Thursday, August 28, 2025  

ਰਾਜਨੀਤੀ

ਡਾ. ਚੱਬੇਵਾਲ ਦਾ ਗੁਰਪਤਵੰਤ ਪੰਨੂ ਨੂੰ ਖੁੱਲ੍ਹਾ ਚੈਲੇਂਜ - "ਹਿੰਮਤ ਹੈ, ਤਾਂ ਵਿਦੇਸ਼ੀ ਧਰਤੀ 'ਤੇ ਵੀ ਭਾਰਤੀਆਂ ਸਾਹਮਣੇ ਦੇ ਕੇ ਦੇਖੇ ਆਪਣੇ ਭੜਕਾਊ ਬਿਆਨ

April 10, 2025

ਚੰਡੀਗੜ੍ਹ/ਹੁਸ਼ਿਆਰਪੁਰ , 10 ਅਪ੍ਰੈਲ 

ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਬਾਰੇ ਕੀਤੀ ਗਈ ਅਪਮਾਨਜਨਕ ਟਿੱਪਣੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਸ ਦਾ ਉਦੇਸ਼ ਪੰਜਾਬ ਦੇ ਲੋਕਾਂ ਵਿੱਚ ਵੰਡ ਪਾਉਣਾ ਹੈ।

ਵੀਰਵਾਰ ਨੂੰ 'ਆਪ' ਨੇਤਾ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਨੇ ਹੁਸ਼ਿਆਰਪੁਰ ਵਿੱਚ ਇਸ ਮੁੱਦੇ 'ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਨਾਲ ‘ਆਪ’ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਅਤੇ ਬ੍ਰਹਮ ਸ਼ੰਕਰ ਜਿੰਪਾ ਵੀ ਮੌਜੂਦ ਸਨ।

ਡਾ. ਰਵਜੋਤ ਸਿੰਘ ਨੇ ਕਿਹਾ ਕਿ ਗੁਰਪਤਵੰਤ ਪੰਨੂ ਪੰਜਾਬ ਦੇ ਲੋਕਾਂ ਵਿੱਚ ਫੁੱਟ ਪਾਉਣਾ ਚਾਹੁੰਦਾ ਹੈ ਪਰ ਉਹ ਇਸ ਵਿੱਚ ਸਫਲ ਨਹੀਂ ਹੋ ਸਕਦਾ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ। ਉਹ ਅਜਿਹੀਆਂ ਚਾਲਾਂ ਨੂੰ ਸਮਝਦੇ ਹਨ। ਪੰਜਾਬੀ ਅਜਿਹੀਆਂ ਘਟਨਾਵਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ।

ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਸਾਡੇ ਦਲਿਤ ਭਾਈਚਾਰੇ ਸਮੇਤ ਲੱਖਾਂ ਲੋਕਾਂ ਨੂੰ ਠੇਸ ਪਹੁੰਚਾਈ ਹੈ ਜੋ ਬਾਬਾ ਸਾਹਿਬ ਵਿੱਚ ਵਿਸ਼ਵਾਸ ਰੱਖਦੇ ਹਨ। ਅਸੀਂ ਪੰਨੂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਸਨੂੰ ਅਜਿਹੀਆਂ ਗਤੀਵਿਧੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ ਅਤੇ ਜੇਕਰ ਧਰਤੀ 'ਤੇ ਉਸ ਦਾ ਕੋਈ ਸ਼ੁਭਚਿੰਤਕ ਹੈ ਤਾਂ ਮੈਂ ਉਸ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਨੂ ਦੇ ਦਿਮਾਗ ਦਾ ਇਲਾਜ ਕਰਵਾਏ।

ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਨੂ ਦੀ ਟਿੱਪਣੀ ਬਹੁਤ ਹੀ ਨਿੰਦਣਯੋਗ ਹੈ। ਸਾਡੇ ਗੁਰੂਆਂ, ਸੰਤਾਂ ਅਤੇ ਪੈਗੰਬਰਾਂ ਨੇ ਮਨੁੱਖਤਾ ਅਤੇ ਏਕਤਾ ਦੀ ਗੱਲ ਕੀਤੀ ਹੈ। ਅਜਿਹੀਆਂ ਟਿੱਪਣੀਆਂ ਕੋਈ ਧਾਰਮਿਕ ਵਿਅਕਤੀ ਤਾਂ ਦੂਰ, ਆਮ ਵਿਅਕਤੀ ਵੀ ਨਹੀਂ ਕਰਦਾ ਹੈ। ਇਨ੍ਹਾਂ ਲੋਕਾਂ ਦਾ ਸਿਰਫ਼ ਇੱਕ ਹੀ ਮਕਸਦ ਹੈ, ਪੰਜਾਬ ਵਿੱਚ ਵੰਡ ਪਾ ਕੇ ਆਪਣੀ ਘਟੀਆ ਰਾਜਨੀਤੀ ਨੂੰ ਚਮਕਾਉਣਾ।।

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਨੇ ਨਾ ਸਿਰਫ਼ ਦਲਿਤਾਂ ਨੂੰ ਸੰਵਿਧਾਨਕ ਅਧਿਕਾਰ ਦਿੱਤੇ, ਸਗੋਂ ਸੰਵਿਧਾਨ ਰਾਹੀਂ ਉਨ੍ਹਾਂ ਨੇ ਔਰਤਾਂ, ਘੱਟ ਗਿਣਤੀਆਂ ਸਮੇਤ ਸਾਰੇ ਪਛੜੇ ਲੋਕਾਂ ਨੂੰ ਸੰਵਿਧਾਨਕ ਅਧਿਕਾਰ ਦਿੱਤੇ। ਜੇਕਰ ਅੱਜ ਸੰਵਿਧਾਨ ਨਾ ਹੁੰਦਾ, ਤਾਂ ਸ਼ਾਇਦ ਦੇਸ਼ ਵਿੱਚ ਲੋਕਤੰਤਰ ਨਾ ਹੁੰਦਾ। 

ਡਾ. ਚੱਬੇਵਾਲ ਨੇ ਕਿਹਾ ਕਿ ਪੰਨੂ ਪੂਰੀ ਤਰ੍ਹਾਂ ਭਗੌੜਾ ਹੈ। ਉਹ ਨਾ ਸਿਰਫ਼ ਭਾਰਤ ਵਿੱਚ, ਸਗੋਂ ਅਮਰੀਕਾ ਅਤੇ ਕੈਨੇਡਾ ਵਿੱਚ ਵੀ ਇੱਕ ਭਗੌੜੇ ਵਾਂਗ ਰਹਿੰਦਾ ਹੈ। ਉਹ ਉੱਥੇ ਵੀ ਅੰਡਰਗਰਾਊਂਡ ਹੈ। ਏਜੰਸੀਆਂ ਉਸਦਾ ਪਤਾ ਲੱਭਣ ਵਿੱਚ ਅਸਮਰੱਥ ਹਨ। ਡਾ. ਚੱਬੇਵਾਲ ਨੇ ਪੰਨੂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਵਿੱਚ ਹਿੰਮਤ ਹੈ ਤਾਂ ਪੰਜਾਬ ਆਵੇ ਨਹੀਂ ਤਾਂ ਵਿਦੇਸ਼ੀ ਧਰਤੀ 'ਤੇ ਭਾਰਤੀ ਲੋਕਾਂ ਦੇ ਸਾਹਮਣੇ ਇਹ ਬਿਆਨ ਦੇਵੇ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਭੀਮ ਰਾਓ ਅੰਬੇਡਕਰ ਕੌਣ ਹੈ।

