ਚੰਡੀਗੜ੍ਹ, 9 ਮਈ -
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਲੋਕਸਭਾ ਤੇ ਸੂਬਿਆਂ ਦੀ ਵਿਧਾਨਸਭਾ ਨਾਲ ਜੁੜੀ ਚੋਣ ਪ੍ਰਕ੍ਰਿਆ ਨਿਰਪੱਖ ਤੇ ਪਾਰਦਰਸ਼ੀ ਬਨਾਉਣ ਦੀ ਦਿਸ਼ਾ ਵਿੱਚ ਲਗਾਤਾਰ ਨਵੀਂ ਪਹਿਲ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਗਲਤੀ ਰਹਿਤ ਵੋਟਰ ਲਿਸਟ ਤਿਆਰ ਕਰਨ ਅਤੇ ਕੌਮੀ ਤੇ ਰਾਜ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਤੇ ਹੋਰ ਹਿੱਤਧਾਰਕਾਂ ਦੇ ਨਾਲ 4719 ਮੀਟਿੰਗਾਂ ਦਾ ਪ੍ਰਬੰਧ ਕੀਤਾ ਗਿਆ।
ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਮੀਟਿੰਗਾਂ ਵਿੱਚ 40 ਮੀਟਿੰਗਾਂ ਮੁੱਖ ਚੋਣ ਅਧਿਕਾਰੀ, ਮੁੱਖ ਅਧਿਕਾਰੀ ਦਫਤਰ ਵੱਲੋਂ 800 ਮੀਟਿੰਗਾਂ ਜਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਅਤੇ 3879 ਚੋਣ ਰਜਿਸਟਰਡ ਅਧਿਕਾਰੀਆਂ ਵੱਲੋਂ ਲਈਆਂ ਗਈਆਂ।
ਇੰਨ੍ਹਾਂ ਮੀਟਿੰਗਾਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ 28 ਹਜਾਰ ਤੋਂ ਵੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਦੀ ਇਸ ਪਹਿਲ ਦਾ ਮੁੱਖ ਉਦੇਸ਼ ਚੋਣ ਪ੍ਰਕ੍ਰਿਆ ਨੁੰ ਮੌਜੂਦਾ ਲੀਗਲ ਫੇ੍ਰਮਵਰਕ ਵਿੱਚ ਸਾਰੇ ਸਟੇਕਹੋਲਡਰ ਦੇ ਨਾਲ ਹੋਰ ਵੱਧ ਮਜਬੁਤ ਕਰਨਾ ਹੈ।