Thursday, May 29, 2025  

ਪੰਜਾਬ

ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਤਿੰਨ ਹਾਊਸ ਸਰਜਨਾਂ ਨੂੰ ਸੌਂਪੇ ਨਿਯੁਕਤੀ ਪੱਤਰ

May 27, 2025

ਸ੍ਰੀ ਫਤਿਹਗੜ੍ਹ ਸਾਹਿਬ/ 27 ਮਈ:
(ਰਵਿੰਦਰ ਸਿੰਘ ਢੀਂਡਸਾ)

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਹਤ ਡਾਇਰੈਕਟਰ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜਿਲ੍ਹਾ ਹਸਪਤਾਲ ਫਤਿਹਗੜ੍ਹ ਸਾਹਿਬ ਅਤੇ ਐਸ.ਡੀ.ਐਚ.ਮੰਡੀ ਗੋਬਿੰਦਗੜ੍ਹ ਲਈ ਹਾਊਸ ਸਰਜਨਾਂ ਦੀ ਕਾਊਂਸਲਿੰਗ ਹੋਈ। ਟੀਮ ਦਾ ਗਠਨ ਕੀਤਾ ਗਿਆ ਜਿਸ ਵੱਲੋਂ ਕਾਊਂਸਲਿੰਗ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਸਿਵਲ ਸਰਜਨ ਦੀ ਦੀ ਦੇਖ-ਰੇਖ ਹੇਠ ਹੋਈ ਕਾਊਂਸਲਿੰਗ ਪ੍ਰਕਿਰਿਆ ਨੂੰ ਪਾਰਦਰਸ਼ੀ ਗੈਸ ਵੀ ਅਤੇ ਸੁਚਾਰੂ ਢੰਗ ਨਾਲ  ਪੂਰਾ ਕੀਤਾ ਗਿਆ। ਇਸ ਸਬੰਧੀ  ਡਾ.ਦਵਿੰਦਰਜੀਤ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਜਿਲ੍ਹਾ ਹਸਪਤਾਲ ਫਤਿਹਗੜ੍ਹ ਸਾਹਿਬ ਅਤੇ ਐਸ.ਡੀ.ਐਚ.ਮੰਡੀ ਗੋਬਿੰਦਗੜ੍ਹ ਵਿੱਖੇ ਲੋਕ ਹਿੱਤ ਦੇ ਮੱਦੇਨਜਰ ਖਾਲੀ ਪਈਆਂ ਹਾਊਸ ਸਰਜਨਾਂ ਦੀਆਂ ਆਸਾਮੀਆਂ ਨੂੰ ਭਰਨ ਲਈ ਕਾਊਂਸਲਿੰਗ ਪ੍ਰਕਿਰਿਆ ਰੱਖੀ ਗਈ ਸੀ । ਹਾਊਸ ਸਰਜਨ ਦੀਆਂ ਆਸਾਮੀਆਂ ਲਈ 4 ਉਮੀਦਵਾਰਾਂ ਵੱਲੋਂ ਅਪਲਾਈ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ 3 ਉਮੀਦਵਾਰ ਕਾਊਂਸਲਿੰਗ ਲਈ ਹਾਜਰ ਹੋਏ। ਇਸ ਦੌਰਾਨ ਉਮੀਦਵਾਰਾਂ ਦੇ ਅਸਲ ਦਸਤਾਵੇਜਾਂ ਦੀ ਨਿਰਪੱਖ ਤਰੀਕੇ ਨਾਲ ਟੀਮਾਂ ਵੱਲੋਂ ਜਾਂਚ ਕੀਤੀ ਗਈ। ਕਾਊਂਸਲਿੰਗ ਪ੍ਰਕਿਰਿਆ ਪੂਰੀ ਹੋਣ ਉਪਰੰਤ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਜਿਨ੍ਹਾਂ ਵਿੱਚੋਂ 2 ਡਾਕਟਰਾਂ ਨੂੰ ਜਿਲ੍ਹਾ ਹਸਪਤਾਲ ਫਤਿਹਗੜ੍ਹ ਸਾਹਿਬ ਅਤੇ 1 ਡਾਕਟਰ ਨੂੰ ਐਸ.ਡੀ.ਐਚ.ਮੰਡੀ ਗੋਬਿੰਦਗੜ੍ਹ ਵਿੱਖੇ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਡਾਕਟਰਾਂ ਦੇ ਆਉਣ ਨਾਲ  ਮਰੀਜ਼ਾਂ ਨੂੰ ਹੋਰ ਵਧੀਆ ਢੰਗ ਨਾਲ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ ਅਤੇ ਮਰੀਜਾਂ ਨੂੰ ਜਿਆਦਾ ਦੇਰ ਤੱਕ ਆਪਣੀ ਵਾਰੀ ਦਾ ਇੰਤਜਾਰ ਨਹੀਂ ਕਰਨਾ ਪਵੇਗਾ। ਇਸ ਮੌਕੇ ਤੇ  ਸਹਾਇਕ ਸਿਵਲ ਸਰਜਨ ਡਾ.ਅਮਰੀਕ ਸਿੰਘ ਚੀਮਾ, ਡਾ. ਨਵਨੀਤ ਕੌਰ, ਸੀਨੀਅਰ ਸਹਾਇਕ ਸਿ਼ਵ ਕੁਮਾਰ, ਟੀ.ਐਮ.ਏ.ਗਗਨਦੀਪ , ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਅਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਨੌਰ ਵਿੱਚ ਮਿਲਿਆ ਜ਼ਿੰਦਾ ਮੋਰਟਾਰ ਬੰਬ, ਫੌਜ ਦੇ ਬੰਬ ਦਸਤੇ ਨੇ ਕੀਤਾ ਨਕਾਰਾ

