Wednesday, November 05, 2025  

ਪੰਜਾਬ

ਜਗਦੀਪ ਸਿੰਘ ਕਾਹਲੋ ਬਣੇ ਨਾਰਦਨ ਰੇਲਵੇ ਮੈਨਸ ਯੂਨੀਅਨ ਦੀ ਸਰਹਿੰਦ ਬ੍ਰਾਂਚ ਦੇ ਬ੍ਰਾਂਚ ਸੈਕਟਰੀ 

April 12, 2025
ਸ੍ਰੀ ਫ਼ਤਹਿਗੜ੍ਹ ਸਾਹਿਬ/12 ਅਪ੍ਰੈਲ: 
(ਰਵਿੰਦਰ ਸਿੰਘ ਢੀਂਡਸਾ) 
 
ਨਾਰਦਨ ਰੇਲਵੇ ਮੈਨਜ਼ ਯੂਨੀਅਨ ਸਰਹਿੰਦ ਬ੍ਰਾਂਚ ਵੱਲੋਂ ਇੱਥੇ ਯੂਨੀਅਨ ਦਾਆਮ ਇਜਲਾਸ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਬ੍ਰਾਂਚ ਪ੍ਰਧਾਨ ਸੰਜੀਵ ਵਰਮਾ ਅਤੇ ਬ੍ਰਾਂਚ ਸੈਕਟਰੀ ਜਗਦੀਪ ਸਿੰਘ ਨੇ ਕੀਤੀ। ਇਸ ਮੌਕੇ ਅੰਬਾਲਾ ਡਿਵੀਜ਼ਨ ਦੇ ਡਿਵੀਜ਼ਨਲ ਸੈਕਟਰੀ ਡਾ. ਨਿਰਮਲ ਸਿੰਘ, ਡਿਵੀਜ਼ਨਲ ਪ੍ਰਧਾਨ ਹਰਨਾਮ ਸਿੰਘ ਅਤੇ ਕੇਂਦਰੀ ਉਪ ਪ੍ਰਧਾਨ ਸੁਰਿੰਦਰ ਕੁਮਾਰ ਗੁੱਜਰ ਵਿਸ਼ੇਸ਼ ਤੌਰ 'ਤੇ ਪਹੁੰਚੇ।ਇਸ ਇਜਲਾਸ ਵਿੱਚ ਨਵੀ ਟੀਮ ਦੀ ਚੋਣ ਕੀਤੀ ਗਈ,ਜਿਸ ਵਿੱਚ ਸਰਬਸੰਮਤੀ ਨਾਲ ਸੰਜੀਵ ਕੁਮਾਰ ਵਰਮਾ ਨੂੰ ਪ੍ਰਧਾਨ ਅਤੇ ਜਗਦੀਪ ਸਿੰਘ ਕਾਹਲੋਂ ਨੂੰ ਬ੍ਰਾਂਚ ਸੈਕਟਰੀ ਚੁਣਿਆ ਗਿਆ।ਇਸ ਤੋਂ ਇਲਾਵਾ ਜਸਮੇਲ ਸਿੰਘ, ਸਰਬਜੀਤ ਸਿੰਘ, ਰੋਹਿਤ, ਮਨੀਸ਼ ਕੁਮਾਰ ਭੁਪਿੰਦਰ ਸਿੰਘ ਸਾਰਿਆਂ ਨੂੰ ਉਪ ਪ੍ਰਧਾਨ ਤੇ ਮਨਜੀਤ ਸਿੰਘ,ਸੁਮਿਤ ਕੁਮਾਰ, ਤੇਜ ਸਿੰਘ ਮੀਨਾ, ਵੀਨਾ ਦੇਵੀ ਨੂੰ ਸਹਾਇਕ ਸਕੱਤਰ ਅਤੇ ਗੁਰਦੀਪ ਸਿੰਘ ਨੂੰ ਬ੍ਰਾਂਚ ਦਾ ਖਜਾਨਚੀ ਚੁਣਿਆ ਗਿਆ।ਇਸ ਬੈਠਕ ਵਿੱਚ ਅੰਬਾਲਾ ਸਿਟੀ, ਰਾਜਪੁਰਾ, ਸਰਹੰਦ, ਖੰਨਾ, ਦੋਰਾਹਾ, ਬੱਸੀ ਪਠਾਣਾ, ਰੋਪੜ, ਨੰਗਲ ਡੈਮ, ਦੌਲਤਪੁਰ ਚੌਂਕ ਤਕ ਦੇ ਲਗਭਗ 400 ਰੇਲਵੇ ਕਰਮਚਾਰੀਆਂ ਨੇ ਹਿੱਸਾ ਲਿਆ।