀਗੜ੍ਹ, 21 ਫਰਵਰੀ -

ਹਰਿਆਣਾ ਰਾਜ ਚੋਣ ਕਮਿਸ਼ਨ ਸ੍ਰੀ ਧਨਪਤ ਸਿੰਘ ਨੇ ਜਿਲ੍ਹਾ ਪਰਿਸ਼ਦ, ਪੰਚਾਇਤ ਕਮੇਟੀਆਂ ਦੇ ਚੇਅਰਮੈਨ ਤੇ ਵਾਇਸ ਚੇਅਰਮੈਨਾਂ ਦੇ ਵਿਰੁੱਧ ਅਵਿਸ਼ਵਾਸ ਪ੍ਰਾਪਤ ਪ੍ਰਸਤਾਵ 'ਤੇ ਹੋਏ ਚੋਣ ਦੇ ਨਤੀਜਿਆਂ ਦੇ ਬਾਅਦ ਬਾਕੀ ਕਾਰਜਕਾਲ ਲਈ ਕੰਮ ਕਰਨ ਲਈ ਨਵੇਂ ਮੈਂਬਰਾਂ ਦੇ ਨਾਂਆਂ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ।

ਪਿੱਲੂ ਖੇੜਾ ਪੰਚਾਇਤ ਕਮੇਟੀ ਦੇ ਵਾਇਸ ਚੇਅਰਮੈਨ ਦੀਪਕ ਕੁੰਡੂ ਦੇ ਖਿਲਾਫ 17 ਫਰਵਰੀ, 2025 ਨੂੰ ਅਵਿਸ਼ਵਾਸ ਪ੍ਰਸਤਾਵ ਪਾਸ ਹੋਇਆ ਸੀ। ਇਸੀ ਤਰ੍ਹਾ ਪੰਚਾਇਤ ਕਮੇਟੀ ਨੁੰਹ ਦੇ ਵਾਇਸ ਚੇਅਰਮੈਨ ਸ੍ਰੀ ਕੌਸ਼ਲ ਦੇ ਖਿਲਾਫ 14 ਫਰਵਰੀ, 2025 ਨੂੰ ਅਵਿਸ਼ਵਾਸ ਪ੍ਰਸਤਾਵ 'ਤੇ ਚੋਣ ਹੋਇਆ ਸੀ। ਜਿਲ੍ਹਾ ਪਰਿਸ਼ਦ ਪਲਵਲ ਦੀ ਚੇਅਰਮੈਨ ਸ੍ਰੀਮਤੀ ਆਰਤੀ ਤੰਵਰ ਅਤੇ ਵਾਇਸ ਪ੍ਰੈਸੀਡੈਂਟ ਵੀਰੇਂਦਰ ਸਿੰਘ ਦੇ ਵਿਰੁੱਧ 10 ਫਰਵਰੀ ਨੂੰ ਅਤੇ ਪੰਚਾਇਤ ਕਮੇਟੀ ਗਨੌਰ ਦੇ ਚੇਅਰਮੈਨ ਸ੍ਰੀ ਸੋਨੂ ਅਤੇ ਵਾਇਸ ਚੇਅਰਮੈਨ ਸ੍ਰੀਮਤੀ ਕ੍ਰਿਸ਼ਣਾ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ 'ਤੇ 06 ਫਰਵਰੀ, 2025 ਨੂੰ ਚੋਣ ਹੋਇਆ ਸੀ।

ਇਸ ਵਿਚ ਪੰਚਾਇਤ ਕਮੇਟੀ ਪਿੱਲੂ ਖੇੜਾ ਜਿਲ੍ਹਾ ਜੀਂਦ ਲਈ ਸ੍ਰੀ ਰਣਬੀਰ ਸਿੰਘ ਨੂੰ ਵਾਇਸ ਚੇਅਰਮੈਨ, ਪੰਚਾਇਤ ਕਮੇਟੀ, ਨੁੰਹ ਜਿਲ੍ਹਾ ਨੁੰਹ ਲਈ ਜਹੁਰੂਦੀਨ ਨੂੰ ਵਾਇਸ ਚੇਅਰਮੈਨ, ਜਿਲ੍ਹਾ ਪਰਿਸ਼ਦ ਪਲਵਲ ਦੇ ਲਈ ਸ੍ਰੀਮਤੀ ਰੇਖਾ ਨੂੰ ਚੇਅਰਮੈਨ ਅਤੇ ਉਮੇਸ਼ ਕੁਮਾਰ ਨੂੰ ਵਾਇਸ ਚੇਅਰਮੈਨ ਅਤੇ ਪੰਚਾਇਤ ਕਮੇਟੀ ਗਨੌਰ ਜਿਲ੍ਹਾ ਸੋਨੀਪਤ ਲਈ ਕਰਣ ਸਿੰਘ ਨੂੰ ਚੇਅਰਮੈਨ ਤੇ ਅਰੁਣ ਨੂੰ ਵਾਇਸ ਚੇਅਰਮੈਨ ਵਜ ਕਾਰਜ ਕਰਨ ਲਈ ਨੋਟੀਫਾਇਡ ਕੀਤਾ ਹੈ।

