Thursday, May 01, 2025  

ਪੰਜਾਬ

ਮੀਟਿੰਗ ਲਈ ਲਗਵਾਏ ਜਿੰਦਰੇ ਨਿੰਦਣਯੋਗ, ਪਰ ਦੁਰਕਾਰੇ ਜਾ ਚੁੱਕੇ ਦੋਵੇ ਧੜੇ ਹੁਣ ਸਿੱਖ ਕੌਮ ਦੀ ਅਗਵਾਈ ਕਰਨ ਦੇ ਯੋਗ ਨਹੀ : ਟਿਵਾਣਾ

April 28, 2025
ਸ੍ਰੀ ਫ਼ਤਹਿਗੜ੍ਹ ਸਾਹਿਬ/ 28 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)
 
“ਬਾਦਲ ਦਲੀਆਂ ਤੇ ਬਾਗੀ ਸੁਧਾਰ ਲਹਿਰ ਵਾਲੇ ਦੋਵਾਂ ਧੜੇ ਦੇ ਆਗੂਆਂ ਨੂੰ ਕੋਈ ਹੱਕ ਨਹੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਖਾਲਸਾ ਪੰਥ ਦੀ ਸਿਰਮੌਰ ਸੰਸਥਾ ਦੇ ਨਾਮ ਦੀ ਦੁਰਵਰਤੋਂ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ। ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ 2 ਦਸੰਬਰ ਦੇ ਹੋਏ ਫੈਸਲਿਆਂ ਵਿਚ ਇਨ੍ਹਾਂ ਦੋਵਾਂ ਧੜਿਆਂ ਦੇ ਆਗੂਆਂ ਨੂੰ ਇਹ ਹੁਕਮ ਕੀਤਾ ਗਿਆ ਸੀ ਕਿ ਇਨ੍ਹਾਂ ਕੋਲ ਬੀਤੇ ਸਮੇ ਦੌਰਾਨ ਹੋਈਆਂ ਬੱਜਰ ਗੁਸਤਾਖੀਆਂ, ਧੋਖੇ, ਫਰੇਬ ਅਤੇ ਸਿੱਖ ਕੌਮ ਵਿਰੁੱਧ ਸਾਜਿਸ਼ਾਂ ਕਰਨ ਦੀ ਬਦੌਲਤ ਇਨ੍ਹਾਂ ਦੋਵਾਂ ਧੜਿਆਂ ਦਾ ਕੋਈ ਇਖਲਾਕੀ ਹੱਕ ਨਹੀ ਰਹਿ ਗਿਆ ਕਿ ਉਹ ਸਿੱਖ ਕੌਮ ਵਿਚੋ ਪੂਰਨ ਰੂਪ ਵਿਚ ਦੁਰਕਾਰੇ ਜਾ ਚੁੱਕੇ ਇਹ ਆਗੂ ਹੁਣ ਕੌਮ ਦੀ ਅਗਵਾਈ ਕਰਨ ਜਾਂ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਕੌਮ ਨੂੰ ਗੁੰਮਰਾਹ ਕਰਦੇ ਰਹਿਣ । ਇਨ੍ਹਾਂ ਦੋਵਾਂ ਧੜਿਆਂ ਦੇ ਆਗੂਆਂ ਨੇ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਅਤੇ ਐਸ.