ਇਸ ਮੌਕੇ ਉਚੇਚੇ ਤੌਰ 'ਤੇ ਪੁੱਜੇ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੰਦਿਆਂ ਡੱਟ ਕੇ ਕੰਮ ਕਰਨ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਅੱਜ ਜਮਹੂਰੀਅਤ ਦੇ ਦੌਰ ਵਿੱਚ ਲੋਕ ਹੀ ਸਭ ਤੋਂ ਵੱਡੀ ਤਾਕਤ ਹਨ ਤੇ ਲੋਕ ਹਿਤਾਂ ਦੀ ਰਾਖੀ ਕਰਨਾ ਜਥੇਬੰਦੀਆਂ ਤੇ ਸੰਗਠਨਾਂ ਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ। ਇਸ ਮੌਕੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਲੋਕ ਹਿਤਾਂ ਦੇ ਕਾਰਜਾਂ ਲਈ ਉਹ ਸਦਾ ਯੂਨੀਅਨ ਦੇ ਨਾਲ ਹਨ। ਇਸ ਤੋਂ ਇਲਾਵਾ ਜੇਕਰ ਕੋਈ ਮਸਲਾ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਲੈ ਕੇ ਜਾਣਾ ਹੈ ਤਾਂ ਪਾਰਟੀ ਉਹਦੇ ਲਈ ਵੀ ਸਦਾ ਤਿਆਰ ਹੈ। ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਅੰਬਾਲਾ ਡਿਵੀਜ਼ਨ ਦੇ ਡਿਵੀਜ਼ਨਲ ਸੈਕਟਰੀ ਡਾ. ਨਿਰਮਲ ਸਿੰਘ ਨੇ ਕਿਹਾ ਕਿ 2024 ਦੀਆਂ ਰੇਲਵੇ ਦੀਆਂ ਚੋਣਾਂ ਵਿੱਚ ਐਨ.ਆਰ. ਐਮ. ਯੂ ਅੰਬਾਲਾ ਡਿਵੀਜ਼ਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ ਹੈ, ਜਿਸ ਵਿੱਚ ਸਰਹਿੰਦ ਬ੍ਰਾਂਚ ਦੇ ਕਰਮਚਾਰੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਉਹਨਾਂ ਨੇ ਸਾਰੇ ਕਰਮਚਾਰੀਆਂ ਨੂੰ ਚੋਣਾਂ ਵਿੱਚ ਜੇਤੂ ਰਹਿਣ ਤੇ ਧੰਨਵਾਦ ਕੀਤਾ ਅਤੇ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਅਤੇ ਨਾਰਦਨ ਰੇਲਵੇ ਮੈਨਸ ਯੂਨੀਅਨ ਦਾ ਆਪਣਾ ਇਤਿਹਾਸ ਹੈ, ਬਹੁਤ ਲੰਬੀਆਂ ਕੁਰਬਾਨੀਆਂ ਤੋਂ ਬਾਅਦ ਰੇਲਵੇ ਵਿੱਚ ਕਰਮਚਾਰੀ ਸੁਖਾਵੇਂ ਮਾਹੌਲ ਵਿੱਚ ਨੌਕਰੀ ਕਰ ਰਹੇ ਹਨ। ਉਹਨਾਂ ਕਿਹਾ ਕਿ ਐਨ.