Wednesday, August 06, 2025  

ਰਾਜਨੀਤੀ

ਸੰਸਦ ਵਿਚ AI ਇਨਕਲਾਬ ’ਤੇ ਬੋਲੇ ਸਾਂਸਦ ਰਾਘਵ ਚੱਢਾ: “ਚੀਨ ਕੋਲ DeepSeek ਹੈ, ਅਮਰੀਕਾ ਕੋਲ ChatGPT—ਭਾਰਤ ਕਿੱਥੇ ਖੜਾ ਹੈ?”

March 25, 2025

ਨਵੀਂ ਦਿੱਲੀ, 25 ਮਾਰਚ 2025:

ਰਾਜ ਸਭਾ ਵਿੱਚ ਜ਼ੀਰੋ ਆਵਰ ਦੌਰਾਨ, ਸਾਂਸਦ ਰਾਘਵ ਚੱਢਾ ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਖੇਤਰ ਵਿੱਚ ਭਾਰਤ ਦੀ ਸਥਿਤੀ ਉੱਤੇ ਚਿੰਤਾ ਜਤਾਈ ਅਤੇ ਕਿਹਾ ਕਿ ਭਾਰਤ ਨੂੰ ਦੁਨੀਆਂ ਦਾ AI ਹੱਬ ਬਣਾਉਣ ਲਈ ਤੁਰੰਤ ਅਤੇ ਵੱਡੇ ਪੱਧਰ ਤੇ ਕਾਰਵਾਈ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ, “ਅਮਰੀਕਾ ਕੋਲ ChatGPT, Gemini, ਤੇ Grok ਹਨ। ਚੀਨ ਕੋਲ DeepSeek ਤੇ Baidu ਹਨ। ਇਹ ਦੇਸ਼ ਪਹਿਲਾਂ ਹੀ 5 ਸਾਲਾਂ ਦੀ ਅਗਵਾਈ ਕਰ ਰਹੇ ਹਨ। ਅਸਲ ਸਵਾਲ ਇਹ ਹੈ — ਭਾਰਤ ਕਿੱਥੇ ਖੜਾ ਹੈ?”

ਭਾਰਤ ਕੋਲ ਕਾਬਲੀਅਤ ਵੀ ਹੈ, ਹੋਂਸਲਾ ਵੀ, ਪਰ ਨਿਵੇਸ਼ ਨਹੀਂ
ਚੱਢਾ ਨੇ ਦੱਸਿਆ ਕਿ 2010 ਤੋਂ 2022 ਤੱਕ ਦੁਨੀਆ ਭਰ ਵਿੱਚ ਦਰਜ ਹੋਏ AI ਪੇਟੰਟਾਂ ਵਿੱਚੋਂ 60% ਅਮਰੀਕਾ ਨੇ, 20% ਚੀਨ ਨੇ, ਤੇ ਸਿਰਫ਼ 0.5% ਭਾਰਤ ਨੇ ਦਰਜ ਕੀਤੇ।

ਉਨ੍ਹਾਂ ਕਿਹਾ, “ਭਾਰਤ ਕੋਲ ਸਭ ਤੋਂ ਵੱਧ ਟੈਲੈਂਟ ਹੈ, ਸਭ ਤੋਂ ਮਹਿਨਤੀ ਲੋਕ ਹਨ। ਦੁਨੀਆ ਦੀ 15% AI ਵਰਕਫੋਰਸ ਭਾਰਤ ਤੋਂ ਹੈ ਅਤੇ AI ਸਕਿੱਲ ਪੈਨਿਟਰੇਸ਼ਨ ’ਚ ਭਾਰਤ ਤੀਜੇ ਸਥਾਨ ’ਤੇ ਹੈ। ਪਰ ਫਿਰ ਵੀ, ਭਾਰਤ ਦੀ AI ਮਿਸ਼ਨ ਦੀ ਕੱਲ ਮੁੱਲ ਸਿਰਫ਼ 1 ਬਿਲੀਅਨ ਡਾਲਰ ਹੈ, ਜਦ ਕਿ ਅਮਰੀਕਾ 500 ਬਿਲੀਅਨ ਅਤੇ ਚੀਨ 137 ਬਿਲੀਅਨ ਡਾਲਰ ਨਿਵੇਸ਼ ਕਰ ਰਹੇ ਹਨ।”

