Saturday, July 19, 2025  

ਰਾਜਨੀਤੀ

ਰਾਜਪਾਲ ਨੇ ਮੈਂਬਰਾਂ ਨੂੰ ਕੀਤੀ ਅਪੀਲ, ਵਿਕਸਿਤ ਹਰਿਆਣਾ-ਵਿਕਸਿਤ ਭਾਰਤ ਦੇ ਸੰਕਲਪ ਸਿੱਧੀ ਲਈ ਜਨਹਿਤ ਨੂੰ ਦੇਣ ਪ੍ਰਾਥਮਿਕਤਾ

March 07, 2025

ਚੰਡੀਗੜ੍ਹ, 7 ਮਾਰਚ -

ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਦੇ ਭਾਸ਼ਨ ਦੇ ਨਾਲ ਹੀ ਵਿਧਾਨਸਭਾ ਦੇ ਬਜਟ ਸੈਸ਼ਨ ਦਾ ਆਗਾਜ ਹੋਇਆ। ਰਾਜਪਾਲ ਨੇ ਸੱਭ ਤੋਂ ਪਹਿਲਾਂ ਸੰਵਿਧਾਨ ਸ਼ਿਲਪੀ ਭਾਰਤ ਰਤਨ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਸਮੇਤ ਸੰਵਿਧਾਨ ਸਭਾ ਸਾਰੇ ਦੇ ਸਾਰੇ ਮੈਂਬਰਾਂ ਨੂੰ ਨਮਨ ਕੀਤਾ ਅਤੇ ਵਿਕਸਿਤ ਹਰਿਆਣਾ-ਵਿਕਸਿਤ ਭਾਰਤ ਦਾ ਵਿਜਨ ਰੱਖਿਆ।

ਰਾਜਪਾਲ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਵਿਕਸਿਤ ਹਰਿਆਣਾ-ਵਿਕਸਿਤ ਭਾਰਤ ਦੇ ਸੰਕਲਪ ਦੀ ਸਿੱਧੀ ਵਿਚ ਕੋਈ ਅਵਰੋਧ ਪੈਦਾ ਨਾ ਹੋਵੇ, ਇਸ ਲਈ ਸਦਨ ਦੇ ਸਮੇਂ ਪਲ-ਪਲ ਦੀ ਸਹੀ ਵਰਤੋ ਕਰਦੇ ਹੋਏ ਜਨਹਿਤ ਨੂੰ ਪ੍ਰਾਥਮਿਕਤਾ ਦੇਣ। ਉਨ੍ਹਾਂ ਨੇ ਆਸ ਵਿਅਕਤੀ ਕੀਤੀ ਕਿ ਸੈਸ਼ਨ ਦੌਰਾਨ ਰਚਨਾਤਮਕ ਵਿਚਾਰ-ਵਟਾਂਦਰਾਂ ਹੋਵੇਗਾ ਅਤੇ ਇਹ ਸਦਨ ਹਰਿਆਣਾ ਦੇ ਲੋਕਾਂ ਦੀ ਊਮੀਦਾਂ ਨੂੰ ਪੂਰਾ ਕਰਨ ਵਿਚ ਸਫਲ ਹੋਵੇਗਾ

ਸ੍ਰੀ ਬੰਡਾਰੂ ਦੱਤੇਤੇ੍ਰਅ ਨੇ ਕਿਹਾ ਕਿ ਸਾਡੇ ਗਣਤੰਤਰ ਦੇ 75 ਸਾਲ ਪੂਰੇ ਹੋ ਗਏ ਹਨ ਅਤੇ ਇਸ ਮੌਕੇ ਵਿਚ ਪੂਰੇ ਦੇਸ਼ ਵਿਚ ਹਮਾਰਾ ਸੰਵਿਧਾਨ-ਹਮਾਰਾ ਸਵਾਭੀਮਾਨ ਮੁਹਿਮ ਚਲਾਈ ਜਾ ਰਹੀ ਹੈ। ਇਹ ਮਾਣ ਦੀ ਗੱਲ ਹੈ ਕਿ ਸੰਵਿਧਾਨ ਸਭਾ ਵਿਚ ਹਰਿਆਣਾ ਦੇ ਅੱਠ ਮਹਾਪੁਰਸ਼ਾਂ-ਪੰਡਿਤ ਠਾਕੁਰ ਦਾਸ ਭਾਰਗਵ, ਮਾਸਟਰ ਨੰਦਲਾਲ, ਚੌਧਰੀ ਰਣਬੀਰ ਸਿੰਘ ਹੁਡਾ, ਲਾਲਾ ਦੀਨਬੰਧੂ ਗੁਪਤਾ, ਚੌਧਰੀ ਨਿਹਾਲ ਸਿੰਘ ਤਕਸ਼ਕ, ਡਾ. ਗੋਪੀਚੰਦ ਭਾਰਗਵ, ਚੌਧਰੀ ਸੂਰਜਮੱਲ ਏਡਵੋਕੇਟ ਅਤੇ ਪੰਡਿੰਤ ਸ੍ਰੀਰਾਮ ਸ਼ਰਮਾ ਨੇ ਮਹਤੱਵਪੂਰਣ ਯੋਗਦਾਨ ਦਿੱਤਾ। ਸਾਡਾ ਸੰਵਿਧਾਨ ਵਿਵਿਧਤਾ ਵਿਚ ਏਕਤਾ ਵਾਲੇ ਸਾਡੇ ਵਿਸ਼ਾਲ ਦੇਸ਼ ਦੇ ਹਰ ਨਾਗਰਿਕ ਨੂੰ ਸਨਮਾਨ ਅਧਿਕਾਰ ਦਿੰਦਾ ਹੈ।