ਸ੍ਰੀ ਧਨਪਤ ਸਿੰਘ ਨੇ ਅਵਿਸ਼ਵਾਸ ਪ੍ਰਸਤਾਵ 'ਤੇ ਚੋਣ ਦੇ ਨਤੀਜਿਆਂ ਦੇ ਬਾਅਦ ਹਰਿਆਣਾ ਪੰਚਾਇਤੀ ਰਾਜ ਐਕਟ 1994 ਦੀ ਧਾਰਾ 161 ਦੀ ਉੱਪਧਾਰਾ 4 ਤਹਿਤ ਪ੍ਰਾਵਧਾਨਾਂ ਦੇ ਅਨੁਰੂਪ ਇਸ ਸਬੰਧ ਜਰੂਰੀ ਵੱਖ-ਵੱਖ ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹਰਿਆਣਾ ਦੇ ਮੁੱਖ ਮੰਤਰੀ ਨੇ ਊਧਮ ਸਿੰਘ ਨੂੰ ਉਨ੍ਹਾਂ ਦੇ ਜੱਦੀ ਸਥਾਨ ਪੰਜਾਬ ਵਿਖੇ ਸ਼ਰਧਾਂਜਲੀ ਭੇਟ ਕੀਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਊਧਮ ਸਿੰਘ ਨੂੰ ਉਨ੍ਹਾਂ ਦੇ ਜੱਦੀ ਸਥਾਨ ਪੰਜਾਬ ਵਿਖੇ ਸ਼ਰਧਾਂਜਲੀ ਭੇਟ ਕੀਤੀ

ਹਰਿਆਣਾ ਦੇ ਪਿੰਡ ਜਲਵਾਯੂ ਰਣਨੀਤੀ ਦਾ ਕੇਂਦਰ, ਅਧਿਕਾਰੀ ਨੇ ਕਿਹਾ

ਹਰਿਆਣਾ ਦੇ ਪਿੰਡ ਜਲਵਾਯੂ ਰਣਨੀਤੀ ਦਾ ਕੇਂਦਰ, ਅਧਿਕਾਰੀ ਨੇ ਕਿਹਾ

1 ਅਗਸਤ ਨੂੰ ਹਰਿਆਣਾ ਦੇ ਪੰਜ ਜ਼ਿਲ੍ਹਿਆਂ ਵਿੱਚ ਪੂਰੇ ਪੈਮਾਨੇ 'ਤੇ ਮੌਕ ਡ੍ਰਿਲ ਅਭਿਆਸ

1 ਅਗਸਤ ਨੂੰ ਹਰਿਆਣਾ ਦੇ ਪੰਜ ਜ਼ਿਲ੍ਹਿਆਂ ਵਿੱਚ ਪੂਰੇ ਪੈਮਾਨੇ 'ਤੇ ਮੌਕ ਡ੍ਰਿਲ ਅਭਿਆਸ

ਹਰਿਆਣਾ ਦੇ ਮੁੱਖ ਮੰਤਰੀ ਨੇ ਐੱਚ.ਐੱਮ. ਸ਼ਾਹ ਨਾਲ ਮੁਲਾਕਾਤ ਕੀਤੀ; ਕਿਸ਼ੌ ਡੈਮ, ਹੋਰ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਐੱਚ.ਐੱਮ. ਸ਼ਾਹ ਨਾਲ ਮੁਲਾਕਾਤ ਕੀਤੀ; ਕਿਸ਼ੌ ਡੈਮ, ਹੋਰ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ

ਰਿਹਾਇਸ਼ੀ ਇਲਾਕਿਆਂ ਤੋਂ ਲੰਘਦੀਆਂ ਹਾਈ-ਟੈਂਸ਼ਨ ਤਾਰਾਂ ਹਟਾਈਆਂ ਜਾਣਗੀਆਂ: ਹਰਿਆਣਾ ਦੇ ਮੁੱਖ ਮੰਤਰੀ

