Tuesday, November 04, 2025  

ਹਰਿਆਣਾ

ਹਰਿਆਣਾ ਦੇ ਵਿਕਾਸ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ ਗਲੋਬਲ ਸਿਟੀ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

April 11, 2025

ਚੰਡੀਗੜ੍ਹ, 11 ਅਪ੍ਰੈਲ -

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੌਮਾਂਤਰੀ ਪੱਧਰ ਦੇ ਸਾਰੇ ਮਾਨਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂਗ੍ਰਾਮ ਵਿੱਚ ਗਲੋਬਲ ਸਿਟੀ ਵਿਕਸਿਤ ਕੀਤੀ ਜਾਵੇਗੀ। ਇਹ ਪਰਿਯੋਜਨਾ ਹਰਿਆਣਾਂ ਦੇ ਵਿਕਾਸ ਵਿੱਚ ਇੱਕ ਮੀਲ ਦਾ ਪੱਧਰ ਸਾਬਿਤ ਹੋਵੇਗੀ।

ਮੁੱਖ ਮੰਤਰੀ ਸ਼ੁਕਰਵਾਰ ਨੂੰ ਗੁਰੂਗ੍ਰਾਮ ਵਿੱਚ ਗਲੋਬਲ ਸਿਟੀ ਦੀ ਸਾਇਟ 'ਤੇ ਨਿਵੇਸ਼ਕਾਂ ਦੇ ਨਾਲ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਵਿਧਾਇਕ ਸ੍ਰੀਮਤੀ ਬਿਮਲਾ ਚੌਧਰੀ, ਸ੍ਰੀ ਤੇਜਪਾਲ ਤੰਵਰ ਤੇ ਸ੍ਰੀ ਮੁਕੇਸ਼ ਸ਼ਰਮਾ ਵੀ ਮੌਜੂਦ ਰਹੇ।

ਰੁਜਗਾਰ ਦੇ ਪੰਜ ਲੱਖ ਤੋਂ ਵੱਧ ਮੌਕੇ ਹੋਣਗੇ ਸ੍ਰਿਜਤ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਨਿਵੇਸ਼ ਦੇ ਨਾਲ ਇਹ ਪਰਿਯੋਜਨਾ ਲਗਭਗ 16 ਲੱਖ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰੇਗੀ। ਪਰਿਯੋਜਨਾ ਦੇ ਵਿਕਸਿਤ ਹੋਣ 'ਤੇ ਕਰੀਬ ਪੰਜ ਲੱਖ ਰੁਜਗਾਰ ਦੇ ਨਵੇਂ ਮੌਕਿਆਂ ਦਾ ਸ੍ਰਿਜਨ ਹੋਵੇਗਾ। ਇੱਕ ਹਜਾਰ ਏਕੜ 'ਤੇ ਵਿਕਸਿਤ ਕੀਤੀ ਜਾ ਰਹੀ ਇਸ ਪਰਿਯੋਜਨਾ ਵਿੱਚ ਕਿਮਸ ਯੂਜ਼ ਲੈਂਡ ਦਾ ਪ੍ਰਾਵਧਾਨ ਕੀਤਾ ਗਿਆ ਹੈ, ਜਿਸ ਵਿੱਚ ਰਿਹਾਇਸ਼ੀ, ਕਾਰੋਬਾਰੀ, ਹੋਸਪਟੇਲਿਟੀ ਤੇ ਵਿਦਿਅਕ ਅਦਾਰਿਆਂ ਆਦਿ ਲਈ ਵੀ ਵਿਸ਼ੇਸ਼ ਸਥਾਨ ਰਹੇਗਾ।

ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਮਾਨਕਾਂ ਦੇ ਹਿਸਾਬ ਨਾਲ ਵਿਕਸਿਤ ਕੀਤੀ ਜਾ ਰਹੀ ਇਸ ਪਰਿਯੋਜਨਾ ਦਾ ਪਹਿਲਾ ਪੜਾਅ ਅਗਲੇ ਸਾਲ ਦੇ ਆਖੀਰ ਤੱਕ ਨਿਰਧਾਰਿਤ ਟਾਇਮ ਲਾਇਨ ਅਨੁਸਾਰ ਪੂਰਾ ਕੀਤਾ ਜਾਵੇਗਾ। ਪਰਿਯੋਜਨਾ ਦੇ ਪਹਿਲੇ ਪੜਾਅ ਵਿੱਚ 587 ਏਕੜ ਦੇ ਖੇਤਰਫੱਲ 'ਤੇ 940 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

ਆਧੁਨਿਕ ਸ਼ਹਿਰਾਂ ਦੀ ਤਰਜ 'ਤੇ ਮਿਲੇਗੀ ਸਹੂਲਤਾਂ

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਿਟੀ ਵਿੱਚ ਪਾਣੀ ਦੀ ਸਪਲਾਈ ਯਕੀਨੀ ਕਰਨ ਲਈ 18 ਏਕੜ ਵਿੱਚ 350 ਮਿਲਿਅਨ ਲੀਟਰ ਸਮਰੱਥਾ ਦਾ ਮਾਸ ਬੈਲੇਸਿੰਗ ਰਿਜਰਵਾਇਰ ਬਣਾਇਆ ਜਾਵੇਗਾ, ਜੋ ਕਿ ਜਲ ਸਟੋਰੇਜ ਵਜੋ ਕੰਮ ਕਰੇਗਾ ਅਤੇ ਇਸ ਸਿਟੀ ਦੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਗਲੋਬਲ ਸਿਟੀ ਦੇ ਲਈ ਸੱਤ ਦਿਨਾਂ ਦਾ ਜਲ ਬੈਕਅੱਪ ਵੀ ਪ੍ਰਦਾਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਗਲੋਬਲ ਸਿਟੀ ਵਿੱਚ 10.7 ਕਿਲੋਮੀਟਰ ਯੂਨਿਲਿਟੀ ਟਨਲ ਹੋਵੇਗੀ, ਜਿਸ ਵਿੱਚ ਵਾਟਰ ਪਾਇਪਲਾਇਨ, ਇਲੈਕਟ੍ਰਿਕ ਕੇਬਲ, ਫਾਇਰ ਸੇਵਾਵਾਂ, ਲਾਈਟਿੰਗ ਸਿਸਟਮ, ਵੇਂਟੀਲੇਸ਼ਨ ਸਿਸਟਮ, ਫਾਇਰ ਡਿਟੇਂਕਸ਼ਨ ਆਦਿ ਦਾ ਪ੍ਰਾਵਧਾਨ ਹੋਵੇਗਾ।

ਆਧੁਨਿਕਤਾ ਦੇ ਨਾਲ ਹਰਿਆਲੀ 'ਤੇ ਵੀ ਰਹੇਗਾ ਵਿਸ਼ੇਸ਼ ਫੋਕਸ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਾਤਾਵਰਣ ਸਰੰਖਣ ਦੇ ਤਹਿਤ ਪੂਰੀ ਪਰਿਯੋਜਨਾ ਵਿੱਚ ਗ੍ਰੀਨ ਏਰਿਆ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਗਲੋਬਲ ਸਿਟੀ ਦਾ ਤਾਪਮਾਨ ਗੁਰੂਗ੍ਰਾਮ ਸ਼ਹਿਰ ਤੋਂ ਘੱਟ ਰਹੇ, ਇਸ ਦੇ ਲਈ ਗਲੋਬਲ ਸਿਟੀ ਵਿੱਚ ਲਗਭਗ 125 ਏਕੜ 'ਤੇ ਗ੍ਰੀਨ ਜੋਨ ਪ੍ਰਸਤਾਵਿਤ ਹੈ। ਉਨ੍ਹਾਂ ਨੇ ਗਲੋਬਲ ਸਿਟੀ ਦੀ ਕਨੈਕਟੀਵਿਟੀ ਦੀ ਵਿਸ਼ੇਸ਼ਤਾਵਾਂ 'ਤੇ ਚਾਨਣ ਪਾਉਂਂਦੇ ਹੋਏ ਕਿਹਾ ਕਿ ਗਲੋਬਲ ਸਿਟੀ ਦੀ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੋਂ 30 ਮਿੰਟ, ਰੇਲਵੇ ਸਟੇਸ਼ਨ/ਆਈਸੀਡੀ ਤੋਂ 20 ਮਿੰਟ, ਹੈਲੀਪੋਰਟ ਅਤੇ ਮਲਟੀਮਾਡਲ ਟ੍ਰਾਂਜਿਟ ਹੱਬ ਤੋਂ ਸਿਰਫ 10 ਮਿੰਟ ਦੀ ਦੂਰੀ ਰਹੇਗੀ। ਉੱਥੇ ਐਨਪੀਆਰ, ਐਸਪੀਆਰ, ਸੀਪੀਆਰ ਸਮੇਤ ਕੌਮੀ ਰਾਜਮਾਰਗ 48 ਸੜਕ ਤੋਂ ਇਸ ਦੀ ਕਨੈਕਟੀਵਿਟੀ ਰਹੇਗੀ।

