Thursday, May 01, 2025  

ਰਾਜਨੀਤੀ

'ਯੁੱਧ ਨਸ਼ਿਆਂ ਵਿਰੁੱਧ' ਨੌਜਵਾਨਾਂ ਦੇ ਭਵਿੱਖ ਲਈ ਹੈ, ਇਸ ਲਈ ਸਾਰੀਆਂ ਧਿਰਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇਸ ਦਾ ਸਮਰਥਨ ਕਰਨਾ ਚਾਹੀਦਾ ਹੈ

April 09, 2025

ਚੰਡੀਗੜ੍ਹ, 9 ਅਪ੍ਰੈਲ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ੇ ਦੇ ਮੁੱਦੇ 'ਤੇ ਰਾਜਨੀਤੀ ਕਰਨਾ ਬੰਦ ਕਰਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦਾ ਸਮਰਥਨ ਕਰਨ। ਗਰਗ ਨੇ ਬਾਜਵਾ ਵੱਲੋਂ ਪੰਜਾਬ ਪੁਲਿਸ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਹਾਲੀਆ ਟਿੱਪਣੀਆਂ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀ ਲੜਾਈ ਵਿੱਚ ਰਚਨਾਤਮਿਕ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

ਨੀਲ ਗਰਗ ਨੇ ਅੰਮ੍ਰਿਤਸਰ ਵਿੱਚ ਹੈਰੋਇਨ ਸਮੇਤ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਇੱਕ ਸੀਨੀਅਰ ਅਧਿਕਾਰੀ ਦੀ ਗ੍ਰਿਫ਼ਤਾਰੀ ਦੀ ਹਾਲ ਹੀ ਵਿੱਚ ਵਾਪਰੀ ਘਟਨਾ 'ਤੇ ਬਾਜਵਾ ਦੀ ਚੁੱਪੀ 'ਤੇ ਸਵਾਲ ਉਠਾਏ। ਉਨ੍ਹਾਂ ਪੁੱਛਿਆ, "ਕੀ ਇਸ ਗ੍ਰਿਫ਼ਤਾਰੀ ਕਾਰਨ ਈਡੀ ਨੂੰ ਵੀ ਹੁਣ ਭੰਗ ਕਰ ਦੇਣਾ ਚਾਹੀਦਾ ਹੈ? ਹਰ ਜਗ੍ਹਾ ਚੰਗੇ ਅਤੇ ਮਾੜੇ ਤੱਤ ਹਨ। ਇਹ ਰਾਜਨੀਤੀ ਬਾਰੇ ਨਹੀਂ ਹੈ - ਇਹ ਸਾਡੇ ਨੌਜਵਾਨਾਂ ਦੇ ਭਵਿੱਖ ਬਾਰੇ ਹੈ।"

ਕਾਂਗਰਸ ਪਾਰਟੀ ਦੇ ਪੁਰਾਣੇ ਇਤਿਹਾਸ ਨੂੰ ਯਾਦ ਕਰਦਿਆਂ ਗਰਗ ਨੇ ਬਾਜਵਾ ਅਤੇ ਉਨ੍ਹਾਂ ਦੀ ਪਾਰਟੀ 'ਤੇ ਸੱਤਾ ਵਿੱਚ ਰਹਿੰਦੇ ਹੋਏ ਡਰੱਗ ਮਾਫ਼ੀਆ ਨੂੰ ਬਚਾਉਣ ਦਾ ਦੋਸ਼ ਲਗਾਇਆ, ਜਿਸ ਕਾਰਨ ਇੱਕ ਪੂਰੀ ਪੀੜ੍ਹੀ ਬਰਬਾਦ ਹੋ ਗਈ। ਉਨ੍ਹਾਂ ਕਿਹਾ, "ਤੁਹਾਡੀ ਪਾਰਟੀ ਕਈ ਸਾਲਾਂ ਤੱਕ ਸੱਤਾ ਵਿੱਚ ਸੀ। ਤੁਸੀਂ ਡਰੱਗ ਮਾਫ਼ੀਆ ਨੂੰ ਪਨਾਹ ਦਿੱਤੀ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦਾ ਸ਼ਿਕਾਰ ਹੋਣ ਦਿੱਤਾ। ਹੁਣ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਨਸ਼ਿਆਂ ਵਿਰੁੱਧ ਜੰਗ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ ਅਤੇ ਇਸ ਦਾ ਮਜ਼ਾਕ ਨਹੀਂ  ਉਡਾਉਣਾ ਚਾਹੀਦਾ ਹੈ। ਇਹ ਰਾਜਨੀਤੀ ਕਰਨ ਦਾ ਨਹੀਂ ਸਗੋਂ ਕੁਝ ਕਰਨ ਦਾ ਸਮਾਂ ਹੈ।"

