Thursday, November 06, 2025  

ਰਾਜਨੀਤੀ

ਲੁਧਿਆਣਾ ਪੱਛਮੀ ਜਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ! ਕਾਂਗਰਸੀ ਆਗੂ ਸੁਨੀਲ ਕਪੂਰ 'ਆਪ' 'ਚ ਸ਼ਾਮਲ

June 10, 2025

ਲੁਧਿਆਣਾ, 10 ਜੂਨ

ਲੁਧਿਆਣਾ ਪੱਛਮੀ ਜਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਸੀਨੀਅਰ ਕਾਂਗਰਸੀ ਨੇਤਾ ਸੁਨੀਲ ਕਪੂਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦਾ 'ਆਪ' ਵਿੱਚ ਸ਼ਾਮਲ ਹੋਣਾ ਪਾਰਟੀ ਨੂੰ ਯਕੀਨੀ ਤੌਰ 'ਤੇ  ਫਾਇਦਾ ਦੇਵੇਗਾ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਸ਼ਾਮ ਨੂੰ ਇੱਕ ਜਨਸਭਾ ਦੌਰਾਨ ਸੁਨੀਲ ਕਪੂਰ ਨੂੰ ਰਸਮੀ ਤੌਰ 'ਤੇ ਪਾਰਟੀ ਵਿੱਚ ਸ਼ਾਮਲ ਕਰਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ 'ਤੇ 'ਆਪ' ਦੇ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ, ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਲੁਧਿਆਣਾ ਪੱਛਮੀ ਤੋਂ 'ਆਪ' ਉਮੀਦਵਾਰ ਸੰਜੀਵ ਅਰੋੜਾ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਮੌਜੂਦ ਸਨ।

ਸੁਨੀਲ ਕਪੂਰ ਲੁਧਿਆਣਾ ਦੇ ਇੱਕ ਬਹੁਤ ਹੀ ਵੱਕਾਰੀ ਰਾਜਨੀਤਿਕ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਹ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਸਵਰਗੀ ਲਾਲਾ ਸਰਦਾਰੀ ਲਾਲ ਕਪੂਰ ਦੇ ਪੋਤੇ ਹਨ। ਸਰਦਾਰੀ ਲਾਲ ਕਪੂਰ ਨੂੰ ਪੰਜਾਬ ਦੇ ਮਹਾਤਮਾ ਗਾਂਧੀ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਦਿਸ਼ਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਸੁਨੀਲ ਕਪੂਰ ਦੀ ਪਤਨੀ ਵੀ ਲੁਧਿਆਣਾ ਨਗਰ ਨਿਗਮ ਦੀ ਸਾਬਕਾ ਕੌਂਸਲਰ ਰਹਿ ਚੁੱਕੀ ਹਨ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਦਾ ਅਜੇ ਵੀ ਸਥਾਨਕ ਪੱਧਰ 'ਤੇ ਲੋਕਾਂ ਨਾਲ ਡੂੰਘਾ ਸਬੰਧ ਹੈ। ਉਨ੍ਹਾਂ ਦੇ ਪਰਿਵਾਰ ਦਾ ਅਜੇ ਵੀ ਲੁਧਿਆਣਾ ਦੀ ਰਾਜਨੀਤੀ ਵਿੱਚ ਵੱਡਾ ਪ੍ਰਭਾਵ ਹੈ। ਉਨ੍ਹਾਂ ਦੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ 19 ਜੂਨ ਨੂੰ ਹੋਣ ਵਾਲੀ ਜਿਮਨੀ ਚੋਣ ਵਿੱਚ ਵੋਟਾਂ ਦੇ ਮਾਮਲੇ ਵਿੱਚ 'ਆਪ' ਉਮੀਦਵਾਰ ਸੰਜੀਵ ਅਰੋੜਾ ਨੂੰ ਬਹੁਤ ਫਾਇਦਾ ਹੋਵੇਗਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਅਸੀਂ ਸਰਕਾਰੀ ਅਦਾਰੇ ਖਰੀਦ ਰਹੇ ਹਾਂ, ਅਕਾਲੀਆਂ-ਕਾਂਗਰਸੀਆਂ ਨੇ ਸਿਰਫ ਵੇਚੇ: ਸ਼ੈਰੀ ਕਲਸੀ

ਅਸੀਂ ਸਰਕਾਰੀ ਅਦਾਰੇ ਖਰੀਦ ਰਹੇ ਹਾਂ, ਅਕਾਲੀਆਂ-ਕਾਂਗਰਸੀਆਂ ਨੇ ਸਿਰਫ ਵੇਚੇ: ਸ਼ੈਰੀ ਕਲਸੀ

2009-2017 ਦੀ ਮਿਆਦ ਦੌਰਾਨ ਬੰਗਾਲ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਵੋਟਰ ਸੂਚੀਆਂ ਵਿੱਚ 21.8 ਪ੍ਰਤੀਸ਼ਤ ਦਾ ਵਾਧਾ: ਚੋਣ ਕਮਿਸ਼ਨ ਦਾ ਡਾਟਾ

2009-2017 ਦੀ ਮਿਆਦ ਦੌਰਾਨ ਬੰਗਾਲ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਵੋਟਰ ਸੂਚੀਆਂ ਵਿੱਚ 21.8 ਪ੍ਰਤੀਸ਼ਤ ਦਾ ਵਾਧਾ: ਚੋਣ ਕਮਿਸ਼ਨ ਦਾ ਡਾਟਾ

