ਤਪਾ ਮੰਡੀ 20 ਮਈ(ਯਾਦਵਿੰਦਰ ਸਿੰਘ ਤਪਾ,ਅਜਯਪਾਲ ਸਿੰਘ ਸੂਰੀਯਾ)-
ਸਿਹਤ ਵਿਭਾਗ ਵੱਲੋਂ ਡਾ ਬਲਜੀਤ ਸਿੰਘ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ ਅਤੇ ਡਾ ਇੰਦੂ ਸੀਨੀਅਰ ਮੈਡੀਕਲ ਅਫ਼ਸਰ ਦੀ ਯੋਗ ਅਗਵਾਈ ਅਧੀਨ ਸਿਹਤ ਬਲਾਕ ਦੇ ਪਿੰਡ ਘੁੰਨਸ ਵਿਖੇ Tਹਾਇਪਰਟੈਂਸ਼ਨ ਮੁਹਿੰਮ”ਸਬੰਧੀ ਜਾਗਰੂਕਤਾ ਗਤੀਵਿਧੀਆ ਕੀਤੀਆਂ ਗਈਆਂ | ਸਿਹਤ ਵਿਭਾਗ ਦੀ ਟੀਮ ਵੱਲੋ ਪਿੰਡ ਘੁੰਨਸ ਦੇ ਰੇਲਵੇ ਸਟੇਸ਼ਨ ਵਿਖੇ ਜਿਸ ਵਿੱਚ ਮੈਡਮ ਸੰਦੀਪ ਕੌਰ ਕਮਿਉਨਟੀ ਹੈਲਥ ਅਫਸਰ ਘੁੰਨਸ ਨੇ ਹਾਜ਼ਰ ਲੋਕਾਂ ਦਾ ਚੈੱਕ ਅੱਪ ਵੀ ਕੀਤਾ ਅਤੇ ਲੋਕਾਂ ਨੂੰ ਹਾਇਪਰਟੈਂਸ਼ਨ ਤੋਂ ਬਚਾਅ ਤੇ ਉਪਾਅ ਸਬੰਧੀ ਵਿਸਥਾਰਪੂਰਵਕ ਦੱਸਿਆ ਗਿਆ | ਇਸ ਮੌਕੇ ਉਨਾਂ ਨਾਲ ਰਮਨਦੀਪ ਸਿੰਘ, ਹਰਪ੍ਰੀਤ ਕੌਰ ਅਤੇ ਆਸ਼ਾ ਵਰਕਰ ਮੌਜੂਦ ਸਨ |