ਚੰਡੀਗੜ੍ਹ, 9 ਮਈ-
ਸੂਬੇ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਅੱਜ ਦੇ ਵਿਦਿਆਰਧੀ 2047 ਦੇ ਵਿਕਸਿਤ ਭਾਰਤ ਦੇ ਮੋਢੀ ਹਨ। ਅੱਜ ਜਿਸ ਵਿਕਸਿਤ ਭਾਰਤ ਦਾ ਸੁਪਨਾ ਅਸੀ ਵੇਖ ਰਹੇ ਹਨ, ਉਸ ਨੂੰ ਪੂਰਾ ਕਰਨ ਵਿੱਚ ਨੌਜੁਆਨਾਂ ਦੀ ਮਹੱਤਵਪੂਰਨ ਭੂਮਿਕਾ ਹੋਣ ਵਾਲੀ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਆਪਰੇਸ਼ਨ ਸਿੰਦੂਰ ਦਾ ਜਿਕਰ ਕਰਦੇ ਹੋਏ ਕਿਹਾ ਕਿ ਅੱਜ ਭਾਰਤ ਦੀ ਤਾਕਤ ਨੂੰ ਪੂਰੀ ਦੁਨਿਆ ਵੇਖ ਰਹੀ ਹੈ। ਅੱਜ ਦਾ ਭਾਰਤ ਕਿਸੇ ਤੋਂ ਘੱਟ ਨਹੀਂ ਹੈ। ਅੱਜ ਦੇਸ਼ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕਰ ਰਹੇ ਹਨ, ਜਿਸ ਦਾ ਡੰਕਾ ਪੂਰੀ ਦੁਨਿਆ ਵਿੱਚ ਵਜਦਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਅੱਜ ਹਰ ਖੇਤਰ ਵਿੱਚ ਅੱਗੇ ਵੱਧ ਰਿਹਾ ਹੈ ਅਤੇ ਦੁਨਿਆ ਦੀ ਪੰਜ ਵੱਡੀ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋ ਗਿਆ ਹੈ।
ਸਿੱਖਿਆ ਮੰਤਰੀ ਮਹੀਪਾਲ ਢਾਂਡਾ ਕਸਤੂਰੀ ਮੇਮੋਰਿਅਲ ਟਰੱਸਟ ਵੱਲੋਂ ਹਿਸਾਰ ਦੇ ਮੰਗਾਲੀ ਆਕਲਾਨ ਵਿੱਚ ਆਯੋਜਿਤ ਅਧਿਆਪਕ ਅਤੇ ਹੋਣਹਾਰ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸੰਬੋਧਿਤ ਕਰ ਰਹੇ ਸਨ। ਪੋ੍ਰਗਰਾਮ ਦੀ ਪ੍ਰਧਾਨਗੀ ਨਲਵਾ ਦੇ ਵਿਧਾਇਕ ਸ੍ਰੀ ਰਣਧੀਰ ਪਨਿਹਾਰ ਨੇ ਕੀਤੀ।
ਸਿੱਖਿਆ ਮੰਤਰੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਨਾਲ ਸਾਡੀ ਸਿੱਖਿਆ ਵਿਵਸਥਾ ਹੋਰ ਜਿਆਦਾ ਕੁਸ਼ਲ ਬਣੇਗੀ। ਭਾਰਤ ਦਾ ਵਿਚਾਰ ਅੱਜ ਪੂਰੀ ਦੁਨਿਆਭਰ ਵਿੱਚ ਫੈਲ ਰਿਹਾ ਹੈ ਅਤੇ ਇਸ ਵਿਚਾਰ ਨੂੰ ਪੂਰੀ ਦੁਨਿਆ ਅਪਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡਾ ਹਰਿਆਣਾ ਇੱਕ ਵੱਖ ਪਹਿਚਾਨ ਨਾਲ ਅੱਗੇ ਵੱਧ ਰਿਹਾ ਹੈ। ਹਰ ਖੇਤਰ ਵਿੱਚ ਹਰਿਆਣਾ ਦੇ ਲੋਕ ਆਪਣੀ ਪਛਾਣ ਬਣਾ ਰਹੇ ਹਨ।
ਇਸ ਮੌਕੇ 'ਤੇ 100 ਤੋਂ ਵੱਧ ਐਕਸੀਲੈਂਟ, ਹੋਣਹਾਰ ਵਿਦਿਆਰਥੀ ਅਤੇ ਵੱਖ ਵੱਖ ਸਮਾਜ ਸੇਵਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਓਲੰਪਿਕ ਤਗਮਾ ਜੇਤੂ ਰੇਸਲਰ ਯੋਗੇਸ਼ਵਰ ਦੱਤ, ਮੇਅਰ ਪ੍ਰਵੀਣ ਪੋਪਲੀ ਸਮੇਤ ਹੋਰ ਕਈ ਮਾਣਯੋਗ ਵਿਅਕਤੀ ਮੌਜੂਦ ਰਹੇ।