ਉਨ੍ਹਾਂ ਦੱਸਿਆ ਕਿ ChatGPT ਦੇ ਸੰਸਥਾਪਕ ਨੇ ਹਾਲ ਹੀ ਵਿੱਚ ਕਿਹਾ ਕਿ ਉਹ “ਭਾਰਤ ਦੇ AI ਭਵਿੱਖ ਨੂੰ ਲੈ ਕੇ ਪੂਰੀ ਤਰ੍ਹਾਂ ਨਿਰਾਸ਼ ਹਨ।” ਚੱਢਾ ਨੇ ਪੁੱਛਿਆ, “ਕੀ ਅਸੀਂ ਉਨ੍ਹਾਂ ਦੀ ਗੱਲ ਸਹੀ ਸਾਬਤ ਕਰਾਂਗੇ ਜਾਂ ਉਨ੍ਹਾਂ ਨੂੰ ਗਲਤ ਸਾਬਤ ਕਰਕੇ ਦੁਨੀਆ ਨੂੰ ਦੱਸਾਂਗੇ ਕਿ ਭਾਰਤ AI ਵਿੱਚ ਅਗਵਾਈ ਕਰ ਸਕਦਾ ਹੈ?”

AI ਸਿਰਫ਼ ਤਕਨਾਲੋਜੀ ਨਹੀਂ, ਇਹ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਆਜ਼ਾਦੀ ਨਾਲ ਵੀ ਜੁੜਿਆ ਹੋਇਆ ਹੈ
ਚੱਢਾ ਨੇ ਕਿਹਾ ਕਿ ਭਾਰਤ ਨੂੰ ਸਵਦੇਸੀ AI ਮਾਡਲ ਵਿਕਸਤ ਕਰਨੇ ਚਾਹੀਦੇ ਹਨ, ਤਾਂ ਜੋ ਦੇਸ਼ ਦੀ ਡਾਟਾ ਸੰਪ੍ਰਭੂਤਾ ਤੇ ਸੁਰੱਖਿਆ ਬਣੀ ਰਹੇ।

ਚੱਢਾ ਵੱਲੋਂ ਦਿੱਤੇ ਗਏ ਮੁੱਖ ਸੁਝਾਅ:
• ਦੇਸ਼ ਵਿੱਚ ਆਪਣੇ ਬਣਾਏ AI ਚਿਪਸ ਅਤੇ ਸੂਪਰਕੰਪਿਊਟਰ ਬਨਾਏ ਜਾਣ।
• ਚਿਪ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਸਮਰਪਿਤ AI ਕੰਪਿਊਟਿੰਗ ਸਿਸਟਮ ਲਾਗੂ ਕੀਤੇ ਜਾਣ।
• ਸਾਵਰਿਨ AI ਮਾਡਲ ਤਿਆਰ ਕੀਤੇ ਜਾਣ, ਤਾਂ ਜੋ ਭਾਰਤ ਦੀ ਸੁਰੱਖਿਆ ਤੇ ਆਰਥਿਕ ਆਜ਼ਾਦੀ ਥਿਰ ਰਹੇ।
• ਸ਼ੋਧ ਲਈ ਰਿਸਰਚ ਗ੍ਰਾਂਟਾਂ ਦਿੱਤੀਆਂ ਜਾਣ।
• ਟੈਲੈਂਟ ਮਾਈਗਰੇਸ਼ਨ ਰੋਕਣ ਲਈ ਭਾਰਤ ਵਿੱਚ ਹੀ ਮੌਕੇ ਉਪਲਬਧ ਕਰਵਾਏ ਜਾਣ।