ਪੰਜਾਬ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ 'ਆਪ' ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਗਰਗ ਨੇ ਬਾਜਵਾ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸੂਬੇ ਨੂੰ ਬਚਾਉਣ ਦੇ ਯਤਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਗਰਗ ਨੇ ਕਿਹਾ, "ਮਾਨ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ। ਅਸੀਂ ਉਦੋਂ ਤੱਕ ਚੁੱਪ ਨਹੀਂ ਬੈਠਾਂਗੇ ਜਦੋਂ ਤੱਕ ਹਰ ਨਸ਼ਾ ਤਸਕਰ ਨੂੰ ਨਿਆਂ ਦੇ ਕਟਹਿਰੇ ਵਿੱਚ ਨਹੀਂ ਲਿਆਂਦਾ ਜਾਂਦਾ ਅਤੇ ਪੰਜਾਬ ਰੰਗਲਾ ਪੰਜਾਬ ਵਜੋਂ ਆਪਣੀ ਪੁਰਾਣੀ ਸ਼ਾਨ ਮੁੜ ਪ੍ਰਾਪਤ ਨਹੀਂ ਕਰ ਲੈਂਦਾ। ਇਹ ਲੜਾਈ ਰਾਜਨੀਤਿਕ ਲਾਭ ਲਈ ਨਹੀਂ ਹੈ, ਇਹ ਪੰਜਾਬ ਦੇ ਭਵਿੱਖ ਦੀ ਰੱਖਿਆ ਲਈ ਹੈ।"

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਸੂਬੇ ਭਰ ਵਿੱਚ ਡਰੱਗ ਨੈੱਟਵਰਕਾਂ 'ਤੇ ਸਰਗਰਮੀ ਨਾਲ ਕਾਰਵਾਈ ਕਰ ਰਹੀ ਹੈ। ਗਰਗ ਨੇ ਭਰੋਸਾ ਦਿੱਤਾ ਕਿ ਅਜਿਹੇ ਯਤਨ ਨਿਰੰਤਰ ਜਾਰੀ ਰਹਿਣਗੇ। ਇਸ ਦੇ ਲਈ ਸਾਰੇ ਰਾਜਨੀਤਿਕ ਨੇਤਾਵਾਂ ਨੂੰ ਆਪਣੇ ਮਤਭੇਦਾਂ ਨੂੰ ਇਕ ਪਾਸੇ ਰੱਖ ਕੇ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਲਈ ਇਕੱਠੇ ਕੰਮ ਕਰਨ ਦੀ ਲੋੜ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਚੋਣ ਕਮਿਸ਼ਨ ਵੋਟਰ ਸੂਚੀਆਂ ਤੋਂ ਮ੍ਰਿਤਕ ਵੋਟਰਾਂ ਦੇ ਨਾਮ ਜਲਦੀ ਹਟਾਉਣ ਲਈ ਡਿਜੀਟਲ ਡੇਟਾ ਦੀ ਵਰਤੋਂ ਕਰੇਗਾ

ਚੋਣ ਕਮਿਸ਼ਨ ਵੋਟਰ ਸੂਚੀਆਂ ਤੋਂ ਮ੍ਰਿਤਕ ਵੋਟਰਾਂ ਦੇ ਨਾਮ ਜਲਦੀ ਹਟਾਉਣ ਲਈ ਡਿਜੀਟਲ ਡੇਟਾ ਦੀ ਵਰਤੋਂ ਕਰੇਗਾ

