Tuesday, March 18, 2025  

ਮਨੋਰੰਜਨ

ਸੋਸ਼ਲ ਮੀਡੀਆ ਸੰਗੀਤ ਨੂੰ ਕਰੋੜਾਂ ਲੋਕਾਂ ਤੱਕ ਪਹੁੰਚਾਉਣ ਵਿੱਚ ਨਿਭਾ ਰਿਹਾ ਹੈ ਅਹਿਮ ਭੂਮਿਕਾ – ਸੁਖਵਿੰਦਰ ਸਿੰਘ

February 27, 2025

27,feb

ਮਸ਼ਹੂਰ ਗਾਇਕ ਅਤੇ ਸੰਗੀਤਕਾਰ ਸੁਖਵਿੰਦਰ ਸਿੰਘ, ਜੋ ਜੈ ਹੋ, ਚੱਕ ਦੇ, ਛਈਆ ਛਈਆ, ਹੌਲੇ ਹੌਲੇ, ਬੰਜਾਰਾ, ਸਾਕੀ ਸਾਕੀ ਅਤੇ ਰਮਤਾ ਜੋਗੀ ਵਰਗੇ ਬਾਲੀਵੁੱਡ ਹਿੱਟ ਗੀਤਾਂ ਨੂੰ ਆਪਣੀ ਸ਼ਾਨਦਾਰ ਆਵਾਜ਼ ਦੇ ਚੁੱਕੇ ਹਨ, ਅੱਜ ਵੀ ਆਪਣੇ ਗਾਇਕੀ ਨਾਲ ਲੋਕਾਂ ਦੀਆਂ ਵਾਹਵਾਹੀਆਂ ਲੁੱਟ ਰਹੇ ਹਨ। ਤਕਰੀਬਨ ਤਿੰਨ ਦਹਾਕਿਆਂ ਤੋਂ ਸੰਗੀਤ ਦੁਨੀਆ ਦਾ ਹਿੱਸਾ ਰਹੇ ਸੁਖਵਿੰਦਰ “ਨਾਗਿਨੀ” ਨਾਂਅ ਦੇ ਆਪਣੇ ਨਵੇਂ ਗੀਤ ਨਾਲ ਇੱਕ ਵਾਰ ਫਿਰ ਚਰਚਾਵਾਂ ’ਚ ਹਨ। ਇਹ ਗੀਤ ਮਸ਼ਹੂਰ ਗੀਤਕਾਰ ਬਾਬੂ ਸਿੰਘ ਮਾਨ ਨੇ ਲਿਖਿਆ ਹੈ।

ਸੁਖਵਿੰਦਰ ਸਿੰਘ, ਜਿਨ੍ਹਾਂ ਨੇ ਜੈ ਹੋ ਗੀਤ ਰਾਹੀਂ ਭਾਰਤੀ ਸੰਗੀਤ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਣ ਦਿਵਾਇਆ, ਵਿਸ਼ਵਾਸ ਰੱਖਦੇ ਹਨ ਕਿ ਨਾਗਿਨੀ ਖ਼ਾਸ ਤੌਰ ’ਤੇ ਯੁਵਾ ਪੀੜ੍ਹੀ ਨੂੰ ਝੂਮਣ ’ਤੇ ਮਜਬੂਰ ਕਰ ਦੇਵੇਗਾ। ਗੀਤ ਦੇ ਬੋਲ—
“15 ਸਾਲ ਤੇਰੀ ਅਲਹੜ ਉਮਰੀਆ… ਕੁੜੀ ਬਣਕੇ ਨਾਗਿਨੀ ਲੜ ਗਈ ਹੋ…”
—ਪਾਰਟੀ ਤੇ ਕਲੱਬ ਕਲਚਰ ਦੀ ਝਲਕ ਪੇਸ਼ ਕਰਦੇ ਹਨ।

ਪ੍ਰੈਸ ਕਲੱਬ ’ਚ ਹੋਈ ਪ੍ਰੈਸ ਕਾਨਫਰੰਸ ਦੌਰਾਨ, ਸੁਖਵਿੰਦਰ ਸਿੰਘ ਨੇ ਨਾਗਿਨੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਗੀਤ ਸੁਖਵਿੰਦਰ ਸਿੰਘ ਓਰਿਜਿਨਲਜ਼ ਅਤੇ ਹੋਰ ਡਿਜੀਟਲ ਪਲੇਟਫਾਰਮਾਂ ’ਤੇ ਉਪਲਬਧ ਹੋਵੇਗਾ। ਬਾਬੂ ਸਿੰਘ ਮਾਨ, ਜਿਨ੍ਹਾਂ ਦੇ ਗੀਤ ਮੋਹੰਮਦ ਰਫੀ, ਆਸ਼ਾ ਭੋਸਲੇ, ਸ਼ਮਸ਼ਾਦ ਬੇਗਮ ਵਰਗੇ ਮਹਾਨ ਗਾਇਕ ਗਾ ਚੁੱਕੇ ਹਨ, ਉਨ੍ਹਾਂ ਨੇ ਇਹ ਗੀਤ ਖ਼ਾਸ ਤੌਰ ’ਤੇ ਨਵੇਂ ਜਮਾਨੇ ਦੀ ਯੁਵਾ ਪੀੜ੍ਹੀ ਨੂੰ ਧਿਆਨ ’ਚ ਰੱਖ ਕੇ ਲਿਖਿਆ ਹੈ।