ਆਰ. ਐਮ.ਯੂ ਕਰਮਚਾਰੀਆਂ ਦਾ ਆਪਣਾ ਸੰਗਠਨ ਹੈ ਅਤੇ ਸੰਗਠਨ ਨੂੰ ਮਜਬੂਤ ਕਰਨਾ ਅਤੇ ਅੱਗੇ ਵਧਾਉਣਾ ਸਾਡੇ ਸਾਰੇ ਕਰਮਚਾਰੀਆਂ ਦੀ ਨੈਤਿਕ ਜਿੰਮੇਦਾਰੀ ਹੈ। ਉਹਨਾਂ ਨੇ ਕਿਹਾ ਕਿ ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਨੇ ਲਾਰਜਸ ਦੇ ਤਹਿਤ ਲਗਭਗ 1 ਲੱਖ ਨੌਜਵਾਨਾਂ ਨੂੰ ਨੌਕਰੀ ਦਵਾਉਣ ਵਿੱਚ ਸਹਿਯੋਗ ਕੀਤਾ ਹੈ ਜੇਕਰ ਕਰਮਚਾਰੀ ਵਿਸ਼ਵਾਸ ਕਰਨਗੇ ਤਾਂ ਇਸ ਨੂੰ ਅੱਗੇ ਵੀ ਵਧਾਇਆ ਜਾਵੇਗਾ।ਉਹਨਾਂ ਨੇ ਕਿਹਾ ਕਿ ਯੂ.ਪੀ.ਐਸ ਨੂੰ ਲੈ ਕੇ ਨੌਜਵਾਨ ਕਿਸੇ ਬਹਿਕਾਵੇ ਵਿੱਚ ਨਾ ਆਉਣ, ਸੰਗਠਨ ਇਸ ਵਿੱਚ ਸੁਧਾਰ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ। ਉਹਨਾਂ ਨੇ ਕਿਹਾ ਕਿ ਰੇਲਵੇ ਕਲੋਨੀਆ ਦੀ ਦਸ਼ਾ ਨੂੰ ਸੁਧਾਰਨ ਲਈ ਅਲੱਗ ਤੋਂ ਬਜਟ ਬਣਵਾਉਣ ਲਈ ਰੇਲਵੇ ਵਿਭਾਗ ਉੱਪਰ ਦਬਾਅ ਬਣਾਇਆ ਜਾਵੇਗਾ। ਪੁਆਇੰਟਸਮੈਂਨ ਕੈਡਰ ਨੂੰ 4200 ਗ੍ਰੇਡ ਪੇ ਦਵਾਉਣਾ, ਐਲਡੀਸੀ ਓਪਨ ਟੂ ਆਲ ਕਰਵਾਉਣ ,ਸਾਰੇ ਵਿਭਾਗਾਂ ਵਿੱਚ ਕੈਡਰ ਰੀ ਰੀਸਟੈਚਰਿੰਗ ਅਤੇ ਅਪਗ੍ਰੇਸ਼ਨ ਨੂੰ ਲਾਗੂ ਕਰਵਾਉਣਾ ਵਰਗੇ ਮੁੱਦੇ ਨਾਰਦਨ ਰੇਲਵੇ ਮੈਨਸ ਯੂਨੀਅਨ ਅਤੇ ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਦੇ ਮੁੱਖ ਏਜੰਡੇ ਤੇ ਹੈ ਅਤੇ ਇਹਨਾਂ ਨੂੰ ਹੱਲ ਕਰਵਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਕੇਂਦਰੀ ਉਪ ਪ੍ਰਧਾਨ ਐਸ.