ਜੀ.ਪੀ.ਸੀ. ਸੰਸਥਾ ਨਾਲ ਬੇਸ਼ੁਮਾਰ ਗੱਦਾਰੀਆਂ, ਧੋਖੇ, ਫਰੇਬ ਕੀਤੇ ਹਨ ਅਤੇ ਸੂਬੇ ਦੇ ਖਜਾਨੇ ਅਤੇ ਐਸ.ਜੀ.ਪੀ.ਸੀ. ਦੇ ਖਜਾਨੇ ਨੂੰ ਆਪਣੇ ਨਿੱਜੀ ਹਿੱਤਾਂ ਦੀ ਵਰਤੋਂ ਲਈ ਨਹੀ ਲੁੱਟਦੇ ਰਹੇ ਬਲਕਿ ਸਿੱਖੀ ਸਿਧਾਤਾਂ, ਮਰਿਯਾਦਾਵਾਂ ਅਤੇ ਸੋਚ ਨੂੰ ਵੀ ਡੂੰਘੀ ਠੇਸ ਪਹੁੰਚਾਈ ਹੈ । ਬੀਜੇਪੀ-ਆਰ.ਐਸ.ਐਸ, ਕਾਂਗਰਸੀਆਂ ਦੀਆਂ ਸਿੱਖ ਵਿਰੋਧੀ ਸਾਜ਼ਿਸ਼ਾਂ ਵਿਚ ਆਪਣੇ ਫਾਇਦਿਆਂ ਲਈ ਸ਼ਮੂਲੀਅਤ ਕਰਦੇ ਰਹੇ ਹਨ। ਬੇਸ਼ੱਕ ਬਾਦਲ ਧੜੇ ਦੇ ਪ੍ਰਧਾਨ ਧਾਮੀ ਦੇ ਹੁਕਮਾਂ ਉਤੇ ਜੋ ਦੂਜੇ ਧੜੇ ਨੂੰ ਮੀਟਿੰਗ ਕਰਨ ਲਈ ਗੈਰ ਇਖਲਾਕੀ ਢੰਗ ਨਾਲ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਜਿੰਦਰੇ ਲਗਾਏ ਹਨ ਇਹ ਅਤਿ ਨਿੰਦਣਯੋਗ ਹੈ । ਪਰ ਇਨ੍ਹਾਂ ਦੋਵਾਂ ਧੜਿਆਂ ਦੀ ਲੜਾਈ ਤੇ ਸਰਗਰਮੀਆਂ ਕੇਵਲ ਤੇ ਕੇਵਲ ਰਾਜ ਸਤ੍ਹਾ ਪ੍ਰਾਪਤ ਕਰਨ, ਸੂਬੇ ਅਤੇ ਕੌਮ ਦੇ ਖਜਾਨਿਆਂ ਦੀ ਆਪਣੇ ਹਿੱਤਾ ਲਈ ਦੁਰਵਰਤੋ ਕਰਨ ਤੱਕ ਸੀਮਤ ਹੈ । ਇਨ੍ਹਾਂ ਦੋਵਾਂ ਧੜਿਆਂ ਦੇ ਆਗੂਆਂ ਦੀ ਪੰਜਾਬ ਸੂਬੇ ਤੇ ਸਿੱਖ ਕੌਮ ਲਈ ਧਾਰਮਿਕ ਤੇ ਰਾਜਸੀ ਤੌਰ ਤੇ ਕੋਈ ਦੇਣ ਨਹੀ ।”ਇਹ ਵਿਚਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਕੀਤੇ ਪ੍ਰੈੱਸ ਨੋਟ ਰਾਹੀਂ ਪ੍ਰਗਟ ਕੀਤੇ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਵਿੱਚ ISI-ਸਮਰਥਿਤ ਬੱਬਰ ਖਾਲਸਾ ਅੱਤਵਾਦੀ ਮਾਡਿਊਲ ਦੇ ਪੰਜ ਮੈਂਬਰ ਗ੍ਰਿਫ਼ਤਾਰ