“Make AI in India” ਬਣੇ ਰਾਸ਼ਟਰੀ ਅੰਦੋਲਨ
ਚੱਢਾ ਨੇ ਕਿਹਾ ਕਿ “Make in India” ਹੁਣ ਸਿਰਫ਼ ਫੈਕਟਰੀਆਂ ਤੱਕ ਸੀਮਤ ਨਹੀਂ ਰਹਿ ਸਕਦਾ। ਹੁਣ ਸਮਾਂ ਆ ਗਿਆ ਹੈ ਕਿ “Make AI in India” ਨੂੰ ਰਾਸ਼ਟਰੀ ਅੰਦੋਲਨ ਬਣਾਇਆ ਜਾਵੇ।

“140 ਕਰੋੜ ਭਾਰਤੀ ਪੁੱਛ ਰਹੇ ਹਨ—ਕੀ ਅਸੀਂ AI ਦੇ ਸਿਰਫ ਉਪਭੋਗੀ ਰਹਿ ਜਾਵਾਂਗੇ ਜਾਂ ਉਸ ਦੇ ਨਿਰਮਾਤਾ ਬਣਾਂਗੇ?”

ਚੱਢਾ ਨੇ ਅੰਤ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਇੱਕ ਰਾਸ਼ਟਰੀ AI ਨੀਤੀ ਬਣਾਈ ਜਾਵੇ, ਜਿਸ ਵਿੱਚ ਸਪਸ਼ਟ ਟਾਈਮਲਾਈਨ, ਨਿਵੇਸ਼ ਯੋਜਨਾ ਅਤੇ ਲਾਗੂ ਕਰਨ ਦੀ ਰਣਨੀਤੀ ਹੋਵੇ, ਤਾਂ ਜੋ ਭਾਰਤ ਦੁਨੀਆ ਦੀ ਇਹ ਦੌੜ ਨਾ ਹਾਰ ਜਾਵੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਨਿਤੀਸ਼ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਦੇ ਨਿਵਾਸੀ ਉਮੀਦਵਾਰਾਂ ਲਈ 84.4 ਪ੍ਰਤੀਸ਼ਤ ਅਧਿਆਪਨ ਅਸਾਮੀਆਂ ਰਾਖਵੀਆਂ ਰੱਖੀਆਂ

ਨਿਤੀਸ਼ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਦੇ ਨਿਵਾਸੀ ਉਮੀਦਵਾਰਾਂ ਲਈ 84.4 ਪ੍ਰਤੀਸ਼ਤ ਅਧਿਆਪਨ ਅਸਾਮੀਆਂ ਰਾਖਵੀਆਂ ਰੱਖੀਆਂ

ਰਾਜ ਸਭਾ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਮਨੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਨੂੰ ਛੇ ਮਹੀਨਿਆਂ ਲਈ ਵਧਾਉਣ ਨੂੰ ਪਾਸ ਕਰ ਦਿੱਤਾ

ਰਾਜ ਸਭਾ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਮਨੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਨੂੰ ਛੇ ਮਹੀਨਿਆਂ ਲਈ ਵਧਾਉਣ ਨੂੰ ਪਾਸ ਕਰ ਦਿੱਤਾ

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਦੇਹਾਂਤ

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਦੇਹਾਂਤ

ਨਿਆਂਪਾਲਿਕਾ ਦਾ ਇਹ ਫੈਸਲਾ ਨਹੀਂ ਹੈ ਕਿ ਕੌਣ ਸੱਚਾ ਭਾਰਤੀ ਹੈ: ਪ੍ਰਿਯੰਕਾ ਗਾਂਧੀ

ਨਿਆਂਪਾਲਿਕਾ ਦਾ ਇਹ ਫੈਸਲਾ ਨਹੀਂ ਹੈ ਕਿ ਕੌਣ ਸੱਚਾ ਭਾਰਤੀ ਹੈ: ਪ੍ਰਿਯੰਕਾ ਗਾਂਧੀ

ਬਿਹਾਰ SIR 'ਤੇ ਡੈੱਡਲਾਕ ਜਾਰੀ ਰਹਿਣ ਕਾਰਨ ਲੋਕ ਸਭਾ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ

