Friday, October 17, 2025  

ਹਰਿਆਣਾ

ਹਰਿਆਣਾ ਸੁਪਰ-100 ਪ੍ਰੋਗਰਾਮ ਦੇ 10 ਵਿਦਿਆਰਥੀਆਂ ਨੇ ਜੇਈਈ ਮੇਨਸ ਵਿਚ ਪ੍ਰਾਪਤ ਕੀਤੇ 99 ਫੀਸਦੀ ਤੋਂ ਵੱਧ ਨੰਬਰ

February 21, 2025

ਚੰਡੀਗੜ੍ਹ, 21 ਫਰਵਰੀ -

ਹਰਿਆਣਾ ਦੇ ਸੁਪਰ 100 ਪ੍ਰੋਗਰਾਮ ਵਿਚ ਨਾਮਜਦ 10 ਵਿਦਿਆਰਥੀਆਂ ਨੇ ਜੇਈਈ (ਮੇਨਸ) 2025 ਵਿਚ 99 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਹਨ, ਜਿਸ ਦੇ ਨਤੀਜੇ ਹਾਲ ਹੀ ਵਿਚ ਐਲਾਨ ਕੀਤੇ ਗਏ ਹਨ।

ਇਸ ਸਬੰਧ ਵਿਚ ਅੱਜ ਇੱਥੇ ਜਾਣਕਾਰੀ ਸਾਂਝੀ ਕਰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੋਹਰੀ 10 ਵਿਦਿਆਰਥੀਆਂ ਵਿੱਚੋਂ ਦੋ ਕੁੜੀਆਂ ਵੀ ਸ਼ਾਮਿਲ ਹਨ।

ਭਿਵਾਨੀ ਜਿਲ੍ਹੇ ਦੇ ਨਿਵਾਸੀ ਆਦਿਤਅ 99.91 ਫੀਸਦੀ ਨੰਬਰਾਂ ਦੇ ਨਾਲ ਸਿਖਰ ਸਥਾਨ 'ਤੇ ਰਹੇ ਹਨ, ਜੋਦੋਂ ਕਿ ਜੀਂਦ ਜਿਲ੍ਹੇ ਦੇ ਰਵਿੰਦਰ ਨੇ 99.87 ਫੀਸਦੀ ਨੰਬਰਾਂ ਦੇ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ। ਹੋਰ ਵਰਨਣਯੋਗ ਉਪਲਬਧੀ ਹਾਸਲ ਕਰਨ ਵਾਲਿਆਂ ਵਿਚ ਭਿਵਾਨੀ ਤੋਂ ਮੁਸਕਾਨ (99.84 ਫੀਸਦੀ), ਫਰੀਦਾਬਾਦ ਤੋਂ ਤਨਿਸ਼ (99.81 ਫੀਸਦੀ), ਮਹੇਂਦਰਗੜ੍ਹ ਤੋਂ ਵਿਸ਼ੇਸ਼ ਯਾਦਵ (99.56 ਫੀਸਦੀ), ਗੁਰੂਗਰਾਮ ਤੋਂ ਰੋਹਿਤ (99.44 ਫੀਸਦੀ), ਫਰੀਦਾਬਾਦ ਤੋਂ ਸੁਫਤਾ ਪਰਵੀਨ (99.35 ਫੀਸਦੀ), ਫਤਿਹਾਬਾਦ ਤੋਂ ਯੋਗੇਸ਼ (99.31 ਫੀਸਦੀ), ਫਰੀਦਾਬਾਦ ਤੋਂ ਵਿਵੇਕ (99.19 ਫੀਸਦੀ) ਅਤੇ ਜੀਂਦ ਤੋਂ ਦੀਪੇਂਦਰ (99.17 ਫੀਸਦੀ) ਸ਼ਾਮਿਲ ਹਨ।

ਇਸੀ ਤਰ੍ਹਾ, ਪ੍ਰੋਗਰਾਮ ਦੇ ਤਹਿਤ 26 ਵਿਦਿਆਰਥੀਆਂ ਨੇ 97 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕੀਤੇ, 25 ਵਿਦਿਆਰਥੀਆਂ ਨੇ 95 ਫੀਸਦੀ ਨੰਬਰ ਨੂੰ ਪਾਰ ਕੀਤਾ, 97 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਅਤੇ 143 ਵਿਦਿਆਰਥੀਆਂ ਨੇ ਜੇਈਈ (ਮੇਨਸ) ਪ੍ਰੀਖਿਆ ਵਿਚ 85 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਹਨ।