ਮਿਊਜ਼ਿਕ ਵੀਡੀਓ ’ਚ ਮਸ਼ਹੂਰ ਅਭਿਨੇਤਾ ਮੁਕੇਸ਼ ਰਿਸ਼ੀ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਸੁਖਵਿੰਦਰ ਸਿੰਘ ਨੇ ਕਿਹਾ ਕਿ ਅੱਜ ਦਾ ਨੌਜਵਾਨ ਨਵਾਪਨ ਅਤੇ ਬਦਲਾਅ ਚਾਹੁੰਦਾ ਹੈ, ਅਤੇ ਨਾਗਿਨੀ ਇਹੀ ਨਵੀਂ ਝਲਕ ਲਿਆਉਂਦਾ ਹੈ।

ਇਸ ਮੌਕੇ ’ਤੇ ਹਰਪ੍ਰੀਤ ਸਿੰਘ ਸੇਖੋਂ, ਬਾਬੀ ਬਾਜਵਾ, ਨਿੱਪੀ ਧਨੋਆ, ਵਿਜੇ ਬਰਾੜ ਸਮੇਤ ਬਹੁਤ ਸਾਰੇ ਇੰਡਸਟਰੀ ਨਾਲ ਸਬੰਧਤ ਲੋਕ ਮੌਜੂਦ ਰਹੇ। ਇਹ ਗੀਤ ਨੌਜਵਾਨਾਂ ਵਿੱਚ ਨਵੀਂ ਉਤਸ਼ਾਹਤਾ ਪੈਦਾ ਕਰੇਗਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

'ਛਾਵਾ' ਲਈ ਆਪਣੇ ਲੁੱਕ ਟੈਸਟ ਵਿੱਚ ਵਿੱਕੀ ਕੌਸ਼ਲ ਬਿਲਕੁਲ ਭਿਆਨਕ ਲੱਗ ਰਹੇ ਹਨ।

'ਛਾਵਾ' ਲਈ ਆਪਣੇ ਲੁੱਕ ਟੈਸਟ ਵਿੱਚ ਵਿੱਕੀ ਕੌਸ਼ਲ ਬਿਲਕੁਲ ਭਿਆਨਕ ਲੱਗ ਰਹੇ ਹਨ।

ਅਰਿਜੀਤ ਸਿੰਘ ਮਾਰਟਿਨ ਗੈਰਿਕਸ ਨਾਲ ਸਟੇਜ 'ਤੇ 'ਏਂਜਲਸ ਫਾਰ ਈਚ ਅਦਰ' ਪੇਸ਼ ਕਰਨਗੇ

ਅਰਿਜੀਤ ਸਿੰਘ ਮਾਰਟਿਨ ਗੈਰਿਕਸ ਨਾਲ ਸਟੇਜ 'ਤੇ 'ਏਂਜਲਸ ਫਾਰ ਈਚ ਅਦਰ' ਪੇਸ਼ ਕਰਨਗੇ

ਜਾਣੋ ਸਲਮਾਨ ਖਾਨ ਨੇ ਰਸ਼ਮੀਕਾ ਨਾਲ 'ਸਿਕੰਦਰ' ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਕੀ ਕੀਤਾ

ਜਾਣੋ ਸਲਮਾਨ ਖਾਨ ਨੇ ਰਸ਼ਮੀਕਾ ਨਾਲ 'ਸਿਕੰਦਰ' ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਕੀ ਕੀਤਾ