'ਆਪ' ਨੇਤਾ ਨੇ ਕਿਹਾ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਦੀ।ਜਯੰਤੀ 'ਤੇ, ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਅਤੇ ਆਗੂ ਝੰਡਿਆਂ ਅਤੇ ਡੰਡਿਆਂ ਨਾਲ ਉਨ੍ਹਾਂ ਦੀਆਂ ਮੂਰਤੀਆਂ ਦੀ ਰੱਖਿਆ ਕਰਨਗੇ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਢੁਕਵਾਂ ਜਵਾਬ ਦੇਣਗੇ।

ਡਾ. ਚੱਬੇਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਗੁਰਪਤਵੰਤ ਪੰਨੂ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਭਾਰਤ ਲਿਆਂਦਾ ਜਾਵੇ ਅਤੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਅਮਰੀਕੀ ਕਪਾਹ 'ਤੇ ਡਿਊਟੀ ਹਟਾਉਣਾ ਕਿਸਾਨਾਂ ਲਈ ਘਾਤਕ ਝਟਕਾ: ਕੇਜਰੀਵਾਲ

ਅਮਰੀਕੀ ਕਪਾਹ 'ਤੇ ਡਿਊਟੀ ਹਟਾਉਣਾ ਕਿਸਾਨਾਂ ਲਈ ਘਾਤਕ ਝਟਕਾ: ਕੇਜਰੀਵਾਲ

ਮੁੱਖ ਮੰਤਰੀ ਭੂਪੇਂਦਰ ਪਟੇਲ 29 ਅਗਸਤ ਨੂੰ ਗਾਂਧੀਨਗਰ ਵਿੱਚ ਸਵਾਗਤ ਸੈਸ਼ਨ ਦੀ ਅਗਵਾਈ ਕਰਨਗੇ

ਮੁੱਖ ਮੰਤਰੀ ਭੂਪੇਂਦਰ ਪਟੇਲ 29 ਅਗਸਤ ਨੂੰ ਗਾਂਧੀਨਗਰ ਵਿੱਚ ਸਵਾਗਤ ਸੈਸ਼ਨ ਦੀ ਅਗਵਾਈ ਕਰਨਗੇ

ਬਿਹਾਰ ਦੇ ਸੁਪੌਲ ਵਿੱਚ ਰਾਹੁਲ-ਤੇਜਸਵੀ ਦੀ ਵੋਟਰ ਅਧਿਕਾਰ ਯਾਤਰਾ ਵਿੱਚ ਪ੍ਰਿਯੰਕਾ ਗਾਂਧੀ ਸ਼ਾਮਲ ਹੋਈ

ਬਿਹਾਰ ਦੇ ਸੁਪੌਲ ਵਿੱਚ ਰਾਹੁਲ-ਤੇਜਸਵੀ ਦੀ ਵੋਟਰ ਅਧਿਕਾਰ ਯਾਤਰਾ ਵਿੱਚ ਪ੍ਰਿਯੰਕਾ ਗਾਂਧੀ ਸ਼ਾਮਲ ਹੋਈ

'ਆਪ' ਨੇ ਸੌਰਭ ਭਾਰਦਵਾਜ 'ਤੇ ਈਡੀ ਦੇ ਛਾਪੇ ਦੀ ਨਿੰਦਾ ਕੀਤੀ, ਇਸਨੂੰ 'ਰਾਜਨੀਤਿਕ ਤੌਰ 'ਤੇ ਪ੍ਰੇਰਿਤ' ਦੱਸਿਆ।

'ਆਪ' ਨੇ ਸੌਰਭ ਭਾਰਦਵਾਜ 'ਤੇ ਈਡੀ ਦੇ ਛਾਪੇ ਦੀ ਨਿੰਦਾ ਕੀਤੀ, ਇਸਨੂੰ 'ਰਾਜਨੀਤਿਕ ਤੌਰ 'ਤੇ ਪ੍ਰੇਰਿਤ' ਦੱਸਿਆ।