ਸਨੌਰ ਵਿੱਚ ਮਿਲਿਆ ਜ਼ਿੰਦਾ ਮੋਰਟਾਰ ਬੰਬ, ਫੌਜ ਦੇ ਬੰਬ ਦਸਤੇ ਨੇ ਕੀਤਾ ਨਕਾਰਾ

12ਵੀਂ ਦੇ ਟੌਪਰਜ਼ ਨੇ ਡੀ.ਸੀ ਡਾ. ਸੋਨਾ ਥਿੰਦ ਨਾਲ ਬਿਤਾਇਆ ਪੂਰਾ ਦਿਨ

12ਵੀਂ ਦੇ ਟੌਪਰਜ਼ ਨੇ ਡੀ.ਸੀ ਡਾ. ਸੋਨਾ ਥਿੰਦ ਨਾਲ ਬਿਤਾਇਆ ਪੂਰਾ ਦਿਨ

ਪੰਜਾਬ ਪੁਲਿਸ ਔਰਤਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ- ਸਪੈਸ਼ਲ ਡੀ.ਜੀ.ਪੀ. ਗੁਰਪ੍ਰੀਤ ਦਿਓ

ਪੰਜਾਬ ਪੁਲਿਸ ਔਰਤਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ- ਸਪੈਸ਼ਲ ਡੀ.ਜੀ.ਪੀ. ਗੁਰਪ੍ਰੀਤ ਦਿਓ

ਸਾਈਬਰ ਕ੍ਰਾਈਮ ਐਸਐਚਓ ਦੀ ਗ੍ਰਿਫ਼ਤਾਰੀ ਆਮ ਲੋਕਾਂ ਲਈ ਨਿਆਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ – ਹਰਪਾਲ ਚੀਮਾ

ਸਾਈਬਰ ਕ੍ਰਾਈਮ ਐਸਐਚਓ ਦੀ ਗ੍ਰਿਫ਼ਤਾਰੀ ਆਮ ਲੋਕਾਂ ਲਈ ਨਿਆਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ – ਹਰਪਾਲ ਚੀਮਾ

ਬੀ.ਬੀ.ਐਮ.ਬੀ. ਵਿੱਚ ਆਪਹੁਦਰੇ ਢੰਗ ਨਾਲ ਕੀਤੀਆਂ ਨਿਯੁਕਤੀਆਂ ਅਸਹਿਣਯੋਗ-ਮੁੱਖ ਮੰਤਰੀ

ਬੀ.ਬੀ.ਐਮ.ਬੀ. ਵਿੱਚ ਆਪਹੁਦਰੇ ਢੰਗ ਨਾਲ ਕੀਤੀਆਂ ਨਿਯੁਕਤੀਆਂ ਅਸਹਿਣਯੋਗ-ਮੁੱਖ ਮੰਤਰੀ

ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਟੌਪਰ ਵਿਦਿਆਰਥੀਆਂ ਵੱਲੋਂ ਸਿੱਖਿਆ ਖੇਤਰ ਦਾ ਮੁਹਾਂਦਰਾ ਬਦਲਣ ਲਈ ਮੁੱਖ ਮੰਤਰੀ ਦੀ ਸ਼ਲਾਘਾ

ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਟੌਪਰ ਵਿਦਿਆਰਥੀਆਂ ਵੱਲੋਂ ਸਿੱਖਿਆ ਖੇਤਰ ਦਾ ਮੁਹਾਂਦਰਾ ਬਦਲਣ ਲਈ ਮੁੱਖ ਮੰਤਰੀ ਦੀ ਸ਼ਲਾਘਾ

ਹਵਾਈ ਸਫ਼ਰ ਰਾਹੀਂ ਵਿੱਦਿਅਕ ਟੂਰ ਲਾਉਣਗੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀ: ਮੁੱਖ ਮੰਤਰੀ ਨੇ ਕੀਤਾ ਐਲਾਨ

ਹਵਾਈ ਸਫ਼ਰ ਰਾਹੀਂ ਵਿੱਦਿਅਕ ਟੂਰ ਲਾਉਣਗੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀ: ਮੁੱਖ ਮੰਤਰੀ ਨੇ ਕੀਤਾ ਐਲਾਨ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਸਰਕਾਰ ਵੱਲੋਂ ਸਮਾਜਿਕ ਸੁਧਾਰ -ਗੈਰੀ ਬਿੜਿੰਗ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਸਰਕਾਰ ਵੱਲੋਂ ਸਮਾਜਿਕ ਸੁਧਾਰ -ਗੈਰੀ ਬਿੜਿੰਗ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਰਵਾਇਆ ਪੰਜ ਰੋਜ਼ਾ ਫੈਕਲਟੀ ਵਿਕਾਸ ਪ੍ਰੋਗਰਾਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਰਵਾਇਆ ਪੰਜ ਰੋਜ਼ਾ ਫੈਕਲਟੀ ਵਿਕਾਸ ਪ੍ਰੋਗਰਾਮ

ਪਿੰਡ ਪਿੰਡ ਕੈਂਪ ਲਗਾ ਕੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਆਮ ਲੋਕਾਂ ਤੱਕ ਪਹੁੰਚਾਇਆ ਜਾ ਰਿਹੈ ਲਾਭ: ਦੀਦਾਰ ਸਿੰਘ ਭੱਟੀ

ਪਿੰਡ ਪਿੰਡ ਕੈਂਪ ਲਗਾ ਕੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਆਮ ਲੋਕਾਂ ਤੱਕ ਪਹੁੰਚਾਇਆ ਜਾ ਰਿਹੈ ਲਾਭ: ਦੀਦਾਰ ਸਿੰਘ ਭੱਟੀ