ਸ੍ਰੀ ਫ਼ਤਹਿਗੜ੍ਹ ਸਾਹਿਬ/ 27 ਮਈ:
(ਰਵਿੰਦਰ ਸਿੰਘ ਢੀਂਡਸਾ)
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੀ.ਆਰ.ਐਮ. ਸਕੀਮ ਸਾਲ 2025-26 ਲਈ ਜਨਰਲ ਤੇ ਐਸ.ਸੀ.ਵਰਗ ਦੇ ਕਿਸਾਨਾਂ, ਨਿੱਜੀ ਕਿਸਾਨ ਸੀ.ਐਚ.ਸੀ., ਫਾਰਮਰ ਪ੍ਰਡਿਊਸਡ ਓਰਗੇਨਾਈਜੇਸ਼ਨ, ਸਹਿਕਾਰੀ ਸਭਾਵਾਂ ਤੇ ਗ੍ਰਾਮ ਪੰਚਾਇਤਾਂ ਨੂੰ ਸੁਪਰ ਸੀਡਰ, ਬੇਲਰ, ਰੇਕ ਅਤੇ ਚੌਪਰ ਆਦਿ ਮਸ਼ੀਨਰੀ ਸਬਸਿਡੀ 'ਤੇ ਦੇਣ ਲਈ ਆਨਲਾਈਨ ਡਰਾਅ, 28 ਮਈ ਨੂੰ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਕੱਢੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ: ਗੁਰਨਾਮ ਸਿੰਘ ਨੇ ਦੱਸਿਆ ਕਿ ਆਨਲਾਇਨ ਡਰਾਅ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੇਰੇ 11:00 ਵਜੇ ਕੱਢੇ ਜਾਣਗੇ। ਉਨ੍ਹਾਂ ਦੱਸਿਆ ਕਿ ਸਕੀਮ ਅਧੀਨ ਨਿੱਜੀ ਕਿਸਾਨਾਂ ਨੂੰ 50 ਫੀਸਦੀ ਅਤੇ ਸੀ.ਐਚ.ਸੀ. ਨੂੰ 80 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਡਰਾਅ ਪ੍ਰਕਿਰਿਆ ਦਾ ਸਿੱਧਾ ਪ੍ਰਸਾਰਣ ਫੇਸਬੁੱਕ ਲਿੰਕ
https://www.facebook.com/share/194uAKXDuJ/?mibextid=wwXIfr ' ਤੇ ਵੇਖਿਆ ਜਾ ਸਕਦਾ ਹੈ।