ਕੇ. ਗੁਜਰ ਨੇ ਕਿਹਾ ਕਿ ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ ਸਮੇਂ ਸਮੇਂ 'ਤੇ ਨੌਜਵਾਨਾਂ ਨੂੰ ਐਜੂਕੇਸ਼ਨ ਪ੍ਰੋਗਰਾਮ ਰਾਹੀਂ ਨੌਜਵਾਨਾਂ ਨੂੰ ਸੰਗਠਨ ਪ੍ਰਤੀ ਜੁੜਨ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਉਹਨਾਂ ਕਿਹਾ ਕਿ 2024 ਦੀਆਂ ਰੇਲਵੇ ਦੀਆਂ ਚੋਣਾਂ ਵਿੱਚ ਨੌਜਵਾਨਾਂ ਨੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਆਉਣ ਵਾਲੇ ਹਰ ਸੰਘਰਸ਼ ਵਿੱਚ ਵੀ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਇਸ ਮੌਕੇ ਬ੍ਰਾਂਚ ਸੈਕਟਰੀ ਜਗਦੀਪ ਸਿੰਘ ਕਾਹਲੋ ਨੇ ਕਿਹਾ ਕਿ ਸਰਹਿੰਦ ਬ੍ਰਾਂਚ ਦਾ ਹਰ ਇੱਕ ਕਰਮਚਾਰੀ ਹਮੇਸ਼ਾਂ ਹਰ ਕੰਮ ਵਿੱਚ ਸਹਿਯੋਗ ਕਰਦਾ ਹੈ ਅਤੇ ਪੂਰੀ ਇਮਾਨਦਾਰੀ ਨਾਲ ਸੰਗਠਨ ਨੂੰ ਅੱਗੇ ਵਧਾਉਣ ਵਿੱਚ ਕੰਮ ਕਰ ਰਿਹਾ ਹੈ।ਉਹਨਾ ਕਿਹਾ ਕਿ ਅੱਜ ਨੌਜਵਾਨਾਂ ਨੂੰ ਸੰਗਠਨ ਨਾਲ ਜੋੜਨਾ ਯੂਨੀਅਨ ਦਾ ਅਹਿਮ ਏਜੰਡਾ ਹੈ ਅਤੇ ਉਸ ਉੱਪਰ ਲਗਾਤਾਰ, ਲੀਡਰਸ਼ਿਪ ਕੰਮ ਕਰ ਰਹੀ ਹੈ।ਬਰਾਂਚ ਪ੍ਰਧਾਨ ਸੰਜੀਵ ਵਰਮਾ ਨੇ ਆਏ ਹੋਏ ਸਾਰੇ ਕਰਮਚਾਰੀਆਂ ਅਤੇ ਲੀਡਰਸ਼ਿਪ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰਦੀਪ ਸਿੰਘ, ਸੁਮਿਤ ਕੁਮਾਰ, ਕ੍ਰਿਸ਼ਨ ਕੁਮਾਰ, ਪ੍ਰਦੀਪ ਸਿੰਘ, ਰੋਹਿਤ ਕੁਮਾਰ, ਗੁਰਪ੍ਰੀਤ ਰਾਜੂ, ਜਸਮੇਲ ਸਿੰਘ ਸਰਬਜੀਤ ਸਿੰਘ, ਤੇਜ ਸਿੰਘ ਮੀਨਾ, ਮਨੀਸ਼ ਕੁਮਾਰ , ਬੀਨਾ ਦੇਵੀ ਸਮੇਤ ਸੈਂਕੜੇ ਕਰਮਚਾਰੀ ਮੌਜ਼ੂਦ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਪੋਸਟਰ ਜਾਰੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਪੋਸਟਰ ਜਾਰੀ

