Monday, August 11, 2025  

ਪੰਜਾਬ

ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਮੁੜ ਵਸੇਬਾ ਕੇਂਦਰ ਸਰਹਿੰਦ ਦਾ ਕੀਤਾ ਅਚਨਚੇਤ ਦੌਰਾ

June 04, 2025

ਸ੍ਰੀ ਫਤਿਹਗੜ੍ਹ ਸਾਹਿਬ/4 ਜੂਨ:
(ਰਵਿੰਦਰ ਸਿੰਘ ਢੀਂਡਸਾ)
 
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਮੁੜ ਵਸੇਬਾ ਕੇਂਦਰ , ਬ੍ਰਾਹਮਣ ਮਾਜਰਾ, ਸਰਹਿੰਦ ਦਾ ਅਚਨਚੇਤ ਦੌਰਾ ਕਰਦਿਆਂ ਉੱਥੇ ਦਾਖਲ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਤੇ ਨਸ਼ਾ ਪੀੜਤਾਂ ਦੇ ਇਲਾਜ ਸਬੰਧੀ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ,ਡਾ. ਬਲਬੀਰ ਸਿੰਘ ਅਤੇ ਸਿਹਤ ਡਾਇਰੈਕਟਰ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਅੰਦਰ ਨਸ਼ਾ ਪੀੜਤ ਵਿਅਕਤੀਆਂ ਦੇ ਮੈਡੀਕਲ ਇਲਾਜ , ਪੂਰਨ ਇਲਾਜ ਤੱਕ ਦਾਖਲੇ ਦਾ ਪ੍ਰਬੰਧ,ਨਸ਼ਾ ਛੱਡਣ ਲਈ ਦ੍ਰਿੜ ਸ਼ਕਤੀ ਉਤਪੰਨ ਕਰਨ, ਚੰਗੀ ਜ਼ਿੰਦਗੀ ਜਿਉਣ ਲਈ ਸਹੀ ਰਸਤੇ ਬਾਰੇ ਪ੍ਰੇਰਿਤ ਕਰਨ, ਨਸ਼ਾ ਛੱਡਣ ਉਪਰੰਤ ਰੋਜ਼ਗਾਰ ਲਈ ਜਾਗਰੂਕ ਕਰਨ, ਸਮਾਜਿਕ/ ਧਾਰਮਿਕ ਕੰਮਾਂ ਵਿੱਚ ਰੁਚੀ ਲੈਣ ਲਈ ਪ੍ਰੇਰਿਤ ਕਰਨ ਆਦਿ ਸਹੂਲਤਾਂ ਮੁਫਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਲਾਭਪਾਤਰੀਆਂ ਦੀ ਪਹਿਚਾਣ ਵੀ ਗੁਪਤ ਰੱਖੀ ਜਾਂਦੀ ਹੈ। ਉਹਨਾਂ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ , ਮੁੜ ਵਸੇਬਾ ਕੇਂਦਰ ਤੇ ਓਟ ਸੈਂਟਰਾਂ ਵਿੱਚ ਲੋੜੀਂਦੀਆਂ ਸਾਰੀਆਂ ਦਵਾਈਆਂ, ਟੈਸਟਿੰਗ ਕਿੱਟਾਂ , ਕੇਂਦਰਾਂ ਦੀ ਸਾਫ ਸਫਾਈ ਪ੍ਰਬੰਧਨ ਅਤੇ ਹੋਰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਦੀ ਉਪਲਬਧਤਾ ਨੂੰ ਵੀ ਯਕੀਨੀ ਬਣਾਇਆ ਗਿਆ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਦਾ ਹਿੱਸਾ ਬਣਕੇ ਆਪਣੇ ਪਿੰਡ, ਸ਼ਹਿਰ ,ਗਲੀ ,ਮਹੱਲੇ ,ਰਿਸ਼ਤੇਦਾਰਾਂ ਅਤੇ ਹੋਰ ਸੰਪਰਕ ਵਿੱਚ ਆਉਣ ਵਾਲੇ ਨਸ਼ਾ ਪੀੜਿਤ ਵਿਅਕਤੀਆਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਆਪਣਾ ਇਲਾਜ ਕਰਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਸਾਡੇ ਸਮਾਜ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕੇ। ਇਸ ਮੌਕੇ ਤੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਰੀਤੂ ਧੀਮਾਨ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਅਮਨਪ੍ਰੀਤ ਸਿੰਘ, ਵਿਕਰਮਜੀਤ ਸਿੰਘ ਕੌਂਸਲਰ , ਨਰਸਿੰਗ ਸਟਾਫ ਕਰਨੈਲ ਚੰਦ ਤੇ ਸਮੂਹ ਸਟਾਫ ਤੋਂ ਇਲਾਵਾ ਮਰੀਜ਼ ਵੀ ਹਾਜ਼ਰ ਸਨ। 
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੁਸਤਕ ‘ਉੱਠ ਪੰਜਾਬ ਸਿਆਂ’ ਨਸ਼ਿਆਂ ਵਿਰੁੱਧ ਲੜਾਈ ਵਿੱਚ ਇੱਕ ਮਹੱਤਵਪੂਰਨ ਸਾਹਿਤਕ ਦਸਤਾਵੇਜ਼: ਡਾ. ਜ਼ੋਰਾ ਸਿੰਘ

