ਸ੍ਰੀ ਫ਼ਤਹਿਗੜ੍ਹ ਸਾਹਿਬ/26 ਮਈ:
(ਰਵਿੰਦਰ ਸਿੰਘ ਢੀਂਡਸਾ)
ਦੇਸ਼ ਭਗਤ ਯੂਨੀਵਰਸਿਟੀ, ਇੱਕ ਨੈਕ ਏ+ ਮਾਨਤਾ ਪ੍ਰਾਪਤ ਬਹੁ-ਅਨੁਸ਼ਾਸਨੀ ਸੰਸਥਾ ਵੱਲੋਂ ਹੋਟਲ ਮਹਾਰਾਜਾ ਰੀਜੈਂਸੀ, ਆਰਤੀ ਚੌਕ, ਫਿਰੋਜ਼ਪੁਰ ਰੋਡ, ਲੁਧਿਆਣਾ ਵਿੱਚ ਆਪਣਾ ਮੌਕੇ 'ਤੇ ਦਾਖਲਾ ਪ੍ਰੋਗਰਾਮ (ਸਪਾਟ ਐਡਮਿਸ਼ਨ ਡਰਾਈਵ) - ‘ਕਾਰਵਾਂ 2025’ ਸਫਲਤਾਪੂਰਵਕ ਕਰਵਾਇਆ ਗਿਆ।ਇਸ ਪ੍ਰੋਗਰਾਮ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕਾਉਂਸਲਿੰਗ ਅਤੇ ਦਾਖਲਾ ਟੀਮ ਦੇ ਨਾਲ, ਹਾਜ਼ਰੀਨ ਨਾਲ ਨਿੱਜੀ ਤੌਰ ’ਤੇ ਗੱਲਬਾਤ ਕੀਤੀ, ਚਾਹਵਾਨ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਕਰੀਅਰ ਨਾਲ ਸਬੰਧਤ ਸਵਾਲਾਂ ਦੇ ਜਵਾਬ ਦਿੱਤੇ।
ਇਸ ਸਮਾਗਮ ਦੀ ਵਿਸ਼ੇਸ਼ਤਾ ਇੱਕ ਸਨਮਾਨ ਸਮਾਰੋਹ ਸੀ, ਜਿੱਥੇ ਵੱਖ-ਵੱਖ ਨਾਮਵਰ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸਿੱਖਿਆ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।ਡਾ. ਸਦਾਵਰਤੀ ਨੇ ਕਿਹਾ ਕਿ ਅਧਿਆਪਕ ਅਤੇ ਪ੍ਰਿੰਸੀਪਲ ਸੱਚੇ ਰਾਸ਼ਟਰ ਨਿਰਮਾਤਾ ਹਨ। ਉਨ੍ਹਾਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਦੀ ਨਿਰਸਵਾਰਥ ਸੇਵਾ ਲਈ ਧੰਨਵਾਦ ਪ੍ਰਗਟ ਕਰਨਾਂ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।ਯੂਨੀਵਰਸਿਟੀ ਨੇ ਲੁਧਿਆਣਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਕਾਦਮਿਕ ਉੱਤਮਤਾ ਲਈ ‘ਸ਼ਾਈਨਿੰਗ ਸਟਾਰ ਐਵਾਰਡ’ ਵੀ ਭੇਟ ਕੀਤੇ। ਵਿਦਿਆਰਥੀਆਂ ਨੂੰ ਮੌਕੇ ’ਤੇ ਦਾਖਲੇ, ਕਰੀਅਰ ਕਾਉਂਸਲਿੰਗ ਅਤੇ ਯੋਗਤਾ ਦੇ ਆਧਾਰ ’ਤੇ ਸਕਾਲਰਸ਼ਿਪ ਦੇ ਮੌਕੇ ਪ੍ਰਦਾਨ ਕੀਤੇ ਗਏ। ਡੀਬੀਯੂ ਦੀ ਡਿਜੀਟਲ ਸਿੱਖਿਆ ਪਹਿਲਕਦਮੀ ਦੇ ਹਿੱਸੇ ਵਜੋਂ ਬਹੁਤ ਸਾਰੇ ਯੋਗ ਵਿਦਿਆਰਥੀਆਂ ਨੂੰ ਮੁਫਤ ਟੈਬਲੇਟ ਵੀ ਪ੍ਰਾਪਤ ਹੋਏ।ਦੇਸ਼ ਭਗਤ ਯੂਨੀਵਰਸਿਟੀ ਇੰਜੀਨੀਅਰਿੰਗ, ਸਿਹਤ ਸੰਭਾਲ, ਏਆਈ, ਸਾਈਬਰ ਸੁਰੱਖਿਆ, ਮੈਨੇਜਮੈਂਟ, ਲਾਅ, ਫਾਰਮੇਸੀ, ਹੋਟਲ ਪ੍ਰਬੰਧਨ, ਪੈਰਾ ਮੈਡੀਕਲ ਵਿਗਿਆਨ, ਨਰਸਿੰਗ, ਡੈਟਲ, ਆਯੁਰਵੇਦ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਵਿੱਚ ਮਿਆਰੀ ਸਿੱਖਿਆ ਅਤੇ ਵਿਸ਼ਵਵਿਆਪੀ ਮੌਕੇ ਪ੍ਰਦਾਨ ਕਰਨ ਵਿੱਚ ਮੋਹਰੀ ਹੈ।