ਰਾਜਪਾਲ ਨੇ ਕੌਮੀ ਏਕਤਾ ਦੇ ਅਰਮ ਪ੍ਰਤੀਕ ਸਰਦਾਰ ਵਲੱਭ ਭਾਈ ਪਟੇਲ ਅਤੇ ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਲਟ ਬਿਹਾਰੀ ਵਾਜਪੇਯੀ ਨੂੰ ਵੀ ਨਮਨ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਮਹਾਨ ਸਭਿਆਚਾਰਕ ਏਕਤਾ ਦਾ ਪ੍ਰਮਾਣ ਪਿਛਲੇ ਦਿਨਾਂ ਪ੍ਰਯਾਗਰਾਜ ਵਿਚ ਮਹਾਕੁੰਭ ਵਜੋ ਪੂਬੇ ਵਿਸ਼ਵ ਨੂੰ ਦੇਖਣ ਨੂੰ ਮਿਲਿਆ ਹੈ।
ਰਾਜ ਸਰਕਾਰ ਨੇਕ ਨੀਅਤ, ਦ੍ਰਿੜ ਸੰਕਲਪ, ਇਮਾਨਦਾਰੀ ਅਤੇ ਸਖਤ ਮਿਹਨਤ ਦੇ ਨਾਲ ਕਰ ਰਹੀ ਹਰਿਆਣਾ ਦਾ ਵਿਕਾਸ

ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਨੇਕ ਨੀਅਤ, ਦ੍ਰਿੜ ਸੰਕਲਪ, ਇਮਾਨਦਾਰੀ ਅਤੇ ਸਖਤ ਮਿਹਨਤ ਨਾਲ ਹਰਿਆਣਾ ਦੇ ਵਿਕਾਸ ਅਤੇ ਜਨਭਲਾਈ ਦੇ ਮਾਮਲੇ ਵਿਚ ਨਵੀਂ ਬੁਲੰਦੀਆਂ 'ਤੇ ਪਹੁੰਚਾਉਣ ਲਈ ਕੰਮ ਕਰ ਰਹੀ ਹੈ। ਸਮੇਂ ਦੀ ਜਰੂਰਤ ਅਨੁਸਾਰ ਨਵੇਂ ਫੈਸਲੇ ਲੈ ਰਹੀ ਹੈ ਅਤੇ ਨਵੀਂ ਨੀਤੀਆਂ ਬਣਾ ਰਹੀ ਹੈ। ਆਪਣੇ ਤੀਜੇ ਕਾਰਜਕਾਲ ਵਿਚ ਸਰਕਾਰ ਕੀਤੇ ਗਏ ਸੰਕਲਪਾਂ ਦੀ ਸਿੱਧੀ ਲਈ ਤਿਗੁਣੀ ਗਤੀ ਨਾਲ ਕੰਮ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਨੌਨ-ਸਟਾਪ ਵਿਕਾਸ ਲਈ ਹੁਣ ਹਰ ਤਰ੍ਹਾ ਨਾਲ ਅਨੁਕੂਲ ਮਾਹੌਲ ਹੈ। ਆਉਣ ਵਾਲੇ ਸਮੇਂ ਵਿਚ ਹਰਿਆਣਾ ਦਾ ਵਿਧਾਨਸਭਾ ਕਿਵੇਂ ਫੈਸਲਾ ਲੈਂਦੀ ਹੈ, ਕੀ ਨੀਤੀਆਂ ਬਨਾਉਂਦੀ ਹੈ, ਇਸ 'ਤੇ ਪੂਰੇ ਸੂਬੇ ਦੀ ਨਜਰਾਂ ਰਹਿਣਗੀਆਂ। ਇਸ ਅਨੁਕੂਲ ਸਮੇਂ ਦਾ ਵੱਧ ਤੋਂ ਵੱਧ ਲਾਭ ਸੂਬੇ ਅਤੇ ਇਸ ਦੀ ਜਨਤਾ ਨੂੰ ਮਿਲੇ, ਇਹ ਜਿਮੇਵਾਰੀ ਹਰ ਮੈਂਬਰ ਦੀ ਹੈ।
ਵਿਧਾਨਸਭਾ ਵਿਚ ਜਨਭਲਾਈ ਦੇ ਫੈਸਲਿਆਂ ਦਾ ਲਿਖਿਆ ਜਾਵੇਗਾ ਨਵੀਨ ਅਧਿਆਏ

