ਚੰਡੀਗੜ੍ਹ, 15 ਮਈ-
ਹਰਿਆਣਾ ਕਰਮਚਾਰੀ ਚੌਣ ਕਮੀਸ਼ਨ ਦੇ ਮੈਂਬਰ ਸ੍ਰੀ ਭੂਪੇਂਦਰ ਚੌਹਾਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗਰੁਪ ਡੀ ਦੇ ਕੁਲ੍ਹ 7 ਹਜ਼ਾਰ 596 ਅਸਾਮਿਆਂ 'ਤੇ ਭਰਤੀ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ। ਇਨ੍ਹਾਂ ਅਸਾਮੀਆਂ ਵਿੱਚੋਂ ਵਾਂਝੇ ਅਨੁਸੂਚਿਤ ਜਾਤੀ (ਡੀਐਸਸੀ) ਅਤੇ ਅਨੁਸੂਚਿਤ ਜਾਤੀ (ਓਐਸਸੀ) ਵਰਗ ਲਈ ਕੁਲ੍ਹ 1209 ਅਸਾਮਿਆਂ ਰਾਖਵੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 605 ਅਸਾਮਿਆਂ ਵਾਂਝੀਆਂ ਅਨੁਸੂਚਿਤ ਜਾਤੀ ਅਤੇ ਹੋਰ ਅਨੁਸੂਚਿਤ ਜਾਤੀਆਂ ਲਈ 604 ਅਸਾਮਿਆਂ ਤੈਅ ਕੀਤੀ ਗਈਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਇਸ ਭਰਤੀ ਦੀ ਚੌਣ ਪ੍ਰਕਿਰਿਆ ਸਾਂਝਾ ਏਲਿਜਿਬਲਿਟੀ ਟੈਸਟ ਦੇ ਸਕੋਰ ਦੇ ਆਧਾਰ 'ਤੇ ਕੀਤੀ ਜਾਵੇਗੀ। ਕਮੀਸ਼ਨ ਪੂਰੀ ਪਾਰਦਰਸ਼ਿਤਾ ਅਤੇ ਮੇਰਿਟ ਦੇ ਆਧਾਰ 'ਤੇ ਭਰਤੀ ਪ੍ਰਕਿਰਿਆ ਨੂੰ ਪੂਰਾ ਕਰੇਗਾ। ਕਮੀਸ਼ਨ ਭਰਤੀ ਪ੍ਰਕਿਰਿਆ ਵਿੱਚ ਨਿਸ਼ਪੱਖਤਾ, ਪਾਰਦਰਸ਼ਿਤਾ ਅਤੇ ਸਮੇਂਬੱਧਤਾ ਬਣਾਏ ਰੱਖਣ ਲਈ ਪੂਰੀ ਪ੍ਰਤੀਬੱਧਤਾ ਨਾਲ ਕੰਮ ਕਰ ਰਿਹਾ ਹੈ।
ਸ੍ਰੀ ਭੂਪੇਂਦਰ ਚੌਹਾਨ ਨੇ ਇਹ ਵੀ ਦੱਸਿਆ ਕਿ ਕਮੀਸ਼ਨ ਵਲੋਂ ਹਾਲ ਹੀ ਵਿੱਚ ਡੀਐਸਸੀ ਅਤੇ ਓਐਸਸੀ ਉੱਮੀਦਵਾਰਾਂ ਨੂੰ ਆਪਣੇ ਨਵੇਂ ਪ੍ਰਮਾਣ ਪੱਤਰ ਅਪਲੋਡ ਕਰਨ ਦੀ ਸਹੁਲਤ ਪ੍ਰਦਾਨ ਕਰਦੇ ਹੋਏ ਇੱਕ ਵਿਸ਼ੇਸ਼ ਪੋਰਟਲ ਖੋਲਿਆ ਹੈ। ਉਨ੍ਹਾਂ ਨੇ ਉੱਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਨਵਾਂ ਪ੍ਰਮਾਣ ਪੱਤਰ ਸਮੇਂ ਸਿਰ ਅਪਲੋਡ ਕਰਨ, ਤਾਂ ਜੋ ਕਮੀਸ਼ਨ ਨਤੀਜੇ ਐਲਾਨ ਕਰ ਸਕਣ। ਨਾਲ ਹੀ ਉਨ੍ਹਾਂ ਨੇ ਸਾਰੇ ਉੱਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਉਹ ਕਮੀਸ਼ਨ ਦੀ ਅਧਿਕਾਰਤ ਵੈਬਸਾਇਡ ਨਾਲ ਜੁੜੇ ਰਹਿਣ, ਜਿਸ ਨਾਲ ਭਰਤੀ ਪ੍ਰਕਿਰਿਆ ਅਤੇ ਨਤੀਜੇ ਸਬੰਧਤ ਜਾਣਕਾਰੀ ਸਮੇਂ ਸਿਰ ਪ੍ਰਾਪਤ ਹੁੰਦੀ ਰਵੇ।