ਮੁੱਖ ਮੰਤਰੀ ਦੇ ਸਾਹਮਣੇ ਨਿਵੇਸ਼ਕਾਂ ਨੈ ਦਿਖਾਈ ਗਲੋਬਲ ਸਿਟੀ ਵਿੱਚ ਦਿਲਚਸਪੀ

ਮੁੱਖ ਮੰਤਰੀ ਨੇ ਪ੍ਰੋਜੈਕਟ ਨੂੰ ਲੈ ਕੇ 14 ਵੱਡੇ ਨਿਜੀ ਸਮੂਹਾਂ ਨਾਂਅ: ਮੈਕ੍ਰੋਟੇਕ, ਡੀਐਲਐਫ, ਅਡਾਨੀ, ਆਰਐਮਜੇਡ, ਐਲਏਡਟੀ ਰਿਅਲਟੀ, ਸਿਗਨੇਚਰ, ਏਲਡੇਕੋ, ਹੀਰੋ ਰਿਅਲਟੀ, ਯੂਨਿਟੀ, ਬੇਸਟੇਕ, ਪ੍ਰੇਸਟਿਜ ਕੰਸਟਰਕਸ਼ਨ, ੧ੇਐਲਐਲ, ਸੀਬੀਆਰਈ ਅਤੇ ਏਐਸਐਫ ਤੋਂ ਸੁਝਾਅ ਵੀ ਲਏ। ਮੁੱਖ ਮੰਤਰੀ ਦੇ ਸਾਹਮਣੇ ਗਰੁੱਪਸ ਦੇ ਨੁਮਾਇੰਦਿਆਂ ਨੇ ਗਲੋਬਲ ਸਿਟੀ ਨੁੰ ਲੈ ਕੇ ਆਪਣੀ ਦਿਲਚਸਪੀ ਜਾਹਰ ਕੀਤੀ। ਮੁੱਖ ਮੰਤਰੀ ਨੈ ਮੀਟਿੰਗ ਵਿੱਚ ਮਿਲੇ ਸੁਝਾਆਂ ਨੂੰ ਲੈ ਕੇ ਸਬੰਧਿਤ ਅਧਿਕਾਰੀਆਂ ਨੂੰ ਜਰੁਰੀ ਨਿਰਦੇਸ਼ ਵੀ ਜਾਰੀ ਕੀਤੇ।

ਮੀਟਿੰਗ ਵਿੱਚ ਉਦਯੋਗ ਅਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਡੀ ਸਰੇਸ਼ ਅਤੇ ਚੀਫ ਕੋਆਰਡੀਨੇਟਰ ਸੁਨੀਲ ਸ਼ਰਮਾ ਨੇ ਪੀਪੀਟੀ ਰਾਹੀਂ ਗਲੋਬਲ ਸਿਟੀ ਦੇ ਵੱਖ-ਵੱਖ ਪਹਿਲੂਆਂ ਦੇ ਬਾਰੇ ਵਿੱਚ ਜਾਣੂ ਕਰਾਇਆ।

