Wednesday, October 29, 2025  

ਪੰਜਾਬ

ਬੱਚਿਆਂ ਦੀ ਮੌਤ ਲਈ ਜ਼ਿੰਮੇਵਾਰ ਵਿਆਕਤੀਆਂ ਚਾਹੇ ਕੋਈ ਵੀ ਹੋਣ ਬਖਸ਼ੇ ਨਹੀ ਜਾਣਗੇ - ਮੁੱਖ ਮੰਤਰੀ

June 07, 2025

ਪਰਮਿੰਦਰ ਮੌਦਗਿੱਲ
ਪਟਿਆਲਾ, 7 ਜੂਨ :-

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਿਆਨਕ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਬੱਚਿਆਂ ਦੇ ਪੀੜਤ ਮਾਪਿਆਂ ਨੂੰ ਅੱਜਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਜਾਂਚ ਵਿੱਚ ਰੁਕਾਵਟਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈਕਰਨ ਦਾ ਐਲਾਨ ਕੀਤਾ।

ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਵਿੱਚ ਹੋਣਹਾਰਵਿਦਿਆਰਥੀ ਸਾਥੋਂ ਹਮੇਸ਼ਾ ਲਈ ਵਿਛੜ ਗਏ। ਉਨ੍ਹਾਂ ਨੇ ਇਸ ਹਾਦਸੇ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਦਿਆਂ ਦੁੱਖ ਜ਼ਾਹਰ ਕੀਤਾ। ਉਨ੍ਹਾਂ ਦਿ੍ਰੜਤਾ ਨਾਲ ਕਿਹਾਕਿ ਇਸ ਦਿਲ ਕੰਬਾਊ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਨ੍ਹਾਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇਸਪੱਸ਼ਟ ਕੀਤਾ ਕਿ ਕੇਸ ਨੂੰ ਲਮਕਾਉਣ ਅਤੇ ਇਨਸਾਫ ਵਿੱਚ ਅੜਿੱਕੇ ਖੜ੍ਹੇ ਕਰਨ ਦੀ ਕੋਸ਼ਿਸ਼ ਕਰਨ ਵਾਲੇ ਭਾਵੇਂ ਕਿੰਨੇ ਹੀ ਅਸਰ-ਰਸੂਖ ਵਾਲੇ ਹੀ ਕਿਉਂ ਨਾ ਹੋਣ, ਨੂੰਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹਾ ਕਰਨਾ ਘਿਨਾਉਣਾ ਜੁਰਮ ਹੈ ਅਤੇ ਇਸ ਦੇ ਦੋਸ਼ੀਆਂ ਨੂੰ ਸਜ਼ਾ ਮਿਲਣ ਨਾਲਬਾਕੀਆਂ ਨੂੰ ਸਬਕ ਮਿਲੇਗਾ।

ਇਸ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਅਤੇ ਓਵਰਲੋਡ ਵਾਹਨਾਂ ਵਿਰੁੱਧ ਕਾਰਵਾਈ ਲਈ ਵਿਸ਼ੇਸ਼ ਮੁਹਿੰਮ ਸ਼ੁਰੂਕਰੇਗੀ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਟਰਾਂਸਪੋਰਟ ਵਿਭਾਗਾਂ ਨੂੰ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।ਭਗਵੰਤ ਸਿੰਘ ਮਾਨ ਨੇ ਇਨ੍ਹਾਂ ਅਪਰਾਧਾਂ ਨੂੰ ਨਾ-ਮੁਆਫ ਕਰਨ ਯੋਗ ਦੱਸਦਿਆਂ ਕਿਹਾ ਕਿ ਸਰਕਾਰ ਕਿਸੇ ਨੂੰ ਵੀ ਆਮ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦੀਇਜਾਜ਼ਤ ਨਹੀਂ ਦੇਵੇਗੀ।