ਰਿਹਾਇਸ਼ੀ ਇਲਾਕਿਆਂ ਤੋਂ ਲੰਘਦੀਆਂ ਹਾਈ-ਟੈਂਸ਼ਨ ਤਾਰਾਂ ਹਟਾਈਆਂ ਜਾਣਗੀਆਂ: ਹਰਿਆਣਾ ਦੇ ਮੁੱਖ ਮੰਤਰੀ

ਈਡੀ ਨੇ 1100 ਕਰੋੜ ਰੁਪਏ ਦੇ ਰੀਅਲ ਅਸਟੇਟ ਘੁਟਾਲੇ ਵਿੱਚ ਰਾਮਪ੍ਰਸਥ ਗਰੁੱਪ ਦੇ ਦੋ ਡਾਇਰੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਈਡੀ ਨੇ 1100 ਕਰੋੜ ਰੁਪਏ ਦੇ ਰੀਅਲ ਅਸਟੇਟ ਘੁਟਾਲੇ ਵਿੱਚ ਰਾਮਪ੍ਰਸਥ ਗਰੁੱਪ ਦੇ ਦੋ ਡਾਇਰੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪਿੱਛਾ ਕਰਨ ਦੇ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਭਾਜਪਾ ਸੰਸਦ ਮੈਂਬਰ ਦੇ ਪੁੱਤਰ ਨੂੰ ਹਰਿਆਣਾ ਵਿੱਚ ਕਾਨੂੰਨ ਅਧਿਕਾਰੀ ਨਿਯੁਕਤ ਕੀਤਾ ਗਿਆ

ਪਿੱਛਾ ਕਰਨ ਦੇ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਭਾਜਪਾ ਸੰਸਦ ਮੈਂਬਰ ਦੇ ਪੁੱਤਰ ਨੂੰ ਹਰਿਆਣਾ ਵਿੱਚ ਕਾਨੂੰਨ ਅਧਿਕਾਰੀ ਨਿਯੁਕਤ ਕੀਤਾ ਗਿਆ

26 ਅਤੇ 27 ਜੁਲਾਈ ਨੂੰ ਹੋਣ ਵਾਲੀਆਂ CET ਪ੍ਰੀਖਿਆਵਾਂ ਲਈ ਸਖ਼ਤ ਚੌਕਸੀ ਯਕੀਨੀ ਬਣਾਈ ਜਾਵੇ, ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਕਿਹਾ

26 ਅਤੇ 27 ਜੁਲਾਈ ਨੂੰ ਹੋਣ ਵਾਲੀਆਂ CET ਪ੍ਰੀਖਿਆਵਾਂ ਲਈ ਸਖ਼ਤ ਚੌਕਸੀ ਯਕੀਨੀ ਬਣਾਈ ਜਾਵੇ, ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਕਿਹਾ

ਪੁੱਤਰ ਦੇ ਤੰਗ-ਪ੍ਰੇਸ਼ਾਨ ਕਰਨ 'ਤੇ ਬਜ਼ੁਰਗ ਮਾਪਿਆਂ ਦੇ ਬਚਾਅ ਲਈ ਹਰਿਆਣਾ ਪੈਨਲ ਆਇਆ

ਪੁੱਤਰ ਦੇ ਤੰਗ-ਪ੍ਰੇਸ਼ਾਨ ਕਰਨ 'ਤੇ ਬਜ਼ੁਰਗ ਮਾਪਿਆਂ ਦੇ ਬਚਾਅ ਲਈ ਹਰਿਆਣਾ ਪੈਨਲ ਆਇਆ

ਦਿੱਲੀ ਦੀ ਮੁੱਖ ਮੰਤਰੀ ਗੁਪਤਾ ਨੇ ਆਪਣੇ ਜੱਦੀ ਪਿੰਡ ਜੀਂਦ ਦਾ ਦੌਰਾ ਕੀਤਾ; ਆਪਣੀ ਮਾਂ ਦੇ ਸ਼ੁਰੂਆਤੀ ਸੰਘਰਸ਼ਾਂ ਅਤੇ ਵਿਰੋਧ ਨੂੰ ਯਾਦ ਕੀਤਾ

ਦਿੱਲੀ ਦੀ ਮੁੱਖ ਮੰਤਰੀ ਗੁਪਤਾ ਨੇ ਆਪਣੇ ਜੱਦੀ ਪਿੰਡ ਜੀਂਦ ਦਾ ਦੌਰਾ ਕੀਤਾ; ਆਪਣੀ ਮਾਂ ਦੇ ਸ਼ੁਰੂਆਤੀ ਸੰਘਰਸ਼ਾਂ ਅਤੇ ਵਿਰੋਧ ਨੂੰ ਯਾਦ ਕੀਤਾ