ਇਸ ਦੇ ਬਾਅਦ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਇਸ ਪ੍ਰੋਜੈਕਟ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਗਲੋਬਲ ਸਿਟੀ ਦੀ ਸਾਇਟ ਦਾ ਅਧਿਕਾਰੀਆਂ ਦੇ ਨਾਲ ਨਿਰੀਖਣ ਕੀਤਾ। ਇਸ ਮੌਕੇ 'ਤੇ ਮੁੱਖ ਮੰਤਰੀ ਤੇ ਹੋਰ ਵਿਸ਼ੇਸ਼ ਵਿਅਕਤੀਆਂ ਨੈ ਪੌਧਾਰੋਪਣ ਕਰ ਵਾਤਾਵਰਣ ਸਰੰਖਣ ਦਾ ਵੀ ਸੰਦੇਸ਼ ਦਿੱਤਾ।

ਇਸ ਮੌਕੇ 'ਤੇ ਪ੍ਰਧਾਨ ਸਲਾਹਕਾਰ ਸ੍ਰੀ ਡੀ ਐਸ ਢੇਸੀ ਅਤੇ ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਸੁ ਸ਼ੀਲ ਸਾਰਵਾਨ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹਰਿਆਣਾ ਅਧਿਕਾਰ ਪੈਨਲ ਨੇ ਸੀਵਰ ਦੀ ਹੱਥੀਂ ਸਫਾਈ ਦੌਰਾਨ ਦੋ ਲੋਕਾਂ ਦੀ ਮੌਤ 'ਤੇ ਰਿਪੋਰਟ ਮੰਗੀ ਹੈ

ਹਰਿਆਣਾ ਅਧਿਕਾਰ ਪੈਨਲ ਨੇ ਸੀਵਰ ਦੀ ਹੱਥੀਂ ਸਫਾਈ ਦੌਰਾਨ ਦੋ ਲੋਕਾਂ ਦੀ ਮੌਤ 'ਤੇ ਰਿਪੋਰਟ ਮੰਗੀ ਹੈ

ਹਰਿਆਣਾ ਨੇ 11 ਸਾਲਾਂ ਵਿੱਚ 300,000 ਨੌਕਰੀਆਂ ਦਿੱਤੀਆਂ: ਸੀਐਮ ਸੈਣੀ

ਹਰਿਆਣਾ ਨੇ 11 ਸਾਲਾਂ ਵਿੱਚ 300,000 ਨੌਕਰੀਆਂ ਦਿੱਤੀਆਂ: ਸੀਐਮ ਸੈਣੀ

ਗੋਪਾਸ਼ਟਮੀ 'ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਗਊ ਦੀ ਸੇਵਾ ਕਰਨਾ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ।

ਗੋਪਾਸ਼ਟਮੀ 'ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਗਊ ਦੀ ਸੇਵਾ ਕਰਨਾ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ।

ਹਰਿਆਣਾ ਸਰਕਾਰ ਰਾਜ ਦੀ ਆਰਥਿਕਤਾ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਸੁਧਾਰਾਂ ਰਾਹੀਂ ਪਰਿਵਰਤਨ ਦੀ ਅਗਵਾਈ ਕਰ ਰਹੀ ਹੈ

ਹਰਿਆਣਾ ਸਰਕਾਰ ਰਾਜ ਦੀ ਆਰਥਿਕਤਾ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਸੁਧਾਰਾਂ ਰਾਹੀਂ ਪਰਿਵਰਤਨ ਦੀ ਅਗਵਾਈ ਕਰ ਰਹੀ ਹੈ

ਹਰਿਆਣਾ ਦੇ 50 ਨੌਜਵਾਨਾਂ ਨੂੰ ਅਮਰੀਕਾ ਤੋਂ ਬੇੜੀਆਂ ਵਿੱਚ ਜਕੜ ਕੇ ਭੇਜਣ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਦੇਸ਼ ਨਿਕਾਲੇ ਨੂੰ ਮਨੁੱਖੀ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ।

