Wednesday, June 18, 2025  

ਰਾਜਨੀਤੀ

ਲੋਕਾਂ ਨੂੰ ਕੀਤੀ ਅਪੀਲ- ਸੰਜੀਵ ਅਰੋੜਾ ਨੂੰ ਜਿੱਤਾ ਕੇ ਵਿਧਾਨ ਸਭਾ ਭੇਜੋ, ਅਸੀਂ ਮਿਲ ਕੇ ਲੁਧਿਆਣਾ ਵੈਸਟ ਨੂੰ ਲੁਧਿਆਣਾ ਬੈਸਟ ਬਣਾਵਾਂਗੇ

June 17, 2025

ਚੰਡੀਗੜ੍ਹ, 17  ਜੂਨ, 2025

ਆਮ ਆਦਮੀ ਪਾਰਟੀ (ਆਪ) ਨੂੰ ਲੁਧਿਆਣਾ ਪੱਛਮੀ ਜਿਮਨੀ ਚੋਣ ਤੋਂ ਪਹਿਲਾਂ ਵੱਡੀ ਕਾਮਯਾਬੀ ਮਿਲੀ ਹੈ। ਮੰਗਲਵਾਰ ਨੂੰ ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਨੇ ਜਿਮਨੀ ਚੋਣ ਵਿੱਚ ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।  

ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਭੁੱਟਾ ਨੇ ਇਸ ਦਾ ਐਲਾਨ ਕੀਤਾ। ਉਨ੍ਹਾਂ ਦੇ ਨਾਲ ਸ਼ਾਮ ਚੌਧਰੀ, ਸੂਬਾ ਮੀਤ ਪ੍ਰਧਾਨ, ਵਿਕਾਸ ਮੌਦਗਿੱਲ, ਡਿਪੋ ਪ੍ਰਧਾਨ, ਜਗਦੀਪ ਸਿੰਘ, ਡਿਪੋ ਕੈਸ਼ੀਅਰ, ਅਰਵਿੰਦਰ ਸਿੰਘ, ਡਿਪੋ ਸਕੱਤਰ, ਸਰਬਜੀਤ ਸਿੰਘ ਸਲਾਹਕਾਰ ਵੀ ਪਾਰਟੀ ਵਿੱਚ ਸ਼ਾਮਿਲ ਹੋਏ।
ਦੂਜੇ ਪਾਸੇ ਮਹਾਦੇਵ ਸੇਨਾ ਪੰਜਾਬ ਦੇ ਪ੍ਰਧਾਨ ਨਰੇਸ਼ ਕਪੂਰ (ਲੱਡੂ) ਵੀ ਆਪਣੇ ਸਾਥੀ ਵਿਸ਼ਾਲ ਮਲਹੋਤਰਾ, ਰਾਜ ਕੌਸ਼ਲ, ਅਸ਼ਵਿਨ ਚਾਵਲਾ, ਦੇਵ, ਪ੍ਰਿੰਸ, ਨਿਤੀਸ਼, ਗੁਰਮੀਤ ਬੁਲਾਰਾ, ਭਵਿਸ਼ ਕਪੂਰ, ਸੰਦੀਪ ਕੁਮਾਰ, ਸੱਨੀ, ਅੰਕੁਸ਼ ਸ਼ਰਮਾ, ਅਨਿਲ ਸ਼ਰਮਾ, ਬਿੱਲਾ, ਮੋਨੂ ਰੂਪਲ, ਸੁਨੀਲ ਰਾਜ, ਲਖਵਿੰਦਰ ਲੱਖੀ, ਸਿਮੀ ਚੋਪੜਾ, ਇਕਬਾਲ ਕੌਰ, ਸੁਖਵਿੰਦਰ ਕੌਰ ਨਾਲ ਆਪ ਵਿੱਚ ਸ਼ਾਮਿਲ ਹੋਏ।

ਅਮਨ ਅਰੋੜਾ ਨੇ ਮੰਤਰੀ ਲਾਲਜੀਜ ਸਿੰਘ ਭੁਲਰ, ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ, ਆਪ ਆਗੂ ਡਾ. ਸੰਨੀ ਆਹਲੂਵਾਲੀਆ ਦੀ ਮੌਜੂਦਗੀ ਵਿੱਚ ਸਾਰੇ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ।