ਪੰਜਾਬ ਵਿੱਚ ISI-ਸਮਰਥਿਤ ਬੱਬਰ ਖਾਲਸਾ ਅੱਤਵਾਦੀ ਮਾਡਿਊਲ ਦੇ ਪੰਜ ਮੈਂਬਰ ਗ੍ਰਿਫ਼ਤਾਰ

ਮਾਤਾ ਗੁਜਰੀ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਨੇ ਕਰਵਾਈ ਅਲੂਮਨੀ ਮੀਟ 

ਮਾਤਾ ਗੁਜਰੀ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਨੇ ਕਰਵਾਈ ਅਲੂਮਨੀ ਮੀਟ 

'ਆਪ' ਸਰਕਾਰ ਨੇ ਨਸ਼ਿਆਂ ਵਿਰੁੱਧ ਲੜਾਈ ਹੋਰ ਤੇਜ਼ ਕੀਤੀ-ਪੀੜਤਾਂ ਦਾ ਨਸ਼ਾ ਛੁਡਾਉਣ ਤੇ ਮੁੜ ਵਸੇਬੇ ‘ਤੇ ਧਿਆਨ ਕੇਂਦਰਿਤ ਕੀਤਾ

'ਆਪ' ਸਰਕਾਰ ਨੇ ਨਸ਼ਿਆਂ ਵਿਰੁੱਧ ਲੜਾਈ ਹੋਰ ਤੇਜ਼ ਕੀਤੀ-ਪੀੜਤਾਂ ਦਾ ਨਸ਼ਾ ਛੁਡਾਉਣ ਤੇ ਮੁੜ ਵਸੇਬੇ ‘ਤੇ ਧਿਆਨ ਕੇਂਦਰਿਤ ਕੀਤਾ

ਛੇ ਗ੍ਰਾਮ ਚਿੱਟੇ ਸਮੇਤ ਦੋ ਨੌਜਵਾਨ ਥਾਣਾ ਸੰਗਤ ਦੀ ਪੁਲਿਸ ਦੇ ਚੜ੍ਹੇ ਅੜਿੱਕੇ

ਛੇ ਗ੍ਰਾਮ ਚਿੱਟੇ ਸਮੇਤ ਦੋ ਨੌਜਵਾਨ ਥਾਣਾ ਸੰਗਤ ਦੀ ਪੁਲਿਸ ਦੇ ਚੜ੍ਹੇ ਅੜਿੱਕੇ

ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ

ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ

ਨਸ਼ਿਆਂ ਦੇ ਮਾੜੇ ਨਤੀਜਿਆ ਸਬੰਧੀ ਜਾਗਰੂਕਤਾ ਸੈਮੀਨਾਰ

ਨਸ਼ਿਆਂ ਦੇ ਮਾੜੇ ਨਤੀਜਿਆ ਸਬੰਧੀ ਜਾਗਰੂਕਤਾ ਸੈਮੀਨਾਰ

ਡਾ.ਅੰਬੇਡਕਰ ਜਾਗ੍ਰਿਤੀ ਵੈਲਫੇਅਰ ਸੁਸਾਇਟੀ ਨੇ ਦੇਸ਼ ਭਗਤ ਯੂਨੀਵਰਸਿਟੀ ਵਿਖੇ ਕਰਵਾਇਆ ਪੰਜਵਾਂ ਮਾਨਵ ਜਾਗ੍ਰਿਤੀ ਸੰਮੇਲਨ 

ਡਾ.ਅੰਬੇਡਕਰ ਜਾਗ੍ਰਿਤੀ ਵੈਲਫੇਅਰ ਸੁਸਾਇਟੀ ਨੇ ਦੇਸ਼ ਭਗਤ ਯੂਨੀਵਰਸਿਟੀ ਵਿਖੇ ਕਰਵਾਇਆ ਪੰਜਵਾਂ ਮਾਨਵ ਜਾਗ੍ਰਿਤੀ ਸੰਮੇਲਨ 

ਸਿਹਤ ਡਾਇਰੈਕਟਰ ਡਾ. ਹਿਤਿੰਦਰ ਕੌਰ ਨੇ ਮਲੇਰੀਆ ਜਾਗਰੂਕਤਾ ਸਬੰਧੀ ਪੋਸਟਰ ਕੀਤਾ ਜਾਰੀ 

ਸਿਹਤ ਡਾਇਰੈਕਟਰ ਡਾ. ਹਿਤਿੰਦਰ ਕੌਰ ਨੇ ਮਲੇਰੀਆ ਜਾਗਰੂਕਤਾ ਸਬੰਧੀ ਪੋਸਟਰ ਕੀਤਾ ਜਾਰੀ 

ਸਕੂਲ ਆਫ ਐਮੀਨੈਂਸ ਅਤੇ ਸਕੂਲ ਆਫ ਹੈਪੀਨੈੱਸ ਵਿਦਿਆਰਥੀਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਦੇ ਸਮਰੱਥ ਬਣਾ ਰਹੇ ਹਨ : ਲਖਬੀਰ ਸਿੰਘ ਰਾਏ

ਸਕੂਲ ਆਫ ਐਮੀਨੈਂਸ ਅਤੇ ਸਕੂਲ ਆਫ ਹੈਪੀਨੈੱਸ ਵਿਦਿਆਰਥੀਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਦੇ ਸਮਰੱਥ ਬਣਾ ਰਹੇ ਹਨ : ਲਖਬੀਰ ਸਿੰਘ ਰਾਏ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਭਵਨ ਦਾ ਵਿਦਿਅਕ ਦੌਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਭਵਨ ਦਾ ਵਿਦਿਅਕ ਦੌਰਾ