ਹਰਿਆਣਾ ਦੇ 50 ਨੌਜਵਾਨਾਂ ਨੂੰ ਅਮਰੀਕਾ ਤੋਂ ਬੇੜੀਆਂ ਵਿੱਚ ਜਕੜ ਕੇ ਭੇਜਣ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਦੇਸ਼ ਨਿਕਾਲੇ ਨੂੰ ਮਨੁੱਖੀ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ।

ਹਰਿਆਣਾ ਦੀ ਪਵਿੱਤਰ ਧਰਤੀ ਅਧਿਆਤਮਿਕ ਪਲ ਦੀ ਗਵਾਹ ਹੈ, ਮੁੱਖ ਮੰਤਰੀ ਸੈਣੀ ਨੇ ਪਵਿੱਤਰ ਜੋੜਾ ਸਾਹਿਬ ਪ੍ਰਾਪਤ ਕਰਨ 'ਤੇ ਕਿਹਾ

ਹਰਿਆਣਾ ਦੀ ਪਵਿੱਤਰ ਧਰਤੀ ਅਧਿਆਤਮਿਕ ਪਲ ਦੀ ਗਵਾਹ ਹੈ, ਮੁੱਖ ਮੰਤਰੀ ਸੈਣੀ ਨੇ ਪਵਿੱਤਰ ਜੋੜਾ ਸਾਹਿਬ ਪ੍ਰਾਪਤ ਕਰਨ 'ਤੇ ਕਿਹਾ

ਹਰਿਆਣਾ ਇਲੈਕਟ੍ਰਾਨਿਕਸ ਨਿਰਮਾਣ ਹੱਬ ਬਣਨ ਲਈ ਕਦਮ ਚੁੱਕ ਰਿਹਾ ਹੈ: ਮੁੱਖ ਸਕੱਤਰ

ਹਰਿਆਣਾ ਇਲੈਕਟ੍ਰਾਨਿਕਸ ਨਿਰਮਾਣ ਹੱਬ ਬਣਨ ਲਈ ਕਦਮ ਚੁੱਕ ਰਿਹਾ ਹੈ: ਮੁੱਖ ਸਕੱਤਰ

ਹਰਿਆਣਾ ਵਿੱਚ 48.44 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ

ਹਰਿਆਣਾ ਵਿੱਚ 48.44 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ

ਬਹਾਦਰਾਂ ਨੂੰ ਯਾਦ ਕਰਦੇ ਹੋਏ, ਹਰਿਆਣਾ ਦੇ ਡੀਜੀਪੀ ਨੇ 191 ਸ਼ਹੀਦਾਂ ਦੇ ਸਰਵਉੱਚ ਬਲੀਦਾਨਾਂ ਨੂੰ ਸ਼ਰਧਾਂਜਲੀ ਦਿੱਤੀ

ਬਹਾਦਰਾਂ ਨੂੰ ਯਾਦ ਕਰਦੇ ਹੋਏ, ਹਰਿਆਣਾ ਦੇ ਡੀਜੀਪੀ ਨੇ 191 ਸ਼ਹੀਦਾਂ ਦੇ ਸਰਵਉੱਚ ਬਲੀਦਾਨਾਂ ਨੂੰ ਸ਼ਰਧਾਂਜਲੀ ਦਿੱਤੀ

ਹਰਿਆਣਾ ਦੇ ਮੁੱਖ ਮੰਤਰੀ ਕੱਲ੍ਹ ਸ਼ਾਸਨ ਦੇ ਇੱਕ ਸਾਲ ਦੇ ਮੌਕੇ 'ਤੇ ਸਮਾਗਮ ਨੂੰ ਸੰਬੋਧਨ ਕਰਨਗੇ

ਹਰਿਆਣਾ ਦੇ ਮੁੱਖ ਮੰਤਰੀ ਕੱਲ੍ਹ ਸ਼ਾਸਨ ਦੇ ਇੱਕ ਸਾਲ ਦੇ ਮੌਕੇ 'ਤੇ ਸਮਾਗਮ ਨੂੰ ਸੰਬੋਧਨ ਕਰਨਗੇ