ਆਪ ਵਿੱਚ ਸ਼ਾਮਲ ਹੋਏ ਸਾਰੇ ਲੋਕਾਂ ਨੇ ਜੋਰ ਦੇ ਕੇ ਕਿਹਾ ਕਿ ਅਸੀਂ ਇਕ ਇਮਾਨਦਾਰ ਅਤੇ ਵਿਕਾਸਸ਼ੀਲ ਰਾਜਨੀਤੀ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਉਹ ਪਾਰਟੀ ਦੇ ਹਰੇਕ ਫੈਸਲੇ ਅਤੇ ਲੀਡਰਸ਼ਿਪ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿਣਗੇ।

ਅਮਨ ਅਰੋੜਾ ਨੇ ਭਰੋਸਾ ਜਤਾਇਆ ਕਿ ਇਸ ਜਿਮਨੀ ਚੋਣ 'ਚ ਆਮ ਆਦਮੀ ਪਾਰਟੀ ਜਲੰਧਰ ਦੇ ਜਿਮਨੀ ਚੋਣ ਦਾ ਰਿਕਾਰਡ ਵੀ ਤੋੜ੍ਹ ਦੇਵੇਗੀ। ਪੰਜਾਬ ਦੇ ਲੋਕ ਸਾਡਾ ਕੰਮ ਦੇਖ ਚੁੱਕੇ ਹਨ ਅਤੇ ਜਾਣਦੇ ਹਨ ਕਿ 'ਆਪ' ਆਪਣੇ ਵਾਅਦੇ ਪੂਰੇ ਕਰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਜਿੱਤਾ ਕੇ ਵਿਧਾਨ ਸਭਾ ਭੇਜੋ। ਇਕੱਠੇ ਮਿਲ ਕੇ, ਅਸੀਂ ਲੁਧਿਆਣਾ ਵੈਸਟ ਨੂੰ ਲੁਧਿਆਣਾ ਬੈਸਟ ਬਣਾਵਾਂਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਕਰਨਾਟਕ ਸਰਕਾਰ ਅੰਤਰਰਾਸ਼ਟਰੀ ਯੋਗ ਦਿਵਸ ਲਈ ਤਿਆਰ, ਵੱਡੀਆਂ ਯੋਜਨਾਵਾਂ ਦਾ ਐਲਾਨ

ਕਰਨਾਟਕ ਸਰਕਾਰ ਅੰਤਰਰਾਸ਼ਟਰੀ ਯੋਗ ਦਿਵਸ ਲਈ ਤਿਆਰ, ਵੱਡੀਆਂ ਯੋਜਨਾਵਾਂ ਦਾ ਐਲਾਨ

ਰੋਡ ਸ਼ੋਅ ਦੀ ਬੇਮਿਸਾਲ ਭੀੜ ਨੇ ਦੱਸ ਦਿੱਤਾ, ਲੁਧਿਆਣਾ ਫੇਰ 'ਆਪ' ਦੇ ਨਾਲ , ਜਿੱਤ ਯਕੀਨੀ 

ਰੋਡ ਸ਼ੋਅ ਦੀ ਬੇਮਿਸਾਲ ਭੀੜ ਨੇ ਦੱਸ ਦਿੱਤਾ, ਲੁਧਿਆਣਾ ਫੇਰ 'ਆਪ' ਦੇ ਨਾਲ , ਜਿੱਤ ਯਕੀਨੀ 

ਬਿਹਾਰ: ਪਟਨਾ ਵਿੱਚ 'ਆਪ' ਦਾ ਵਿਰੋਧ ਪ੍ਰਦਰਸ਼ਨ, ਸਾਰੀਆਂ 243 ਸੀਟਾਂ 'ਤੇ ਚੋਣ ਲੜਨ ਦਾ ਵਾਅਦਾ

ਬਿਹਾਰ: ਪਟਨਾ ਵਿੱਚ 'ਆਪ' ਦਾ ਵਿਰੋਧ ਪ੍ਰਦਰਸ਼ਨ, ਸਾਰੀਆਂ 243 ਸੀਟਾਂ 'ਤੇ ਚੋਣ ਲੜਨ ਦਾ ਵਾਅਦਾ

ਛੱਤੀਸਗੜ੍ਹ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 14 ਜੁਲਾਈ ਨੂੰ ਸ਼ੁਰੂ ਹੋਵੇਗਾ

ਛੱਤੀਸਗੜ੍ਹ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 14 ਜੁਲਾਈ ਨੂੰ ਸ਼ੁਰੂ ਹੋਵੇਗਾ

ਕੇਂਦਰ ਨੂੰ ਘੱਟ ਬਜਟ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ, ਜਾਤੀ ਜਨਗਣਨਾ 'ਤੇ ਦੇਰੀ ਦੀਆਂ ਚਾਲਾਂ ਬੰਦ ਕਰਨੀਆਂ ਚਾਹੀਦੀਆਂ ਹਨ: ਸਚਿਨ ਪਾਇਲਟ