ਹਾਦਸੇ ਵਿੱਚ ਵਿਛੜਣ ਵਾਲਿਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਮੁੱਖ ਮੰਤਰੀ ਨੇ ਮਿ੍ਰਤਕ ਬੱਚਿਆਂ ਦੀ ਯਾਦ ਵਿੱਚ ਪਾਰਕ ਬਣਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾਕਿ ਇਹ ਯਾਦਗਾਰ ਦੁਖਦਾਈ ਹਾਦਸੇ ਦੇ ਪੀੜਤ ਵਿਦਿਆਰਥੀਆਂ ਪ੍ਰਤੀ ਸ਼ਰਧਾਂਜਲੀ ਹੋਵੇਗੀ। ਇਸ ਤੋਂ ਇਲਾਵਾ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿਸਮਾਣਾ ਤੋਂ ਪਾਤੜਾਂ ਤੱਕ ਮੌਜੂਦਾ ਸੜਕ ਨੂੰ ਚਾਰ-ਮਾਰਗੀ ਸੜਕ ਵਜੋਂ ਅਪਗ੍ਰੇਡ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਆਵਾਜਾਈ ਜ਼ਿਆਦਾ ਹੋਣ ਕਾਰਨ ਇਸ ਸੜਕ 'ਤੇ ਅਕਸਰ ਹਾਦਸੇ ਵਾਪਰਦੇ ਹਨ, ਜਿਸ ਨਾਲ ਲੋਕਾਂ ਦੀ ਸੁਰੱਖਿਆ ਲਈ ਇੱਥੋਂ ਦੇਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ ਜ਼ਰੂਰੀ ਹੋ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਸਮਾਣਾ ਦੇ ਸਰਕਾਰੀ ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਐਮਰਜੈਂਸੀ ਮੈਡੀਕਲ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਇਲਾਕੇਦੀਆਂ ਸਿਹਤ ਸੰਭਾਲ ਸੇਵਾਵਾਂ ਵਿੱਚ ਸੱਤ ਨਵੀਆਂ ਐਂਬੂਲੈਂਸਾਂ ਸ਼ਾਮਲ ਕੀਤੀਆਂ ਜਾਣਗੀਆਂ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਵਿੱਚ ਖੇਤਰੀ ਟਰਾਂਸਪੋਰਟ ਅਧਿਕਾਰੀ ਆਨਲਾਈਨ ਹੋ ਗਏ ਹਨ

ਪੰਜਾਬ ਵਿੱਚ ਖੇਤਰੀ ਟਰਾਂਸਪੋਰਟ ਅਧਿਕਾਰੀ ਆਨਲਾਈਨ ਹੋ ਗਏ ਹਨ

ਸਿਹਤ ਕੇਂਦਰਾਂ ਤੇ ਤਾਇਨਾਤ ਸਟਾਫ ਨੂੰ ਡਾਇਗਨੋਸਟਿਕ ਕਿੱਟਾਂ ਸਬੰਧੀ ਦਿੱਤੀ ਸਿਖਲਾਈ

ਸਿਹਤ ਕੇਂਦਰਾਂ ਤੇ ਤਾਇਨਾਤ ਸਟਾਫ ਨੂੰ ਡਾਇਗਨੋਸਟਿਕ ਕਿੱਟਾਂ ਸਬੰਧੀ ਦਿੱਤੀ ਸਿਖਲਾਈ

ਨਵੇਂ ਬਿਲਡਿੰਗ ਬਾਇ-ਲਾਜ਼ ਕੈਬਨਿਟ ਵੱਲੋਂ ਮਨਜ਼ੂਰ, ਨਕਸ਼ੇ ਪਾਸ ਕਰਵਾਉਣ ਵਿੱਚ ਹੁਣ ਨਹੀਂ ਹੋਵੇਗਾ ਭ੍ਰਿਸ਼ਟਾਚਾਰ-ਮੁੱਖ ਮੰਤਰੀ