ਮਜ਼ਦੂਰ ਦਿਵਸ: ਦਿੱਲੀ ਦੇ ਮੁੱਖ ਮੰਤਰੀ ਨੇ ਗਰਮੀਆਂ ਦੌਰਾਨ ਉਸਾਰੀ ਕਾਮਿਆਂ ਲਈ ਦੁਪਹਿਰ 3 ਘੰਟੇ ਦੀ 'ਹੀਟ ਬ੍ਰੇਕ' ਦਾ ਆਦੇਸ਼ ਦਿੱਤਾ

ਮਜ਼ਦੂਰ ਦਿਵਸ: ਦਿੱਲੀ ਦੇ ਮੁੱਖ ਮੰਤਰੀ ਨੇ ਗਰਮੀਆਂ ਦੌਰਾਨ ਉਸਾਰੀ ਕਾਮਿਆਂ ਲਈ ਦੁਪਹਿਰ 3 ਘੰਟੇ ਦੀ 'ਹੀਟ ਬ੍ਰੇਕ' ਦਾ ਆਦੇਸ਼ ਦਿੱਤਾ

ਰੇਵੰਤ ਰੈਡੀ ਨੇ ਕੇਂਦਰ ਨੂੰ ਜਾਤੀ ਜਨਗਣਨਾ ਲਈ ਤੇਲੰਗਾਨਾ ਮਾਡਲ ਦੀ ਪਾਲਣਾ ਕਰਨ ਦੀ ਅਪੀਲ ਕੀਤੀ

ਰੇਵੰਤ ਰੈਡੀ ਨੇ ਕੇਂਦਰ ਨੂੰ ਜਾਤੀ ਜਨਗਣਨਾ ਲਈ ਤੇਲੰਗਾਨਾ ਮਾਡਲ ਦੀ ਪਾਲਣਾ ਕਰਨ ਦੀ ਅਪੀਲ ਕੀਤੀ

ਭਾਜਪਾ ਦੀ ਅਗਵਾਈ ਵਾਲੀਆਂ ਕੇਂਦਰ ਤੇ ਹਰਿਆਣਾ ਸਰਕਾਰਾਂ ਸੱਤਾ ਦੀ ਦੁਰਵਰਤੋਂ ਕਰ ਰਹੀਆਂ-ਭਗਵੰਤ ਸਿੰਘ ਮਾਨ

ਭਾਜਪਾ ਦੀ ਅਗਵਾਈ ਵਾਲੀਆਂ ਕੇਂਦਰ ਤੇ ਹਰਿਆਣਾ ਸਰਕਾਰਾਂ ਸੱਤਾ ਦੀ ਦੁਰਵਰਤੋਂ ਕਰ ਰਹੀਆਂ-ਭਗਵੰਤ ਸਿੰਘ ਮਾਨ

ਮਲਵਿੰਦਰ ਕੰਗ ਦਾ ਰਵਨੀਤ ਬਿੱਟੂ 'ਤੇ ਜਵਾਬੀ ਹਮਲਾ, ਪੁੱਛਿਆ - ਤੁਹਾਨੂੰ ਹਰਿਆਣਾ ਨੂੰ ਪਾਣੀ ਦੇਣ ਦੀ ਇੰਨੀ ਚਿੰਤਾ ਕਿਉਂ ਹੋ ਰਹੀ ਹੈ? 

ਮਲਵਿੰਦਰ ਕੰਗ ਦਾ ਰਵਨੀਤ ਬਿੱਟੂ 'ਤੇ ਜਵਾਬੀ ਹਮਲਾ, ਪੁੱਛਿਆ - ਤੁਹਾਨੂੰ ਹਰਿਆਣਾ ਨੂੰ ਪਾਣੀ ਦੇਣ ਦੀ ਇੰਨੀ ਚਿੰਤਾ ਕਿਉਂ ਹੋ ਰਹੀ ਹੈ? 

