Sunday, August 17, 2025  

ਪੰਜਾਬ

ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਬਖਸ਼ਿਆ ਜਾਵੇਗਾ - ਇੰਸਪੈਕਟਰ ਰਣਦੀਪ ਕੁਮਾਰ

June 10, 2025

ਅਮਰਗੜ੍ਹ 10 ਜੂਨ ( ਹਰਿੰਦਰ ਬਿੱਟੂ )

ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਅੱਗੇ ਤੋਰਦੇ ਹੋਏ ਜਿਲਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਅਤੇ ਡੀ.ਐਸ.ਪੀ ਦਵਿੰਦਰ ਸਿੰਘ ਸੰਧੂ ਸਬ ਡਿਵੀਜ਼ਨ ਅਮਰਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਮਰਗੜ੍ਹ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ l ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਖਿਲਾਫ ਸਖਤ ਕਦਮ ਚੁੱਕੇ ਜਾ ਰਹੇ ਹਨ l ਉਥੇ ਹੀ ਜਿਹੜੇ ਵਿਅਕਤੀ ਨਸ਼ਾ ਕਰਦੇ ਹਨ l ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਿਲ ਕਰਵਾ ਕੇ ਉਹਨਾਂ ਨੂੰ ਮੁੜ ਤੋਂ ਮੁੱਖਧਾਰਾ ਵਿੱਚ ਲਿਆਉਣ ਲਈ ਪੁਰਜੋਰ ਉਪਰਾਲੇ ਕੀਤੇ ਜਾ ਰਹੇ ਹਨ l ਇਹਨਾਂ ਗੱਲਾਂ ਦਾ ਪ੍ਰਗਟਾਵਾ ਇੰਸਪੈਕਟਰ ਰਣਦੀਪ ਕੁਮਾਰ ਥਾਣਾ ਮੁਖੀ ਅਮਰਗੜ੍ਹ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ l ਉਹਨਾਂ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲਿਆਂ ਨੂੰ ਸਖਤ ਤਾੜਨਾ ਦਿੰਦੇ ਹੋਏ ਆਖਿਆ ਕਿ ਉਹ ਸਾਵਧਾਨ ਹੋ ਜਾਣ, ਨਸ਼ਾ ਤਸਕਰੀ ਦਾ ਕੰਮ ਕਰਨ ਵਾਲਿਆਂ ਵਿੱਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਿਆ ਜਾਵੇਗਾ l ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰੀ ਅਤੇ ਨਸ਼ਾ ਕਰਨ ਵਾਲਿਆਂ ਬਾਰੇ ਸਰਕਾਰ ਵੱਲੋਂ ਜਾਰੀ ਵਟਸ ਅੱਪ ਨੰਬਰ 9779100200 ਉੱਤੇ ਜਾਣਕਾਰੀ ਦੇ ਸਕਦੇ ਹਨ l ਇਹ ਜਾਣਕਾਰੀ ਦੇਣ ਵਾਲੇ ਦਾ ਨਾਂ ਅਤੇ ਨੰਬਰ ਗੁਪਤ ਰੱਖਿਆ ਜਾਵੇਗਾ

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ 

ਦੇਸ਼ ਭਗਤ ਯੂਨੀਵਰਸਿਟੀ ਵਿੱਚ ‘ਵੰਡ ਦੇ ਭਿਆਨਕ ਦਿਵਸ’ ਨੂੰ ਸਮਰਪਿਤ ਸਮਾਗਮ  

ਦੇਸ਼ ਭਗਤ ਯੂਨੀਵਰਸਿਟੀ ਵਿੱਚ ‘ਵੰਡ ਦੇ ਭਿਆਨਕ ਦਿਵਸ’ ਨੂੰ ਸਮਰਪਿਤ ਸਮਾਗਮ  

ਆਜ਼ਾਦੀ ਦਿਵਸ ਤੋਂ ਪਹਿਲਾਂ, ਪੰਜਾਬ ਪੁਲਿਸ ਨੇ ISI-ਸਮਰਥਿਤ ਅੱਤਵਾਦੀ ਰਿੰਦਾ ਦੀ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ

ਆਜ਼ਾਦੀ ਦਿਵਸ ਤੋਂ ਪਹਿਲਾਂ, ਪੰਜਾਬ ਪੁਲਿਸ ਨੇ ISI-ਸਮਰਥਿਤ ਅੱਤਵਾਦੀ ਰਿੰਦਾ ਦੀ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ

ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਧਰਮ ਪ੍ਰਚਾਰ ਯਾਤਰਾ ਲਈ ਬੁੱਢਾ ਦਲ ਦਾ ਵਿਸ਼ੇਸ਼ ਜਥਾ ਮਹਾਰਾਸ਼ਟਰ ਨੂੰ ਰਵਾਨਾ: ਦਿਲਜੀਤ ਸਿੰਘ ਬੇਦੀ

ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਧਰਮ ਪ੍ਰਚਾਰ ਯਾਤਰਾ ਲਈ ਬੁੱਢਾ ਦਲ ਦਾ ਵਿਸ਼ੇਸ਼ ਜਥਾ ਮਹਾਰਾਸ਼ਟਰ ਨੂੰ ਰਵਾਨਾ: ਦਿਲਜੀਤ ਸਿੰਘ ਬੇਦੀ

ਪੰਜਾਬ ਪੁਲਿਸ ਨੇ ਬਿਸ਼ਨੋਈ ਗੈਂਗ ਦੇ ਦੋ ਮੋਸਟ-ਵਾਂਟੇਡ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ

ਪੰਜਾਬ ਪੁਲਿਸ ਨੇ ਬਿਸ਼ਨੋਈ ਗੈਂਗ ਦੇ ਦੋ ਮੋਸਟ-ਵਾਂਟੇਡ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