ਹਰਿਆਣਾ ਸਕੂਲ ਸਿਖਿਆ ਮੁੱਖ ਦਫਤਰ ਦੀ ਪਹਿਲ ਸੁਪਰ 100 ਯੋ੧ਨਾ 2025 ਦਾ ਉਦੇਸ਼ NEET ਅਤੇ IIT-JEE ਵਰਗੀ ਮੁਕਾਬਲੇ ਪ੍ਰੀਖਿਆਵਾਂ ਦੇ ਇਛੁੱਕ ਵਿਦਿਆਰਥੀਆਂ ਨੂੰ ਫਰੀ ਕੋਚਿੰਗ ਪ੍ਰਦਾਨ ਕਰਨਾ ਹੈ। ਹਾਈ ਸਕੂਲ ਦੀ ਪ੍ਰੀਖਿਆ ਵਿਚ 80 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੁੰ ਸ਼ਸ਼ਕਤ ਬਨਾਉਣ ਲਈ ਸ਼ੁਰੂ ਕੀਤੀ ਗਈ ਇਹ ਯੋਜਨਾ ਵਿਦਿਆਰਥੀਆਂ ਨੂੰ ਪ੍ਰੇਰਿਤ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਮੁਕਾਬਲੇ ਪ੍ਰੀਖਿਆਵਾਂ ਲਈ ਤਿਆਰ ਕਰ ਰਹੀ ਹੈ। ਇਸ ਪਹਿਲ ਰਾਹੀਂ ਵਿਦਿਆਰਥੀਆਂ ਨੂੰ ਫਰੀ ਕੋਚਿੰਗ ਮਿਲਦੀ ਹੈ, ਜਿਸ ਨਾਲ ਉਨ੍ਹਾਂ ਨੂੰ ਇੰਨ੍ਹਾਂ ਪ੍ਰੀਖਿਆਵਾਂ ਨੂੰ ਸਫਲਤਾਪੂਰਵਕ ਪ੍ਰਾਪਤ ਕਰਨ ਵਿਚ ਬਹੁਤ ਲਾਭ ਮਿਲਦਾ ਹੈ। ਇਸ ਨਾਲ ਸੂਬੇ ਵਿਚ ਵਿਦਿਆਰਥੀਆਂ ਦੇ ਵਿਚ ਮੁਕਾਬਲੇ ਮਾਹੌਲ ਵੀ ਵਿਕਸਿਤ ਹੁੰਦਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹਰਿਆਣਾ ਦੇ ਮੁੱਖ ਮੰਤਰੀ ਕੱਲ੍ਹ ਸ਼ਾਸਨ ਦੇ ਇੱਕ ਸਾਲ ਦੇ ਮੌਕੇ 'ਤੇ ਸਮਾਗਮ ਨੂੰ ਸੰਬੋਧਨ ਕਰਨਗੇ

ਹਰਿਆਣਾ ਦੇ ਮੁੱਖ ਮੰਤਰੀ ਕੱਲ੍ਹ ਸ਼ਾਸਨ ਦੇ ਇੱਕ ਸਾਲ ਦੇ ਮੌਕੇ 'ਤੇ ਸਮਾਗਮ ਨੂੰ ਸੰਬੋਧਨ ਕਰਨਗੇ

ਨੌਂ ਦਿਨਾਂ ਦੀ ਰੁਕਾਵਟ ਤੋਂ ਬਾਅਦ ਹਰਿਆਣਾ ਦੇ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਦਾ ਅੰਤਿਮ ਸੰਸਕਾਰ

ਨੌਂ ਦਿਨਾਂ ਦੀ ਰੁਕਾਵਟ ਤੋਂ ਬਾਅਦ ਹਰਿਆਣਾ ਦੇ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਦਾ ਅੰਤਿਮ ਸੰਸਕਾਰ

ਹਰਿਆਣਾ ਦੇ ਡੀਜੀਪੀ ਕਪੂਰ ਨੂੰ ਛੁੱਟੀ 'ਤੇ ਭੇਜੇ ਜਾਣ ਤੋਂ ਬਾਅਦ, ਓਮ ਪ੍ਰਕਾਸ਼ ਸਿੰਘ ਨੂੰ ਵਾਧੂ ਚਾਰਜ ਮਿਲਿਆ

ਹਰਿਆਣਾ ਦੇ ਡੀਜੀਪੀ ਕਪੂਰ ਨੂੰ ਛੁੱਟੀ 'ਤੇ ਭੇਜੇ ਜਾਣ ਤੋਂ ਬਾਅਦ, ਓਮ ਪ੍ਰਕਾਸ਼ ਸਿੰਘ ਨੂੰ ਵਾਧੂ ਚਾਰਜ ਮਿਲਿਆ