ਦੇਸ਼ ਭਗਤ ਗਲੋਬਲ ਸਕੂਲ ਵਿੱਚ ਮਨਾਇਆ ਗਿਆ ਹੈਲੋਵੀਨ

ਦੇਸ਼ ਭਗਤ ਗਲੋਬਲ ਸਕੂਲ ਵਿੱਚ ਮਨਾਇਆ ਗਿਆ ਹੈਲੋਵੀਨ

'ਆਪ' ਸਰਕਾਰ ਦੀ ਸਿੱਖਿਆ ਕ੍ਰਾਂਤੀ: 1187 ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੀਟ/ਜੇ.ਈ.ਈ 'ਚ ਸਫ਼ਲ: ਹਰਮੀਤ ਸੰਧੂ

'ਆਪ' ਸਰਕਾਰ ਦੀ ਸਿੱਖਿਆ ਕ੍ਰਾਂਤੀ: 1187 ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੀਟ/ਜੇ.ਈ.ਈ 'ਚ ਸਫ਼ਲ: ਹਰਮੀਤ ਸੰਧੂ

'ਆਪ' ਸਰਕਾਰ ਦੀ ਈਡੀਪੀ ਰਣਨੀਤੀ ਸਫ਼ਲ, ਤਸਕਰਾਂ 'ਤੇ ਸਖ਼ਤੀ ਦੇ ਨਾਲ ਨੌਜਵਾਨਾਂ ਨੂੰ ਇਲਾਜ ਲਈ ਵੀ ਕੀਤਾ ਰਾਜ਼ੀ: ਹਰਮੀਤ ਸੰਧੂ

'ਆਪ' ਸਰਕਾਰ ਦੀ ਈਡੀਪੀ ਰਣਨੀਤੀ ਸਫ਼ਲ, ਤਸਕਰਾਂ 'ਤੇ ਸਖ਼ਤੀ ਦੇ ਨਾਲ ਨੌਜਵਾਨਾਂ ਨੂੰ ਇਲਾਜ ਲਈ ਵੀ ਕੀਤਾ ਰਾਜ਼ੀ: ਹਰਮੀਤ ਸੰਧੂ

ਮਾਨ ਸਰਕਾਰ ਦੇ ਪ੍ਰਬੰਧਾਂ ਨੇ ਪਿਛਲੀਆਂ ਸਰਕਾਰਾਂ ਨੂੰ ਪਾਈ ਮਾਤ, ਪਹਿਲੀ ਵਾਰ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ: 'ਆਪ' ਉਮੀਦਵਾਰ ਸੰਧੂ

ਮਾਨ ਸਰਕਾਰ ਦੇ ਪ੍ਰਬੰਧਾਂ ਨੇ ਪਿਛਲੀਆਂ ਸਰਕਾਰਾਂ ਨੂੰ ਪਾਈ ਮਾਤ, ਪਹਿਲੀ ਵਾਰ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ: 'ਆਪ' ਉਮੀਦਵਾਰ ਸੰਧੂ

ਮਾਨ ਸਰਕਾਰ ਦੇ 6 ਮੈਗਾ-ਪ੍ਰੋਜੈਕਟ ਬਦਲਣਗੇ ਪੰਜਾਬ ਦੀ ਨੁਹਾਰ, ਸੂਬਾ ਬਣੇਗਾ ਉੱਤਰ ਭਾਰਤ ਦਾ ਟੂਰਿਜ਼ਮ ਹੱਬ: ਹਰਮੀਤ ਸੰਧੂ

ਮਾਨ ਸਰਕਾਰ ਦੇ 6 ਮੈਗਾ-ਪ੍ਰੋਜੈਕਟ ਬਦਲਣਗੇ ਪੰਜਾਬ ਦੀ ਨੁਹਾਰ, ਸੂਬਾ ਬਣੇਗਾ ਉੱਤਰ ਭਾਰਤ ਦਾ ਟੂਰਿਜ਼ਮ ਹੱਬ: ਹਰਮੀਤ ਸੰਧੂ

ਤੰਬਾਕੂ ਦਾ ਸੇਵਨ ਮਨੁੱਖੀ ਸਿਹਤ ਲਈ ਹਾਨੀਕਾਰਕ : ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ

ਤੰਬਾਕੂ ਦਾ ਸੇਵਨ ਮਨੁੱਖੀ ਸਿਹਤ ਲਈ ਹਾਨੀਕਾਰਕ : ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਵੀਗਨ ਦਿਵਸ  

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਵੀਗਨ ਦਿਵਸ  

ਧਾਮੀ ਲਗਾਤਾਰ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ

ਧਾਮੀ ਲਗਾਤਾਰ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ

ਪੰਜਾਬ ਸਰਕਾਰ ਨੇ ਅਨਾਥ ਅਤੇ ਆਸ਼ਰਿਤ ਬੱਚਿਆਂ ਲਈ 242 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਜਾਰੀ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਨੇ ਅਨਾਥ ਅਤੇ ਆਸ਼ਰਿਤ ਬੱਚਿਆਂ ਲਈ 242 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਜਾਰੀ: ਡਾ. ਬਲਜੀਤ ਕੌਰ