ਰਾਹੁਲ ਗਾਂਧੀ ਨੇ ਕਾਨਪੁਰ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ, ਸਮਰਥਨ ਦਾ ਭਰੋਸਾ ਦਿੱਤਾ

ਰਾਹੁਲ ਗਾਂਧੀ ਨੇ ਕਾਨਪੁਰ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ, ਸਮਰਥਨ ਦਾ ਭਰੋਸਾ ਦਿੱਤਾ

'ਪਾਰਟੀਆਂ ਨੂੰ ਪਹਿਲਗਾਮ 'ਤੇ ਸਰਕਾਰ ਦਾ ਸਮਰਥਨ ਕਰਨਾ ਚਾਹੀਦਾ ਹੈ', ਮਾਇਆਵਤੀ ਨੇ 'ਗੰਦੀ ਰਾਜਨੀਤੀ' ਵਿਰੁੱਧ ਚੇਤਾਵਨੀ ਦਿੱਤੀ

'ਪਾਰਟੀਆਂ ਨੂੰ ਪਹਿਲਗਾਮ 'ਤੇ ਸਰਕਾਰ ਦਾ ਸਮਰਥਨ ਕਰਨਾ ਚਾਹੀਦਾ ਹੈ', ਮਾਇਆਵਤੀ ਨੇ 'ਗੰਦੀ ਰਾਜਨੀਤੀ' ਵਿਰੁੱਧ ਚੇਤਾਵਨੀ ਦਿੱਤੀ

ਕੀ ਬਾਜਵਾ ਇਹ ਦੱਸਣਗੇ ਕਿ ਉਨ੍ਹਾਂ ਦੀ ਨਿੱਜਤਾ ਪੰਜਾਬ ਦੀ ਸੁਰੱਖਿਆ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ?-ਸੰਨੀ ਆਹਲੂਵਾਲੀਆ 

ਕੀ ਬਾਜਵਾ ਇਹ ਦੱਸਣਗੇ ਕਿ ਉਨ੍ਹਾਂ ਦੀ ਨਿੱਜਤਾ ਪੰਜਾਬ ਦੀ ਸੁਰੱਖਿਆ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ?-ਸੰਨੀ ਆਹਲੂਵਾਲੀਆ 

ਆਪ ਸੰਸਦ ਮੈਂਬਰ ਮਲਵਿੰਦਰ ਕੰਗ ਨੇ ਹਰਿਆਣਾ ਭਾਜਪਾ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਕੀਤੀ ਨਿੰਦਾ, ਕਿਹਾ – ਪੰਜਾਬ ਦਾ ਪਾਣੀ ਲੁੱਟਣ ਦੀ ਰਚ ਰਹੀ ਹੈ ਖ਼ਤਰਨਾਕ ਸਾਜ਼ਿਸ਼

ਆਪ ਸੰਸਦ ਮੈਂਬਰ ਮਲਵਿੰਦਰ ਕੰਗ ਨੇ ਹਰਿਆਣਾ ਭਾਜਪਾ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਕੀਤੀ ਨਿੰਦਾ, ਕਿਹਾ – ਪੰਜਾਬ ਦਾ ਪਾਣੀ ਲੁੱਟਣ ਦੀ ਰਚ ਰਹੀ ਹੈ ਖ਼ਤਰਨਾਕ ਸਾਜ਼ਿਸ਼

ਕੇਂਦਰੀ ਕੈਬਨਿਟ ਦੀ ਕੱਲ੍ਹ ਹੋਵੇਗੀ ਮੀਟਿੰਗ, ਪਹਿਲਗਾਮ ਹਮਲੇ ਤੋਂ ਬਾਅਦ ਪਹਿਲੀ ਵਾਰ

ਕੇਂਦਰੀ ਕੈਬਨਿਟ ਦੀ ਕੱਲ੍ਹ ਹੋਵੇਗੀ ਮੀਟਿੰਗ, ਪਹਿਲਗਾਮ ਹਮਲੇ ਤੋਂ ਬਾਅਦ ਪਹਿਲੀ ਵਾਰ