ਸੋਨੂੰ ਸੂਦ ਨੇ ਸੜਕ ਕਿਨਾਰੇ ਫਲ ਵੇਚ ਰਹੀ ਬਜ਼ੁਰਗ ਔਰਤ ਲਈ ਦਿਲੋਂ ਅਪੀਲ ਕੀਤੀ

ਸੋਨੂੰ ਸੂਦ ਨੇ ਸੜਕ ਕਿਨਾਰੇ ਫਲ ਵੇਚ ਰਹੀ ਬਜ਼ੁਰਗ ਔਰਤ ਲਈ ਦਿਲੋਂ ਅਪੀਲ ਕੀਤੀ

ਕਾਰਤਿਕ ਆਰੀਅਨ ਸਟੇਜ 'ਤੇ ਮਾਧੁਰੀ ਦੀਕਸ਼ਿਤ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਨਾ ਬੰਦ ਨਹੀਂ ਕਰ ਸਕਦਾ

ਕਾਰਤਿਕ ਆਰੀਅਨ ਸਟੇਜ 'ਤੇ ਮਾਧੁਰੀ ਦੀਕਸ਼ਿਤ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਨਾ ਬੰਦ ਨਹੀਂ ਕਰ ਸਕਦਾ

'ਬਮ ਬਾਮ ਭੋਲੇ': ਸਲਮਾਨ ਖਾਨ ਅਤੇ ਰਸ਼ਮੀਕਾ ਮੰਡਾਨਾ ਨੇ ਇੱਕ ਸੰਪੂਰਨ ਹੋਲੀ ਗੀਤ ਪੇਸ਼ ਕੀਤਾ

'ਬਮ ਬਾਮ ਭੋਲੇ': ਸਲਮਾਨ ਖਾਨ ਅਤੇ ਰਸ਼ਮੀਕਾ ਮੰਡਾਨਾ ਨੇ ਇੱਕ ਸੰਪੂਰਨ ਹੋਲੀ ਗੀਤ ਪੇਸ਼ ਕੀਤਾ

ਜੇਮਜ਼ ਕੈਮਰਨ ਦੀ ਪਤਨੀ 'ਅਵਤਾਰ: ਫਾਇਰ ਐਂਡ ਐਸ਼' ਦੇਖਣ ਤੋਂ ਬਾਅਦ 'ਚਾਰ ਘੰਟੇ' ਰੋਈ

ਜੇਮਜ਼ ਕੈਮਰਨ ਦੀ ਪਤਨੀ 'ਅਵਤਾਰ: ਫਾਇਰ ਐਂਡ ਐਸ਼' ਦੇਖਣ ਤੋਂ ਬਾਅਦ 'ਚਾਰ ਘੰਟੇ' ਰੋਈ

ਸਟੇਜ 'ਤੇ ਸ਼ਾਹਿਦ, ਕਰੀਨਾ ਦਾ ਗੱਲਬਾਤ ਸੈਸ਼ਨ 'ਜਬ ਵੀ ਮੈੱਟ' ਦਿਨਾਂ ਦੀ ਯਾਦ ਦਿਵਾਉਂਦਾ ਹੈ

ਸਟੇਜ 'ਤੇ ਸ਼ਾਹਿਦ, ਕਰੀਨਾ ਦਾ ਗੱਲਬਾਤ ਸੈਸ਼ਨ 'ਜਬ ਵੀ ਮੈੱਟ' ਦਿਨਾਂ ਦੀ ਯਾਦ ਦਿਵਾਉਂਦਾ ਹੈ

ਟੌਮ ਕਰੂਜ਼ ਫਿਲਮ ਦਾ ਨਿਰਮਾਣ ਅਣਜਾਣ 'ਸਟਾਰ' ਦੇ ਜ਼ਖਮੀ ਹੋਣ ਤੋਂ ਬਾਅਦ ਰੁਕ ਗਿਆ

ਟੌਮ ਕਰੂਜ਼ ਫਿਲਮ ਦਾ ਨਿਰਮਾਣ ਅਣਜਾਣ 'ਸਟਾਰ' ਦੇ ਜ਼ਖਮੀ ਹੋਣ ਤੋਂ ਬਾਅਦ ਰੁਕ ਗਿਆ

ਅਨੁਪਮ ਖੇਰ ਆਪਣੇ 70ਵੇਂ ਜਨਮਦਿਨ 'ਤੇ ਆਪਣੀ ਉਮਰ ਤੋਂ ਵੱਡੇ ਕਿਰਦਾਰ ਨਿਭਾਉਣ ਨੂੰ ਯਾਦ ਕਰਦੇ ਹਨ

ਅਨੁਪਮ ਖੇਰ ਆਪਣੇ 70ਵੇਂ ਜਨਮਦਿਨ 'ਤੇ ਆਪਣੀ ਉਮਰ ਤੋਂ ਵੱਡੇ ਕਿਰਦਾਰ ਨਿਭਾਉਣ ਨੂੰ ਯਾਦ ਕਰਦੇ ਹਨ