ਕੇਂਦਰ ਨੂੰ ਘੱਟ ਬਜਟ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ, ਜਾਤੀ ਜਨਗਣਨਾ 'ਤੇ ਦੇਰੀ ਦੀਆਂ ਚਾਲਾਂ ਬੰਦ ਕਰਨੀਆਂ ਚਾਹੀਦੀਆਂ ਹਨ: ਸਚਿਨ ਪਾਇਲਟ

ਬੰਗਾਲ ਵਿੱਚ ਖਿਦੀਰਪੁਰ ਵਿੱਚ ਲੱਗੀ ਅੱਗ, ਜਿਸ ਵਿੱਚ 1,300 ਦੁਕਾਨਾਂ ਸੜ ਗਈਆਂ, ਨੂੰ ਲੈ ਕੇ ਰਾਜਨੀਤਿਕ ਹੰਗਾਮਾ ਭੜਕ ਉੱਠਿਆ

ਬੰਗਾਲ ਵਿੱਚ ਖਿਦੀਰਪੁਰ ਵਿੱਚ ਲੱਗੀ ਅੱਗ, ਜਿਸ ਵਿੱਚ 1,300 ਦੁਕਾਨਾਂ ਸੜ ਗਈਆਂ, ਨੂੰ ਲੈ ਕੇ ਰਾਜਨੀਤਿਕ ਹੰਗਾਮਾ ਭੜਕ ਉੱਠਿਆ

'ਜਾਤੀ' ਜਨਗਣਨਾ ਨੋਟੀਫਿਕੇਸ਼ਨ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਵਿੱਚ ਸ਼ਬਦੀ ਜੰਗ ਛਿੜੀ ਹੋਈ ਹੈ

'ਜਾਤੀ' ਜਨਗਣਨਾ ਨੋਟੀਫਿਕੇਸ਼ਨ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਵਿੱਚ ਸ਼ਬਦੀ ਜੰਗ ਛਿੜੀ ਹੋਈ ਹੈ

ਜੰਮੂ-ਕਸ਼ਮੀਰ ਵਿੱਚ ਕਿਸੇ ਵੀ ਅੱਤਵਾਦੀ ਹਮਲੇ ਨੂੰ ਜੰਗੀ ਕਾਰਵਾਈ ਮੰਨਿਆ ਜਾਵੇਗਾ: ਉਪ ਰਾਜਪਾਲ ਮਨੋਜ ਸਿਨਹਾ

ਜੰਮੂ-ਕਸ਼ਮੀਰ ਵਿੱਚ ਕਿਸੇ ਵੀ ਅੱਤਵਾਦੀ ਹਮਲੇ ਨੂੰ ਜੰਗੀ ਕਾਰਵਾਈ ਮੰਨਿਆ ਜਾਵੇਗਾ: ਉਪ ਰਾਜਪਾਲ ਮਨੋਜ ਸਿਨਹਾ

ਹਸਪਤਾਲ ਨੇ ਕਿਹਾ ਕਿ ਸੋਨੀਆ ਗਾਂਧੀ ਦੀ ਹਾਲਤ ਸਥਿਰ, ਨੇੜਿਓਂ ਨਿਗਰਾਨੀ ਹੇਠ

ਹਸਪਤਾਲ ਨੇ ਕਿਹਾ ਕਿ ਸੋਨੀਆ ਗਾਂਧੀ ਦੀ ਹਾਲਤ ਸਥਿਰ, ਨੇੜਿਓਂ ਨਿਗਰਾਨੀ ਹੇਠ

ਨੀਲੰਬੂਰ ਉਪ-ਚੋਣ: 19 ਜੂਨ ਨੂੰ ਹੋਣ ਵਾਲੀਆਂ ਵੋਟਾਂ ਤੋਂ ਪਹਿਲਾਂ ਉਮੀਦਵਾਰਾਂ ਵੱਲੋਂ ਅੰਤਿਮ ਜ਼ੋਰ

ਨੀਲੰਬੂਰ ਉਪ-ਚੋਣ: 19 ਜੂਨ ਨੂੰ ਹੋਣ ਵਾਲੀਆਂ ਵੋਟਾਂ ਤੋਂ ਪਹਿਲਾਂ ਉਮੀਦਵਾਰਾਂ ਵੱਲੋਂ ਅੰਤਿਮ ਜ਼ੋਰ