ਖੁਦਕੁਸ਼ੀ ਮਾਮਲੇ ਨੂੰ ਲੈ ਕੇ ਤਣਾਅ ਵਧਣ ਕਾਰਨ ਹਰਿਆਣਾ ਦੇ ਆਈਪੀਐਸ ਅਧਿਕਾਰੀ ਦੇ ਘਰ ਦੇ ਬਾਹਰ ਸੁਰੱਖਿਆ ਸਖ਼ਤ

ਖੁਦਕੁਸ਼ੀ ਮਾਮਲੇ ਨੂੰ ਲੈ ਕੇ ਤਣਾਅ ਵਧਣ ਕਾਰਨ ਹਰਿਆਣਾ ਦੇ ਆਈਪੀਐਸ ਅਧਿਕਾਰੀ ਦੇ ਘਰ ਦੇ ਬਾਹਰ ਸੁਰੱਖਿਆ ਸਖ਼ਤ

ਹਰਿਆਣਾ ਦੇ ਮੁੱਖ ਮੰਤਰੀ ਨੇ ਓਸਾਕਾ ਵਿੱਚ ਮਹੱਤਵਪੂਰਨ ਵਪਾਰਕ ਮੀਟਿੰਗਾਂ ਕੀਤੀਆਂ, ਰਾਜ ਨੂੰ ਵਿਸ਼ਵਵਿਆਪੀ ਨਿਵੇਸ਼ ਕੇਂਦਰ ਵਜੋਂ ਪੇਸ਼ ਕੀਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਓਸਾਕਾ ਵਿੱਚ ਮਹੱਤਵਪੂਰਨ ਵਪਾਰਕ ਮੀਟਿੰਗਾਂ ਕੀਤੀਆਂ, ਰਾਜ ਨੂੰ ਵਿਸ਼ਵਵਿਆਪੀ ਨਿਵੇਸ਼ ਕੇਂਦਰ ਵਜੋਂ ਪੇਸ਼ ਕੀਤਾ

ਹਰਿਆਣਾ ਦੇ ਮੁੱਖ ਮੰਤਰੀ ਟੋਕੀਓ ਵਿੱਚ ਜਾਪਾਨੀ ਨਿਵੇਸ਼ਕਾਂ ਨਾਲ ਮਿਲੇ, ਨਿਵੇਸ਼ ਦੀ ਮੰਗ ਕੀਤੀ

ਹਰਿਆਣਾ ਦੇ ਮੁੱਖ ਮੰਤਰੀ ਟੋਕੀਓ ਵਿੱਚ ਜਾਪਾਨੀ ਨਿਵੇਸ਼ਕਾਂ ਨਾਲ ਮਿਲੇ, ਨਿਵੇਸ਼ ਦੀ ਮੰਗ ਕੀਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਵਪਾਰੀਆਂ ਨੂੰ ਘਟੀਆਂ ਜੀਐਸਟੀ ਦਰਾਂ ਦਾ ਲਾਭ ਖਪਤਕਾਰਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਵਪਾਰੀਆਂ ਨੂੰ ਘਟੀਆਂ ਜੀਐਸਟੀ ਦਰਾਂ ਦਾ ਲਾਭ ਖਪਤਕਾਰਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਗ੍ਰਾਮ ਪੰਚਾਇਤਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮਾਂ ਸੀਮਾ ਦੇ ਅੰਦਰ ਪੂਰਾ ਕੀਤਾ ਜਾਵੇ

ਹਰਿਆਣਾ ਦੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਗ੍ਰਾਮ ਪੰਚਾਇਤਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮਾਂ ਸੀਮਾ ਦੇ ਅੰਦਰ ਪੂਰਾ ਕੀਤਾ ਜਾਵੇ

Complete projects in Gram Panchayats within timeframe, Haryana CM tells officials

Complete projects in Gram Panchayats within timeframe, Haryana CM tells officials

ਸਾਬਰ ਡੇਅਰੀ ਦਾ ਦੂਜਾ ਪੜਾਅ ਨੌਕਰੀਆਂ ਦੇ ਨਵੇਂ ਮੌਕੇ ਖੋਲ੍ਹੇਗਾ, ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ

ਸਾਬਰ ਡੇਅਰੀ ਦਾ ਦੂਜਾ ਪੜਾਅ ਨੌਕਰੀਆਂ ਦੇ ਨਵੇਂ ਮੌਕੇ ਖੋਲ੍ਹੇਗਾ, ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