ਸੰਵੇਦਨਸ਼ੀਲ ਸਰਕਾਰੀ ਜਾਣਕਾਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਜੰਮੂ-ਕਸ਼ਮੀਰ ਵਿੱਚ ਅਧਿਕਾਰਤ ਡਿਵਾਈਸਾਂ 'ਤੇ ਪੈੱਨ ਡਰਾਈਵ ਦੀ ਵਰਤੋਂ 'ਤੇ ਪਾਬੰਦੀ

ਸੰਵੇਦਨਸ਼ੀਲ ਸਰਕਾਰੀ ਜਾਣਕਾਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਜੰਮੂ-ਕਸ਼ਮੀਰ ਵਿੱਚ ਅਧਿਕਾਰਤ ਡਿਵਾਈਸਾਂ 'ਤੇ ਪੈੱਨ ਡਰਾਈਵ ਦੀ ਵਰਤੋਂ 'ਤੇ ਪਾਬੰਦੀ

ਵੋਟਰ ਅਧਿਕਾਰ ਯਾਤਰਾ: ਰਾਹੁਲ ਗਾਂਧੀ ਕਟਿਹਾਰ ਵਿੱਚ ਮਖਾਨਾ ਕਿਸਾਨਾਂ ਨੂੰ ਮਿਲੇ

ਵੋਟਰ ਅਧਿਕਾਰ ਯਾਤਰਾ: ਰਾਹੁਲ ਗਾਂਧੀ ਕਟਿਹਾਰ ਵਿੱਚ ਮਖਾਨਾ ਕਿਸਾਨਾਂ ਨੂੰ ਮਿਲੇ

ਨਵੇਂ ਪੁਲਿਸ ਕਮਿਸ਼ਨਰ ਸਤੀਸ਼ ਗੋਲਚਾ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਾਨੂੰਨ ਵਿਵਸਥਾ ਬਾਰੇ ਚਰਚਾ ਕੀਤੀ

ਨਵੇਂ ਪੁਲਿਸ ਕਮਿਸ਼ਨਰ ਸਤੀਸ਼ ਗੋਲਚਾ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਾਨੂੰਨ ਵਿਵਸਥਾ ਬਾਰੇ ਚਰਚਾ ਕੀਤੀ

ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਚੋਣਾਂ ਤੋਂ ਪਹਿਲਾਂ 50,000 ਨੌਕਰੀਆਂ ਦੇਣ ਦਾ ਵਾਅਦਾ ਕੀਤਾ, 5 ਸਾਲਾਂ ਵਿੱਚ ਇੱਕ ਕਰੋੜ

ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਚੋਣਾਂ ਤੋਂ ਪਹਿਲਾਂ 50,000 ਨੌਕਰੀਆਂ ਦੇਣ ਦਾ ਵਾਅਦਾ ਕੀਤਾ, 5 ਸਾਲਾਂ ਵਿੱਚ ਇੱਕ ਕਰੋੜ

ਬਿਹਾਰ SIR 'ਤੇ ਰਾਜਨੀਤਿਕ ਪਾਰਟੀਆਂ ਦੇ ਦੋ ਇਤਰਾਜ਼, ਹੁਣ ਤੱਕ ਵੋਟਰਾਂ ਤੋਂ 70,895: ECI

ਬਿਹਾਰ SIR 'ਤੇ ਰਾਜਨੀਤਿਕ ਪਾਰਟੀਆਂ ਦੇ ਦੋ ਇਤਰਾਜ਼, ਹੁਣ ਤੱਕ ਵੋਟਰਾਂ ਤੋਂ 70,895: ECI

ਜੰਮੂ-ਕਸ਼ਮੀਰ ਸੜਕ ਹਾਦਸਾ: ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦੁੱਖ ਪ੍ਰਗਟ ਕੀਤਾ

ਜੰਮੂ-ਕਸ਼ਮੀਰ ਸੜਕ ਹਾਦਸਾ: ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦੁੱਖ ਪ੍ਰਗਟ ਕੀਤਾ