ਪੁਸਤਕ ‘ਉੱਠ ਪੰਜਾਬ ਸਿਆਂ’ ਨਸ਼ਿਆਂ ਵਿਰੁੱਧ ਲੜਾਈ ਵਿੱਚ ਇੱਕ ਮਹੱਤਵਪੂਰਨ ਸਾਹਿਤਕ ਦਸਤਾਵੇਜ਼: ਡਾ. ਜ਼ੋਰਾ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਬਾਰਾਂ ਵਿਦਿਆਰਥੀਆਂ ਨੇ ਯੂਜੀਸੀ-ਨੈਟ ਪ੍ਰੀਖਿਆ ਕੀਤੀ ਪਾਸ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਬਾਰਾਂ ਵਿਦਿਆਰਥੀਆਂ ਨੇ ਯੂਜੀਸੀ-ਨੈਟ ਪ੍ਰੀਖਿਆ ਕੀਤੀ ਪਾਸ

ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਤੋਂ ਵੱਖ ਹੋਏ ਧੜੇ ਦੇ ਮੁਖੀ ਚੁਣੇ ਗਏ

ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਤੋਂ ਵੱਖ ਹੋਏ ਧੜੇ ਦੇ ਮੁਖੀ ਚੁਣੇ ਗਏ

ਪੰਜਾਬ ਨੇ ਪਾਕਿਸਤਾਨ ਸਰਹੱਦ 'ਤੇ ਐਂਟੀ-ਡਰੋਨ ਸਿਸਟਮ ਤਾਇਨਾਤ ਕੀਤਾ

ਪੰਜਾਬ ਨੇ ਪਾਕਿਸਤਾਨ ਸਰਹੱਦ 'ਤੇ ਐਂਟੀ-ਡਰੋਨ ਸਿਸਟਮ ਤਾਇਨਾਤ ਕੀਤਾ

ਪੰਜਾਬ: ਮਾਨ ਅਤੇ ਕੇਜਰੀਵਾਲ ਨੇ ਸਾਂਝੇ ਤੌਰ 'ਤੇ 24 ਸੈਕਟਰ-ਵਾਰ ਉਦਯੋਗਿਕ ਪੈਨਲ ਲਾਂਚ ਕੀਤੇ

ਪੰਜਾਬ: ਮਾਨ ਅਤੇ ਕੇਜਰੀਵਾਲ ਨੇ ਸਾਂਝੇ ਤੌਰ 'ਤੇ 24 ਸੈਕਟਰ-ਵਾਰ ਉਦਯੋਗਿਕ ਪੈਨਲ ਲਾਂਚ ਕੀਤੇ

ਡਾ. ਅਵਤਾਰ ਸਿੰਘ ਢੀਂਡਸਾ ਦੀ ਕਿਤਾਬ “ਬ੍ਰਹਿਮੰਡ ਦੇ ਰਹੱਸ” ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਕੀਤੀ ਗਈ ਰਿਲੀਜ਼

ਡਾ. ਅਵਤਾਰ ਸਿੰਘ ਢੀਂਡਸਾ ਦੀ ਕਿਤਾਬ “ਬ੍ਰਹਿਮੰਡ ਦੇ ਰਹੱਸ” ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਕੀਤੀ ਗਈ ਰਿਲੀਜ਼

ਪੰਜਾਬ ਪੁਲਿਸ ਨੇ ਪਾਕਿਸਤਾਨ ਦੇ ਮੂਲ IED ਨੂੰ ਜ਼ਬਤ ਕਰਕੇ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ

ਪੰਜਾਬ ਪੁਲਿਸ ਨੇ ਪਾਕਿਸਤਾਨ ਦੇ ਮੂਲ IED ਨੂੰ ਜ਼ਬਤ ਕਰਕੇ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ

ਮੁੱਖ ਮੰਤਰੀ ਤੇ ਸੰਤ ਨਿਰੰਜਨ ਦਾਸ ਜੀ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਐਸ.ਟੀ.ਪੀ. ਦਾ ਨੀਂਹ ਪੱਥਰ ਰੱਖਿਆ

ਮੁੱਖ ਮੰਤਰੀ ਤੇ ਸੰਤ ਨਿਰੰਜਨ ਦਾਸ ਜੀ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਐਸ.ਟੀ.ਪੀ. ਦਾ ਨੀਂਹ ਪੱਥਰ ਰੱਖਿਆ

ਅੰਮ੍ਰਿਤਸਰ ਵਿੱਚ ਸਰਹੱਦ ਪਾਰ ਤਸਕਰੀ ਮਾਡਿਊਲ ਫੜਿਆ ਗਿਆ; 7 ਆਧੁਨਿਕ ਪਿਸਤੌਲ ਜ਼ਬਤ ਕੀਤੇ ਗਏ

ਅੰਮ੍ਰਿਤਸਰ ਵਿੱਚ ਸਰਹੱਦ ਪਾਰ ਤਸਕਰੀ ਮਾਡਿਊਲ ਫੜਿਆ ਗਿਆ; 7 ਆਧੁਨਿਕ ਪਿਸਤੌਲ ਜ਼ਬਤ ਕੀਤੇ ਗਏ

ਮਾਤਾ ਗੁਜਰੀ ਕਾਲਜ ਦੇ ਕਮਰਸ ਵਿਭਾਗ ਵੱਲੋਂ ਕਮਰਸ ਐਸੋਸੀਏਸ਼ਨ ਦਾ ਗਠਨ

ਮਾਤਾ ਗੁਜਰੀ ਕਾਲਜ ਦੇ ਕਮਰਸ ਵਿਭਾਗ ਵੱਲੋਂ ਕਮਰਸ ਐਸੋਸੀਏਸ਼ਨ ਦਾ ਗਠਨ