ਕੋਈ ਵੀ ਮੁਆਫ਼ੀ ਵੜਿੰਗ ਦੇ ਜਾਤੀ ਹੰਕਾਰ ਨੂੰ ਮਿਟਾ ਨਹੀਂ ਸਕਦੀ, ਪੰਜਾਬ ਗੁਰੂਆਂ ਅਤੇ ਸਮਾਨਤਾ ਦੀ ਧਰਤੀ ਹੈ, ਵੜਿੰਗ ਵਰਗੇ ਲੋਕਾਂ ਦਾ ਰਾਜਨੀਤੀ ਵਿੱਚ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ -ਸੰਧੂ

ਕੋਈ ਵੀ ਮੁਆਫ਼ੀ ਵੜਿੰਗ ਦੇ ਜਾਤੀ ਹੰਕਾਰ ਨੂੰ ਮਿਟਾ ਨਹੀਂ ਸਕਦੀ, ਪੰਜਾਬ ਗੁਰੂਆਂ ਅਤੇ ਸਮਾਨਤਾ ਦੀ ਧਰਤੀ ਹੈ, ਵੜਿੰਗ ਵਰਗੇ ਲੋਕਾਂ ਦਾ ਰਾਜਨੀਤੀ ਵਿੱਚ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ -ਸੰਧੂ

ਬਿਹਾਰ ਚੋਣਾਂ: ਪਹਿਲੇ ਪੜਾਅ ਲਈ ਪ੍ਰਚਾਰ ਅੱਜ ਖਤਮ ਹੋ ਰਿਹਾ ਹੈ ਕਿਉਂਕਿ ਚੋਣ ਕਮਿਸ਼ਨ 6 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਤਿਆਰ ਹੈ

ਬਿਹਾਰ ਚੋਣਾਂ: ਪਹਿਲੇ ਪੜਾਅ ਲਈ ਪ੍ਰਚਾਰ ਅੱਜ ਖਤਮ ਹੋ ਰਿਹਾ ਹੈ ਕਿਉਂਕਿ ਚੋਣ ਕਮਿਸ਼ਨ 6 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਤਿਆਰ ਹੈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਸ਼ੀਸ਼ ਮਹਿਲ’ ਵਿਵਾਦ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕੀਤੀ ਹੈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਸ਼ੀਸ਼ ਮਹਿਲ’ ਵਿਵਾਦ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕੀਤੀ ਹੈ

ਪਿੰਡ ਬੀੜ ਰਾਜਾ ਤੇਜਾ ਸਿੰਘ ਵਿਖੇ 'ਆਪ' ਦੀ 'ਲੋਕ ਮਿਲਣੀ' ਵਿੱਚ ਲੋਕਾਂ ਦਾ ਭਾਰੀ ਇੱਕਠ

ਪਿੰਡ ਬੀੜ ਰਾਜਾ ਤੇਜਾ ਸਿੰਘ ਵਿਖੇ 'ਆਪ' ਦੀ 'ਲੋਕ ਮਿਲਣੀ' ਵਿੱਚ ਲੋਕਾਂ ਦਾ ਭਾਰੀ ਇੱਕਠ

ਆਪ ਉਮੀਦਵਾਰ ਹਰਮੀਤ ਸੰਧੂ ਨੇਕੀਤਾ ਸਵਾਗਤ

ਆਪ ਉਮੀਦਵਾਰ ਹਰਮੀਤ ਸੰਧੂ ਨੇਕੀਤਾ ਸਵਾਗਤ

*ਪੂਰਾ ਪਿੰਡ ਝਾਮਕੇ ਆਪ ਦੇ ਨਾਲ,ਲੋਕਾਂ ਦਾ ਸਾਥ ਇਤਿਹਾਸਕ ਮੀਲ ਦਾ ਪੱਥਰ ਸਾਬਤ ਹੋਵੇਗਾ-ਸੰਧੂ*

*ਪੂਰਾ ਪਿੰਡ ਝਾਮਕੇ ਆਪ ਦੇ ਨਾਲ,ਲੋਕਾਂ ਦਾ ਸਾਥ ਇਤਿਹਾਸਕ ਮੀਲ ਦਾ ਪੱਥਰ ਸਾਬਤ ਹੋਵੇਗਾ-ਸੰਧੂ*

*ਹਰਮੀਤ ਸੰਧੂ ਨੂੰ ਪਿੰਡ ਬਘੇਲੇ ਸਿੰਘ ਵਾਲਾ ਝਬਾਲ 'ਚ ਮਿਲਿਆ ਵੱਡਾ ਸਮਰਥਨ, 'ਆਪ' ਦੀ ਜਿੱਤ 'ਤੇ ਜਤਾਇਆ ਭਰੋਸਾ*

*ਹਰਮੀਤ ਸੰਧੂ ਨੂੰ ਪਿੰਡ ਬਘੇਲੇ ਸਿੰਘ ਵਾਲਾ ਝਬਾਲ 'ਚ ਮਿਲਿਆ ਵੱਡਾ ਸਮਰਥਨ, 'ਆਪ' ਦੀ ਜਿੱਤ 'ਤੇ ਜਤਾਇਆ ਭਰੋਸਾ*

ਕੁਝ ਲੋਕ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ (ਐਲ-ਜੀ), ਸਿਨਹਾ ਰਾਜ ਦੀ ਬਹਾਲੀ 'ਤੇ

ਕੁਝ ਲੋਕ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ (ਐਲ-ਜੀ), ਸਿਨਹਾ ਰਾਜ ਦੀ ਬਹਾਲੀ 'ਤੇ