ਰਾਜਪਾਲ ਨੇ ਕਿਹਾ ਕਿ ਅੰਤੋਂਦੇਯ ਦੇ ਪ੍ਰਣਤਾ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਇਸ ਮੂਲਮੰਤਰ ਨੂੰ ਹਮੇਸ਼ਾ ਯਾਦ ਰੱਖਣ ਕਿ ਕੋਈ ਵੀ ਸਮਾਜ ਉਦੋਂ ਤੱਕ ਅੱਗੇ ਨਹੀਂ ਵੱਧ ਸਕਦਾ, ਜਦੋਂ ਤੱਕ ਕਿ ਆਖੀਰੀ ਵਿਅਕਤੀ ਸ਼ਸ਼ਕਤ ਅਤੇ ਆਤਮਨਿਰਭਰ ਨਾ ਬਣ ਜਾਵੇ। ਸਾਡਾ ਹਰ ਫੈਸਲਾ ਇਸ ਸੋਚ 'ਤੇ ਨਿਰਭਰ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਪ੍ਰਭਾਵ ਸਮਾਜ ਦੇ ਸੱਭ ਤੋਂ ਗਰੀਬ ਅਤੇ ਕਮਜੋਰ ਵਿਅਕਤੀ 'ਤੇ ਕੀ ਪਵੇਗਾ।
ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਇਸ ਵਿਧਾਨਸਭਾ ਵਿਚ ਜਨਭਲਾਈ ਦੇ ਫੈਸਲਿਆਂ ਦਾ ਇੱਕ ਨਵਾਂ ਅਧਿਆਏ ਲਿਖਿਆ ਜਾਵੇਗਾ। ਸਾਨੂੰ ਸਾਰਿਆਂ ਨੂੰ ਮਿਲ ਕੇ ਪੂਰੀ ਜਿਮੇਵਾਰੀ ਦੇ ਨਾਲ ਵਿਕਸਿਤ ਹਰਿਆਣਾ -ਵਿਕਸਿਤ ਭਾਰਤ ਦੀ ਸੰਕਲਪ ਸਿੱਧੀ ਦੀ ਦਿਸ਼ਾ ਵਿਚ ਅੱਗੇ ਵੱਧਣ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਆਪ ਸਰਕਾਰ ਦੀ ਲੈਂਡ ਪੂਲਿੰਗ ਯੋਜਨਾ ਆਮ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇ ਨਾਲ ਰਿਹਾਇਸ਼ ਮੁਹੱਈਆ ਕਰਵਾਏਗੀ - ਹਰਪਾਲ ਚੀਮਾ

ਆਪ ਸਰਕਾਰ ਦੀ ਲੈਂਡ ਪੂਲਿੰਗ ਯੋਜਨਾ ਆਮ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇ ਨਾਲ ਰਿਹਾਇਸ਼ ਮੁਹੱਈਆ ਕਰਵਾਏਗੀ - ਹਰਪਾਲ ਚੀਮਾ

ਮੁੱਲਾਂਪੁਰ ’ਚ ਕਈ ਲੋਕਾਂ ਨੇ ਭਾਜਪਾ ਜੋਇਨ ਕੀਤੀ, ਪਲਵਾਨੀ ਦਾ ਅਖਾੜਾ ਚਲਾਉਣ ਵਾਲੇ ਮਸ਼ਹੂਰ ਪਹਿਲਵਾਨ ਵੀ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ

ਮੁੱਲਾਂਪੁਰ ’ਚ ਕਈ ਲੋਕਾਂ ਨੇ ਭਾਜਪਾ ਜੋਇਨ ਕੀਤੀ, ਪਲਵਾਨੀ ਦਾ ਅਖਾੜਾ ਚਲਾਉਣ ਵਾਲੇ ਮਸ਼ਹੂਰ ਪਹਿਲਵਾਨ ਵੀ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ

ਕੇਜਰੀਵਾਲ, ਭਗਵੰਤ ਮਾਨ 23 ਜੁਲਾਈ ਨੂੰ ਕਿਸਾਨਾਂ ਦੀ ਮੈਗਾ ਰੈਲੀ ਲਈ ਗੁਜਰਾਤ ਦਾ ਦੌਰਾ ਕਰਨਗੇ

ਕੇਜਰੀਵਾਲ, ਭਗਵੰਤ ਮਾਨ 23 ਜੁਲਾਈ ਨੂੰ ਕਿਸਾਨਾਂ ਦੀ ਮੈਗਾ ਰੈਲੀ ਲਈ ਗੁਜਰਾਤ ਦਾ ਦੌਰਾ ਕਰਨਗੇ

ਕਵਿੰਦਰ ਗੁਪਤਾ ਨੇ ਲੱਦਾਖ ਦੇ ਉਪ ਰਾਜਪਾਲ ਵਜੋਂ ਸਹੁੰ ਚੁੱਕੀ

ਕਵਿੰਦਰ ਗੁਪਤਾ ਨੇ ਲੱਦਾਖ ਦੇ ਉਪ ਰਾਜਪਾਲ ਵਜੋਂ ਸਹੁੰ ਚੁੱਕੀ

ED ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਪੁੱਤਰ ਚੈਤਨਿਆ ਨੂੰ ਗ੍ਰਿਫ਼ਤਾਰ ਕੀਤਾ

ED ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਪੁੱਤਰ ਚੈਤਨਿਆ ਨੂੰ ਗ੍ਰਿਫ਼ਤਾਰ ਕੀਤਾ

ਸਰਕਾਰ ਨੇ ਸਕੂਲੀ ਇਮਾਰਤਾਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕੇ: ਮਹਾਂ ਮੰਤਰੀ

ਸਰਕਾਰ ਨੇ ਸਕੂਲੀ ਇਮਾਰਤਾਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕੇ: ਮਹਾਂ ਮੰਤਰੀ

ਬਿਹਾਰ: 89.7 ਪ੍ਰਤੀਸ਼ਤ ਮੌਜੂਦਾ ਵੋਟਰਾਂ ਨੇ SIR ਅਧੀਨ ਗਣਨਾ ਫਾਰਮ ਭਰਿਆ ਹੈ

ਬਿਹਾਰ: 89.7 ਪ੍ਰਤੀਸ਼ਤ ਮੌਜੂਦਾ ਵੋਟਰਾਂ ਨੇ SIR ਅਧੀਨ ਗਣਨਾ ਫਾਰਮ ਭਰਿਆ ਹੈ

ਦਿੱਲੀ: ਸਵੱਛ ਸਰਵੇਖਣ 2024-25 ਪੁਰਸਕਾਰਾਂ ਵਿੱਚ NDMC ਚਮਕਿਆ

ਦਿੱਲੀ: ਸਵੱਛ ਸਰਵੇਖਣ 2024-25 ਪੁਰਸਕਾਰਾਂ ਵਿੱਚ NDMC ਚਮਕਿਆ

ਆਫ਼ਤ ਪ੍ਰਭਾਵਿਤ ਪਰਿਵਾਰਾਂ ਲਈ ਜਲਦੀ ਹੀ ਵਿਸ਼ੇਸ਼ ਪੈਕੇਜ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ

ਆਫ਼ਤ ਪ੍ਰਭਾਵਿਤ ਪਰਿਵਾਰਾਂ ਲਈ ਜਲਦੀ ਹੀ ਵਿਸ਼ੇਸ਼ ਪੈਕੇਜ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ

ਤੇਲੰਗਾਨਾ ਹਾਈ ਕੋਰਟ ਨੇ ਮੁੱਖ ਮੰਤਰੀ ਰੇਵੰਤ ਰੈਡੀ ਵਿਰੁੱਧ ਐੱਸਸੀ/ਐੱਸਟੀ ਕੇਸ ਰੱਦ ਕਰ ਦਿੱਤਾ

ਤੇਲੰਗਾਨਾ ਹਾਈ ਕੋਰਟ ਨੇ ਮੁੱਖ ਮੰਤਰੀ ਰੇਵੰਤ ਰੈਡੀ ਵਿਰੁੱਧ ਐੱਸਸੀ/ਐੱਸਟੀ ਕੇਸ ਰੱਦ ਕਰ ਦਿੱਤਾ