ਨਵੇਂ ਬਿਲਡਿੰਗ ਬਾਇ-ਲਾਜ਼ ਕੈਬਨਿਟ ਵੱਲੋਂ ਮਨਜ਼ੂਰ, ਨਕਸ਼ੇ ਪਾਸ ਕਰਵਾਉਣ ਵਿੱਚ ਹੁਣ ਨਹੀਂ ਹੋਵੇਗਾ ਭ੍ਰਿਸ਼ਟਾਚਾਰ-ਮੁੱਖ ਮੰਤਰੀ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਬੀ.ਐਸਸੀ. (ਆਨਰਜ਼) ਖੇਤੀਬਾੜੀ ਪ੍ਰੋਗਰਾਮ ਦੀ ਸ਼ੁਰੂਆਤ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਬੀ.ਐਸਸੀ. (ਆਨਰਜ਼) ਖੇਤੀਬਾੜੀ ਪ੍ਰੋਗਰਾਮ ਦੀ ਸ਼ੁਰੂਆਤ

'ਮਾਨ ਸਰਕਾਰ ਦੀ ਯੋਜਨਾ 'ਜਿਸਦਾ ਖੇਤ, ਉਸਦੀ ਰੇਤ'  ਬੇਮਿਸਾਲ

'ਮਾਨ ਸਰਕਾਰ ਦੀ ਯੋਜਨਾ 'ਜਿਸਦਾ ਖੇਤ, ਉਸਦੀ ਰੇਤ'  ਬੇਮਿਸਾਲ

ਤਰਨਤਾਰਨ ਦੇ ਲੋਕ ਹੁਣ ਏਸੀ ਕਮਰਿਆਂ ਦੀ ਨਹੀਂ, ਜਮੀਨੀ ਪੱਧਰ 'ਤੇ ਕੰਮ ਕਰਨ ਵਾਲੀ 'ਆਪ' ਸਰਕਾਰ ਨੂੰ ਚੁਣਨਗੇ- ਹਰਮੀਤ ਸਿੰਘ ਸੰਧੂ

ਤਰਨਤਾਰਨ ਦੇ ਲੋਕ ਹੁਣ ਏਸੀ ਕਮਰਿਆਂ ਦੀ ਨਹੀਂ, ਜਮੀਨੀ ਪੱਧਰ 'ਤੇ ਕੰਮ ਕਰਨ ਵਾਲੀ 'ਆਪ' ਸਰਕਾਰ ਨੂੰ ਚੁਣਨਗੇ- ਹਰਮੀਤ ਸਿੰਘ ਸੰਧੂ

ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਲਬੀਰ ਸਿੰਘ ਆਪਣੇ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਿਲ

ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਲਬੀਰ ਸਿੰਘ ਆਪਣੇ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਿਲ

देश भगत यूनिवर्सिटी ने मनाया 13वां स्थापना दिवस

देश भगत यूनिवर्सिटी ने मनाया 13वां स्थापना दिवस

ਦੇਸ਼ ਭਗਤ ਯੂਨੀਵਰਸਿਟੀ ਨੇ ਧੂਮ-ਧਾਮ ਨਾਲ ਮਨਾਇਆ 13ਵਾਂ ਸਥਾਪਨਾ ਦਿਵਸ 

ਦੇਸ਼ ਭਗਤ ਯੂਨੀਵਰਸਿਟੀ ਨੇ ਧੂਮ-ਧਾਮ ਨਾਲ ਮਨਾਇਆ 13ਵਾਂ ਸਥਾਪਨਾ ਦਿਵਸ 

ਮੌਜੂਦਾ ਅਕਾਲੀ ਸਰਪੰਚ ਜਸ਼ਨਦੀਪ ਸਿੰਘ ਸਾਥੀਆਂ ਸਮੇਤ 'ਆਪ' 'ਚ ਹੋਏ ਸ਼ਾਮਿਲ

ਮੌਜੂਦਾ ਅਕਾਲੀ ਸਰਪੰਚ ਜਸ਼ਨਦੀਪ ਸਿੰਘ ਸਾਥੀਆਂ ਸਮੇਤ 'ਆਪ' 'ਚ ਹੋਏ ਸ਼ਾਮਿਲ