ਬਿਹਾਰ SIR 'ਤੇ ਡੈੱਡਲਾਕ ਜਾਰੀ ਰਹਿਣ ਕਾਰਨ ਲੋਕ ਸਭਾ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ

'ਚੋਣ ਧੋਖਾਧੜੀ' ਸੰਬੰਧੀ ਰਾਹੁਲ ਗਾਂਧੀ ਦਾ ਬੈਂਗਲੁਰੂ ਵਿੱਚ ਵਿਰੋਧ ਪ੍ਰਦਰਸ਼ਨ 8 ਅਗਸਤ ਤੱਕ ਮੁਲਤਵੀ

'ਚੋਣ ਧੋਖਾਧੜੀ' ਸੰਬੰਧੀ ਰਾਹੁਲ ਗਾਂਧੀ ਦਾ ਬੈਂਗਲੁਰੂ ਵਿੱਚ ਵਿਰੋਧ ਪ੍ਰਦਰਸ਼ਨ 8 ਅਗਸਤ ਤੱਕ ਮੁਲਤਵੀ

ਦਿੱਲੀ: 'ਆਪ' ਨੇ ਵਿਧਾਨ ਸਭਾ ਵਿੱਚ ਸਿੱਖਿਆ ਬਿੱਲ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ

ਦਿੱਲੀ: 'ਆਪ' ਨੇ ਵਿਧਾਨ ਸਭਾ ਵਿੱਚ ਸਿੱਖਿਆ ਬਿੱਲ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ

ਸੁਪਰੀਮ ਕੋਰਟ ਨੇ ਭਾਰਤੀ ਫੌਜ ਦਾ ਅਪਮਾਨ ਕਰਨ ਲਈ ਰਾਹੁਲ ਗਾਂਧੀ ਦੀ ਖਿਚਾਈ

ਸੁਪਰੀਮ ਕੋਰਟ ਨੇ ਭਾਰਤੀ ਫੌਜ ਦਾ ਅਪਮਾਨ ਕਰਨ ਲਈ ਰਾਹੁਲ ਗਾਂਧੀ ਦੀ ਖਿਚਾਈ

ਦਲਿਤਾਂ, ਆਦਿਵਾਸੀਆਂ ਦੇ ਮਹਾਨ ਨੇਤਾ: ਲਾਲੂ ਯਾਦਵ ਨੇ ਸ਼ਿਬੂ ਸੋਰੇਨ ਨੂੰ ਸ਼ਰਧਾਂਜਲੀ ਭੇਟ ਕੀਤੀ

ਦਲਿਤਾਂ, ਆਦਿਵਾਸੀਆਂ ਦੇ ਮਹਾਨ ਨੇਤਾ: ਲਾਲੂ ਯਾਦਵ ਨੇ ਸ਼ਿਬੂ ਸੋਰੇਨ ਨੂੰ ਸ਼ਰਧਾਂਜਲੀ ਭੇਟ ਕੀਤੀ

ਪੇਪਰਲੈੱਸ ਅਸੈਂਬਲੀ, ਸਕੱਤਰੇਤ ਵਿੱਚ ਈ-ਫਾਈਲਾਂ ਦੀ ਵਰਤੋਂ ਇਤਿਹਾਸਕ ਪਹਿਲਕਦਮੀਆਂ ਹਨ: ਦਿੱਲੀ ਦੇ ਮੁੱਖ ਮੰਤਰੀ

ਪੇਪਰਲੈੱਸ ਅਸੈਂਬਲੀ, ਸਕੱਤਰੇਤ ਵਿੱਚ ਈ-ਫਾਈਲਾਂ ਦੀ ਵਰਤੋਂ ਇਤਿਹਾਸਕ ਪਹਿਲਕਦਮੀਆਂ ਹਨ: ਦਿੱਲੀ ਦੇ ਮੁੱਖ ਮੰਤਰੀ